ਹਿੰਦਕੋ
ਹਿੰਦਕੋ | |
---|---|
ਪੰਜਿਸਤਾਨੀ | |
Lua error in package.lua at line 80: module 'Module:Lang/data/iana scripts' not found. | |
ਜੱਦੀ ਬੁਲਾਰੇ | ਪਾਕਿਸਤਾਨ |
ਇਲਾਕਾ | ਪੇਸ਼ਾਵਰ, Kohat, Hazara Division, Khyber Pakhtunkhwa |
Native speakers | (620,000 cited 1981)[1] |
ਭਾ-ਰੋਪੀ
| |
ਉੱਪ-ਬੋਲੀਆਂ |
|
ਨਾਸਤਾਲਿਕ ਲਿਪੀ | |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | hnd (Southern Hindko) |
ਹਿੰਦਕੋ (ہندکو), ਪਹਾੜੀ ਅਤੇ ਪੰਜਿਸਤਾਨੀ,[2] ਪੱਛਮੀ ਪੰਜਾਬੀ (ਲਹਿੰਦੀ) ਦੀ ਇੱਕ ਉਪਬੋਲੀ ਹੈ ਜੋ ਉੱਤਰੀ ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਪਾਕਿਸਤਾਨ ਦੇ ਖੈਬਰ-ਪਖਤੂਨਖਵਾ ਪ੍ਰਾਂਤ ਦੇ ਹਿੰਦਕੋਵੀ ਲੋਕਾਂ ਅਤੇ ਅਫਗਾਨਿਸਤਾਨ ਦੇ ਕੁੱਝ ਭਾਗਾਂ ਵਿੱਚ ਹਿੰਦਕੀ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਇੱਕ ਹਿੰਦ-ਆਰੀਆ ਭਾਸ਼ਾ ਹੈ। ਕੁੱਝ ਭਾਸ਼ਾ-ਵਿਗਿਆਨੀਆਂ ਦੇ ਅਨੁਸਾਰ ਇਹ ਪੰਜਾਬੀ ਦੀ ਇੱਕ ਪੱਛਮੀ ਉਪਭਾਸ਼ਾ ਹੈ ਹਾਲਾਂਕਿ ਇਸ ਬਾਰੇ ਕੁੱਝ ਵਿਵਾਦ ਵੀ ਰਿਹਾ ਹੈ। ਕੁੱਝ ਪਸ਼ਤੂਨ ਲੋਕ ਵੀ ਹਿੰਦਕੋ ਬੋਲਦੇ ਹਨ। ਪੰਜਾਬੀ ਮਾਤਭਾਸ਼ੀ ਬਹੁਤ ਹੱਦ ਤੱਕ ਹਿੰਦਕੋ ਸਮਝ-ਬੋਲ ਸਕਦੇ ਹਨ।[3] ਕੁਝ ਵਿਦਵਾਨ ਇਹ ਵੀ ਸਵਿਕਾਰਦੇ ਹਨ ਕਿ ਸੰਸਾਰ ਵਿੱਚ ਲਗਭਗ 20-40 ਲੱਖ ਲੋਕ ਹਿੰਦਕੋ ਬੋਲਦੇ ਹਨ।[4][5][6]
ਨਿਰੁਕਤੀ
[ਸੋਧੋ]ਹਿੰਦਕੋ ਸ਼ਬਦ ਕਿਵੇਂ ਬਣਿਆ ਇਸਦੇ ਬਾਰੇ ਕਈ ਸਾਰੀਆਂ ਸੋਚਾਂ ਪ੍ਰਚਲਿਤ ਹਨ। ਏਸ਼ੀਆ ਅਤੇ ਈਰਾਨ ਤੋਂ ਹਿੰਦੁਸਤਾਨ ਆਉਣ ਵਾਲੇ ਮੁਢਲੇ ਲੋਕਾਂ ਦਾ ਹਿੰਦੂਕਸ਼ ਪਹਾੜ ਪਾਰ ਕਰਨ ਤੋਂ ਬਾਅਦ ਇਸੇ ਬੋਲੀ ਨਾਲ਼ ਸਭ ਤੋਂ ਪਹਿਲਾਂ ਵਾਹ ਪੈਂਦਾ ਸੀ। ਕਿਉਂਕਿ ਹਿੰਦੂਕਸ਼ ਨੂੰ ਪਾਰ ਕਰਨ ਤੋਂ ਬਾਅਦ ਹਿੰਦੁਸਤਾਨ ਦੇ ਰਸਤੇ ਵਿੱਚ ਕੋਈ ਵੱਡੀ ਰੁਕਾਵਟ ਨਈਂ ਸੀ ਏਸ ਲਈ ਇਸ ਬੋਲੀ ਨੂੰ ਹਿੰਦੁਸਤਾਨ ਦੀ ਬੋਲੀ ਜਾਂ ਹਿੰਦਕੋ ਕਿਹਾ ਗਿਆ।
ਯੂਨਾਨੀਆਂ ਨੇ ਹਿੰਦੁਸਤਾਨ ਲਈ (ਇੰਡੀਕੋਸ) ਦਾ ਸ਼ਬਦ ਵਰਤਿਆ ਹੈ ਤੇ ਇਥੋਂ ਦੀ ਬੋਲੀ ਵੀ ਫ਼ਿਰ ਹਿੰਦਕੋ ਅਖ਼ਵਾਈ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਨਾਂ ਈਰਾਨੀਆਂ ਨੇ ਦਿੱਤਾ। ਸਿੰਧ ਦੇ ਪਹਾੜਾਂ ਦੇ ਵਿਚਕਾਰ ਜਾਂ ਅੱਗੇ ਪਿੱਛੇ ਇਹ ਭਾਸ਼ਾ ਬੋਲੀ ਜਾਂਦੀ ਸੀ ਅਤੇ ਫ਼ਾਰਸੀ ਵਿੱਚ ਪਹਾੜ ਲਈ ਕੋਹ ਵਰਤਿਆ ਜਾਂਦਾ ਹੈ ਤੇ ਉਸ ਤੋਂ ਇਹ ਸ਼ਬਦ ਬਣਿਆ ਹਿੰਦਕੋ।
ਇਤਹਾਸ
[ਸੋਧੋ]ਹਿੰਦਕੋ ਇੱਕ ਹਿੰਦ-ਆਰੀਆਈ ਬੋਲੀ ਹੈ। ਸੰਸਕ੍ਰਿਤ ਭਾਸ਼ਾ ਦਾ ਵਿਆਕਰਣਕਾਰ ਪਾਣਿਨੀ ਵੀ ਇਸੇ ਇਲਾਕੇ ਦਾ ਸੀ। ਹਿੰਦਕੋ ਪੰਜਾਬੀ ਵਾਂਗ ਪ੍ਰਾਕ੍ਰਿਤ ਵਿੱਚੋਂ ਬਣੀ। ਅੱਜ ਕੱਲ੍ਹ ਪੁਰਾਣੇ ਵੇਲਿਆਂ ਵਾਂਗ ਹਿੰਦਕੋ ਉਨ੍ਹਾਂ ਥਾਵਾਂ ਤੇ ਬੋਲੀ ਜਾ ਰਹੀ ਹੈ ਜਿਹੜੇ ਕਿ ਗੰਧਾਰਾ ਰਹਿਤਲ ਦਾ ਸਥਾਨ ਸਨ। ਇਸ ਲਈ ਪੁਰਾਣੀ ਹਿੰਦਕੋ ਗੰਧਾਰਾ ਰਹਿਤਲ ਦੀ ਵੀ ਆਮ ਬੋਲਚਾਲ ਦੀ ਬੋਲੀ ਸੀ ਤੇ ਇਹ ਸੰਸਕ੍ਰਿਤ ਦੇ ਵੀ ਨੇੜੇ ਸੀ।
ਹਿੰਦਕੋ ਦਾ ਜੁਗ਼ਰਾਫ਼ੀਆ
[ਸੋਧੋ]ਹਿੰਦਕੋ ਅਫ਼ਗ਼ਾਨਿਸਤਾਨ ਦੇ ਹਿੰਦਕੀ ਲੋਕ ਬੋਲਦੇ ਹਨ। ਪਾਕਿਸਤਾਨ ਦੇ ਸੂਬਾ ਸਰਹੱਦ ਦਾ ਹਜ਼ਾਰੇ ਦਾ ਦੇਸ ਜੀਹਦੇ ਚ ਮਾਨਸਹਰਾ, ਕਾਗ਼ਾਨ, ਨਾਰਾਨ, ਬਾਲਾਕੋਟ, ਐਬਟਾਬਾਦ ਹਰੀਪੁਰ, ਸਵਾਬੀ, ਪਿਸ਼ਾਵਰ, ਕੋਹਾਟ, ਡੇਰਾ ਇਸਮਾਈਲ ਖ਼ਾਨ ਦੀਆਂ ਥਾਵਾਂ ਤੇ ਇਹ ਲੋਕਾਂ ਦੀ ਬਹੁਗਿਣਤੀ ਦੀ ਬੋਲੀ ਹੈ। ਪੰਜਾਬ ਦੇ ਜ਼ਿਲ੍ਹਾ ਅਟਕ ਵਾਲੇ ਵੀ ਆਪਣੀ ਬੋਲੀ ਨੂੰ ਹਿੰਦਕੋ ਕਹਿੰਦੇ ਹਨ। ਪੰਜਾਬੀ ਬੋਲਣ ਆਲਿਆਂ ਨੂੰ ਹਿੰਦਕੋ ਸਮਝਣ ਚ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ ਨਾ ਹੀ ਹਿੰਦਕੋ ਬੋਲਣ ਵਾਲਿਆਂ ਨੂੰ ਪੰਜਾਬੀ ਜਾਂ ਪੋਠੋਹਾਰੀ ਸਮਝਣ ਵਿੱਚ ਕੋਈ ਦਿੱਕਤ ਹੁੰਦੀ ਹੈ।
ਹਿੰਦਕੋ ਦਾ ਨਿਖੇੜਾ
[ਸੋਧੋ]ਛਾਛੀ ਨਾਲ਼ ਨਿਖੇੜਾ
[ਸੋਧੋ]- ਛਾਛੀ ਬੋਲੀ ਚ ਸੰਬੰਧਕ "ਨਾ","ਨੀ","ਨੇ" ਵਰਤਿਆ ਜਾਂਦਾ ਹੈ ਜਦੋਂ ਕਿ ਹਿੰਦਕੋ ਚ "ਦਾ", "ਦੀ", "ਦੇ" ਵਰਤਿਆ ਜਾਂਦਾ ਹੈ।
ਛਾਛੀ: ਮਿੱਟੀ ਨਾ ਪਿਆਲਾ; ਹਿੰਦਕੋ: ਮਿੱਟੀ ਦਾ ਪਿਆਲਾ
- ਛਾਛੀ ਚ ਬੀਤੇ ਕਾਲ ਦੀ ਨਿਸ਼ਾਨੀ ਹੀਆ, ਹੈਅ, ਹੀਆਂ ਹੈ ਜਦ ਕਿ ਹਿੰਦਕੋ ਚ ਬੀਤੇ ਲਈ ਸਾਂ, ਸੀ, ਸਨ ਵਰਤੇ ਜਾਂਦੇ ਹਨ।
ਛਾਛੀ: ਮੈਂ ਆਇਆ ਹੀਆਂ, ਅਸੀਂ ਆਈਆਂ ਹੀਆ, ਉਹ ਆਈ ਹੈਅ। ਹਿੰਦਕੋ: ਮੈਂ ਆਇਆ ਸੀ, ਅਸੀਂ ਆਈਆਂ ਸਾਂ, ਉਹ ਆਈਆਂ ਸਨ।
- ਛਾਛੀ ਚ ਨਾਂਹਵਾਚਕ ਨੀਈਂ ਵਰਤਿਆ ਜਾਂਦਾ ਏ ਜਦ ਕਿ ਹਿੰਦਕੋ ਚ ਨੀ।
ਛਾਛੀ: ਡਿਗਰੀ ਨਾ ਵੇਲਾ ਨੀਈਂ ਹੋਇਆ। ਹਿੰਦਕੋ: ਡੀਗਰ ਦਾ ਵਖ਼ਤ ਨੀ ਹੋਇਆ।
ਹੋਰ ਨਿਖੇੜੇ
[ਸੋਧੋ]ਹਿੰਦਕੋ ਉਪਬੋਲੀ ਦੀ ਵਾਕ ਬਣਤਰ ਬਿਲਕੁਲ ਟਕਸਾਲੀ ਪੰਜਾਬੀ ਦੀ ਵਾਕ ਬਣਤਰ ਦੀ ਤਰਾਂ ਹੀ ਹੈ। ਸਿਰਫ਼ ਸਹਾਇਕ ਕਿਰਿਆ ਦਾ ਫ਼ਰਕ ਹੈ। ਪੰਜਾਬੀ ਦੀਆਂ ਸਹਾਇਕ ਕਿਰਿਆਵਾਂ - ਹੈ / ਹਨ, ਸੀ / ਸਨ, ਅਤੇ ਗਾ / ਗੇ, ਹਿੰਦਕੋ ਵਿੱਚ ਕ੍ਰਮ ਅਨੁਸਾਰ ਵੇ / ਵੰਨ, ਆਯਾ / ਆਇ, ਅਤੇ ਸਾਂ / ਸੀਏ ਵਿੱਚ ਤਬਦੀਲ ਹੋ ਜਾਂਦੀਆਂ ਹਨ।
ਹਿੰਦਕੋ ਉਪਬੋਲੀ ਵਿੱਚ ਘ, ਝ, ਢ, ਧ, ਭ (ਸਘੋਸ਼ ਮਹਾ ਪਾਣ ਧੁਨੀਆਂ) ਦਾ ਉਚਾਰਣ ਕ੍ਰਮਵਾਰ ਕ, ਚ, ਟ, ਤ, ਪ, (ਅਘੋਸ਼ ਅਲਪ ਪ੍ਰਾਣ ਧੁਨੀਆਂ) ਦੀ ਤਰ੍ਹਾਂ ਹੁੰਦਾ ਹੈ ਜਿਵੇਂ ਭੈਣ ਨੂੰ ਪੈਣ, ਧਰਮ ਨੂੰ ਤਰਮ ਆਦਿ। ਹਿੰਦਕੋ ਉਪਬੋਲੀ ਫਾਰਸੀ ਬੋਲੀ ਵਾਂਗ ਸੰਜੋਗਾਤਮਕ ਬੋਲੀ ਹੈ ਇਸ ਵਿੱਚ ਪੂਰੇ ਵਾਕ ਦਾ ਉਚਾਰਣ ਇੱਕ ਸ਼ਬਦ ਰਾਹੀਂ ਹੋ ਜਾਂਦਾ ਹੈ। ਮਸਲਨ 'ਮੈਂ ਉਸ ਨੂੰ ਕਿਹਾ' ਹਿੰਦਕੋ ਵਿੱਚ ਸਿਰਫ਼ ਕੀਅਮਸ ' ਕਹਿਣ ਨਾਲ ਹੀ ਸਰ ਜਾਂਦਾ ਹੈ। ਇਸੇ ਦਾ ਫ਼ਾਰਸੀ ਅਨੁਵਾਦ 'ਗੁਫ਼ਮਸ਼' ਹੈ। ਇਸੇ ਤਰ੍ਹਾਂ 'ਮੈਂ ਲੈ ਆਇਆ’ ਨੂੰ ਹਿੰਦਕੋ ਵਿੱਚ ‘ਲੀਆਂਦਮ' ਕਹਾਂਗੇ ਜਿਸ ਦਾ ਫ਼ਾਰਸੀ ਅਨੁਵਾਦ ਆਵੁਰਦਨ ਹੈ।
ਕਾਵਿ-ਨਮੂਨਾ
[ਸੋਧੋ]ਅਹਿਮਦ ਅਲੀ ਸਾਈਂ ਦੇ ਕਲਾਮ ਦਾ ਇੱਕ ਅੰਸ਼:[7]
ਅਲਫ਼ ਅਵਲ ਹੈ ਆਲਮ ਹਸਤ ਸੀ ਓ
ਹਾਤਿਫ਼ ਆਪ ਪੁਕਾਰਿਆ ਬਿਸਮਿਲ੍ਹਾ
ਫ਼ਿਰ ਕਲਮ ਨੂੰ ਹੁਕਮ ਇ ਨਵਿਸ਼ਤ ਹੋਇਆ
ਹੱਸ ਕੇ ਕਲਮ ਸਿਰ ਮਾਰਿਆ ਬਿਸਮਿਲ੍ਹਾ
ਨਕਸ਼ਾ ਲੌਹੇ ਮਹਿਫ਼ੂਜ਼ ਦੇ ਵਿੱਚ ਸੀਨੇ
ਕਲਮ ਸਾਫ਼ ਉਤਾਰਿਆ ਬਿਸਮਿਲ੍ਹਾ
ਇਸ ਤਹਿਰੀਰ ਨੂੰ ਪੜ੍ਹ ਕੇ ਫ਼ਰਿਸ਼ਤਿਆਂ ਨੇ
ਸਾਈਆਂ ਸ਼ੁਕਰ ਗੁਜ਼ਾਰਿਆ ਬਿਸਮਿਲ੍ਹਾ
ਹਵਾਲੇ
[ਸੋਧੋ]- ↑ ਫਰਮਾ:Ethnologue17
- ↑ Shackle, "Lahnda", in Brown & Ogilvie, eds, Concise Encyclopedia of Languages of the World
- ↑ Literacy Development in a Multilingual Context: Cross-Cultural Perspectives Archived 2014-09-20 at the Wayback Machine., Aydin Yücesan Durgunoğlu, Ludo Th Verhoeven, pp. 254, Psychology Press, 1998, ISBN 978-0-8058-2443-8, ... Hindko is the local language used in communication. Hindko is quite close to Punjabi, and the two are mutually intelligible. The village women said that they were reading in Punjabi because they believed that Hindko was not a written language. This is not true, however, as there is some litrature in Hindko ...
- ↑ Language in South Asia, Braj B. Kachru, Yamuna Kachru, S. N. Sridhar, Cambridge University Press, 2008, ISBN 978-0-521-78141-1, ... Other major North- Western Indo-Aryan languages spoken in Pakistan are Hindko (1981: 2.4 million), a name applied with no great precision to a range of related languages/dialects spoken in the North-West Frontier Province and in the city of Peshawar ...
- ↑ Pakistan: A Hard Country Archived 2014-09-20 at the Wayback Machine., Anatol Lieven, PublicAffairs, 2011, ISBN 978-1-61039-021-7, ... the 3 million or so Hazara (who speak Hindko, a language more closely related to Punjabi, Hindi and Urdu) ...
- ↑ The Fundamentalist City?: Religiosity and the Remaking of Urban Space, Nezar AlSayyad, Taylor & Francis, 2011, ISBN 978-0-415-77935-7, ... Hindko is an Indo-Aryan language spoken in northern Pakistan by about five million people. It is the old language of the historic city of Peshawar ...
- ↑ الف اول ہے عالم ہست سی او