ਅਲਕੋਹਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕਿਸੇ ਅਲਕੋਹਲ ਅਣੂ (R3COH) ਵਿੱਚ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ ਦਾ ਖਿੱਦੋ-ਤੀਲੀ ਨਮੂਨਾ। ਤਿੰਨ "R" ਕਾਰਬਨ ਬਦਲਾਂ ਜਾਂ ਹਾਈਡਰੋਜਨ ਪਰਮਾਣੂਆਂ ਨੂੰ ਦਰਸਾਉਂਦੇ ਹਨ।[੧]
ਜੋੜ ਦੇ ਕੋਣ ਸਮੇਤ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ।

ਰਸਾਇਣ ਵਿਗਿਆਨ ਵਿੱਚ ਅਲਕੋਹਲ ਇੱਕ ਕਾਰਬਨੀ ਯੋਗ ਹੁੰਦਾ ਹੈ ਜੀਹਦੇ ਵਿੱਚ ਹਾਈਡਰਾਕਸਿਲ ਕਿਰਿਆਸ਼ੀਲ ਸਮੂਹ (-OH) ਕਿਸੇ ਕਾਰਬਨ ਪਰਮਾਣੂ ਨਾਲ਼ ਜੁੜਿਆ ਹੁੰਦਾ ਹੈ। ਖ਼ਾਸ ਤੌਰ 'ਤੇ ਇਹ ਕਾਰਬਨ ਕੇਂਦਰ ਪੂਰਨ ਹੋਣਾ ਚਾਹੀਦਾ ਹੈ ਭਾਵ ਹੋਰ ਤਿੰਨਾਂ ਪਰਮਾਣੂਆਂ ਨਾਲ਼ ਇਹਦੇ ਇਕਹਿਰੇ ਜੋੜ ਹੋਣੇ ਚਾਹੀਦੇ ਹਨ।[੨]

ਅਲਕੋਹਲਾਂ ਦੀ ਇੱਕ ਪ੍ਰਮੁੱਖ ਟੋਲੀ ਆਮ ਅਚੱਕਰੀ ਅਲਕੋਹਲਾਂ ਦੀ ਹੁੰਦੀ ਹੈ ਜਿਹਨਾਂ ਦਾ ਆਮ ਤੌਰ 'ਤੇ ਫ਼ਾਰਮੂਲਾ CnH2n+1OH ਹੁੰਦਾ ਹੈ। ਇਹਨਾਂ ਵਿੱਚੋਂ ਈਥਨੋਲ (C2H5OH) ਸ਼ਰਾਬਦਾਰ ਪੀਣ-ਪਦਾਰਥਾਂ ਵਿੱਚ ਮਿਲਾਇਆ ਜਾਂਦਾ ਹੈ; ਆਮ ਬੋਲਚਾਲ ਵਿੱਚ ਅਲਕੋਹਲ ਸ਼ਬਦ ਤੋਂ ਭਾਵ ਈਥਨੋਲ ਹੀ ਹੁੰਦਾ ਹੈ।

ਹਵਾਲੇ[ਸੋਧੋ]

  1. "alcohols". IUPAC Gold Book. http://goldbook.iupac.org/A00204.html. Retrieved on 16 December 2013. 
  2. ਆਈਯੂਪੈਕ, ਰਸਾਇਣਕ ਤਕਨਾਲੋਜੀ ਦਾ ਖ਼ੁਲਾਸਾ, ਦੂਜੀ ਜਿਲਦ ("ਗੋਲਡ ਬੁੱਕ") (੧੯੯੭)। ਲਾਈਨ ਉਤਲਾ ਸਹੀ ਕੀਤਾ ਰੂਪ :  (2006–) "Alcohols".