ਅਲਬੇਰ ਕਾਮੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਲਬੇਰ ਕਾਮੂ

ਨਿਊਯਾਰਕ ਵਿਸ਼ਵ-ਟੈਲੀਗਰਾਮ ਅਤੇ ਦ ਸਨ ਨਿਊਜਪੇਪਰ ਸੰਗ੍ਰਹਿ ਵਿੱਚੋਂ ਪੋਰਟਰੇਟ, 1957
ਜਨਮ 7 ਨਵੰਬਰ 1913(1913-11-07)
ਦਰੀਨ, ਅਲ ਤਾਰੇਫ਼, ਫ਼ਰਾਂਸੀਸੀ ਅਲਜੀਰੀਆ
ਮੌਤ 4 ਜਨਵਰੀ 1960(1960-01-04) (ਉਮਰ 46)
ਵਿਲੇਬਲੇਬਨ, ਯੋਨ, ਬਰਗੰਡੀ, ਫ਼ਰਾਂਸ
ਮੁੱਖ ਰੁਚੀਆਂ ਨੀਤੀ ਸ਼ਾਸਤਰ, ਮਨੁਖਤਾ, ਇਨਸਾਫ਼, ਪਰੇਮ, ਰਾਜਨੀਤੀ


ਅਲਬੇਅਰ ਕਾਮੂ (ਫ਼ਰਾਂਸੀਸੀ: [albɛʁ kamy] ( ਸੁਣੋ); 7 ਨਵੰਬਰ 1913 – 4 ਜਨਵਰੀ 1960) ਫਰਾਂਸੀਸੀ, ਸਾਹਿਤ ਲਈ ਨੋਬਲ ਇਨਾਮ ਜੇਤੂ ਲੇਖਕ, ਪੱਤਰਕਾਰ, ਅਤੇ ਦਾਰਸ਼ਨਿਕ ਸੀ। ਉਸਦੇ ਵਿਚਾਰਾਂ ਨੇ ਅਬਸਰਡਿਜ਼ਮ ਵਜੋਂ ਪ੍ਰਸਿੱਧ ਦਰਸ਼ਨ ਦੇ ਉਭਾਰ ਵਿੱਚ ਯੋਗਦਾਨ ਪਾਇਆ। ਉਸਨੇ ਆਪਣੇ ਲੇਖ "ਦ ਰੈਬੈੱਲ" ਵਿੱਚ ਲਿਖਿਆ ਕਿ ਉਸਨੇ ਆਪਣੀ ਸਾਰੀ ਜਿੰਦਗੀ ਨਿਹਲਵਾਦ ਦੇ ਦਰਸ਼ਨ ਦਾ ਵਿਰੋਧ ਕਰਨ ਦੇ ਲੇਖੇ ਲਾ ਦਿੱਤੀ ਸੀ ਹਾਲਾਂਕਿ ਉਹ ਵਿਅਕਤੀਗਤ ਆਜ਼ਾਦੀ ਵਿੱਚ ਡੂੰਘੀ ਤਰ੍ਹਾਂ ਖੁਭਿਆ ਰਿਹਾ। ਭਾਵੇ ਉਸਨੂੰ ਅਸਤਿਤਵਵਾਦ ਦਾ ਹਾਮੀ ਦੱਸਿਆ ਜਾਂਦਾ ਹੈ, ਜਿਸ ਨਾਲ ਕਾਮੂ ਜੀਵਨ ਭਰ ਜੁੜਿਆ ਰਿਹਾ, ਉਸਨੇ ਇਸਦੇ ਇਸ ਵਿਸ਼ੇਸ਼ ਪਧਰ ਨੂੰ ਰੱਦ ਕੀਤਾ। [੨] 1945 ਵਿੱਚ ਇੱਕ ਇੰਟਰਵਿਊ ਦੌਰਾਨ ਕਾਮੂ ਨੇ ਕਿਸੇ ਵੀ ਵਿਚਾਰਧਾਰਕ ਇਲਹਾਕ ਤੋਂ ਇਨਕਾਰ ਕੀਤਾ ਸੀ: "ਨਹੀਂ, ਮੈਂ ਕੋਈ ਅਸਤਿਤਵਵਾਦੀ ਨਹੀਂ ਹਾਂ। ਸਾਰਤਰ ਅਤੇ ਮੈਂ ਆਪਣੇ ਨਾਂਵ ਇਸ ਨਾਲ ਜੁੜੇ ਦੇਖ ਹਮੇਸ਼ਾ ਹੈਰਾਨ ਹੋਏ ਹਾਂ।..."[੩] ਕਾਮੂ ਫਰੇਂਚ ਅਲਜੀਰਿਆ ਦੇ ਇੱਕ ਪਾਇਡ-ਨੋਇਰ ਪਰਵਾਰ ਵਿੱਚ ਪੈਦਾ ਹੋਇਆ ਸੀ। ਉਹ ਅਲਜੀਅਰਸ, ਯੂਨੀਵਰਸਿਟੀ ਵਿੱਚ ਪੜ੍ਹਾਈ ਕਰਦਾ ਸੀ ਜਿਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸੀਏਸ਼ਨ ਫੁਟਬਾਲ) ਦਾ ਗੋਲਕੀਪਰ ਹੁੰਦਾ ਸੀ।

ਮੁਢਲਾ ਜੀਵਨ[ਸੋਧੋ]

ਕਾਮੂ ਦਾ ਜਨਮ ਅਲਜੀਰੀਆ ਵਿੱਚ, ਜਿਹੜਾ ਉਸ ਸਮੇਂ ਫ਼ਰਾਂਸ ਦੇ ਅਧੀਨ ਸੀ, ਮੋਨ-ਡੋਵੀ ਦੇ ਸਥਾਨ ਤੇ 7 ਨਵੰਬਰ 1913 ਨੂੰ ਇੱਕ ਪਾਇਡ-ਨੋਇਰ ਪਰਵਾਰ ਵਿੱਚ ਹੋਇਆ ਸੀ।[੪] ਉਸ ਦਾ ਪਿਤਾ ਫ਼ਰਾਂਸੀਸੀ ਖੇਤ ਮਜ਼ਦੂਰ ਸੀ, ਜਿਹੜਾ ਲੜਾਈ ਦੇ ਮੋਰਚੇ ਤੇ 1914 ਵਿੱਚ ਮਾਰਿਆ ਗਿਆ ਸੀ ਅਤੇ ਉਸ ਦੀ ਮਾਂ ਸਪੈਨਿਸ਼ ਸੀ ਅਤੇ ਨੀਮ-ਬੋਲ਼ੀ ਸੀ।[੫] ਕਾਮੂ ਦਾ ਬਚਪਨ ਗ਼ਰੀਬੀ ਵਿੱਚ ਗੁਜ਼ਰਿਆ।

1933, ਕਾਮੂ ਨੂੰ ਲਾਇਸੀ (ਸੈਕੰਡਰੀ ਸਕੂਲ) ਵਿੱਚ ਦਾਖਲਾ ਮਿਲ ਗਿਆ। ਆਖਰ ਉਹ ਅਲਜੀਅਰਸ, ਯੂਨੀਵਰਸਿਟੀ ਵਿੱਚ ਚਲਿਆ ਗਿਆ ਸੀ ਜਿਥੇ 1930 ਵਿੱਚ ਤਪਦਿਕ ਹੋਣ ਤੱਕ ਉਹ ਯੂਨੀਵਰਸਿਟੀ ਟੀਮ (ਐਸੋਸੀਏਸ਼ਨ ਫੁਟਬਾਲ) ਦਾ ਗੋਲਕੀਪਰ ਹੁੰਦਾ ਸੀ। ਬਿਮਾਰੀ ਕਾਰਨ ਉਸਨੂੰ ਜੁਜ਼-ਵਕਤੀ ਵਿਦਿਆਰਥੀ ਬਣਨਾ ਪਿਆ। ਉਹ ਫ਼ਿਲਾਸਫ਼ੀ ਦੇ ਵਿਸ਼ੇ ਵਿੱਚ ਬੜਾ ਹੁਸ਼ਿਆਰ ਸੀ ਅਤੇ 1935 ਵਿੱਚ ਉਸਨੇ ਇਸ ਵਿਸ਼ੇ ਵਿੱਚ ਬੀ ਏ ਦੇ ਤੁੱਲ ਆਪਣੀ ਡਿਗਰੀ ਲਈ। ਮਾਈ 1936 ਵਿੱਚ ਉਸਨੇ ਪਲੋਤੀਨਸ ਤੇ ਆਪਣਾ ਥੀਸਸ ਪੇਸ਼ ਕੀਤਾ। ਖੇਡਾਂ ਤੇ ਨਾਟਕ ਉਸ ਦੇ ਹੋਰ ਰੁਝੇਵੇਂ ਸਨ। ਪੜ੍ਹਾਈ ਕਰਦਿਆਂ ਹੀ ਉਸ ਨੂੰ ਕਈ ਹੋਰ ਕੰਮ ਕਰਨੇ ਪਏ। ਉਹਨੇ ਟਿਊਸ਼ਨਾਂ ਕੀਤੀਆਂ ਅਤੇ ਮੌਸਮ ਵਿਭਾਗ ਵਿੱਚ ਕਲਰਕੀ ਦਾ ਕੰਮ ਵੀ ਕੀਤਾ।

ਰਚਨਾਵਾਂ[ਸੋਧੋ]

ਨਾਵਲ[ਸੋਧੋ]

  • ਅਜਨਬੀ (L'Étranger)(1942)
  • ਪਲੇਗ (La Peste)(1947)
  • ਪਤਨ (La Chute) (1956)
  • ਸੁਹਣੀ ਮੌਤ (La Mort heureuse) (ਰਚਨਾ 1936–38, ਮੌਤ ਉਪਰੰਤ 1971 ਚ ਪ੍ਰਕਾਸ਼ਿਤ)
  • ਪਹਿਲਾ ਆਦਮੀ (Le premier homme) (ਅਧੂਰਾ, ਮੌਤ ਉਪਰੰਤ 1995 ਚ ਪ੍ਰਕਾਸ਼ਿਤ)


ਹਵਾਲੇ[ਸੋਧੋ]

  1. Michel Onfray. L'ordre Libertaire: La vie philosophique de Albert Camus. Flammarion. 2012
  2. Solomon, Robert C. (2001). From Rationalism to Existentialism: The Existentialists and Their Nineteenth Century Backgrounds. Rowman and Littlefield, 245. ISBN 0-7425-1241-X. 
  3. "Les Nouvelles littéraires", 15 November 1945
  4. "Albert Camus — Britannica Online Encyclopedia". Britannica.com. http://web.archive.org/web/20091005000904/http://www.britannica.com/EBchecked/topic/91464/Albert-Camus. Retrieved on 17 October 2009. 
  5. Lottman 1979, p.11