ਅਵਧੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਅਵਧੀ (ਦੇਵਨਾਗਰੀ: अवधी) ਹਿੰਦੀ ਖੇਤਰ ਦੀ ਇੱਕ ਉਪਭਾਸ਼ਾ ਹੈ। ਇਹ ਉੱਤਰ ਪ੍ਰਦੇਸ਼ ਅਤੇ ਨੇਪਾਲ ਵਿੱਚ ਅਵਧ ਖੇਤਰ ਦੇ ਫਤੇਹਪੁਰ, ਮਿਰਜਾਪੁਰ, ਜੌਨਪੁਰ ਆਦਿ ਅਤੇ ਕੁੱਝ ਹੋਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਸ ਦੇ ਇਲਾਵਾ ਅਵਧੀ ਬੋਲਣ ਵਾਲੇ ਲੋਕ ਮਧ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਮਿਲਦੇ ਹਨ।[੧] ਇਸਦੇ ਇਲਾਵਾ ਇਸਦੀ ਇੱਕ ਸ਼ਾਖਾ ਬਘੇਲਖੰਡ ਵਿੱਚ ਬਘੇਲੀ ਨਾਮ ਨਾਲ ਪ੍ਰਚੱਲਤ ਹੈ। ਅਵਧ ਸ਼ਬਦ ਦੀ ਵਿਉਤਪਤੀ ਅਯੋਧਿਆ ਤੋਂ ਹੈ। ਇਸ ਨਾਮ ਦਾ ਇੱਕ ਸੂਬਾ ਮੁਗਲਾਂ ਦੇ ਰਾਜਕਾਲ ਵਿੱਚ ਸੀ। ਤੁਲਸੀਦਾਸ ਨੇ ਆਪਣੇ ਰਾਮ ਚਰਿਤ ਮਾਨਸ ਵਿੱਚ ਅਯੋਧਿਆ ਨੂੰ ਅਵਧਪੁਰੀ ਕਿਹਾ ਹੈ। ਇਸ ਖੇਤਰ ਦਾ ਪੁਰਾਣਾ ਨਾਮ ਕੋਸਲ ਵੀ ਸੀ ਜਿਸਦੀ ਮਹੱਤਤਾ ਪ੍ਰਾਚੀਨ ਕਾਲ ਤੋਂ ਚੱਲੀ ਆ ਰਹੀ ਹੈ।

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png