ਚੀਤਾ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਚੀਤਾ[੧]
Fossil range: Late Pliocene to Recent
Cheetah Kruger.jpg
ਸੁਰੱਖਿਆ ਥਾਨ
ਵਿਗਿਆਨੀ ਵਰਗੀਕਰਣ
ਜਗਤ: Animalia
ਸੰਘ: Chordata
ਵਰਗ: Mammalia
ਗਣ: Carnivora
ਕੁਲ: Felidae
ਉਪਕੁਲ: Felinae
ਵੰਸ਼: Acinonyx
ਜਾਤੀ: A. jubatus
Binomial name
Acinonyx jubatus
(Schreber, 1775)
Type species
Acinonyx venator
Brookes, 1828 (= Felis jubata, Schreber, 1775) by monotypy
ਚੀਤੇ ਜਿਥੇ ਪਾਏ ਜਾਂਦੇ ਹਨ
ਚੀਤੇ ਜਿਥੇ ਪਾਏ ਜਾਂਦੇ ਹਨ
Subspecies

See text.

ਚੀਤਾ (ਵਿਗਿਆਨੀ ਭਾਸ਼ਾ ਵਿੱਚ: Acinonyx jubatus) ਬਿੱਲੀ ਪਰਿਵਾਰ ਨਾਲ ਸਬੰਧਿਤ, 5 ਕੁ ਫੁੱਟ ਲੰਮਾ ਅਤੇ ਪਤਲੇ ਲੱਕ ਵਾਲਾ ਜਾਨਵਰ ਹੈ। ਦੁਨੀਆਂ ਦਾ ਸਭ ਤੋਂ ਤੇਜ਼ ਦੌੜਨ ਵਾਲਾ ਇਹ ਜਾਨਵਰ, ਆਪਣੇ ਸ਼ਿਕਾਰ ਨੂੰ ਦਬੋਚਣ ਲਈ 110 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲਗਾਤਾਰ 460 ਮੀਟਰ ਦੀ ਦੂਰੀ ਤੱਕ ਦੌੜ ਸਕਦਾ ਹੈ। ਚੀਤਾ ਤਿੰਨ ਸੈਕਿੰਟਾਂ ਵਿੱਚ 0 ਤੋਂ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਸਕਦਾ ਹੈ,[੩] ਅਤੇ ਲੱਗ-ਭੱਗ ਸਾਰੀਆਂ ਰੇਸ ਕਾਰਾਂ ਨਾਲੋਂ ਵੀ ਤੇਜ਼।[੪] ਕੁਝ ਖੋਜ ਤੋਂ ਬਾਅਦ ਇਹ ਸਾਫ਼ ਕਰ ਸਿਤਾ ਗਿਆ ਕਿ ਚੀਤਾ ਦੁਨਿਆਂ ਦਾ ਸਭ ਤੋਂ ਤੇਜ ਦੌੜਨ ਵਾਲਾ ਜਾਨਵਰ ਹੈ।[੫][੬]

ਸਮਗੱਰੀ

[ਸੋਧ] ਹੁਲੀਆ

ਇੱਕ ਚੀਤਾ

ਚੀਤੇ ਦੀ ਖੱਲ ਬਦਾਮੀ ਰੰਗ ਦੀ ਹੁੰਦੀ ਹੈ ਅਤੇ ਉਸ ਦੇ ਉਤੇ 2 ਤੋਂ 3 ਸੈਂਟੀਮੀਟਰ ਦੇ ਚੌੜੇ ਧੱਬੇ ਹੁੰਦੇ ਹਨ। ਇਸ ਰੰਗ ਨਾਲ ਚੀਤੇ ਨੂੰ ਸ਼ਿਕਾਰ ਕਰਦੇ ਵੇਲੇ ਲੁਕਣ ਵਿੱਚ ਅਸਾਨੀ ਹੁੰਦੀ ਹੈ। ਚੀਤੇ ਦੀ ਛਾਤੀ ਤੇ ਕੋਈ ਧੱਬੇ ਨਹੀਂ ਹੁੰਦੇ। ਚੀਤੇ ਦਾ ਸਿਰ ਛੋਟਾ ਅਤੇ ਅੱਖਾਂ ਥੋੜੀਆਂ ਉਤੇ ਨੂੰ ਹੁਦੀਆਂ ਹਨ। ਇਸ ਦਿਆਂ ਅੱਖਾਂ ਤੋਂ ਮੂੰਹ ਤੱਕ ਇੱਕ ਕਾਲੀ ਧਾਰੀ ਹੂੰਦੀ ਹੈ, ਇਸ ਦੇ ਨਾਲ ਚੀਤੇ ਦਿਆਂ ਅੱਖਾਂ ਵਿੱਚ ਸੂਰਜ ਦੀ ਰੋਸ਼ਨੀ ਘੱਟ ਪੈਂਦੀ ਹੈ ਅਤੇ ਇਸ ਨਾਲ ਚੀਤੇ ਸ਼ਿਕਾਰ ਨੂੰ ਵੀ ਦੂਰ ਤੋਂ ਦੇਖ ਸਕਦੇ ਹਨ। ਚੀਤੇ ਨੱਠਦੇ ਵੇਲੇ ਜਲਦੀ ਰਫਤਾਰ ਫੜ ਸਕਦੇ ਹਨ, ਪਰ ਇਹ ਜਿਆਦਾ ਦੇਰ ਨਹੀਂ ਦੌੜ ਸਕਦੇ।

ਵੱਡੇ ਚੀਤੇ ਦਾ ਭਾਰ 40 ਤੋਂ 65 ਕਿਲੋਗਰਾਮ ਹੂੰਦਾ ਹੈ। ਇਸ ਦੇ ਸਰੀਰ ਦੀ ਲੰਬਾਈ 115 ਤੋਂ 135 ਸੈਂਟੀਮੀਟਰ, ਉਚਾਈ 90 ਸੈਂਟੀਮੀਟਰ, ਅਤੇ ਪੂਛ 84 ਸੈਂਟੀਮੀਟਰ ਲੰਬੀ ਹੁੰਦੀ ਹੈ। ਨਰ (male) ਚੀਤੇ ਦਾ ਸਿਰ ਨਾਰ (female) ਚੀਤੇ ਨਾਲੋਂ ਵੱਡਾ ਹੁੰਦਾ ਹੈ, ਪਰ ਬਹੁਤ ਜਿਆਦਾ ਨਹੀਂ, ਇਸ ਲਈ ਨਰ ਅਤੇ ਨਾਰ ਦੇ ਵਿੱਚ ਸਿਰਫ ਸਰੀਰ ਨੂੰ ਦੇਖ ਕੇ ਅੰਤਰ ਕਰਨਾਂ ਬਹੁਤ ਮੁਛਕਲ ਹੁੰਦਾ ਹੈ। ਲੈਪਰਡ ਦੇ ਮੁਕਾਬਲੇ ਚੀਤੇ ਥੋੜੇ ਪਤਲੇ ਹੁੰਦੇ ਹਨ, ਪਰ ਚੀਤੇ ਦੀ ਪੂਛ ਅਤੇ ਉਚਾਈ ਲੈਪਰਡ ਤੋਂ ਥੋੜੀ ਜ਼ਿਆਦਾ ਲੰਬੀ ਹੁੰਦੀ ਹੈ।

ਚੀਤੇ ਦੇ ਅਧਰ-ਸੁੰਗੜਨਯੋਗ ਨਹੁੰਦਰ ਹੁੰਦੇ ਹਨ, ਇਸ ਨਾਲ ਚੀਤੇ ਸ਼ਿਕਾਰ ਨੂੰ ਜ਼ਿਆਦਾ ਅਸਾਨੀ ਨਾਲ ਫੜ ਸਕਦੇ ਹਨ। ਚੀਤੇ ਦਿਆਂ ਵੱਡੀਆਂ ਨਾਸਾਂ ਨਾਲ ਉਸ ਨੂੰ ਸਾਹ ਲੈਦੇ ਵੱਕਤ ਜ਼ਿਆਦਾ ਆਕਸੀਜਨ ਮਿਲਦੀ ਹੈ। ਇਸ ਦੇ ਦਿੱਲ ਅਤੇ ਫੇਫੜੇ ਵੱਡੇ ਹੋਣ ਕਾਰਨ ਆਕਸੀਜਨ ਤੇਜ਼ੀ ਨਾਲ ਚੱਕਰ ਲੱਗ ਜਾਂਦੇ ਹਨ। ਇਹ ਅਨੁਕੂਲਣਯੋਗਤਾਵਾਂ ਚੀਤੇ ਨੂੰ ਤੇਜ਼ ਦੌੜਨ ਵਿੱਚ ਸਹਾਇਤਾ ਕਰਦੀਆਂ ਹਨ। ਸ਼ਿਕਾਰ ਕਰਦੇ ਸਮੇਂ ਚੀਤੇ ਦਾ ਸੁਆਸੀ ਰੇਟ 60 ਤੋਂ ਵੱਧ ਕੇ 150 ਹੋ ਜਾਂਦਾ ਹੈ। ਨੱਠਦੇ ਸਮੇਂ, ਚੀਤਾ ਆਪਣੀ ਪੂਛ ਦੀ ਤੇਜ਼ ਮੋੜ ਮੁੜਨ ਲਈ ਵਰਤੋਂ ਕਰਦਾ ਹੈ।

[ਸੋਧ] ਖ਼ੁਰਾਕ ਅਤੇ ਸ਼ਿਕਾਰ

ਚੀਤਾ 40 ਕਿਲੋਗਰਾਮ ਤੋਂ ਘੱਟ ਭਾਰ ਵਾਲੇ ਜਾਨਵਰਾਂ ਦਾ ਮਾਸ ਖਾਂਦਾ ਹੈ, ਜਿਵੇਂ ਕਿ ਹਿਰਨ, ਖਰਗੋਸ਼, ਆਦਿ। ਇਹ ਵੱਡੇ ਜਾਨਵਰਾਂ (ਰੋਝ, ਜ਼ੈਬਰਾ, ਅਤੇ ਹੋਰ) ਦੇ ਬੱਚਿਆਂ ਦਾ ਵੀ ਸ਼ੀਕਾਰ ਕਰ ਲੇਂਦਾ ਹੈ। ਆਮ ਤੋਰ ਤੇ ਬਾਕੀ ਬਿੱਲੀ ਪਰਿਵਾਰ ਦੇ ਵੁਡੇ ਜਾਨਵਰ ਰਾਤ ਨੂੰ ਸ਼ਿਕਾਰ ਕਰਦੇ ਹਨ, ਪਰ ਚਿਤਾ ਜਾਂ ਤਾਂ ਤੜਕੇ ਜਾਂ ਸੂਰਜ ਢਲਣ ਵੇਲੇ ਸ਼ਿਕਾਰ ਕਰਦਾ ਹੈ, ਜਦ ਗਰਮੀ ਘੱਟ ਹੋ ਜਾਂਦੀ ਹੈ, ਪਰ ਰੋਸ਼ਨੀ ਹਲੇ ਵੀ ਹੁੰਦੀ ਹੈ। ਚੀਤੇ ਉਸ ਸ਼ਿਕਾਰ ਪਿਛੇ ਜਾਂਦੇ ਹਨ, ਜੋ ਆਪਣੇ ਝੁੰਡ ਤੋਂ ਭਟਕ ਜਾਂਦੇ ਹਨ। ਚੀਤਾ ਪਹਿਲਾਂ ਲੁਕ ਛਿਪ ਕੇ ਸ਼ਿਕਾਰ ਦੇ 10-15 ਮੀਟਰ ਦੀ ਦੁਰੀ ਤੱਕ ਆ ਕੇ, ਉਸ ਉਤੇ ਹਮਲਾ ਬੋਲ ਕੇ ਉਸ ਦੇ ਪਿਛੇ ਦੌੜਦਾ ਹੈ। ਇਹ ਸ਼ਿਕਾਰ ਨੂੰ ਲੱਗ-ਭੱਗ ਇੱਕ ਮਿੰਟ ਵਿੱਚ ਫੜ ਲੇਂਦਾ ਹੈ। ਜੇ ਚੀਤਾ ਸ਼ਿਕਾਰ ਨੂੰ ਜਲਦੀ ਫੜਨ ਵਿੱਚ ਅਸਫਲ ਹੋਵੇ, ਤਾਂ ਇਹ ਸ਼ਿਕਾਰ ਦਾ ਪਿਛਾ ਬੰਦ ਕਰ ਦਿੰਦਾ ਹੈ। ਚਿਤੇ ਦੇ ਲੱਗ-ਭੱਗ 50% ਸ਼ਿਕਾਰ ਨਾਕਾਮਯਾਬ ਹੁੰਦੇ ਹਨ।[੭]

ਕਿਉਂਕਿ ਚੀਤਾ 110 ਤੋਂ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਸ਼ਿਕਾਰ ਦੇ ਮਗਰ ਦੌੜਦਾ ਹੈ, ਇਸ ਨਾਲ ਉਹ ਬਹੁਤ ਥੱਕ ਜਾਂਦਾ ਹੈ ਅਤੇ ਸ਼ਿਕਾਰ ਦੇ ਬਾਅਦ ਆਰਾਮ ਕਰਦਾ ਹੈ। ਸ਼ਿਕਾਰ ਵੇਲੇ ਚਿਤਾ ਪਹਿਲਾਂ ਸ਼ਿਕਾਰ ਨੂੰ ਲੱਤਾਂ ਤੋਂ ਸਿਟਦਾ ਹੈ, ਅਤੇ ਉਸ ਦਾ ਸਾਹ ਰੋਕ ਕੇ ਮਾਰਨ ਲਈ ਉਸ ਦੀ ਗਰਦਨ ਤੇ ਵੱਡਣਾ ਸ਼ੁਰੂ ਕਰ ਦਿੰਦਾ ਹੈ। ਚੀਤਾ ਬਹੁਤ ਤਾਕਤਵਰ ਨਹੀਂ ਹੁੰਦਾ ਕਿ ਉਹ ਸ਼ਿਕਾਰ ਦੀ ਧੋਣ ਮਰੋੜ ਕੇ ਮਾਰੇ, ਇਸ ਲਈ ਉਹ ਉਸ ਦਾ ਸਾਹ ਰੋਕ ਕੇ ਮਾਰਦਾ ਹੈ। ਸ਼ਿਕਾਰ ਨੂੰ ਮਾਰਨ ਦੇ ਬਾਅਦ ਚੀਤਾ ਉਸ ਨੂੰ ਛੇਤੀਂ-ਛੇਤੀਂ ਖਾਣਾ ਸ਼ੁਰੂ ਕਰਦਾ ਹੈ, ਤਾਂ ਕਿ ਕੋਈ ਹੋਰ ਵੱਡਾ ਸ਼ਿਕਾਰੀ ਆ ਕੇ ਉਸ ਦਾ ਸ਼ਿਕਾਰ ਨਾਂ ਖੋਹ ਲਵੇ।

ਇੱਕ ਹਿਰਨ ਦਾ ਸ਼ਿਕਾਰ ਕਰ ਰਿਹਾ ਚੀਤਾ

[ਸੋਧ] ਸਹਿਜਵਾਸ

ਚੀਤੇ ਉਥੇ ਵਦਦੇ-ਫੁੱਲਦੇ ਹਨ, ਜਿਥੇ ਜਿਆਦਾ ਖੁੱਲੀ ਜ਼ਮੀਨ ਅਤੇ ਬਹੁਤ ਜਿਆਦਾ ਸ਼ਿਕਾਰ ਹੋਵੇ। ਚੀਤੇ ਆਮ ਤੋਰ ਤੇ ਅਫ਼ਰੀਕਾ ਵਿੱਚ ਪਾਏ ਜਾਂਦੇ ਹਨ, ਪੁਰਾਣੇ ਸਮੇਂ ਵਿੱਚ ਇਹ ਏਸ਼ੀਆ ਵਿੱਚ ਵੀ ਪਾਏ ਜਾਂਦੇ ਸਨ। ਥੋੜੇ ਜਿਹੇ ਚੀਤੇ ਈਰਾਨ ਵਿੱਚ ਵੀ ਪਾਏ ਜਾਂ ਦੇ ਹਨ, ਜਿਥੇ ਇਨਹਾਂ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਚਿਤੇ ਦਿਆਂ ਪੰਜ ਕੀਸਮਾਂ ਵਿੱਚੋਂ ਚਾਰ ਅਫ਼ਰੀਕਾ ਅਤੇ ਇੱਕ ਈਰਾਨ ਵਿੱਚ ਪਾਈ ਜਾਂਦੀ ਹੈ। ਚੀਤੇ ਖੁਲੇ ਮੇਦਾਨ ਵਿੱਚ ਰਹਿਣਾ ਪਸੰਦ ਕਰਦੇ ਹਨ, ਅਤੇ ਉਹ ਬਹੁਤ ਸਾਰੇ ਵੱਖਰੇ-ਵੱਖਰੇ ਥਾਵਾਂ ਤੇ ਪਾਏ ਜਾਂਦੇ ਹਨ, ਜਿਵੇਂ ਕਿ ਘਾ ਵਾਲੀਆਂ ਥਾਵਾਂ ਜਾਂ ਪਹਾੜੀਆਂ।

[ਸੋਧ] ਦੇਖ ਭਾਲ ਦੀ ਸਟੇਟਸ

ਚੀਤੇਆਂ ਦੇ ਮਾੜੇ ਜਿਨੇੱਟਿਕਸ (genetics) ਅਤੇ ਸ਼ਿਕਾਰ ਲਈ, ਸ਼ੇਰ ਅਤੇ ਬਾਕੀ ਮਾਸਾਹਾਰੀ ਜਾਨਵਰਾਂ ਤੋਂ ਜਿਆਦਾ ਮੁਕਾਬਲਾ ਕਰਕੇ ਚੀਤੇਆਂ ਦੇ ਮਰਨ ਦਾ ਰੇਟ ਬਹੁਤ ਉੱਚਾ ਹੁੰਦਾ ਹੈ। ਅਫ਼ਰੀਕਾ ਦੇ ੨੫ ਦੇਸ਼ਾਂ ਵਿੱਚ ਲੱਗ-ਭੱਗ ੧੨,੪੦੦ ਚੀਤੇ ਜੰਗਲਾ ਵਿੱਚ ਬਚੇ ਹਨ, ਨਮੀਬੀਆ ਵਿੱਚ ੨,੫੦੦ ਹਨ, ਹੋ ਕੀ ਕਿਸੇ ਦੇਸ਼ ਦੀ ਸਭ ਤੋਂ ਜ਼ਿਆਦਾ ਗਿਣਤੀ ਹੈ। ਈਰਾਨ ਵਿੱਚ ਵੀ ੫੦ ਤੋਂ ੬੦ ਏਸ਼ੀਆਈ ਚੀਤੇ ਬਚੇ ਹਨ। ੧੯੯੩ ਵਿੱਚ ਚੀਤਾ ਪ੍ਰਤਿਪਾਲਣ ਸੰਸਥਾ (Cheetah Conservation Foundation), ਜੋ ਅਫਰੀਕਾ ਵਿੱਚ ਸਥਿਤ ਹੈ, ਚੀਤੇਆਂ ਦੀ ਦੇਖ ਭਾਲ ਕਰਨ ਲਈ ਸ਼ੁਰੂ ਕੀਤੀ।

[ਸੋਧ] ਬਾਹਰੀ ਕੜੀ

Commons-logo.svg
ਵਿਕਿਪੀਡਿਆ ਕਾਮਨਜ਼ ਦੇ ਉਪਰ ਦੇ ਸਬੰਧਤ ਤਸਵੀਰਾਂ ਹਨ ।।
Wikispecies-logo.svg
ਵਿਕਿਸਪੀਸ਼ੀਜ਼ ਦੇ ਉਪਰ

ਦੇ ਸਬੰਧਤ ਜਾਣਕਾਰੀ ਹੈ ।।

  1. Wozencraft, W. Christopher (16 November 2005). "Order Carnivora (pp. 532-628)", in Wilson, Don E., and Reeder, DeeAnn M., eds: [http://google.com/books?id=JgAMbNSt8ikC&pg=PA532–533 Mammal Species of the World: A Taxonomic and Geographic Reference], 3rd, Baltimore: Johns Hopkins University Press, 2 vols. (2142 pp.), 532–533. ISBN 978-0-8018-8221-0. OCLC 62265494. 
  2. Bauer, H., Belbachir, F., Durant, S., Hunter, L., Marker, L., Packer, K. & Purchase, N. (2008). Acinonyx jubatus. 2008 IUCN Red List of Threatened Species. IUCN 2008. Retrieved on 9 October 2008.
  3. Kruszelnicki, Karl S. (1999). "Fake Flies and Cheating Cheetahs". ਏਬੀਸੀ. http://www.abc.net.au/science/k2/moments/gmis9911.htm. Retrieved on 23 ਦਸੰਬਰ 2008. 
  4. Kruszelnicki, Karl S. (1999). "Fake Flies and Cheating Cheetahs". Australian Broadcasting Corporation. http://www.abc.net.au/science/k2/moments/gmis9911.htm. Retrieved on 2007-12-07. 
  5. Garland, T., Jr. (1983). "The relation between maximal running speed and body mass in terrestrial mammals". Journal of Zoology, London 199: 155-170. http://www.biology.ucr.edu/people/faculty/Garland/Garl1983_JZL.pdf. 
  6. Sharp, N. C. (1994). "Timed running speed of a cheetah (Acinonyx jubatus)". Journal of Zoology, London 241: 493-494. 
  7. O'Brien, S., D. Wildt, M. Bush (1986). "The Cheetah in Genetic Peril". Scientific American 254: 68–76. 
ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ