ਜਿਗਰ ਮੋਰਾਦਾਬਾਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਜਿਗਰ ਮੋਰਾਦਾਬਾਦੀ
ਜਨਮ ਦਾ ਨਾਂ ਅਲੀ ਸਿਕੰਦਰ
ਜਨਮ 6 ਅਪਰੈਲ 1890,
ਮੋਰਾਦਾਬਾਦੀ, ਉੱਤਰ ਪ੍ਰਦੇਸ਼, ਭਾਰਤ
ਮੌਤ 9 ਸਤੰਬਰ 1960
ਗੋਂਡਾ (ਯੂ ਪੀ)
ਵੰਨਗੀ(ਆਂ) ਗਜ਼ਲ
ਕਿੱਤਾ ਕਵੀ

ਜਿਗਰ ਮੋਰਾਦਾਬਾਦੀ (6 ਅਪ੍ਰੈਲ 1890 - 9 ਸਤੰਬਰ 1960),ਅਸਲੀ ਨਾਂ ਅਲੀ ਸਿਕੰਦਰ, 20ਵੀਂ ਸਦੀ ਦੇ ਸਭ ਤੋਂ ਮਸ਼ਹੂਰ ਉਰਦੂ ਸ਼ਾਇਰਾਂ ਵਿੱਚੋਂ ਇੱਕ ਸੀ। ਇਹ ਇੱਕ ਪ੍ਰਸਿੱਧ ਉਰਦੂ ਗਜ਼ਲ ਲੇਖਕ ਸੀ। ਇਸਨੂੰ 1958 ਵਿੱਚ ਆਪਣੇ ਕਵਿਤਾਵਾਂ ਦੇ ਸੰਗ੍ਰਹਿ "ਆਤਿਸ਼-ਏ-ਗੁਲ" ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ.[੧][੨] He received the Sahitya Akademi Award in 1958 for his highly acclaimed poetry collection "Atish-i-Gul".[੩]

ਮੁਢਲਾ ਜੀਵਨ[ਸੋਧੋ]

ਜਿਗਰ ਮੁਰਾਦਾਬਾਦੀ ਦਾ ਜਨਮ ੬ ਅਪ੍ਰੈਲ ਅ੮੯੦ ਵਾਲੇ ਦਿਨ ਭਾਰਤ ਦੇ ਸੂਬੇ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਜ਼ਿਲੇ ਵਿੱਚ ਹੋਇਆ | ਛੋਟੀ ਉਮਰ ਵਿੱਚ ਹੀ ਅੱਬਾ ਦਾ ਦੇਹਾਂਤ ਹੋ ਜਾਣ ਕਾਰਣ ਉਨ੍ਹਾ ਦਾ ਬਚਪਨ ਕਾਫ਼ੀ ਮੁਸ਼ਕਿਲਾਂ ਭਰਿਆ ਸੀ | ਅਰਬੀ, ਫ਼ਾਰਸੀ ਦੀ ਮੁਢਲੀ ਸਿਖਿਆ ਉਨ੍ਹਾ ਮਦਰਸੇ ਵਿੱਚ ਹਾਸਿਲ ਕੀਤੀ | ਸ਼ੁਰੂਆਤੀ ਦੌਰ ਵਿੱਚ ਸ਼ਾਇਰੀ ਦੇ ਉਨ੍ਹਾ ਦੇ ਉਸਤਾਦ ਰਜ਼ਾ ਰਾਮਪੁਰੀ ਸਨ |


ਜ਼ਿੰਦਗੀ ਦੇ ਦੂਜੇ ਦਹਾਕੇ ਵਿੱਚ ਹੀ ਜਿਗਰ ਹੋਰਾਂ ਦੀ ਮਕਬੂਲੀਅਤ ਦੂਰ-ਦੂਰ ਤਾਈਂ ਫੈਲ ਗਈ ਸੀ | ਇਸੇ ਦੌਰਾਨ ਉਹ ਲਖਨਊ ਨੇੜੇ ਗੌਂਡਾ ਵਿੱਚ ਆ ਕੇ ਰਹਿਣ ਲੱਗੇ | ਇਹ ਘਟਨਾ ਉਨ੍ਹਾ ਦੀ ਜ਼ਿੰਦਗੀ ’ਚ ਇੱਕ ਬੁਨਿਆਦੀ ਮੋੜ ਸਾਬਿਤ ਹੋਈ | ਇੱਥੇ ਉਨ੍ਹਾ ਦੀ ਦੋਸਤੀ ਅਸਗਰ ਗੌਂਡਵੀ ਨਾਲ ਹੋਈ, ਜੋ ਕਿ ਬਾਦ ਵਿੱਚ ਉਰਦੂ ਦੇ ਬਹੁਤ ਵੱਡੇ ਸ਼ਾਇਰ ਬਣ ਕੇ ਉਭਰੇ | ਗੌਂਡਵੀ ਭਾਵੇਂ ਜਿਗਰ ਨਾਲੋਂ ਛੇ ਹੀ ਸਾਲ ਵੱਡੇ ਸਨ ਪਰ ਜਿਗਰ ਦੀ ਸ਼ਾਇਰੀ ਅਤੇ ਜ਼ਿੰਦਗੀ ਵਿੱਚ ਉਨ੍ਹਾ ਦੀ ਅਹਿਮ ਭੂਮਿਕਾ ਤੇ ਪ੍ਰਭਾਵ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ | ਜਿਗਰ ਨੇ ਉਨ੍ਹਾ ਦੀ ਸ਼ਗਿਰਦੀ ਕਬੂਲ ਲਈ ਸੀ, ਪਰ ਉਹ ਜਿਗਰ ਲਈ ਵੱਡੇ ਭਰਾ, ਉਸਤਾਦ, ਦੋਸਤ ਅਤੇ ਸਾਥੀ ਸ਼ਾਇਰ ਵੀ ਸਨ | ਜਿਗਰ ਦੀ ਸ਼ਾਦੀ ਵੀ ਗੌਂਡਵੀ ਦੀ ਪਤਨੀ ਦੀ ਭੈਣ ਨਾਲ ਹੋਈ |


Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png
  1. "Soz-e-Jigar". https://archive.org/details/Soz-e-jigarMehfilByHamidaBanuChopra. 
  2. http://www.arabnews.com/?page=21&section=0&article=88475&d=21&m=10&y=2006
  3. List of Sahitya Akademi Award winners for Urdu