ਦਾਦਾਭਾਈ ਨੌਰੋਜੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਦਾਦਾਭਾਈ ਨੌਰੋਜੀ (4 ਸਤੰਬਰ 1825 - 30 ਜੂਨ 1917) ਭਾਰਤੀ ਰਾਸ਼ਟਰੀ ਕਾਂਗਰਸ ਦੇ ਗਠਨ ਦੇ ਪਿੱਛੇ ਸਰਗਰਮ ਪ੍ਰਮੁੱਖ ਮੈਬਰਾਂ ਵਿੱਚੋਂ ਇੱਕ ਸੀ। ਭਾਰਤ ਦੇ 'ਗਰੈਂਡ ਓਲਡ ਮੈਨ' (ਬਾਬੇ) ਵਜੋਂ ਜਾਣੇ ਜਾਂਦੇ ਦਾਦਾਭਾਈ ਨੌਰੋਜੀ ਇੱਕ ਪਾਰਸੀ ਚਿੰਤਕ, ਸਿਖਿਅਕ, ਕਪਾਹ ਦੇ ਵਪਾਰੀ ਅਤੇ ਇੱਕ ਅਰੰਭਕ ਭਾਰਤੀ ਰਾਜਨੀਤਕ ਅਤੇ ਸਾਮਾਜਕ ਨੇਤਾ ਸਨ। ਉਨ੍ਹਾਂ ਦੀ ਕਿਤਾਬ 'ਪਾਵਰਟੀ ਐਂਡ ਅਨਬ੍ਰਿਟਿਸ਼ ਰੂਲ ਇਨ ਇੰਡੀਆ' (ਭਾਰਤ ਵਿੱਚ ਗਰੀਬੀ ਅਤੇ ਅਣਬਰਤਾਨਵੀ ਹਕੂਮਤ) ਨੇ ਭਾਰਤ ਵਿੱਚੋਂ ਭਾਰਤ ਦੇ ਪੈਸੇ ਨੂੰ ਬ੍ਰਿਟੇਨ ਲੈ ਜਾਣ ਦੇ ਅਮਲ ਵੱਲ ਧਿਆਨ ਦਿਲਾਇਆ। ਉਹ ਯੂਨਾਇਟੇਡ ਕਿੰਗਡਮ ਹਾਊਸ ਆਫ ਕਾਮਨਸ ਵਿੱਚ 1892 ਅਤੇ 1895 ਦੇ ਵਿੱਚ ਸੰਸਦ ਮੈਂਬਰ ਸਨ ਅਤੇ ਉਹ ਬ੍ਰਿਟਿਸ਼ ਸੰਸਦ ਦੇ ਮੈਂਬਰ ਬਣਨ ਵਾਲੇ ਪਹਿਲੇ ਏਸ਼ੀਆਈ ਸਨ।[੧]
ਹਵਾਲੇ [ਸੋਧ]
- ↑ Sumita Mukherjee. "‘Narrow-majority’ and ‘Bow-and-agree’: Public Attitudes Towards the Elections of the First Asian MPs in Britain, Dadabhai Naoroji and Mancherjee Merwanjee Bhownaggree, 1885-1906.". Journal of the Oxford University History Society (2 (Michaelmas 2004)). http://sites.google.com/site/jouhsinfo/mukherjee02.pdf.
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |