ਇੰਡੀਅਨ ਨੈਸ਼ਨਲ ਕਾਂਗਰਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਇੰਡੀਅਨ ਨੈਸ਼ਨਲ ਕਾਂਗਰਸ ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਲੋਕੀਂ 'ਕਾਂਗਰਸ' ਕਹਿ ਕੇ ਪੁਕਾਰਦੇ ਹਨ ਅਤੇ ਸੰਖੇਪ ਤੌਰ ਤੇ 'ਇੰਕਾ' ਵੀ ਪ੍ਰਚਲਿਤ ਹੈ।ਹਿੰਦੀ ਵਿੱਚ ਇੱਕ ਹੋਰ ਨਾਮ ਭਾਰਤੀ ਰਾਸ਼ਟਰੀ ਕਾਂਗਰਸ ਵੀ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਦੂਜਾ ਹੈ: ਭਾਰਤੀ ਜਨਤਾ ਪਾਰਟੀ (ਭਾਜਪਾ)। ਇਹ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ।[੧][੨][੩] ਇਸ ਦਲ ਦੀ ਸਥਾਪਨਾ 1885 ਵਿੱਚ ਹੋਈ ਸੀ। ਮਿ. ਏ ਓ ਹਿਊਮ[੪] ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਸ ਦੀ ਵਰਤਮਾਨ ਨੇਤਾ ਸ਼੍ਰੀਮਤੀ ਸੋਨੀਆ ਗਾਂਧੀ ਹੈ। ਇਹ ਦਲ ਕਾਂਗਰਸ ਸੰਦੇਸ਼ ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਮ 'ਇੰਡੀਅਨ ਯੂਥ ਕਾਂਗਰਸ' ਹੈ।

ਇਤਹਾਸ[ਸੋਧ]

ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਅਜਲਾਸ,ਬੰਬਈ, 28–31 ਦਸੰਬਰ 1885.

ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ, 72 ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਂਵਿਦਿਆਲਾ ਵਿੱਚ ਹੋਈ ਸੀ। ਇਸਦੇ ਪਹਿਲੇ ਜਨਰਲ ਸਕੱਤਰ ਏ ਓ ਹਿਊਮ ਸਨ ਅਤੇ ਕੋਲਕਾਤਾ ਦੇ ਵੋਮੇਸ਼ ਚੰਦਰ ਬੈਨਰਜੀ ਪਹਿਲੇ ਪਾਰਟੀ ਪ੍ਰਧਾਨ ਸਨ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦਾ ਦ੍ਰਿਸ਼ਟੀਕੋਣ ਇੱਕ ਅਭਿਜਾਤ ਵਰਗੀ ਸੰਸਥਾ ਦਾ ਸੀ। ਇਸਦੇ ਸ਼ੁਰੂਆਤੀ ਮੈਂਬਰ ਮੁੱਖ ਤੌਰ ਤੇ ਮੁੰਬਈ ਅਤੇ ਮਦਰਾਸ ਪ੍ਰੈਜੀਡੈਂਸੀ ਤੋਂ ਸਨ। ਸਵਰਾਜ ਦਾ ਲਕਸ਼ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਨੇ ਅਪਨਾਇਆ ਸੀ।

ਇਹ ਵੀ ਵੇਖੋ[ਸੋਧ]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Rastogi, P.N. (1975). The nature and dynamics of factional conflict. Macmillan Co. of India. 
  2. "Parliamentary Debates". Council of States Secretariat. 1976. http://books.google.co.in/books?id=VzM3AAAAIAAJ. 
  3. Gavit, Manikrao Hodlya; Chand, Attar (1989). Indian National Congress: A Select Bibliography. U.D.H. Publishing House, 451. 
  4. http://www.escholarship.org/uc/item/73b4862g?display=all
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png