ਭਾਰਤੀ ਰਾਸ਼ਟਰੀ ਕਾਂਗਰਸ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਇੰਡੀਅਨ ਨੈਸ਼ਨਲ ਕਾਂਗਰਸ ਭਾਰਤ ਦਾ ਇੱਕ ਰਾਜਨੀਤਕ ਦਲ ਹੈ। ਇਸ ਨੂੰ ਆਮ ਲੋਕੀਂ 'ਕਾਂਗਰਸ' ਕਹਿ ਕੇ ਪੁਕਾਰਦੇ ਹਨ ਅਤੇ ਸੰਖੇਪ ਤੌਰ ਤੇ 'ਇੰਕਾ' ਵੀ ਪ੍ਰਚਲਿਤ ਹੈ।ਹਿੰਦੀ ਵਿੱਚ ਇੱਕ ਹੋਰ ਨਾਮ ਭਾਰਤੀ ਰਾਸ਼ਟਰੀ ਕਾਂਗਰਸ ਵੀ ਹੈ। ਇਹ ਭਾਰਤ ਦੇ ਦੋ ਵੱਡੇ ਦਲਾਂ ਵਿੱਚੋਂ ਇੱਕ ਹੈ। ਦੂਜਾ ਹੈ: ਭਾਜਪਾ। ਇਹ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦਲ ਹੈ ਅਤੇ ਸਭ ਤੋਂ ਪੁਰਾਣੇ ਲੋਕਤੰਤਰੀ ਦਲਾਂ ਵਿੱਚੋਂ ਇੱਕ ਹੈ।[੧][੨][੩] ਇਸ ਦਲ ਦੀ ਸਥਾਪਨਾ 1885 ਵਿੱਚ ਹੋਈ ਸੀ। ਮਿ. ਏ ਓ ਹਿਊਮ[੪] ਨੇ ਇਸ ਦਲ ਦੀ ਸਥਾਪਨਾ ਵਿੱਚ ਪ੍ਰੇਰਨਾਮਈ ਭੂਮਿਕਾ ਨਿਭਾਈ ਸੀ। ਇਸ ਦੀ ਵਰਤਮਾਨ ਨੇਤਾ ਸ਼੍ਰੀਮਤੀ ਸੋਨੀਆ ਗਾਂਧੀ ਹੈ। ਇਹ ਦਲ ਕਾਂਗਰਸ ਸੰਦੇਸ਼ ਦਾ ਪ੍ਰਕਾਸ਼ਨ ਕਰਦਾ ਹੈ। ਇਸ ਦੇ ਯੁਵਕ ਸੰਗਠਨ ਦਾ ਨਾਮ 'ਇੰਡੀਅਨ ਯੂਥ ਕਾਂਗਰਸ' ਹੈ।

ਇਤਹਾਸ[ਸੋਧੋ]

ਇੰਡੀਅਨ ਨੈਸ਼ਨਲ ਕਾਂਗਰਸ ਦਾ ਪਹਿਲਾ ਅਜਲਾਸ,ਬੰਬਈ, 28–31 ਦਸੰਬਰ 1885.

ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ, 72 ਪ੍ਰਤੀਨਿਧੀਆਂ ਦੀ ਮੌਜੂਦਗੀ ਦੇ ਨਾਲ 28 ਦਸੰਬਰ 1885 ਨੂੰ ਮੁੰਬਈ ਦੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਮਹਾਂਵਿਦਿਆਲਾ ਵਿੱਚ ਹੋਈ ਸੀ। ਇਸਦੇ ਪਹਿਲੇ ਜਨਰਲ ਸਕੱਤਰ ਏ ਓ ਹਿਊਮ ਸਨ ਅਤੇ ਕੋਲਕਾਤਾ ਦੇ ਵੋਮੇਸ਼ ਚੰਦਰ ਬੈਨਰਜੀ ਪਹਿਲੇ ਪਾਰਟੀ ਪ੍ਰਧਾਨ ਸਨ। ਆਪਣੇ ਸ਼ੁਰੂਆਤੀ ਦਿਨਾਂ ਵਿੱਚ ਕਾਂਗਰਸ ਦਾ ਦ੍ਰਿਸ਼ਟੀਕੋਣ ਇੱਕ ਅਭਿਜਾਤ ਵਰਗੀ ਸੰਸਥਾ ਦਾ ਸੀ। ਇਸਦੇ ਸ਼ੁਰੂਆਤੀ ਮੈਂਬਰ ਮੁੱਖ ਤੌਰ ਤੇ ਮੁੰਬਈ ਅਤੇ ਮਦਰਾਸ ਪ੍ਰੈਜੀਡੈਂਸੀ ਤੋਂ ਸਨ। ਸਵਰਾਜ ਦਾ ਲਕਸ਼ ਸਭ ਤੋਂ ਪਹਿਲਾਂ ਬਾਲ ਗੰਗਾਧਰ ਤਿਲਕ ਨੇ ਅਪਨਾਇਆ ਸੀ।

ਆਮ ਚੋਣਾਂ ਵਿੱਚ[ਸੋਧੋ]

ਸਾਲ ਆਮ ਚੋਣਾਂ ਸੀਟਾਂ ਜਿੱਤੀਆਂ ਸੀਟ ਪਰਿਵਰਤਨ ਵੋਟਾਂ ਦੀ % ਵੋਟ ਫਰਕ
ਭਾਰਤੀ ਆਮ ਚੋਣਾਂ, 1951 1st ਲੋਕ ਸਭਾ 364 44.99%
ਭਾਰਤੀ ਆਮ ਚੋਣਾਂ, 1957 ਦੂਜੀ ਲੋਕ ਸਭਾ 371 ਵਾਧਾ

7

47.78% ਵਾਧਾ
2.79%
ਭਾਰਤੀ ਆਮ ਚੋਣਾਂ, 1962 ਤੀਜੀ ਲੋਕ ਸਭਾ 361 Decrease10 44.72% Decrease 3.06%
ਭਾਰਤੀ ਆਮ ਚੋਣਾਂ, 1967 ਚੌਥੀ ਲੋਕ ਸਭਾ 283 Decrease78 40.78% Decrease2.94%
ਭਾਰਤੀ ਆਮ ਚੋਣਾਂ, 1971 5ਵੀਂ ਲੋਕ ਸਭਾ 352 ਵਾਧਾ

69

43.68% ਵਾਧਾ

2.90%

ਭਾਰਤੀ ਆਮ ਚੋਣਾਂ, 1977 6ਵੀਂ ਲੋਕ ਸਭਾ 153 Decrease199 34.52% Decrease9.16%
ਭਾਰਤੀ ਆਮ ਚੋਣਾਂ, 1980 7ਵੀਂ ਲੋਕ ਸਭਾ 351 ਵਾਧਾ

198

42.69% ਵਾਧਾ

8.17%

ਭਾਰਤੀ ਆਮ ਚੋਣਾਂ, 1984 8ਵੀਂ ਲੋਕ ਸਭਾ 415 ਵਾਧਾ

64

49.01% ਵਾਧਾ

6.32%

ਭਾਰਤੀ ਆਮ ਚੋਣਾਂ, 1989 9ਵੀਂ ਲੋਕ ਸਭਾ 197 Decrease218 39.53% Decrease9.48%
ਭਾਰਤੀ ਆਮ ਚੋਣਾਂ, 1991 10ਵੀਂ ਲੋਕ ਸਭਾ 244 ਵਾਧਾ

47

35.66% Decrease3.87%
ਭਾਰਤੀ ਆਮ ਚੋਣਾਂ, 1996 11ਵੀਂ ਲੋਕ ਸਭਾ 140 Decrease104 28.80% Decrease7.46%
ਭਾਰਤੀ ਆਮ ਚੋਣਾਂ, 1998 12ਵੀਂ ਲੋਕ ਸਭਾ 141 ਵਾਧਾ

1

25.82% Decrease2.98%
ਭਾਰਤੀ ਆਮ ਚੋਣਾਂ, 1999 13ਵੀਂ ਲੋਕ ਸਭਾ 114 Decrease27 28.30% ਵਾਧਾ

2.48%

ਭਾਰਤੀ ਆਮ ਚੋਣਾਂ, 2004 14ਵੀਂ ਲੋਕ ਸਭਾ 145 ਵਾਧਾ

32

26.7% Decrease1.6%
ਭਾਰਤੀ ਆਮ ਚੋਣਾਂ, 2009 15ਵੀਂ ਲੋਕ ਸਭਾ 206 ਵਾਧਾ

61

28.55% ਵਾਧਾ

2.02%

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Rastogi, P.N. (1975). The nature and dynamics of factional conflict. Macmillan Co. of India. 
  2. "Parliamentary Debates". Council of States Secretariat. 1976. http://books.google.co.in/books?id=VzM3AAAAIAAJ. 
  3. Gavit, Manikrao Hodlya; Chand, Attar (1989). Indian National Congress: A Select Bibliography. U.D.H. Publishing House, 451. 
  4. http://www.escholarship.org/uc/item/73b4862g?display=all