ਪਾਇਲ, ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਇਲ
ਸ਼ਹਿਰ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਲੁਧਿਆਣਾ
ਆਬਾਦੀ
 (2001)
 • ਕੁੱਲ7,267
ਭਾਸ਼ਾਵਾਂ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿੰਨ
141416
Telephone code01628
ਵਾਹਨ ਰਜਿਸਟ੍ਰੇਸ਼ਨPB-55
ਇਹ ਮੂਰਤੀ ਪਾਇਲ ਸ਼ਹਿਰ ਦੇ ਬਾਹਰ ਬੀਜਾ ਸਡ਼ਕ ਦੇ ਨਾਲ ਬਣੀ ਹੋਈ ਹੈ। ਇਥੇ ਰਾਵਣ ਨੂੰ ਦੁਸਹਿਰੇ ਵਾਲ਼ੇ ਦਿਨ ਪੂਜਿਆ ਜਾਂਦਾ ਹੈ।
GOD GANESH
Lord Krishna with Gopi's
Ancient Wall Painting on Shiva Temple
Ancient Wall Painting
Central roof painting
Ancient roof painting
Ancient wall painting
Ancient Shiva Temple painting

ਪਾਇਲ ਪੰਜਾਬ, ਭਾਰਤ ਦੇ ਲੁਧਿਆਣਾ ਜਿਲ੍ਹੇ ਦਾ ਇੱਕ ਪ੍ਰਾਚੀਨ ਕਸਬਾ ਅਤੇ ਤਹਿਸੀਲ ਹੈ। ਇਸ ਨੂੰ ਰਾਜਾ ਜਗਦੇਵ ਪਰਮਾਰ ਦੇ ਭਰਾ ਪਿੰਗਲ ਨੇ ਵਸਾਇਆ ਸੀ। ਪਾਇਲ ਸਰਹਿੰਦ ਦਾ ਇੱਕ ਪਰਗਣਾ ਸੀ। ਪੈਪਸੂ ਦੇ ਮੁੱਖ ਮੰਤਰੀ ਸਰਦਾਰ ਗਿਆਨ ਸਿੰਘ ਰਾੜੇਵਾਲਾ ਵੀ ,ਇਸ ਇਲਾਕੇ ਨਾਲ ਸੰਬੰਧਿਤ ਸਨ। ਇਹ ਲੁਧਿਆਣਾ ਤੋਂ 35 ਕਿਲੋਮੀਟਰ ਦੂਰ ਹੈ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘਦਾ ਪਿੰਡ ਕੋਟਲੀ ਪਾਇਲ ਤੋਂ 3ਕਿਲੋਮੀਟਰ ਲਹਿੰਦੇ ਵਾਲ਼ੇ ਪਾਸੇ ਹੈ। ਪਾਇਲ ਸ਼ਹਿਰ ਦੇ ਚੜ੍ਹਦੇ ਵਾਲੇ ਪਾਸੇ ਦਾਊਮਾਜਰਾ ਰੋਡ ਤੇ ਸਥਿਤ ਹਜ਼ਾਰਾਂ ਸਾਲ ਪੁਰਾਣਾ ਪ੍ਰਾਚੀਨ ਮਹਾਦੇਵ ਮੰਦਰ ਜਿਸ ਨੂੰ 10 ਨਾਮੀ ਅਖਾੜਾ ਵੀ ਕਿਹਾ ਜਾਂਦਾ ਹੈ। ਥੇਹ ਦੇ ਉੱਪਰ ਪਾਇਲ ਦਾ ਕਿਲ੍ਹਾ ਸਥਿਤ ਹੈ। ਇਸ ਦਾ ਨਿਰਮਾਣ ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਕਰਵਾਇਆ। ਇਸ ਪਰਗਣੇ ਦੀ ਆਮਦਨ ਦਾ ਚੌਥਾ ਹਿੱਸਾ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਲੈਦੇ ਸਨ। ਇਸ ਇਲਾਕੇ ਨੂੰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਮਹਾਰਾਜਾ ਅਮਰ ਸਿੰਘ ਪਟਿਆਲਾ ਨੇ ਮਿਲ ਕੇ ਫਤਿਹ ਕੀਤਾ ਸੀ। ਕਿਲ੍ਹੇ ਦਾ ਖੰਡਰ ਥੇਹ ਤੇ ਮੌਜੂਦ ਹੈ। ਇਸ ਥੇਹ ਤੋਂ ਸਾਰਾ ਪਾਇਲ ਵੇਖਿਆ ਜਾ ਸਕਦਾ ਹੈ ਪ੍ਰਾਚੀਨ ਮਹਾਦੇਵ ਮੰਦਰ ਪਾਇਲ (ਲੁਧਿਆਣਾ) ਸਥਿਤ ਹੈ। ਇਸ ਮੰਦਿਰ ਵਿੱਚ ਕਈ ਪ੍ਚੀਨ ਚਿੱਤਰ ਹਨ। ਜੋ ਮੰਦਿਰ ਦੇ ਇਤਿਹਾਸਕ ਹੋਣ ਦਾ ਪ੍ਰਮਾਣ ਹਨ।

ਪਾਇਲ ਕਿਲ੍ਹਾ[ਸੋਧੋ]

ਪਾਇਲ ਕਿਲ੍ਹਾ
ਅੰਦਰੂਨੀ ਦਵਾਰ
ਪਾਇਲ ਕਿਲ੍ਹਾ ਦਾ ਅੰਦਰੂਨੀ ਹਿੱਸਾ
ਪਾਇਲ ਕਿਲ੍ਹਾ ਦਾ ਅੰਦਰੂਨੀ ਹਿੱਸਾ
ਤਿੰਜੋਰੀ

ਹਵਾਲੇ[ਸੋਧੋ]