ਪੜਛ ਡੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੜਛ ਡੈਮ
ਪੜਛ ਡੈਮ
ਅਧਿਕਾਰਤ ਨਾਮPerch Dam
ਦੇਸ਼ਭਾਰਤ
ਟਿਕਾਣਾਮੋਹਾਲੀ, ਪੰਜਾਬ
ਮੰਤਵਸਿੰਚਾਈ, ਹੜ੍ਹ ਰੋਕਣਾ
ਸਥਿਤੀਚਾਲੂ
ਉਦਘਾਟਨ ਮਿਤੀ1993; 31 ਸਾਲ ਪਹਿਲਾਂ (1993)
ਮਾਲਕਪੰਜਾਬ ਸਰਕਾਰ
Dam and spillways
ਡੈਮ ਦੀ ਕਿਸਮਮਿੱਟੀ ਦੇ ਭਾਰਤ ਨਾਲ ਬਣਾਇਆ ਬੰਨ੍ਹ,
ਰੋਕਾਂਪੜਛ ਖੱਡ
ਉਚਾਈ22.2 ft (6.8 m)
ਲੰਬਾਈ286.75 ft (87.40 m)
ਚੌੜਾਈ (ਬੁਨਿਆਦ)146 ਮੀ
ਸਪਿੱਲਵੇ ਸਮਰੱਥਾ8

ਗ਼ਲਤੀ: ਅਕਲਪਿਤ < ਚਾਲਕ।

ਪੜਛ ਡੈਮ ਭਾਰਤ ਦੇ ਪੰਜਾਬ ਰਾਜ ਦੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਪੜਛ ਵਿੱਚ ਬਣਿਆ ਹੋਇਆ ਹੈ ਜੋ ਕਿ ਚੰਡੀਗੜ੍ਹ ਦੇ ਨਜ਼ਦੀਕ ਪੈਂਦਾ ਹੈ। ਇਹ ਡੈਮ 0.35 ਵਰਗ ਕਿਲੋਮੀਟਰ ਵਿੱਚ ਬਣਿਆ ਹੋਇਆ ਹੈ।[1][2] ਇਹ ਡੈਮ ਪੰਜਾਬ ਸਰਕਾਰ ਵੱਲੋ 1993 ਵਿੱਚ ਬਣਾਇਆ ਗਿਆ ਸੀ ਜਿਸਦਾ ਮੁੱਖ ਮੰਤਵ ਇਸ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਦੀ ਸਹੂਲਤ ਦੇਣਾ ਸੀ। ਇਹ ਡੈਮ ਪੜਛ ਖੱਡ ਜਾਂ ਪੜਛ ਚੋਅ ਉਤੇ ਬਣਿਆ ਹੋਇਆ ਹੈ। ਪਹਿਲਾਂ ਇਹ ਡੈਮ ਪ੍ਰਵਾਸੀ ਪੰਛੀਆਂ ਲਈ ਕਾਫੀ ਖਿੱਚ ਦਾ ਕੇਂਦਰ ਸੀ ਪਰ ਹੁਣ ਇਥੇ ਇਹ ਘੱਟ ਹੀ ਵੇਖੇ ਜਾਂਦੇ ਹਨ। ਅਜਿਹਾ ਸ਼ਾਇਦ ਇਸ ਕਰਕੇ ਵੀ ਹੈ ਕਿ ਇਹ ਡੈਮ ਹੁਣ ਮੱਛੀਆਂ ਫੜ੍ਹਨ ਲਈ ਠੇਕੇ ਉੱਪਰ ਦਿੱਤਾ ਹੋਇਆ ਹੈ ਅਤੇ ਠੇਕੇਦਾਰ ਦੇ ਕਰਿੰਦੇ ਇਥੇ ਆਓਣ ਵਾਲੇ ਪੰਛੀਆਂ ਨੂੰ ਬਰੂਦੀ ਪਟਾਕੇ ਚਲਾਕੇ ਜਾਂ ਖ਼ੁਦ ਉੱਚੀਆਂ ਆਵਾਜ਼ਾਂ ਕਰਕੇ ਇਹਨਾਂ ਨੂੰ ਉਡਾ ਦਿੰਦੇ ਹਨ।

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]