ਬਹੁਜਨ ਸਮਾਜ ਪਾਰਟੀ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਬਹੁਜਨ ਸਮਾਜ ਪਾਰਟੀ
Elephant1.jpg
Chairman ਮਾਇਆਵਤੀ
Secretary ਸਤੀਸ਼ ਚੰਦਰਾ ਮਿਸ਼ਰਾ
ਬੁਨਿਆਦ ਰੱਖੀ 1984
ਹੈੱਡਕੁਆਟਰ 12, ਗੁਰਦੁਆਰਾ ਰਕਾਬਗੰਜ ਰੋਡ,
ਨਵੀਂ ਦਿੱਲੀ - 110001
ਵਿਚਾਰਧਾਰਾ ਦਲਿਤ ਸਮਾਜਵਾਦ
ਧਰਮ ਨਿਰਪੱਖਤਾ
ਸੋਸ਼ਲ ਇੰਜੀਨੀਅਰਿੰਗ
ਰਾਜਨੀਤਕ ਪੁਜੀਸ਼ਨ ਕੇਂਦਰ-ਖੱਬੇ
ਰੰਗ ਫਰਮਾ:Colorsample Blue
ਵੈੱਬਸਾਈਟ
bspindia.org

ਬਹੁਜਨ ਸਮਾਜ ਪਾਰਟੀ [੧] ਕੌਮੀ ਪਾਰਟੀ ਹੈ ਜਿਸ ਦੇ ਜਨਮ ਦਾਤਾ ਸ੍ਰੀ ਕਾਂਸੀ ਰਾਮ ਜੀ ਹਨ ਉਹਨਾਂ ਨੇ ਪਾਰਟੀ 1984 ਵਿੱਚ ਸ਼ੁਰੂ ਕੀਤੀ ਸੀ ਇਹ ਪਾਰਟੀ ਗਰੀਬਾਂ ਦੀ ਪਾਰਟੀ ਹੈ| ਇਸ ਪਾਰਟੀ ਦਾ ਚੋਣ ਨਿਸ਼ਾਨ ਹਾਥੀ ਹੈ ਪਾਰਟੀ ਡਾ. ਭੀਮ ਰਾਓ ਅੰਬੇਦਕਰ ਨੂੰ ਆਪਣੀ ਮੋਢੀ ਮੰਨਦੀ ਹੈ ਅੱਜ ਕੱਲ ਇਸ ਪਾਰਟੀ ਦੀ ਚੇਅਰਪਰਸਨ ਕੁਮਾਰੀ ਮਾਇਆਵਤੀ ਹੈ

ਇਤਿਹਾਸ[ਸੋਧੋ]

ਜੂਨ 1926 ਵਿੱਚ ਬਾਬੂ ਮੰਗੂ ਰਾਮ ਮੂਗੋਵਾਲੀਆ ਨੈ ਗਦਰ ਪਾਰਟੀ ਬਣਾਈ। 1931 ਵਿੱਚ ਆਦਿ ਧਰਮ ਮੂਵਮੈਂਟ ਬਣਾਈ। ਅਤੇ 1931 ਦੀਆਂ ਚੋਣਾਂ ਵਿੱਚ ਆਦਿ ਧਰਮ ਮੂਵਮੈਂਟ [੨] ਨੇ ਅਣਵੰਡੇ ਪੰਜਾਬ ਦੀਆਂ 8 ਵਿਚੋਂ 6 ਸੀਟਾਂ ਤੇ ਜਿਤ ਪ੍ਰਾਪਤ ਕੀਤੀ। ਡਾ. ਭੀਮ ਰਾਓ ਅੰਬੇਦਕਰ ਨੇ 1942 ਵਿੱਚ ਸਡਿਉਲਡ ਕਾਸਟ ਫੈਡਰੇਸ਼ਨ ਬਣਾਈ ਅਤੇ ਮੰਗੂ ਰਾਮ 1945 ਦੀਆਂ ਚੋਣਾਂ ਵਿੱਚ ਐਮ ਐਲ ਏ ਬਣੇ। ਬਹੁਜਨ ਸਮਾਜ ਪਾਰਟੀ ਦੇ ਮੋਢੀ ਕਾਂਸੀ ਰਾਮ ਦੇ ਦਾਦਾ ਜੋ ਆਦਿ ਧਰਮ ਮੰਡਲ ਦਾ ਚੋਟੀ ਦਾ ਨੇਤਾ ਸੀ ਨੇ 1950 ਵਿੱਚ ਰੀਪਬਲਿਕ ਪਾਰਟੀ ਆਫ ਇੰਡੀਆ ਦੀ ਸਥਪਨਾ ਕੀਤੀ। 1958 ਤੋਂ 1966 ਤੱਕ ਸ੍ਰੀ ਲਹੋਰੀ ਰਾਮ ਬੈਲੇ ਇਸ ਪਾਰਟੀ ਦੇ ਜਰਨਲ ਸਕੱਤਰ ਰਹੇ। ਇਸ ਨੇ 1967 ਦੀਆਂ ਚੋਣਾ ਵਿੱਚ 4 ਸੀਟਾਂ ਤੇ ਚੋਣ ਲੜੀ ਜਿਹਨਾਂ ਵਿੱਚ ਇੱਕ ਡਾ. ਜਗਜੀਤ ਸਿੰਘ ਚੋਹਾਨ ਸਨ ਜਿਹੜਾ ਖਾਲਸਤਾਨ ਦਾ ਮੋਢੀ ਮੰਨਿਆ ਜਾਂਦਾ ਹੈ। 6 ਦਸੰਬਰ 1978 ਨੂੰ ਕਾਂਸੀ ਰਾਮ ਨੇ ਬਾਮਸੇਫ BAMCEF [੩] ਬਣਾਈ ਅਤੇ 6 ਦਸੰਬਰ 1981 ਨੂੰ ਡੀਐਸ4 (DS4) ਜਿਸ ਦਾ ਮਤਲਵ ਸੀ ਦਲਿਤ, ਸੋਸਿਤ ਸਮਾਜ ਸੰਘਰਸ ਸੰਪਤੀ ਜੋ ਅੱਗੇ ਚੱਲ ਕੇ 14 ਅਪਰੈਲ 1984 ਨੂੰ ਬੀਐਪੀ (ਬਹੁਜਨ ਸਮਾਜ ਪਾਰਟੀ) ਬਣੀ।

ਹਵਾਲੇ[ਸੋਧੋ]