ਬਾਇਓ ਗੈਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੋਬਰ ਗੈਸ ਦਾ ਮਿਸ਼ਰਣ
ਰਸਾਇਣਿਕ ਯੋਗਿਕ ਰਸਾਇਣਿਕ ਫਾਰਮੂਲਾ %
ਮੀਥੇਨ CH
4
50–75
ਕਾਰਬਨ ਡਾਈਆਕਸਾਈਡ CO
2
25–50
ਨਾਈਟ੍ਰੋਜਨ N
2
0–10
ਹਾਈਡ੍ਰੋਜਨ H
2
0–1
ਹਾਈਡ੍ਰੋਜਨ ਸਲਫਾਈਡ H
2
S
0–3
ਆਕਸੀਜਨ O
2
0–0

ਬਾਇਓ ਗੈਸ ਇੱਕ ਅਜਿਹਾ ਬਾਲਣ ਹੈ ਜੋ ਰਸੋਈ ਵਿੱਚ ਖਾਣਾ ਪਕਾਣ ਲਈ ਵਰਤਿਆ ਜਾਂਦਾ ਹੈ। ਗੋਬਰ ਗੈਸ ਊਰਜਾ ਦਾ ਇੱਕ ਅਨੋਖਾ ਸਰੋਤ ਹੈ, ਇੱਕ ਸਾਫ਼ ਸੁਥਰਾ ਅਤੇ ਉਤਮ ਬਾਲਣ। ਗੋਬਰ ਗੈਸ ਦਾ ਸੋਮਾ ਗਾਵਾਂ/ਮੱਝਾਂ ਦਾ ਗੋਬਰ, ਮਨੁੱਖੀ ਮੱਲ ਅਤੇ ਖੇਤਾਂ ਦੀ ਰਹਿੰਦ-ਖੂੰਹਦ ਅਤੇ ਰਸੋਈ ਦੀਆਂ ਬਚੀਆਂ-ਖੁਚੀਆਂ ਸਬਜ਼ੀਆਂ ਹਨ। ਗੋਬਰ ਗੈਸ ਵਿੱਚ 55% ਤੋਂ 60% ਜਲਣਸ਼ੀਲ ਗੈਸ ਮੀਥੈਨ ਹੁੰਦੀ ਹੈ, ਜਿਸ ਵਿੱਚ 30 ਤੋਂ 35% ਕਾਰਬਨਡਾਈਆਕਸਾਈਡ ਅਤੇ ਬਾਕੀ ਨਾਈਟਰੋਜਨ, ਹਾਈਡਰੋਜਨ ਅਤੇ ਪਾਣੀ ਹੁੰਦਾ ਹੈ। ਇਹ ਬਾਲਣ ਗਊਆਂ,ਮੱਝਾਂ ਦੇ ਮਲ ਤੌ ਤਿਆਰ ਕੀਤਾ ਜਾਂਦਾ ਹੈ। ਗੋਬਰ ਗੈਸ ਊਰਜਾ ਦਾ ਇੱਕ ਅਨੋਖਾ ਸਰੋਤ ਹੈ, ਇੱਕ ਸਾਫ਼ ਸੁਥਰਾ ਅਤੇ ਉਤਮ ਬਾਲਣ।[1]

ਗੋਬਰ ਗੈਸ ਪਲਾਂਟ[ਸੋਧੋ]

  • ਬਾਇਓ ਗੈਸ ਪਲਾਂਟ ਦਿਹਾਤੀ ਇਲਾਕੇ ਵਿੱਚ ਸਾਫ ਸੁਥਰੀ ਅਤੇ ਧੂਏਂ ਰਹਿਤ ਸਥਿਤੀ ਹੀ ਪ੍ਰਦਾਨ ਨਹੀਂ ਕਰਦੇ ਬਲਕਿ ਫਸਲ ਦੀ ਪੈਦਾਵਾਰ ਵਧਾਉਣ ਲਈ ਨਾਈਟਰੋਜ਼ਨ ਵਾਲੀ ਰਸਾਇਣਕ ਖਾਦ ਵੀ ਪੈਦਾ ਕਰਦੇ ਹਨ। ਸਾਲ 2004-05 ਵਿੱਚ ਖੇਤੀਬਾੜੀ ਦਫਤਰ ਪੰਜਾਬ ਭਾਰਤ ਵਲੋਂ ਕੁੱਲ 477 ਨਵੇਂ ਬਾਇਓ ਗੈਸ ਪਲਾਂਟ ਲਗਾਏ ਸਨ। ਅਤੇ ਪੰਜਾਬ ਐਨਰਜ਼ੀ ਡਿਵੈਲਪਮੈਂਟ ਏਜੰਸੀ ਵਲੋਂ ਕੁੱਲ 1,000 ਨਵੇਂ ਗੈਸ ਪਲਾਂਟ ਲਗਾਏ ਗਏ।

ਹਵਾਲੇ[ਸੋਧੋ]