ਬੰਗਾਲ ਟਾਈਗਰ

ਵਿਕਿਪੀਡਿਆ ਤੋਂ

ਬੰਗਾਲ ਟਾਈਗਰ
ਚੀੜੀਆਘਰ ਵਿੱਚ ਬੰਗਾਲ ਟਾਈਗਰ
ਚੀੜੀਆਘਰ ਵਿੱਚ ਬੰਗਾਲ ਟਾਈਗਰ
ਸੁਰਖਿਆ ਥਾਨ
ਵਿਗਿਆਨੀ ਵਰਗੀਕਰਣ
Kingdom: Animalia
ਵੰਸ਼: Chordata
ਜਾਤ: Mammalia
ਵਰਗ: Carnivora
ਕੁਲ: Felidae
ਜੀਨਸ: Panthera
ਜਾਤੀ: P. tigris
ਉਪਜਾਤੀ: P. t. tigris
Trinomial name
Panthera tigris tigris
(Linnaeus, 1758)

ਬੰਗਾਲ ਟਾਈਗਰ (Panthera tigris tigris) ਟਾਈਗਰ ਦੀ ਇੱਕ ਕਿਸਮ ਹੈ, ਅਤੇ ਇਹ ਭਾਰਤ, ਬੰਗਲਾਦੇਸ਼, ਨੇਪਾਲ, ਭੂਟਾਣ, ਅਤੇ ਬਰਮਾ ਵਿੱਚ ਪਾਏ ਜਾਂਦੇ ਹਨ। ਟਾਈਗਰ ਖੁਲੇ ਘਾ ਵਾਲੇ ਮੇਦਾਨ ਅਤੇ ਜੰਗਲਾਂ ਵਿੱਚ ਪਾਏ ਜਾਂਦੇ ਹਨ। ਨਰ ਟਾਈਗਰ ਦਾ ਭਾਰ ਆਮ ਤੋਰ ਤੇ ੨੦੫ ਤੋਂ ੨੨੭ ਕਿਲੋਗਰਾਮ ਹੁੰਦਾ ਹੈ, ਜਦ ਕਿ ਨਾਰ ਟਾਈਗਰ ਦਾ ਭਾਰ ਲਗ-ਭੱਗ ੧੪੧ ਕਿਲੋਗਰਾਮ ਹੁੰਦਾ ਹੈ।[੨] ਪਰ ਉੱਤਰੀ ਭਾਰਤ ਅਤੇ ਨੇਪਾਲ ਵਿੱਚ ਪਾਏ ਜਾਣ ਵਾਲੇ ਬੰਗਾਲ ਟਾਈਗਰ ਥੋੜੇ ਮੋਟੇ ਹੁੰਦੀ ਹਨ, ਅਤੇ ਇਸ ਖੇਤਰ ਵਿੱਚ ਨਰ ਟਾਈਗਰ ਦਾ ਭਾਰ ੨੩੫ ਕਿਲੋਗਰਾਮ ਹੁੰਦਾ ਹੈ।[੨] ਭਾਰਤੀ ਸਰਕਾਰ ਦੀ ਨੇਸ਼ਨਲ ਟਾਈਗਰ ਸੁਰੱਖਿਆ ਅਧਿਕਾਰ ਦੇ ਅਨੁਸਾਰ ਬੰਗਾਲ ਟਾਈਗਰਾਂ ਦੀ ਗਿਣਤੀ ਜੰਗਲਾਂ ਵਿੱਚ ਸਿਰਫ਼ ੧,੪੧੧ ਸੀ, ਜੋ ੧੦ ਸਾਲ ਤੋਂ ਪਹਿਲਾਂ ਦੀ ਗਿਣਤੀ ਅਨੁਸਾਰ ੬੦% ਘੱਟ ਗਈ ਹੈ।[੩] ੧੯੭੨ ਤੋਂ, ਬੰਗਾਲ ਟਾਈਗਰਾਂ ਨੂੰ ਬਚਾਣ ਲਈ ਪਰੋਜੇਕਟ ਟਾਈਗਰ ਸ਼ੁਰੂ ਕਿਤਾ ਸੀ। ਇਸ ਨੂੰ ਸਾਇਬੇਰੀਆਈ ਟਾਈਗਰ ਤੋਂ ਬਾਅਦ ਦੂਜਾ ਵੱਡਾ ਟਾਈਗਰ ਦੀ ਕਿਸਮ ਸਮਝਿਆ ਜਾਂਦਾ ਹੈ।[੪]

[ਸੋਧ] ਬਾਹਰੀ ਕੜੀ

Commons-logo.svg
ਵਿਕਿਪੀਡਿਆ ਕਾਮਨਜ਼ ਦੇ ਉਪਰ ਦੇ ਸਬੰਧਤ ਤਸਵੀਰਾਂ ਹਨ।।
Wikispecies-logo.svg
ਵਿਕਿਸਪੀਸ਼ੀਜ਼ ਦੇ ਉਪਰ

ਦੇ ਸਬੰਧਤ ਜਾਣਕਾਰੀ ਹੈ ।।

  1. Ahmad Khan, J., Mallon, D.P. & Chundawat, R.J. (2008). Panthera tigris tigris. 2008 IUCN Red List of Threatened Species. IUCN 2008. Retrieved on 23 March 2009.
  2. ੨.੦ ੨.੧ Sunquist, Mel and Fiona Sunquist. 2002. Wild Cats of the World. University Of Chicago Press, Chicago
  3. Wade, Matt (February 15, 2008), "Threat to a national symbol as India's wild tigers vanish", The Age (Melbourne): 9 
  4. Amur Leopard and Tiger Alliance (ALTA)