ਮਹਾਂ ਧਮਾਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਮਹਾਂ ਧਮਾਕਾ ਮਾਡਲ ਮੁਤਾਬਕ, ਬ੍ਰਹਿਮੰਡ ਇੱਕ ਅਤਿ-ਸੰਘਣੇ ਅਤੇ ਗਰਮ ਹਾਲਤ ਤੋਂ ਫੈਲਿਆ ਹੈ ਅਤੇ ਅੱਜ ਵੀ ਫੈਲ ਰਿਹਾ ਹੈ। ਇੱਕ ਆਮ ਸਮਾਨਤਾ ਹੈ ਕਿ ਖ਼ਲਾਅ ਆਪਣੇ ਅੰਦਰਲੀਆਂ ਅਕਾਸ਼-ਗੰਗਾਵਾਂ ਸਮੇਤ ਖ਼ੁਦ ਵੀ ਫੈਲ ਰਿਹਾ ਹੈ ਜਿਵੇਂ ਕਿ ਦਾਗ਼-ਲੱਗਿਆ ਭੁਕਾਨਾ ਫੈਲਦਾ ਹੈ। ਇਹ ਤਸਵੀਰ ਕਿਸੇ ਚਿੱਤਰਕਾਰ ਦੀ ਧਾਰਨਾ ਹੈ ਜੋ ਚਪਟੇ ਬ੍ਰਹਿਮੰਡ ਦੇ ਇੱਕ ਹਿੱਸੇ ਦੇ ਫੈਲਾਅ ਨੂੰ ਦਰਸਾ ਰਹੀ ਹੈ।

ਮਹਾਂ ਧਮਾਕਾ, ਆਮ ਤੌਰ 'ਤੇ ਬਿਗ ਬੈਂਗ, ਅਜੋਕਾ ਪ੍ਰਚੱਲਤ ਬ੍ਰਹਿਮੰਡ-ਵਿਗਿਆਨਕ ਮਾਡਲ ਹੈ ਜੋ ਬ੍ਰਹਿਮੰਡ ਦੇ ਅਗੇਤਰੇ ਵਿਕਾਸ ਉੱਤੇ ਚਾਨਣਾ ਪਾਉਂਦਾ ਹੈ।[੧] ਇਸ ਸਿਧਾਂਤ ਮੁਤਾਬਕ ਮਹਾਂ ਧਮਾਕਾ, ਜਿਹਨੂੰ ਬਿਗ ਬੈਂਗ ਵੀ ਕਿਹਾ ਜਾਂਦਾ ਹੈ, ਲਗਭਗ ੧੩.੭੯੮ ± ੦.੦੩੭ ਬਿਲੀਅਨ (ਅਰਬ) ਸਾਲ ਪਹਿਲਾਂ[੨][੩][੪][੫][੬][੭] ਹੋਇਆ ਸੀ ਜਿਸ ਕਰਕੇ ਇਹ ਬ੍ਰਹਿਮੰਡ ਦੀ ਉਮਰ ਮੰਨੀ ਜਾਂਦੀ ਹੈ।[੮][੯][੧੦][੧੧] ਇਸ ਸਮੇਂ ਮਗਰੋਂ ਬ੍ਰਹਿਮੰਡ ਬਹੁਤ ਹੀ ਗਰਮ ਅਤੇ ਸੰਘਣੀ ਹਾਲਤ ਵਿੱਚ ਸੀ ਅਤੇ ਵਾਹੋਦਾਹੀ ਫੈਲਣਾ ਸ਼ੁਰੂ ਹੋ ਗਿਆ। ਮੁਢਲੇ ਫੈਲਾਅ ਮਗਰੋਂ ਇਹ ਖਾਸਾ ਠੰਡਾ ਹੋ ਗਿਆ ਤਾਂ ਜੋ ਊਰਜਾ ਅਨੇਕਾਂ ਉਪ-ਪ੍ਰਮਾਣੂ ਕਣਾਂ, ਜਿਵੇਂ ਕਿ ਬਿਜਲਾਣੂ, ਨਿਊਟਰਾਨ ਅਤੇ ਪ੍ਰੋਟੋਨ, ਵਿੱਚ ਬਦਲ ਸਕੇ। ਭਾਵੇਂ ਸਰਲ ਅਤੇ ਹੌਲੇ ਪ੍ਰਮਾਣੂ ਕੇਂਦਰ ਬਣ ਗਏ ਹੋਣਗੇ ਪਰ ਸਭ ਤੋਂ ਪਹਿਲੇ ਬਿਨਾਂ ਚਾਰਜ ਵਾਲੇ ਪ੍ਰਮਾਣੂ ਬਣਨ ਲਈ ਹਜ਼ਾਰਾਂ ਸਾਲ ਚਾਹੀਦੇ ਸਨ। ਸਭ ਤੋਂ ਪਹਿਲਾਂ ਬਣਨ ਵਾਲਾ ਤੱਤ ਹਾਈਡਰੋਜਨ ਸੀ ਜਿਸ ਸਮੇਤ ਕੁਝ ਮਾਤਰਾ ਵਿੱਚ ਹੀਲੀਅਮ ਅਤੇ ਲੀਥੀਅਮ ਵੀ ਬਣੇ। ਇਹਨਾਂ ਮੂਲ ਪੁਰਾਤਨ ਤੱਤਾਂ ਦੇ ਵਿਸ਼ਾਲ ਬੱਦਲ ਗੁਰੂਤਾ ਖਿੱਚ ਦੇ ਪ੍ਰਭਾਵ ਹੇਠ ਇਕੱਠੇ ਹੋ ਕੇ ਤਾਰੇ ਅਤੇ ਅਕਾਸ਼-ਗੰਗਾਵਾਂ ਬਣ ਗਏ ਅਤੇ ਭਾਰੀ ਤੱਤ ਇਹਨਾਂ ਤਾਰਿਆਂ ਵਿੱਚ ਜਾਂ ਨਛੱਤਰ-ਧਮਾਕਿਆਂ (ਸੁਪਰਨੋਵਾ) ਮੌਕੇ ਬਣੇ ਸਨ।

ਹਵਾਲੇ[ਸੋਧੋ]

  1. Wollack, Edward J. (10 December 2010). "Cosmology: The Study of the Universe". Universe 101: Big Bang Theory. NASA. http://web.archive.org/web/20110514230003/http://map.gsfc.nasa.gov/universe/. Retrieved on 27 April 2011. : « The second section discusses the classic tests of the Big Bang theory that make it so compelling as the likely valid description of our universe. »
  2. "Planck reveals an almost perfect universe". Planck. ESA. 2013-03-21. http://www.esa.int/Our_Activities/Space_Science/Planck/Planck_reveals_an_almost_perfect_Universe. Retrieved on 2013-03-21. 
  3. Staff (21 March 2013). "Planck Reveals An Almost Perfect Universe". ESA. http://www.esa.int/Our_Activities/Space_Science/Planck/Planck_reveals_an_almost_perfect_Universe. Retrieved on 21 March 2013. 
  4. Clavin, Whitney; Harrington, J.D. (21 March 2013). "Planck Mission Brings Universe Into Sharp Focus". NASA. http://www.jpl.nasa.gov/news/news.php?release=2013-109&rn=news.xml&rst=3739. Retrieved on 21 March 2013. 
  5. Overbye, Dennis (21 March 2013). "An Infant Universe, Born Before We Knew". New York Times. http://www.nytimes.com/2013/03/22/science/space/planck-satellite-shows-image-of-infant-universe.html. Retrieved on ੨੧ ਮਾਰਚ ੨੦੧੩. 
  6. Boyle, Alan (21 March 2013). "Planck probe's cosmic 'baby picture' revises universe's vital statistics". NBC News. http://cosmiclog.nbcnews.com/_news/2013/03/21/17397298-planck-probes-cosmic-baby-picture-revises-universes-vital-statistics. Retrieved on 21 March 2013. 
  7. "How Old is the Universe?". WMAP- Age of the Universe. The National Aeronautics and Space Administration (NASA). 2012-12-21. http://map.gsfc.nasa.gov/universe/uni_age.html. Retrieved on 2013-01-01. 
  8. Komatsu, E.; Dunkley, J.; Nolta, M. R.; Bennett, C. L.; Gold, B.; Hinshaw, G.; Jarosik, N.; Larson, D.; et al. (2009). "Five-Year Wilkinson Microwave Anisotropy Probe Observations: Cosmological Interpretation". Astrophysical Journal Supplement 180 (2): 330. doi:10.1088/0067-0049/180/2/330. Bibcode2009ApJS..180..330K. 
  9. Menegoni, E.; Galli, Silvia; Bartlett, James; Martins, C.; Melchiorri, Alessandro (2009). "New constraints on variations of the fine structure constant from CMB anisotropies". Physical Review D 80 (8): 087302. doi:10.1103/PhysRevD.80.087302. Bibcode2009PhRvD..80h7302M. 
  10. "Origins: CERN: Ideas: The Big Bang". The Exploratorium. 2000. http://web.archive.org/web/20100902013333/http://www.exploratorium.edu/origins/cern/ideas/bang.html. Retrieved on 3 September 2010. 
  11. Keohane, J. (8 November 1997). "Big Bang theory". Ask an astrophysicist. GSFC/NASA. http://web.archive.org/web/20100902213645/http://imagine.gsfc.nasa.gov/docs/ask_astro/answers/971108a.html. Retrieved on 3 September 2010. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png