ਮਾਨਸੂਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਲਖਨਊ, ਉੱਤਰ ਪ੍ਰਦੇਸ਼ ਵਿੱਚ ਮਾਨਸੂਨ ਦੇ ਬੱਦਲ।

ਮਾਨਸੂਨ ਨੂੰ ਰਿਵਾਇਤੀ ਤੌਰ 'ਤੇ ਮੀਂਹ ਵਰ੍ਹਨ ਵਿੱਚ ਆਉਂਦੀਆਂ ਤਬਦੀਲੀਆਂ ਨਾਲ਼ ਆਉਣ ਵਾਲੀਆਂ ਮੌਸਮੀ ਪਰਤਾਅ ਵਾਲੀਆਂ ਹਵਾਵਾਂ ਨੂੰ ਕਿਹਾ ਜਾਂਦਾ ਸੀ[੧] ਪਰ ਹੁਣ ਇਹਦੀ ਵਰਤੋਂ ਧਰਤੀ ਅਤੇ ਪਾਣੀ ਦੀ ਬੇਮੇਲ ਤਪਣ ਕਰਕੇ ਪੈਦਾ ਹੁੰਦੀਆਂ ਵਾਯੂਮੰਡਲੀ ਗੇੜ੍ਹ ਅਤੇ ਬਰਸਾਤ ਵਿੱਚ ਮੌਸਮੀ ਤਬਦੀਲੀਆਂ ਨੂੰ ਦੱਸਣ ਲਈ ਹੁੰਦੀ ਹੈ।[੨][੩]

ਨਿਰੁਕਤੀ[ਸੋਧੋ]

ਮਾਨਸੂਨ ਸ਼ਬਦ ਅੰਗਰੇਜ਼ੀ monsoon ਤੋਂ ਆਇਆ ਹੈ ਜੋ ਅੱਗੋਂ ਪੁਰਤਗਾਲੀ monção ਅਖ਼ੀਰ ਵਿੱਚ ਅਰਬੀ ਮੌਸਿਮ (موسم "ਰੁੱਤ"), ਅਤੇ ਸ਼ਾਇਦ ਅੰਸ਼ਕ ਤੌਰ 'ਤੇ ਅਗੇਤਰੀ ਆਧੁਨਿਕ ਡੱਚ monsun ਤੋਂ ਆਇਆ ਹੈ।[੪]

ਭਾਰਤ ਵਿੱਚ ਮੌਨਸੂਨ[ਸੋਧੋ]

ਭਾਰਤ ਵਿੱਚ ਮੌਨਸੂਨ ਹਿੰਦ ਮਹਾਸਾਗਰ ਅਤੇ ਅਰਬ ਸਾਗਰ ਤੋਂ ਹਿਮਾਲਿਆ ਵੱਲ ਆਉਂਣ ਵਾਲੀਆਂ ਹਵਾਵਾਂ ਤੇ ਨਿਰਭਰ ਕਰਦੀ ਹੈ। ਜਦੋਂ ਇਹ ਹਵਾਵਾਂ ਦੱਖਣੀ ਤੱਟ ਤੇ ਪੱਛਮੀ ਘਾਟ ਨਾਲ ਟਕਰਾਉਦੀਆਂ ਹਨ ਤਾਂ ਭਾਰਤ ਅਤੇ ਆਸ ਪਾਸ ਦੇ ਦੇਸ਼ਾਂ ਵਿੱਚ ਭਾਰੀ ਵਰਖਾ ਹੁੰਦੀ ਹੈ। ਇਹ ਹਵਾਵਾਂ ਦੱਖਣੀ ਏਸ਼ੀਆ ਵਿੱਚ ਜੂਨ ਤੋਂ ਸਤੰਬਰ ਤੱਕ ਸਰਗਰਮ ਰਹਿੰਦੀਆਂ ਹਨ। ਵੇਸੇ ਕਿਸੇ ਇਲਾਕੇ ਵਿੱਚ ਮੌਨਸੂਨ ਉਸ ਦੀ ਜਲਵਾਯੂ ਤੇ ਨਿਰਭਰ ਕਰਦੀ ਹੈ।

ਕਿਸਮਾਂ[ਸੋਧੋ]

ਭਾਰਤ ਵਿੱਚ ਇਹ ਦੋ ਪ੍ਰਕਾਰ ਦੀਆਂ ਹਵਾਵਾਂ ਨਾਲ ਪ੍ਰਭਾਵਿਤ ਹੁੰਦੀ ਹੈ। ਉੱਤਰੀ ਪੂਰਬੀ ਮੌਨਸੂਨ ਅਤੇ ਦੱਖਣੀ ਪੱਛਮੀ ਮੌਨਸੂਨ। ਪੂਰਬੀ ਮੌਨਸੂਨ ਨੂੰ ਸੀਤ ਮੌਨਸੂਨ ਵੀ ਕਹਿੰਦੇ ਹਨ। ਇਹ ਹਵਾਵਾਂ ਮੈਦਾਨਾਂ ਵੱਲੋਂ ਸਮੁੰਦਰ ਵੱਲ ਨੂੰ ਚਲਦੀਆਂ ਹਨ ਜੋ ਹਿੰਦ ਮਹਾਸਾਗਰ ਅਤੇ ਬੰਗਾਲ ਦੀ ਖਾੜੀ ਨੂੰ ਪਾਰ ਕਰਕੇ ਆਉਂਦੀਆਂ ਹਨ। ਇਥੇ ਵਧੇਰੇ ਕਰਕੇ ਵਰਖਾ ਦੱਖਣੀ ਪੱਛਮੀ ਮੌਨਸੂਨ ਨਾਲ ਹੁੰਦੀ ਹੈ।

ਭਾਰਤ ਵਿੱਚ ਦੱਖਣੀ ਪੱਛਮੀ ਮੌਨਸੂਨ

ਅਸਰ[ਸੋਧੋ]

ਭਾਰਤ ਵਿੱਚ ਪੂਰਬ ਤੋਂ ਪੱਛਮੀ ਦਿਸ਼ਾ ਵੱਲ ਕਰਕ ਰੇਖਾ ਨਿਕਲੀ ਹੈ। ਇਸ ਦਾ ਦੇਸ਼ ਦੀ ਜਲਵਾਯੂ ਤੇ ਸਿਧਾ ਅਸਰ ਪੈਂਦਾ ਹੈ। ਗਰਮੀ, ਸਰਦੀ ਅਤੇ ਵਰਖਾ ਰੁੱਤਾਂ ਵਿੱਚ ਵਰਖਾ ਰੁੱਤ ਨੂੰ ਮੌਨਸੂਨ ਕਿਹਾ ਜਾਂਦਾ ਹੈ। ਮੌਨਸੂਨ ਦੇ ਆਉਂਣ ਨਾਲ ਤਾਪਮਾਨ ਵਿੱਚ ਤਾਂ ਗਿਰਾਵਟ ਆਉਂਦੀ ਹੀ ਹੈ ਪਰ ਨਮੀ ਵਿੱਚ ਵਾਧਾ ਹੁੰਦਾ ਹੈ। ਜਿਥੇ ਕਾਲੀਆਂ ਘਟਾਵਾਂ ਦਾ ਦ੍ਰਿਸ਼ ਸਭ ਨੂੰ ਮੋਹ ਲੈਦਾ ਹੈ ਉਥੇ ਨੀਵੇ ਇਲਾਕਿਆਂ ਵਿੱਚ ਪਾਣੀ ਲੋਕਾਂ ਨੂੰ ਮੁਸ਼ਕਲਾਂ ਲੈ ਕਿ ਆਉਂਦਾ ਹੈ।

ਹਵਾਲੇ[ਸੋਧੋ]

  1. Ramage, C., Monsoon Meteorology. International Geophysics Series, Vol. 15, 296 pp., Academic Press, San Diego, Calif. 1971.
  2. Trenberth, .K.E., Stepaniak, D.P., Caron, J.M., 2000, The global monsoon as seen through the divergent atmospheric circulation, Journal of Climate, 13, 3969-3993.
  3. "On Air–Sea Interaction at the Mouth of the Gulf of California", Paquita Zuidema and Chris Fairall, in Journal of Climate, Volume 20, Issue 9, May 2007, published by the American Meteorological Society
  4. OED online