ਰਿਵਾਲਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਰਿਵਾਲਸਰ
ਕਸਬਾ
ਰਿਵਾਲਸਰ ਝੀਲ
Country India
ਪ੍ਰਾਂਤਹਿਮਾਚਲ ਪ੍ਰਦੇਸ਼
ਜ਼ਿਲ੍ਹਾਮੰਡੀ ਜ਼ਿਲ੍ਹਾ
ਉੱਚਾਈ
1,360 m (4,460 ft)
ਆਬਾਦੀ
 (2001)
 • ਕੁੱਲ1,369
Languages
 • Officialਹਿੰਦੀ ਭਾਸ਼ਾ
ਸਮਾਂ ਖੇਤਰਯੂਟੀਸੀ+5:30 (IST)

ਰਿਵਾਲਸਰ, ਭਾਰਤ ਦੇ ਹਿਮਾਚਲ ਪ੍ਰਦੇਸ਼ ਵਿੱਚ ਸੁੰਦਰ ਨਗਰ ਅਤੇ ਮੰਡੀ ਤੋਂ 19 ਕੁ ਕਿਲੋਮੀਟਰ ਦੂਰੀ ’ਤੇ ਸਥਿਤ ਕਸਬਾ[1] ਹੈ। ਇਹ ਦੀ ਸਮੁੰਦਰੀ ਤਲ ਤੋਂ ਉਚਾਈ 1360 ਮੀਟਰ ਹੈ। ਇਹ ਕਸਬਾ ਹਿੰਦੂ, ਸਿੱਖਾਂ ਅਤੇ ਬੁੱਧ ਧਰਮ ਦਾ ਸਾਂਝਾ ਸਥਾਨ ਹੈ। ਘਰ ਦੇ ਮਹਿੰਗੀ ਤੋਂ ਮਹਿੰਗੀ ਸਜਾਵਟੀ ਸਾਮਾਨ ਤੋਂ ਲੈ ਕੇ ਲੋੜੀਂਦੀ ਛੋਟੀ ਤੋਂ ਛੋਟੀ ਵਸਤੂ ਇਸ ਥੋੜ੍ਹੇ ਜਿਹੇ ਇਲਾਕੇ ਵਿੱਚ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ। ਇੱਥੇ ਤਿੱਬਤੀ ਲੋਕ ਸਭ ਤੋਂ ਵੱਧ ਗਿਣਤੀ ਵਿੱਚ ਰਹਿੰਦੇ ਹਨ। ਇਸ ਜਗ੍ਹਾ ਬੁੱਧ ਧਰਮ ਦਾ ਫੈਲਾਅ ਹੋਰ ਸਭ ਧਰਮਾਂ ਤੋਂ ਵੱਧ ਹੈ। ਇੱਥੋਂ ਦੇ ਬਾਜ਼ਾਰ ਵਿੱਚ 90 ਫ਼ੀਸਦੀ ਦੁਕਾਨਾਂ ਤਿੱਬਤੀਆਂ ਦੀਆਂ ਹੀ ਹਨ। ਤਿੱਬਤੀ ਹੋਟਲਾਂ ਵਿੱਚ ਮੋਮੋ, ਥੂਪਾ, ਚਾਉਮੀਨ ਆਦਿ ਆਮ ਮਿਲਦੇ ਹਨ।

ਧਾਰਮਿਕ ਸਥਾਨ[ਸੋਧੋ]

ਰਿਵਾਲਸਰ ਦੇ ਉੱਚੇ ਪਰਬਤੀ ਇਲਾਕਿਆਂ ’ਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਨਾਲ ਔਰੰਗਜ਼ੇਬ ਵੱਲੋਂ ਲੋਕਾਂ ਉੱਪਰ ਕੀਤੇ ਜਾ ਰਹੇ ਅੱਤਿਆਚਾਰ ਨੂੰ ਰੋਕਣਾ ਸਬੰਧੀ ਸੰਨ 1701 ਵਿੱਚ ਬੈਠਕ ਕੀਤੀ ਸੀ। ਇਸ ਸਥਾਨ ’ਤੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਹੈ। ਇਹ ਗੁਰਦੁਆਰਾ ਸ਼ਹਿਰ ਤੋਂ ਬਹੁਤ ਉਚਾਈ ’ਤੇ ਹੋਣ ਕਾਰਨ ਇੱਥੋਂ ਰਿਵਾਲਸਰ ਸ਼ਹਿਰ ਦਾ ਨਜ਼ਾਰਾ ਬਹੁਤ ਦਿਲਚਸਪ ਜਾਪਦਾ ਹੈ।

ਰਿਵਾਲਸਰ ਝੀਲ[ਸੋਧੋ]

ਗੁਰਦੁਆਰੇ ਸਾਹਮਣੇ ਹੇਠਾਂ ਵੱਲ ਰਿਵਾਲਸਰ ਝੀਲ 'ਚ ਪਰਵਾਸੀ ਪੰਛੀ ਵੀ ਇੱਥੇ ਆ ਕੇ ਇਸ ਝੀਲ ਦੀ ਸੁੰਦਰਤਾ ਨੂੰ ਵਧਾਉਂਦੇ ਹਨ। ਝੀਲ ਦੇ ਚਾਰੇ ਪਾਸੇ ਹਰਿਆਵਲ ਇਸ ਥਾਂ ਨੂੰ ਹੋਰ ਵੀ ਸੁੰਦਰਤਾ ਬਖ਼ਸ਼ਦੀ ਹੈ।

ਮੰਦਰ[ਸੋਧੋ]

ਝੀਲ ਦੇ ਇੱਕ ਪਾਸੇ ਬਾਜ਼ਾਰ ਦੇ ਵਿਚਕਾਰ ਸ਼ਿਵ ਮੰਦਰ ਅਤੇ ਹਨੂੰਮਾਨ ਮੰਦਰ ਸਥਿਤ ਹੈ। ਰਿਵਾਲਸਰ ਦਾ ਸਭ ਤੋਂ ਵੱਡਾ ਆਕਰਸ਼ਣ ਇੱਥੇ ਬਣਿਆ ਲੋਟਸ ਬੁੱਧ ਮੰਦਰ ਹੈ। ਇਥੇ ਪਹੁੰਚ ਕੇ ਇੰਜ ਲੱਗਦਾ ਹੈ ਜਿਵੇਂ ਤੁਸੀਂ ਕਿਸੀ ਵੱਖਰੀ ਦੁਨੀਆਂ ਵਿੱਚ ਪਹੁੰਚ ਗਏ ਹੋ। ਇਸ ਇਮਾਰਤ ਦੇ ਅੰਦਰ ਪੂਜਾ ਵਾਲੇ ਸਥਾਨ ’ਤੇ ਬਹੁਤ ਵੱਡਾ ਹਾਲ ਜਿੱਥੇ ਮਹਾਤਮਾ ਬੁੱਧ ਦਾ ਬੁੱਤ ਲੱਗਿਆ ਹੋਇਆ ਹੈ। ਇਹ ਥਾਂ ਵੀ ਰਿਵਾਲਸਰ ਤੋਂ ਕਾਫ਼ੀ ਉਚਾਈ ’ਤੇ ਹੋਣ ਕਾਰਨ ਸ਼ਹਿਰ ਦੀ ਸੁੰਦਰਤਾ ਨੂੰ ਮਾਣਨ ਦਾ ਆਨੰਦ ਦਿੰਦੀ ਹੈ। ਸ਼ਹਿਰ ਤੋਂ ਦਸ ਕਿਲੋਮੀਟਰ ਹੋਰ ਸਿੱਧੀ ਉਚਾਈ ’ਤੇ ਨੈਣਾ ਦੇਵੀ ਦਾ ਮੰਦਰ ਸਥਿਤ ਹੈ। ਸਿਖਰ ਪਹਾੜ ਦੀ ਚੋਟੀ ’ਤੇ ਇਹ ਮੰਦਰ ਇੱਕ ਅਲੱਗ ਹੀ ਛਾਪ ਛੱਡਦਾ ਹੈ। ਆਸ-ਪਾਸ ਦੀਆਂ ਘਾਟੀਆਂ ਬਹੁਤ ਮਨਮੋਹਕ ਨਜ਼ਾਰਾ ਪੇਸ਼ ਕਰਦੀਆਂ ਹਨ। ਸਰਕਾਰੀ ਗੈਸਟ ਹਾਊਸ ਮੰਦਰ ਦੇ ਨਾਲ ਦੀ ਇਮਾਰਤ ਵਿੱਚ ਬਣਾਇਆ ਗਿਆ ਹੈ। ਰਿਵਾਲਸਰ ਤੋਂ ਨੈਣਾ ਦੇਵੀ ਮੰਦਰ ਦੇ ਰਸਤੇ ਵਿੱਚ ਦੋ ਹੋਰ ਥਾਵਾਂ ਇੱਥੋਂ ਦੇ ਆਕਰਸ਼ਣ ਨੂੰ ਹੋਰ ਵੀ ਵਧਾਉਂਦੀਆਂ ਹਨ। ਕੁੰਤੀ ਕੁੰਡ (ਤਲਾਅ) ਬਹੁਤ ਵੱਡੀਆਂ-ਵੱਡੀਆਂ ਚੱਟਾਨਾਂ ਨਾਲ ਘਿਰਿਆ ਹੋਇਆ ਹੈ। ਇਹ ਤਲਾਅ ਮੁੱਖ ਸੜਕ ਤੋਂ ਕਾਫ਼ੀ ਨੀਵਾਂ ਹੈ। ਕੁੰਤੀ ਕੁੰਡ ਤੋਂ ਕੁਝ ਕੁ ਕਿਲੋਮੀਟਰ ਦੂਰੀ ’ਤੇ ਅਰਜੁਨ ਗੁਫ਼ਾ ਹੈ।


ਹਵਾਲੇ[ਸੋਧੋ]

  1. "HP Tourism official site". Archived from the original on ਸਤੰਬਰ 3, 2006. Retrieved September 3, 2006. {{cite web}}: Unknown parameter |dead-url= ignored (|url-status= suggested) (help)