ਵਿਕੀਪੀਡੀਆ:ਚੁਣਿਆ ਹੋਇਆ ਲੇਖ/24 ਮਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏਐਮਯੂ) (ਅੰਗਰੇਜ਼ੀ: The Aligarh Muslim University) ਭਾਰਤ ਦੀਆਂ ਪ੍ਰਮੁੱਖ ਕੇਂਦਰੀ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਜੋ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜਿਲ੍ਹੇ ਵਿੱਚ ਸਥਿਤ ਹੈ। ਅਲੀਗੜ ਮੁਸਲਮਾਨ ਯੂਨੀਵਰਸਿਟੀ ਇੱਕ ਆਵਾਸੀ ਸਿੱਖਿਅਕ ਸੰਸਥਾਨ ਹੈ। ਇਸਦੀ ਸਥਾਪਨਾ 1875 ਵਿੱਚ ਸਰ ਸਈਅਦ ਅਹਿਮਦ ਖ਼ਾਨ ਦੁਆਰਾ ਕੀਤੀ ਗਈ ਸੀ ਅਤੇ 1920 ਵਿੱਚ ਭਾਰਤੀ ਸੰਸਦ ਦੇ ਇੱਕ ਐਕਟ ਦੇ ਮਾਧਿਅਮ ਨਾਲ ਕੇਂਦਰੀ ਯੂਨੀਵਰਸਿਟੀ ਦਾ ਦਰਜਾ ਦਿੱਤਾ ਗਿਆ। ਕੈਂਬਰਿਜ ਯੂਨੀਵਰਸਿਟੀ ਦੀ ਤਰਜ ਉੱਤੇ ਬਰਤਾਨਵੀ ਰਾਜ ਦੇ ਸਮੇਂ ਬਣਾਇਆ ਗਿਆ ਪਹਿਲਾ ਉੱਚ ਸਿੱਖਿਆ ਸੰਸਥਾਨ ਸੀ। ਮੂਲ ਤੌਰ ਤੇ ਇਹ ਮੁਸਲਮਾਨ ਐਂਗਲੋ ਓਰੀਐਂਟਲ ਕਾਲਜ ਸੀ। ਅਲੀਗੜ ਮੁਸਲਮਾਨ ਯੂਨੀਵਰਸਿਟੀ ਵਿੱਚ ਸਿੱਖਿਆ ਦੇ ਪ੍ਰੰਪਰਕ ਅਤੇ ਆਧੁਨਿਕ ਸ਼ਾਖਾਵਾਂ ਵਿੱਚ 250 ਤੋਂ ਜਿਆਦਾ ਕੋਰਸ ਪੜਾਏ ਜਾਂਦੇ ਹਨ।