ਸੂਰਜ ਦੀ ਪੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸੂਰਜ ਇਕ ਰੋਸ਼ਨੀ ਦਾ ਗਰਮ ਗੋਲਾ ਹੈ। ਸੂਰਜ ਦੁਆਲੇ ਧਰਤੀ ਘੁੰਮਦੀ ਹੈ। ਧਰਤੀ ਦੇ ਘੁੰਮਣ ਨਾਲ ਦਿਨ, ਰਾਤ ਅਤੇ ਰੁੱਤਾਂ ਬਣਦੀਆਂ ਹਨ। ਸੂਰਜ ਦੀ ਗਰਮੀ ਤੇ ਰੋਸ਼ਨੀ ਕਰਕੇ ਹੀ ਧਰਤੀ ਤੇ ਜੀਵਨ ਹੋਂਦ ਵਿਚ ਆਇਆ ਹੈ। ਸੂਰਜ ਹੀ ਪ੍ਰਕਾਸ਼ ਦਾ ਸੋਮਾ ਹੈ। ਸੂਰਜ ਦੁਆਲੇ ਹੋਰ ਗ੍ਰਹਿ ਵੀ ਘੁੰਮਦੇ ਹਨ। ਪਹਿਲਾਂ ਮਨੁੱਖੀ ਸੂਝ ਘੱਟ ਸੀ। ਇਸ ਲਈ ਮਨੁੱਖ ਜਾਤੀ ਹਰ ਜਾਨਦਾਰ ਤੇ ਬੇਜਾਨ ਵਸਤੂ ਦੀ, ਜਿਸ ਤੋਂ ਉਸ ਨੂੰ ਲਾਭ ਜਾਂ ਨੁਕਸਾਨ ਦਾ ਖਤਰਾ ਹੁੰਦਾ ਸੀ, ਉਸ ਨੂੰ ਦੇਵੀ ਦੇਵਤਾ ਮੰਨ ਕੇ ਪੂਜਾ ਕਰਨ ਲੱਗੀ। ਇਸ ਧਾਰਨਾ ਤਹਿਤ ਹੀ ਸੂਰਜ ਦੇਵਤਾ ਦੀ ਸਵੇਰੇ ਸੂਰਜ ਚੜ੍ਹਦੇ ਸਮੇਂ ਪੂਜਾ ਕੀਤੀ ਜਾਣ ਲੱਗੀ। ਕਈ ਥਾਵਾਂ ਤੇ ਸੂਰਜ ਮੰਦਰ/ਕੁੰਡ ਬਣ ਗਏ। ਸੁਨਾਮ ਸ਼ਹਿਰ ਵਿਚ ਇਕ ਅਜੇਹਾ ਹੀ ਸੂਰਜ ਮੰਦਰ/ਕੁੰਡ ਹੈ ਜਿੱਥੇ ਸੂਰਜ ਗ੍ਰਹਿਣ ਸਮੇਂ ਮੇਲਾ ਲੱਗਦਾ ਹੈ।

ਇਕ ਵਿਸ਼ਵਾਸ ਹੈ ਕਿ ਮੌਤ ਤੋਂ ਪਿੱਛੋਂ ਰੂਹ ਸੂਰਜ ਵੱਲ ਜਾਂਦੀ ਹੈ। ਇਸ ਲਈ ਸੂਰਜ ਦਾ ਪ੍ਰਕਾਸ਼ ਰੂਹ ਦੇ ਰਾਹ ਦੇ ਵਿਚ ਆਉਣ ਵਾਲੀਆਂ ਬਦਰੂਹਾਂ ਦਾ ਨਾਸ਼ ਕਰ ਦਿੰਦਾ ਹੈ। ਇਕ ਧਾਰਨਾ ਇਹ ਵੀ ਹੈ ਕਿ ਬੱਚਿਆਂ ਦੀਆਂ ਦੁੱਧ ਦੰਦੀਆਂ ਜਦ ਉਖੜ ਜਾਂਦੀਆਂ ਹਨ ਤਾਂ ਬੱਚੇ ਉਖੜੇ ਦੰਦ ਨੂੰ ਸੂਰਜ ਵੱਲ ਮੂੰਹ ਕਰ ਕੇ ਸੂਰਜ ਵੱਲ ਨੂੰ ਸਿੱਟ ਦਿੰਦੇ ਹਨ ਤਾਂ ਨਾਲ ਹੀ ਕਹਿੰਦੇ ਹਨ-

ਸੂਰਜਾ ਸੂਰਜਾ !

ਪੁਰਾਣਾ ਦੰਦ ਲੈ ਜਾ,

ਨਵਾਂ ਦੰਦ ਦੇ ਜਾ।

ਸੂਰਜ ਦੀ ਕ੍ਰਿਪਾ ਨਾਲ ਬੱਚਿਆਂ ਦੇ ਨਵੇਂ ਦੰਦ ਆ ਜਾਂਦੇ ਹਨ। ਹੁਣ ਸਾਇੰਸ ਦਾ ਯੁੱਗ ਹੈ। ਸਾਇੰਸ ਹਰ ਰੋਜ਼ ਨਵੀਂ ਤੋਂ ਨਵੀਂ ਖੋਜ ਕਰ ਰਹੀ ਹੈ। ਇਸ ਲਈ ਸੂਰਜ ਦੀ ਪੂਜਾ ਅਤੇ ਸੂਰਜ ਨਾਲ ਜੁੜੇ ਵਿਸ਼ਵਾਸਾਂ ਨੂੰ ਲੋਕ ਹੁਣ ਛੱਡੀ ਜਾ ਰਹੇ ਹਨ। ਸੂਰਜ ਹੁਣ ਲੋਕਾਂ ਲਈ ਦੇਵਤਾ ਨਹੀਂ ਰਿਹਾ।[1]

ਸੁਰਜਹੀ ਪੂਜਾ[ਸੋਧੋ]

ਤਿਉਹਾਰ 'ਤੇ, ਲੋਕ ਸੂਰਜ ਦੀ ਪੂਜਾ ਕਰਦੇ ਹਨ. ਇਹ ਤਿਉਹਾਰ ਹਰ ਪੰਜ ਸਾਲਾਂ ਵਿੱਚ ਇੱਕ ਵਾਰ ਮਨਾਇਆ ਜਾਂਦਾ ਹੈ। ਇਹ ਆਗਨ ਜਾਂ ਮਾਘ ਮਹੀਨੇ ਦੇ ਪਹਿਲੇ ਤਿੰਨ ਦਿਨਾਂ ਨੂੰ ਮਨਾਇਆ ਜਾਂਦਾ ਹੈ। ਇਹ ਉਦੋਂ ਮਨਾਇਆ ਜਾਂਦਾ ਹੈ ਜਦੋਂ ਕੋਈ ਇੱਛਾ ਪੂਰੀ ਹੁੰਦੀ ਹੈ। ਇਹ ਘਰਾਂ ਦੇ ਵਿਹੜਿਆਂ ਵਿੱਚ ਮਨਾਇਆ ਜਾਂਦਾ ਹੈ। ਇਸ ਤਿਉਹਾਰ ਵਿੱਚ ਪੂਰਾ ਪਰਿਵਾਰ ਜਾਂ ਪਿੰਡ ਵਾਸੀ ਹਿੱਸਾ ਲੈਂਦੇ ਹਨ। ਪਹਿਲਾ ਦਿਨ ਇਸ਼ਨਾਨ, ਦੂਜੇ ਦਿਨ ਵਰਤ ਅਤੇ ਤੀਜੇ ਦਿਨ ਬਲੀ ਚੜ੍ਹਾਈ ਜਾਂਦੀ ਹੈ। ਲੋਕ ਬੱਕਰੇ ਦੀ ਬਲੀ ਦਿੰਦੇ ਹਨ ਅਤੇ ਸੂਰਜ ਨੂੰ ਤਪਨ (ਸ਼ਰਾਬ) ਚੜ੍ਹਾਉਂਦੇ ਹਨ। ਫਿਰ ਉਹ ਦਾਵਤ ਕਰਦੇ ਹਨ। ਇਹ ਝਾਰਖੰਡ ਦੇ ਸਦਨ ਲੋਕਾਂ ਦੁਆਰਾ ਮਨਾਇਆ ਜਾਂਦਾ ਹੈ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.