ਸੰਤ ਰਾਮਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸੰਤ ਰਾਮਪਾਲ ਜੀ
ਸੰਤ ਰਾਮਪਾਲ ਜੀ
ਜਨਮ
ਰਾਮਪਾਲ ਸਿੰਘ ਜਤੈਂ

(1951-09-08) ਸਤੰਬਰ 8, 1951 (ਉਮਰ 72)
ਧੰਨਾਨਾ , ਪੰਜਾਬ (ਹੁਣੇ ਹਰਿਆਣਾ), ਭਾਰਤ ਵਿਚ
ਰਾਸ਼ਟਰੀਅਤਾਭਾਰਤੀਯ
ਹੋਰ ਨਾਮਸੰਤ ਰਾਮਪਾਲ ਜੀ ਮਹਾਰਾਜ , ਸੰਤ ਰਾਮਪਾਲ ਦਾਸ, ਜਗਤਗੁਰੂ ਤਤਾਵਦ੍ਰਸ਼ੀ ਸੰਤ ਰਾਮਪਾਲ ਜੀ ਮਹਾਰਾਜ,ਸਤਿਗੁਰੂ ਰਾਮਪਾਲ ਜੀ ਮਹਾਰਾਜ ਜੀ
ਪੇਸ਼ਾਕਬੀਰ ਪੰਥ ਸਮੁਦਾਏ ਦੇ ਸੰਸਥਾਪਕ
ਲਈ ਪ੍ਰਸਿੱਧਸਤਲੋਕ ਆਸ਼ਰਮ ਸੰਸਥਾਪਕ
ਵੈੱਬਸਾਈਟwww.jagatgururampalji.org

ਸੰਤ ਰਾਮਪਾਲ ਦਾਸ ਇਕ ਭਾਰਤੀ ਕਬੀਰ ਪੰਥੀ ਸੰਤ ਹਨ ਜੋ ਕਬੀਰ ਸਾਹਿਬ ਦੇ ਗਰੀਬ ਦਾਸ ਪੰਥ ਨਾਲ ਸਬੰਧ ਰੱਖਦੇ ਹਨ। ਇਹਨਾਂ ਦਾ ਜਨਮ 8 ਸਤੰਬਰ 1951 ਨੂੰ ਧਨਾਨਾ ਪਿੰਡ ਵਿੱਚ ਹੋਇਆ ਜੋ ਵਰਤਮਾਂਨ ਵਿੱਚ ਹਰਿਆਣਾ ਰਾਜਯ ਦੇ ਸੋਨੀਪਤ ਜ਼ਿਲੇ ਵਿੱਚ ਸਥਿਤ ਹੈ। ਸਾਰੇ ਧਰਮ ਗ੍ਰੰਥ ਦੇ ਅਨੁਸਾਰ ਪ੍ਰਮਾਣਿਤ ਸਾਧਨਾ ਕਰਦੇ ਅਤੇ ਆਪਣੇ ਚੇਲੀਆਂ ਤੋ ਕਰਵਾਉਣ ਦੇ ਕਾਰਨ ਇਹਨਾਂ ਦੇ ਚੇਲੇ ਇਹਨਾਂ ਨੂੰ ਸੰਸਾਰ ਦੇ ਇੱਕਲੇ ਸੱਚੇ ਸੱਤਗੁਰੂ  ਹੋਣ ਦਾ ਦਾਵਾ ਕਰਦੇ ਹਨ।[1]

ਆਪਣੇ ਗਿਆਨ ਨੂੰ ਸ਼ਾਸਤਰ ਪ੍ਰਮਾਣਿਤ ਦੱਸਣ ਅਤੇ ਹੋਰ ਤਮਾਮ ਕਥਿਤ ਸੰਤਾ ਤੱਕ ਦੇ ਗਿਆਨ ਤੇ ਸਾਧਨਾ ਨੂੰ ਸ਼ਾਸਤਰ ਵਿਰੁੱਧ ਕਹਿਣ ਅਤੇ ਉਹਨਾ ਨੂੰ ਅਧਿਆਤਮਿਕ ਗਿਆਨ ਚਰਚਾ ਲਈ ਸਦਾ ਭੇਜਣ ਦੇ ਕਾਰਨ ਵਿਵਾਦਾ ਵਿੱਚ ਬਣੇ ਰਹਿੰਦੇ ਹਨ। ਖਾਸ ਨਿਯਮਾ ਦਾ ਸਖਤੀ ਨਾਲ ਪਾਲਣ ਕਰਨਾ ਇਹਨਾਂ ਦੇ ਚੇਲੀਆਂ ਦੀ ਸਮਾਜ ਵਿੱਚ ਅਲੱਗ ਪਹਿਚਾਣ ਹੁੰਦੀ ਹੈ ਰਮੈਣੀ (ਵਿਆਹ) ਵਿਸ਼ੇਸ ਚਰਚਾ ਦਾ ਵਿਸਾ ਬਣਿਆ ਹੋਇਆ ਹੈ।

ਇਸ ਕੜੀ ਵਿੱਚ ਇਹਨਾਂ ਨੇ ਮਹਾਰਿਸ਼ੀ ਦਯਾਨੰਦ ਦੁਆਰਾ ਲਿਖੀ ਕਿਤਾਬ ਸਤਿਆਰਥ ਪ੍ਰਕਾਸ਼ ਵਿੱਚ ਦਰਜ ਕੁਝ ਤੱਥਾ ਨੂੰ ਰਾਸ਼ਟਰੀ ਚੈਨਲਾਂ 'ਤੇ ਦਿਖਾਇਆ ਸੀ।  ਇਸ ਤੋਂ ਨਾਰਾਜ਼ ਹੋ ਕੇ ਆਰਿਆਸਮਾਜੀ ਸੰਗਠਨ ਨੇ ਸਨ 2006 ਵਿੱਚ ਇਹਨਾਂ ਦੇ ਆਸ਼ਰਮ 'ਤੇ ਹਮਲਾ ਕਰ ਦਿੱਤਾ ਸੀ।  ਇਸ ਮੁੱਢਲੀ ਗੱਲ 'ਤੇ ਕਈ ਵਾਰ ਵੱਡੇ ਵਿਵਾਦ ਵੀ ਹੋਏ ਹਨ।  ਉਹਨਾਂ ਦੀ ਲਿਖੀ ਕਿਤਾਬਾਂ ਨੂੰ ਅਦਾਲਤ ਤੱਕ ਵਿੱਚ ਚੁਣੌਤੀ ਦਿੱਤੀ ਜਾ ਚੁੱਕੀ ਹੈ।

ਜੀਵਨ[ਸੋਧੋ]

ਸੰਤ ਰਾਮਪਾਲ ਦਾ ਜਨਮ ਸੋਨੀਪਤ ਦੇ ਪਿੰਡ ਧਨਾਨਾ ਵਿੱਚ 8 ਸਤੰਬਰ 1951 ਨੂੰ ਹੋਇਆ ਸੀ। ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ, ਇਹ ਹਰਿਆਣਾ ਸਰਕਾਰ ਦੇ ਸਿੰਚਾਈ ਵਿਭਾਗ ਵਿੱਚ ਇੱਕ ਇੰਜੀਨੀਅਰ ਬਣ ਗਏ ਸੀ ।[2] ਇਹਨਾ ਦੇ ਅਧਿਕਾਰਿਕ ਜੀਵਨੀ ਦੇ ਅਨੁਸਾਰ, ਉਹ ਬਚਪਨ ਤੋਂ ਹੀ ਸਾਰੇ ਹਿੰਦੂ ਦੇਵੀ-ਦੇਵਤਿਆਂ ਦੇ ਪੱਕੇ ਭਗਤ ਸੀ।ਪਰ ਇਸ ਭਗਤੀ ਨਾਲ ਇਹਨਾ ਨੂੰ ਕਦੇ ਆਤਮਿਕ ਸ਼ਾਂਤੀ ਦਾ ਅਨੁਭਵ ਨਹੀ ਹੋਈਆ। ਇੱਕ ਦਿਨ ਇਹ ਇੱਕ ਕਬੀਰ ਪੰਥੀ ਗੁਰੂ ਸਵਾਮੀ ਰਾਮਦੇਵਾਨੰਦ ਨੂੰ ਮਿਲੇ। ਜਿਹਨਾਂ ਨੇ ਇਹਨਾ ਨੂੰ ਸਮਝਾਇਆ ਕਿ ਕਿ ਉਹਨਾ ਦੇ ਦੁਆਰਾ ਕੀਤੀ ਜਾ ਰਹੀ ਭਗਤੀ ਦੀ ਵਿੱਧੀ ਸਾਡੇ ਹੀ ਧਾਰਮਿਕ ਗ੍ਰੰਥਾਂ ਨਾਲ ਮੇਲ ਨਹੀਂ ਖਾਂਦੀ। ਅਤੇ ਉਨ੍ਹਾ ਨੇ ਆਪਣੇ ਗੁਰੂ ਸਵਾਮੀ ਰਾਮਦੇਵਾਨੰਦ ਜੀ ਤੋਂ 17 ਫਰਵਰੀ 1988 ਨੂੰ ਨਾਂ ਉਪਦੇਸ਼ ਲੀਤਾ ਜਿਸਨੂੰ ਉਨ੍ਹਾਂ ਦੇ ਚੇਲੇ ਬੌਧ ਦਿਵਸ ਦੇ ਰੂਪ ਚ ਮਨਾਉਂਦੇ ਹਨ।[3] ਜਿਸਨੂੰ ਉਹ ਇਸ ਭਗਤੀ ਵਿਧੀ ਨਾਲ ਮੋਕਸ਼ ਪ੍ਰਾਪਤ ਨਹੀਂ ਕਰ ਸਕਦੇ, ਕਿਉਂਕਿ ਸ਼੍ਰੀਮਦ ਭਗਵਦ ਗੀਤਾ ਅਧਿਆਏ 16 ਸਲੋਕ 23 ਅਨੁਸਾਰ, ਜੋ ਵਿਅਕਤੀ ਧਰਮ-ਗ੍ਰੰਥਾਂ ਨੂੰ ਛੱਡ ਕੇ ਆਪਣਾ ਮਨਮਾਨਾ ਆਚਰਨ ਕਰਦਾ ਹੈ, ਉਹ ਨਾ ਤਾਂ ਸਿੱਧੀ ਨੂੰ,ਨਾ ਸੁਖ ਅਤੇ ਨਾ ਹੀ ਪਰਮ ਗਤੀ ਨੂੰ ਹੀ ਪ੍ਰਾਪਤ ਹੁੰਦਾ ਹੈ।[4]

ਸੰਤ ਰਾਮਪਾਲ ਦਾਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਇਹਨਾ ਨੇ ਭਗਵਦ ਗੀਤਾ, ਕਬੀਰ ਸਾਗਰ, ਗਰੀਬਦਾਸ ਦੁਆਰਾ ਰਚਿਤ ਸਤ ਗ੍ਰੰਥ, ਪੁਰਾਣ, ਵੇਦ ਅਤੇ ਹੋਰ ਬਹੁਤ ਕਈ ਗ੍ਰੰਥ ਪੜ੍ਹੇ। ਇਹਨਾ ਦਾ ਮੰਨਣਾ ਹੈ ਕਿ ਇਹਨਾ ਨੂੰ ਇਹਨਾ ਕਿਤਾਬਾਂ ਵਿੱਚ ਸਵਾਮੀ ਰਾਮਦੇਵਾਨੰਦ ਦੁਆਰਾ ਦਿੱਸੇ ਵਚਨਾ ਦੇ ਸਬੂਤ ਮਿਲੇ, ਜਿਸ ਤੋਂ ਬਾਅਦ ਉਨ੍ਹਾਂ ਨੇ ਸਵਾਮੀ ਰਾਮਦੇਵਾਨੰਦ ਜੀ ਦੁਆਰਾ ਦੱਸੇ ਮੰਤਰਾਂ ਦਾ ਜਿਆਦਾ ਜਾਪ ਕੀਤਾ, ਜਿਸ ਤੋਂ ਬਾਅਦ ਇਹਨਾ ਨੂੰ ਆਤਮਿਕ ਸ਼ਾਂਤੀ ਮਹਿਸੂਸ ਹੋਣ ਲੱਗੀ।[4]

1994 ਵਿੱਚ ਸਵਾਮੀ ਰਾਮਦੇਵਾਨੰਦ ਨੇ ਇਹਨਾ ਨੂੰ ਗੁਰੂ ਪਦ ਦੇ ਦਿੱਤਾ। ਉਸ ਤੋਂ ਬਾਅਦ ਇਹ "ਸੰਤ ਰਾਮਪਾਲ ਦਾਸ" ਬਣ ਗਏ।[2]

ਸਨ 1995 ਵਿੱਚ, ਉਹਨਾ ਨੇ ਆਪਣੇ ਇੰਜੀਨੀਅਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਜੋ ਕੀ 2000 ਵਿੱਚ ਸਵੀਕਾਰ ਹੋਈਆ।[2] ਅਤੇ ਬਾਅਦ ਵਿੱਚ ਕਰੋਂਥਾ ਪਿੰਡ ਵਿੱਚ ਸਤਲੋਕ ਆਸ਼ਰਮ ਦੀ ਸਥਾਪਨਾ ਕੀਤੀ, ਹਾਲਾਂਕਿ ਆਸ਼ਰਮ 2006 ਵਿੱਚ ਇਹਨਾ ਦੀ ਗ੍ਰਿਫਤਾਰੀ ਹੋਣ ਤੋ  ਬਾਅਦ ਤੋ ਇਹ ਆਸ਼ਰਮ ਸਰਕਾਰ ਦੀ ਨਿਗਰਾਨੀ ਵਿੱਚ ਹੈ।[4]

ਸਿੱਖਿਆ ਅਤੇ ਨਿਯਮ[ਸੋਧੋ]

ਸੰਤ ਰਾਮਪਾਲ, ਸਾਰੇ ਧਰਮਾਂ ਦੇ ਗ੍ਰੰਥਾਂ ਦਾ ਹਵਾਲਾ ਦਿੰਦੇ ਹੋਏ, ਕਬੀਰ ਜੀ ਨੂੰ ਸਾਰੇ ਦੇਵੀ-ਦੇਵਤਿਆਂ[5] ਸਮੇਤ ਸਮੁੱਚੇ ਬ੍ਰਹਿਮੰਡ ਦਾ ਉੱਤਪਤੀ ਕਰਤਾ ਮੰਨਦੇ ਹਨ, ਅਤੇ ਭਗਤੀ ਨੂੰ ਸਾਰੇ ਸੰਸਾਰਿਕ ਕਰਮਾਂ ਤੋਂ ਉੱਤਮ ਮੰਨਦੇ ਹੋਏ ਸਾਰੀਆਂ ਬੁਰਾਈਆਂ[6] ਨੂੰ ਛੱਡ ਕੇ ਇੱਕ ਕਬੀਰ ਪਰਮੇਸ਼ਵਰ ਦੀ ਭਗਤੀ ਹੇਤ ਪ੍ਰੇਰਿਤ ਕਰਦੇ ਹੈ। ਬੁਰਾਈਆਂ ਤਿਆਗਣ[6] ਦੇ ਲਈ ਅਤੇ ਸਮਾਜ ਸੁਧਾਰ ਦੇ ਲਈ ਵੀ ਕੁਝ ਨਿਯਮ ਬਣਾਏ ਗਏ ਹਨ ਜਿਨ੍ਹਾਂ ਨੂੰ ਭਗਤੀ ਮਰਿਯਾਦਾ ਕਹਿੰਦੇ ਹਨ ਜਿਵੇਂ[1]

1. ਕਿਸੀ ਨਸੀਲੀ ਵਸਤੂ ਜਿਵੇ ਬੀੜੀ, ਸਿਗਰਟ, ਤੰਬਾਕੂ, ਸੁਲਫੀ, ਗਾਂਜਾ, ਸ਼ਰਾਬ, ਆਂਡਾ, ਮੀਟ [7]ਆਦਿ  ਦਾ ਸੇਵਨ ਤਾ ਦੂਰ , ਇਸ ਨੂੰ ਲਿਆ ਕੇ ਵੀ ਨਹੀ ਦੇਣਾ।[1]

2. ਜੂਆ, ਤਾਸ਼, ਚੋਰੀ, ਠੱਗੀ ਆਦਿ ਨਹੀ ਕਰਨਾ ।[1]

3. ਮੌਤ ਭੋਗ , ਦਾਜ, ਦਿਖਾਵੇ ਦੇ ਨਾਂ 'ਤੇ ਫਜ਼ੂਲ ਖਰਚੀ, ਮੁੰਡਨ ਸਮਾਧੀ ਪੂਜਣ, ਪਿਤਰ ਪੂਜਾ, ਮੂਰਤੀ ਪੂਜਾ ਆਦਿ ਨਹੀ ਕਰਨਾ।[1]

4. ਇੱਕ ਕਬੀਰ ਪਰਮਾਤਮਾ ਤੋਂ ਬਿਨਾ ਹੋਰ ਦੇਵੀ-ਦੇਵਤਿਆਂ ਦੀ ਪੂਜਾ ਨਹੀਂ ਕਰਨਾ ,ਸਤਿਕਾਰ ਸਭ ਦਾ ਕਰਨਾ।[1]

5. ਅਸ਼ਲੀਲ ਗੀਤ ਗਾਉਣਾ, ਨੱਚਣਾ, ਵਹਵਿਚਾਰ ਆਦਿ ਸਖ਼ਤ ਮਨਾਹੀ ਹੈ।[1]

ਸੰਤ ਰਾਮਪਾਲ ਦੇ ਚੇਲੇ ਵਿਸ਼ੇਸ਼ ਤੌਰ 'ਤੇ ਉਹਨਾ ਦੇ ਗਿਆਨ ਤੋ ਆਕਰਸ਼ਿਤ ਹੁੰਦੇ ਹਨ, ਜੋ ਸਾਰੇ ਧਰਮਾਂ ਦੇ ਗ੍ਰੰਥਾਂ ਨਾਲ ਮੇਲ ਹੋਣ ਦਾ ਦਾਅਵਾ ਕੀਤਾ ਹੈ।

ਇਕ ਕਬੀਰ ਸਾਹਿਬ ਦੀ ਬਾਣੀ ਹੈ

ਸਤਗੁਰੂ ਕੇ ਲੱਛਣ ਕਹੁ, ਮਧੁਰੇ ਬੈਨ ਵਿਨੋਦ।

ਚਾਰ ਵੇਦ ਛ: ਸ਼ਾਸਤਰ ਕਹੇ ਅਠਾਰਹ ਬੋਧ।[3]

ਇਸ ਦਾ ਹਵਾਲਾ ਦਿੰਦੇ ਹੋਏ ਉਹਨਾ ਦੇ ਚੇਲੇ ਉਹਨਾ ਨੂੰ ਸੱਚੇ ਸਤਿਗੁਰੂ ਦੀ ਉਪਮਾ ਦਿੰਦੇ ਹਨ। ਉਹਨਾਂ ਦੇ ਬਹੁਤੇ ਚੇਲੀਆਂ ਦਾ ਕਹਿੰਣਾ ਹੈ ਕਿ ਅਸੀਂ ਸੰਤਾਂ ਦੁਆਰਾ ਦੱਸੇ ਗਿਆਨ ਨੂੰ ਧਰਮ ਗ੍ਰੰਥਾਂ ਵਿੱਚ ਮਿਲਾਇਆ, ਫਿਰ ਉਸੇ ਤਰਾਂ ਆਪਣੇ ਧਾਰਮਿਕ ਗ੍ਰੰਥਾਂ ਵਿੱਚ ਪ਼ਾਈਆ, ਉਸ ਤੋਂ ਬਾਅਦ ਅਸੀਂ ਉਹਨਾਂ ਤੋ ਜੁੜੇ। ਹਾਲਾਂਕਿ, ਗਿਆਨ ਵੀ ਅਜਿਹਾ ਵਿਸ਼ਾ ਹੈ ਜਿਸ ਦੇ ਕਾਰਨ ਜ਼ਿਆਦਾਤਰ ਭਾਈਚਾਰੇ  ਉਹਨਾ ਦਾ ਵਿਰੋਧ ਕਰਦੇ ਹਨ।[8]

ਸ੍ਰਿਸ਼ਟੀ ਰਚਨਾ ਅਤੇ ਮੁਕਤੀ ਦਾ ਸੰਕਲਪ[ਸੋਧੋ]

ਸੰਤ ਰਾਮਪਾਲ ਦਾ ਕੋਈ ਨਿੱਜੀ ਸੰਕਲਪ ਨਹੀਂ ਹੈ, ਉਹ ਮੁੱਖ ਤੌਰ 'ਤੇ ਕਬੀਰਸਾਗਰ, ਸਦ ਗ੍ਰੰਥ ਸਾਹਿਬ, ਵੇਦ, ਸ਼੍ਰੀਮਦ ਭਗਵਦ ਗੀਤਾ, ਗੁਰੂ ਗ੍ਰੰਥ ਸਾਹਿਬ, ਬਾਈਬਲ, ਕੁਰਾਨ ਆਦਿ ਦਾ ਹਵਾਲਾ ਦੇ ਕੇ ਸ੍ਰਿਸ਼ਟੀ ਰਚਨਾ ਬਾਰੇ ਜਾਣਕਾਰੀ ਦਿੰਦੇ ਹਨ।[9]

ਉਨ੍ਹਾਂ ਦੀਆਂ ਲਿਖੀਆਂ ਪੁਸਤਕਾਂ ਗਿਆਨ ਗੰਗਾ, ਜੀਨੇ ਕਿ ਰਾਹ ਆਦਿ ਵਿੱਚ ਜ਼ਿਕਰ ਹੈ ਜੋ ਇਸ ਪ੍ਰਕਾਰ ਹਨ

ਸਭ ਤੋਂ ਪਹਿਲਾਂ ਕੇਵਲ ਇੱਕ ਹੀ ਸਥਾਨ ਸੀ ‘ਅਨਾਮੀ (ਅਨਾਮੀ) ਲੋਕ ਜਿਸ ਨੂੰ ਅਕਾਹ ਲੋਕ ਵੀ ਕਿਹਾ ਜਾਂਦਾ ਹੈ, ਪੂਰਨ ਪਰਮਾਤਮਾ ਉਸ ਅਨਾਮੀ ਲੋਕ ਵਿੱਚ ਇਕੱਲਾ ਰਹਿੰਦਾ ਸੀ। ਉਸ ਪ੍ਰਮਾਤਮਾ ਦਾ ਅਸਲੀ ਨਾਮ ਕਵੀਰਦੇਵ ਅਰਥਾਤ ਕਬੀਰ ਪਰਮੇਸ਼ਰ ਹੈ। ਉਸ ਪੂਰਨ ਧਨੀ ਦੇ ਸਰੀਰ ਵਿੱਚ ਸਾਰੀਆਂ ਰੂਹਾਂ ਸਮਾਈਆਂ ਹੋਈਆਂ ਸਨ। ਇਸ ਕਵੀਦੇਵ ਦਾ ਅਲੰਕਾਰਿਕ ਨਾਮ ਅਨਾਮੀ ਪੁਰਸ਼ ਹੈ। ਇੱਕ ਅਨਾਮੀ ਪੁਰਸ਼ ਦੇ ਇੱਕ ਰੋਮ ਕੁੱਪ ਦੀ ਰੋਸ਼ਨੀ ਸੂਰਜ ਦੀ ਰੌਸ਼ਨੀ ਨਾਲੋਂ ਵੱਧ ਹੈ।

ਵਿਸ਼ੇਸ਼ :- ਜਿਵੇਂ, ਕਿਸੇ ਦੇਸ਼ ਦੇ ਸਤਿਕਾਰ ਯੋਗ ਪ੍ਰਧਾਨ ਮੰਤਰੀ ਦੇ ਸਰੀਰ ਦਾ ਨਾਮ ਹੋਰ ਹੁੰਦਾ ਹੈ ਅਤੇ ਅਹੁਦੇ ਦਾ ਨਾਮ ਪ੍ਰਧਾਨ ਮੰਤਰੀ ਹੁੰਦਾ ਹੈ। ਕਈ ਵਾਰ ਪ੍ਰਧਾਨ ਮੰਤਰੀ ਆਪਣੇ ਕੋਲ ਕਈ ਵਿਭਾਗ ਵੀ ਰੱਖਦਾ ਹੈ, ਫਿਰ ਜਿਸ ਵੀ ਵਿਭਾਗ ਦੇ ਦਸਤਾਵੇਜਾਂ 'ਤੇ ਦਸਤਖਤ ਕਰਦੇ ਹਨ, ਉਸ ਸਮੇਂ ਉਹੀ ਪੋਸਟ ਲਿੱਖਦੇ ਹਨ, ਜਿਵੇਂ ਕਿ ਗ੍ਰਹਿ ਮੰਤਰਾਲੇ ਦੇ ਦਸਤਾਵੇਜ਼ਾਂ 'ਤੇ ਦਸਤਖਤ ਕਰਦੇ ਹਨ, ਉਸ ਸਮੇ ਆਪਣੇ ਆਪ ਨੂੰ ਗ੍ਰਹਿ ਮੰਤਰੀ ਲਿੱਖਦੇ ਹਨ, ਜਿੱਥੇ ਉਸ ਵਿਅਕਤੀ ਦੇ ਦਸਤਖਤ ਦੀ ਸ਼ਕਤੀ ਘੱਟ ਹੈ।

ਇਸੇ ਤਰ੍ਹਾਂ ਕਬੀਰ (ਕਵੀਰਦੇਵ) ਪਰਮਾਤਮਾ ਦੀ ਰੋਸ਼ਨੀ ਵਿਚ ਅੰਤਰ ਵੱਖੋ-ਵੱਖਰੇ ਸੰਸਾਰਾਂ ਵਿਚ ਹੁੰਦਾ ਹੈ। ਇਸੇ ਤਰ੍ਹਾਂ ਪੂਰਨ ਪਰਮਾਤਮਾ ਕਵੀਰਦੇਵ (ਪਰਮੇਸ਼ਰ ਕਬੀਰ) ਨੇ ਆਪਣੇ ਸ਼ਬਦਾ ਨਾਲ ਹੇਠਲੇ ਤਿੰਨ ਸੰਸਾਰ (ਅਗਮਲੋਕ, ਅਲਖ ਲੋਕ, ਸਤਲੋਕ) ਦੀ ਰਚਨਾ ਕੀਤੀ। ਇਹ ਪੂਰਨ ਬ੍ਰਹਮ ਪਰਮਾਤਮਾ ਕਵੀਰਦੇਵ (ਪਰਮੇਸ਼ਰ ਕਬੀਰ) ਅਗਮ ਲੋਕ ਵਿੱਚ ਪ੍ਰਗਟ ਹੋਏ ਅਤੇ ਕਵੀਰਦੇਵ (ਪਰਮੇਸ਼ਰ ਕਬੀਰ) ਅਗਮ ਲੋਕ ਦੇ ਵੀ ਸੁਆਮੀ ਹਨ ਅਤੇ ਉੱਥੇ ਓਹਨਾਂ ਦਾ ਨਾਮ ਅਗਮ ਪੁਰਸ਼ ਅਰਥਾਤ ਅਗਮ ਪ੍ਰਭੂ ਹੈ। ਇਸ ਅਗਮ ਪ੍ਰਭੂ ਦਾ ਮਨੁੱਖ ਸਰੀਰ ਬਹੁਤ ਹੀ ਚਮਕਦਾਰ ਹੈ, ਜਿਸ ਦੇ ਇੱਕ ਰੋਮ ਕੁੱਪ ਦੀ ਰੋਸ਼ਨੀ ਇੱਕ ਖਰਬ ਸੂਰਜ ਦੇ ਪ੍ਰਕਾਸ਼ ਨਾਲੋਂ ਵੱਧ ਹੈ। ਇਹ ਪੂਰਨ ਪਰਮਾਤਮਾ ਕਵੀਰਦੇਵ (ਕਬੀਰ ਦੇਵ ਕਬੀਰ ਪਰਮੇਸ਼ਰ) [10]ਅਲਖ ਲੋਕ ਵਿੱਚ ਪ੍ਰਗਟ ਹੋਇਆ ਅਤੇ ਆਪ ਹੀ ਅਲਖ ਲੋਕ ਦਾ ਮਾਲਕ ਵੀ ਹੈ ਅਤੇ ਉਪਮਾਤਮਕ (ਅਹੁਦੇ ਦਾ ) ਨਾਮ ਅਲਖ ਪੁਰਸ਼ ਵੀ ਇਸ ਪਰਮ ਪ੍ਰਮਾਤਮਾ ਦਾ ਹੈ) ਅਤੇ ਇਸ ਪੂਰਨ ਪਰਮਾਤਮਾ ਦਾ ਮਨੁੱਖ ਵਰਗਾ ਸਰੀਰ। ਤੇਜੋਮਯ (ਸਯੋਤੀ) ਆਪ ਹੈ। ਇੱਕ ਰੋਮ ਕੁੱਪ ਦੀ ਰੋਸ਼ਨੀ ਅਰਬ ਸੂਰਜ ਦੀ ਰੋਸ਼ਨੀ ਨਾਲੋਂ ਵੱਧ ਹੈ। ਇਹ ਪੂਰਨ ਪ੍ਰਭੂ ਸਤਲੋਕ ਵਿੱਚ ਪ੍ਰਗਟ ਹੋਏ ਸਨ ਅਤੇ ਉਹ ਸਤਲੋਕ ਦੇ ਵੀ ਸ਼ਾਸਕ ਹਨ।

ਇਸ ਲਈ ਇਹਨਾਂ ਦਾ ਉਪਮਾਤਮਕ ਨਾਮ ਸਤਪੁਰਸ਼ (ਅਵਿਨਾਸ਼ੀ ਪ੍ਰਭੂ) ਹੈ। ਇਹਨਾਂ ਦਾ ਨਾਮ ਅਕਾਲਮੂਰਤੀ ਸ਼ਬਦ ਰੂਪ ਰਾਮ-ਪੂਰਨ-ਬ੍ਰਹਮ ਪਰਮ ਅੱਖਰ ਬ੍ਰਹਮ ਆਦਿ ਹੈ। ਇਹ ਸਤਪੁਰੁਸ਼ ਕਬੀਰਦ (ਕਬੀਰ ਪਰਮਾਤਮਾ ਦਾ ਮਨੁੱਖ ਸਰੀਰ ਚਮਕਦਾਰ ਹੈ। ਜਿਸ ਦੇ ਇੱਕ ਰੋਮ ਕੁਪ ਦੀ ਰੋਸ਼ਨੀ ਕਰੋੜਾਂ ਸੂਰਜਾਂ ਅਤੇ ਚੰਦ੍ਰਮਾਂ ਦੀ ਰੌਸ਼ਨੀ ਨਾਲੋਂ ਵੱਧ ਹੈ। ਇਹ ਕਵੀਰਦੇਵ (ਕਬੀਰ ਪਰਮਾਤਮਾ) ਸਤਪੁਰਸ਼ ਦੇ ਰੂਪ ਵਿੱਚ ਪ੍ਰਗਟ ਹੋਏ ਅਤੇ ਸਤਲੋਕ ਵਿੱਚ ਵਿਰਾਜਮਾਨ ਹੋ ਕੇ ਪਹਿਲੇ ਸਤਲੋਕ ਵਿੱਚ  ਹੋਰ ਰਚਨਾ ਕੀਤੀਆ , ਇੱਕ ਸ਼ਬਦ (ਵਚਨ) ਨਾਲ ਸੋਲ੍ਹਾਂ ਦੀਪਾ ਦੀ ਰਚਨਾ ਕੀਤੀ, ਫਿਰ ਸੋਲ੍ਹਾਂ ਸ਼ਬਦਾਂ ਨਾਲ ਸੋਲ੍ਹਾਂ ਪੁੱਤਰਾਂ ਦੀ ਉਤਪਤੀ ਕੀਤੀ ਅਤੇ ਇੱਕ ਮਾਨਸਰੋਵਰ ਰਚਿਆ, ਜਿਸ ਵਿੱਚ ਅੰਮ੍ਰਿਤ ਭਰਿਆ।

ਸੋਲ੍ਹਾਂ ਪੁੱਤਰਾਂ ਦੇ ਨਾਮ ਹਨ- (1) ‘ਕੁਰਮ’ (2) ‘ਗਿਆਨੀ’ (3) ‘ਵਿਵੇਕ’, (4) ‘ਤੇਜ’, (5) ‘ਸਹਜ’, (6) ‘ਸੰਤੋਸ਼’, (7)। ) “ਸੁਰਤਿ”, (8) “ਆਨੰਦ”, (9) “ਸ਼ਮਾ (10) ਨਿਸ਼ਕਾਮ’, (11) ‘ਜਲਰੰਗੀ’ (12) ਅਚਿੰਤ’ (13) “ਪ੍ਰੇਮ”, (14) “ਦਯਾਲ” ( 15) "ਧੈਰਯ (16) "ਯੋਗ ਸੰਤਾਨਯਨ"  ਅਰਥਾਤ "ਯੋਗਜੀਤ"।

ਸਤਪੁਰਸ਼ ਕਵੀਰਦੇਵ ਨੇ ਆਪਣੇ ਪੁੱਤਰ ਅਚਿੰਤ ਨੂੰ ਸਤਿਆਲੋਕ ਦੇ ਹੋਰ ਕੰਮਾਂ ਦੀ ਜ਼ਿੰਮੇਵਾਰੀ ਸੌਂਪੀ  ਅਤੇ ਉਸਨੂੰ ਸ਼ਕਤੀ ਦਿੱਤੀ। ਅਚਿੰਤ ਨੇ ਅਕਸ਼ਰ ਪੁਰਸ਼ ਦੀ (ਪਾਰਬ੍ਰਹਮ) ਸ਼ਬਦ ਤੋਂ ਉਤਪੱਤੀ ਕੀਤੀ ਅਤੇ ਕਿਹਾ ਕਿ ਮੇਰੀ ਮਦਦ ਕਰਨਾ, ਅਕਸ਼ਰ ਪੁਰਸ਼ ਮਾਨਸਰੋਵਰ ਵਿਚ ਨਹਾਉਣ ਗਏ, ਉਥੇ ਉਸ ਨੂੰ ਆਨੰਦ ਆਇਆ ਤੇ ਸੌਂ ਗਿਆ। ਕਾਫੀ ਦੇਰ ਤੱਕ ਬਾਹਰ ਨਹੀਂ ਆਇਆ।

ਫਿਰ ਅਕਸ਼ਰ ਪੁਰਸ਼ ਨੂੰ ਨੀਂਦ ਤੋਂ ਜਗਾਉਣ ਲਈ ਅਚਿੰਤ ਦੀ ਬੇਨਤੀ 'ਤੇ, ਕਵੀਰਦੇਵ (ਪਰਮੇਸ਼ਰ ਕਬੀਰ) ਨੇ ਉਸੇ ਮਾਨਸਰੋਵਰ ਤੋਂ ਕੁਝ ਅੰਮ੍ਰਿਤ ਜਲ ਲੈ ਕੇ ਇੱਕ ਅੰਡਾ ਬਣਾਇਆ ਅਤੇ ਇੱਕ ਆਤਮਾ ਉਸ ਅੰਡੇ ਵਿੱਚ ਪ੍ਰਵੇਸ਼ ਕੀਤੀ ਅਤੇ ਅੰਡੇ ਨੂੰ ਮਾਨਸਰੋਵਰ ਦੇ ਅੰਮ੍ਰਿਤ ਜਲ ਵਿੱਚ ਛੱਡ ਦਿੱਤਾ।[11] ਗਰਜ ਦੀ ਆਵਾਜ਼ ਨਾਲ ਅਕਸ਼ਰ ਪੁਰਸ਼ ਦੀ ਨੀਂਦ ਭੰਗ ਹੋ ਗਈ। ਉਸ ਨੇ ਅੰਡੇ ਵੱਲ ਗੁੱਸੇ ਨਾਲ ਦੇਖਿਆ ਜਿਸ ਕਾਰਨ ਚੰਗਾ ਦੋ ਹਿੱਸਿਆਂ ਵਿਚ ਵੰਡਿਆ ਗਿਆ। ਉਸ ਵਿਚੋਂ ਜੋਤੀ ਨਿਰਜਨ (ਸ਼ਰ ਪੁਰਸ਼) ਨਿਕਲਿਆ, ਜਿਸ ਨੂੰ ਬਾਅਦ ਵਿਚ ‘ਕਾਲ’ ਕਿਹਾ ਜਾਣ ਲੱਗਾ, ਇਸ ਦਾ ਅਸਲ ਨਾਂ ‘ਕੈਲ’ ਹੈ। ਜੋਤੀ ਨਿਰੰਜਨ ਅਤੇ ਅਕਸ਼ਰ ਪੁਰਸ਼ ਨੂੰ ਪ੍ਰਮਾਤਮਾ ਨੇ ਅਚਿੰਤ ਲੋਕ ਵਿੱਚ ਰਹਿਣ ਲਈ ਕਿਹਾ ਸੀ।

ਫਿਰ ਪਰਮਾਤਮਾ ਨੇ ਆਪ ਹੀ ਸੰਸਾਰ ਦੀ ਰਚਨਾ ਕੀਤੀ ਅਤੇ ਆਪਣੇ ਸਰੀਰ ਤੋਂ ਆਪਣੇ ਰੂਪ ਤਰ੍ਹਾਂ ਇਸਤਰੀ ਅਤੇ ਪੁਰਸ਼ ਦੀ ਰਚਨਾ ਕੀਤੀ।

ਜੋਤੀ ਨਿਰੰਜਨ ਦੀ ਇੱਛਾ ਹੋਇ ਕਿ 16 ਭਰਾਵਾਂ ਦੀ ਤਰ੍ਹਾਂ ਉਸਨੂੰ ਵੀ ਇੱਕ ਵੱਖਰਾ ਲੋਕਾ ਮਿਲੇ ਅਤੇ ਉਸ ਵਿੱਚ ਉਸ ਨੂੰ ਰਚਨਾ ਕਰਨ ਲਈ ਸਮੱਗਰੀ ਅਤੇ ਇਕੱਠੇ ਰਹਿਣ ਲਈ ਆਤਮਾਵਾਂ ਦੀ ਲੋੜ ਹੈ। ਫਿਰ ਜੋਤੀ ਨਿਰੰਜਨ ਨੇ ਇਕ ਲੱਤ 'ਤੇ ਖੜ੍ਹ ਕੇ  ਤਪ ਕਰਨਾ ਸ਼ੁਰੂ ਕੀਤਾ, ਫਿਰ ਪਰਮਾਤਮਾ ਨੇ ਉਸ ਨੂੰ 21 ਬ੍ਰਹਿਮੰਡ ਅਤੇ ਤਿੰਨ ਗੁਣਾਂ ਅਤੇ ਰਚਨਾ ਲਈ ਪੰਜ ਤੱਤ ਦੇ ਦਿੱਤੇ।[12] ਪਰ ਆਤਮਾ ਲਈ ਇੱਕ ਸ਼ਰਤ ਰੱਖੀ ਕਿ ਜੋ ਆਤਮਾ ਜਾਣਾ ਚਾਹੁੰਦੀ ਹੈ ਉਹ ਆਪਣੀ ਮਰਜ਼ੀ ਨਾਲ ਜਾ ਸਕਦੀ ਹੈ ਅਤੇ ਆਤਮਾਵਾਂ ਨੂੰ ਸੁਚੇਤ ਵੀ ਕੀਤਾ ਪਰ ਕੁਝ ਅਤਮਾਵਾ ਨੇ ਜੋਤੀ ਨਿਰੰਜਨ ਨਾਲ ਜਾਣ ਦੀ ਇੱਛਾ ਪ੍ਰਗਟਾਈ। ਫਿਰ ਪਰਮਾਤਮਾ ਨੇ ਸਭ ਤੋਂ ਪਹਿਲਾਂ ਚਾਹਵਾਨ ਆਤਮਾ ਨੂੰ ਇਸਤਰੀ ਰੂਪ ਦਿੱਤਾ ਜਿਸ ਨੂੰ ਦੁਰਗਾ ਕਿਹਾ ਜਾਂਦਾ ਹੈ ਅਤੇ ਬਾਕੀ ਸਾਰੀਆਂ ਆਤਮਾਵਾਂ ਉਸ ਵਿੱਚ ਪ੍ਰਵੇਸ਼ ਕਰ ਦਿੱਤੀਆ ਅਤੇ ਸ਼ਬਦ ਤੋਂ ਸੰਸਾਰ ਦੀ ਰਚਨਾ ਕਰਨ ਦੀ ਸ਼ਕਤੀ ਦੇ ਕੇ ਜੋਤੀ ਨਿਰੰਜਨ ਨਾਲ  ਭੇਜ ਦਿੱਤੀ।

ਜੋਤੀ ਨਿਰੰਜਨ ਨੇ ਦੁਰਗਾ ਦਾ ਚਮਕਦਾ ਰੂਪ ਦੇਖਿਆ (ਜੋ ਜੋਤੀ ਨਿਰੰਜਨ ਦੀ ਛੋਟੀ ਭੈਣ ਵੀ ਸੀ) ਅਤੇ ਦੁਰਗਾ ਦੇ ਨਾ ਚਾਹੁੰਦੇ ਹੋਏ ਵੀ ਉਹ ਬਲਾਤਕਾਰ ਕਰਨਾ ਚਾਹੁੰਦਾ ਸੀ। ਫਿਰ ਪਰਮ ਆਤਮਾ ਨੇ ਜੋਤੀ ਨਿਰੰਜਨ ਨੂੰ 21 ਬ੍ਰਹਿਮੰਡਾਂ ਅਤੇ ਦੁਰਗਾ ਸਮੇਤ ਸਤਲੋਕ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਗੁੱਸੇ 'ਚ ਆ ਕੇ ਜੋਤੀ ਨਿਰੰਜਨ ਨੇ ਨਾਲ ਆਈਆਂ ਆਤਮਾਵਾਂ ਨੂੰ ਦੁੱਖ ਪਹੁੰਚਾਣੀ ਸ਼ੁਰੂ ਕਰ ਦਿੱਤੀ। ਅਤੇ ਬ੍ਰਹਮਾ ਵਿਸ਼ਨੂੰ ਮਹੇਸ਼ ਵਿੱਚ ਤਿੰਨ ਗੁਣਾਂ ਨੂੰ ਪ੍ਰਵੇਸ਼ ਕਰਕੇ ਆਤਮਾਵਾਂ ਨੂੰ ਜਾਲ ਵਿੱਚ ਫਸਾ ਕੇ ਰੱਖਣਾ ਸ਼ੁਰੂ ਕਰ ਦਿੱਤਾ।[13]

ਇਸ ਨੂੰ ਵੇਖ ਕੇ ਪ੍ਰਮਾਤਮਾ ਵਾਰ-ਵਾਰ ਇੱਥੇ ਆਉਂਦੇ ਹਨ ਅਤੇ ਸੂਕਸ਼ਮ ਵੇਦ ਦੇ ਰੂਪ ਵਿੱਚ ਆਪਣਾ ਗਿਆਨ ਦਿੰਦੇ ਹਨ ਅਤੇ ਆਤਮਾਵਾਂ ਨੂੰ ਆਪਣੇ ਨਿਜੀ ਸੰਸਾਰ ਵਿੱਚ ਵਾਪਸ ਜਾਣ ਦਾ ਮਾਰਗ ਦੱਸਦੇ ਹਨ ਜੋ ਇਹ ਗਿਆਨ ਸਮਝ ਜਾਂਦੀ ਹੈ ਆਤਮਾ ਉਹ ਕਾਲ ਜਾਲ ਤੋਂ ਮੁਕਤ ਹੋ ਜਾਂਦਾ ਹੈ। ਇਸ ਨੂੰ ਪੂਰਨ ਮੁਕਤੀ ਕਿਹਾ ਜਾਂਦਾ ਹੈ।[14]

ਭਵਿੱਖਬਾਣੀਆਂ[ਸੋਧੋ]

ਸੰਤ ਦੇ ਅਨੁਆਈਆਂ ਦਾ ਕਹਿਣਾ ਹੈ ਕਿ ਦੁਨੀਆ ਭਰ ਦੇ ਕਈ ਭਵਿੱਖਵਕਤਿਆਂ ਦੀਆਂ ਭਵਿੱਖਬਾਣੀਆਂ ਸੰਤ ਰਾਮਪਾਲ 'ਤੇ ਢੁੱਕਦੀਆਂ ਹਨ ਕਿ ਉਹ ਮਹਾਂਪੁਰਖ ਵਜੋਂ ਜਾਣਿਆ ਜਾਵੇਗਾ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖਿਆ ਹਨ-[15]

ਜੈਗੁਰੂਦੇਵ ਪੰਥ ਦੇ ਤੁਲਸੀ ਸਾਹਿਬ ਨੇ 7 ਸਤੰਬਰ 1971 ਨੂੰ ਕਿਹਾ ਸੀ ਕਿ ਜਿਸ ਮਹਾਨ ਪੁਰਸ਼ ਦੀ ਅਸੀਂ ਉਡੀਕ ਕਰ ਰਹੇ ਹਾਂ ਅੱਜ 20 ਸਾਲ ਦੇ ਹੋ ਗਿਆ ਹੈ। ਉਸ ਦਿਨ ਸੰਤ ਰਾਮਪਾਲ ਦੀ ਉਮਰ 20 ਸਾਲ ਹੋ ਗਈ ਸੀ।[16]

ਨੋਸਟ੍ਰਾਡੇਮਸ ਨੇ ਕਿਹਾ ਸੀ ਕਿ 2006 'ਚ ਅਚਾਨਕ ਇਕ ਅਜਿਹਾ ਸੰਤ ਸਾਹਮਣੇ ਆਵੇਗਾ ਜੋ ਪਹਿਲਾਂ ਤਾਂ ਬੇਇੱਜ਼ਤੀ ਦਾ ਪਾਤਰ ਬਣ ਜਾਵੇਗਾ ਪਰ ਬਾਅਦ 'ਚ ਦੁਨੀਆ ਉਸਨੂੰ ਆਪਣੀਆਂ ਪਲਕਾਂ ਤੇ ਬਠਾਵੇਗੀ।[17]

ਇਸੇ ਤਰ੍ਹਾਂ ਹੋਰਨਾਂ ਭਵਿੱਖਵਕਤਿਆਂ ਦੀਆਂ ਭਵਿੱਖਬਾਣੀਆਂ ਜਿਵੇਂ ਅਮਰੀਕਾ ਦੀ ਵਿਸ਼ਵ ਪ੍ਰਸਿੱਧ ਭਵਿੱਖਵਕਤਾ ਫਲੋਰੈਂਸ, ਇੰਗਲੈਂਡ ਦੀ ਜੋਤਸ਼ੀ ‘ਕੀਰੋ’, ਹੰਗਰੀ ਦੀ ਔਰਤ ਜੋਤਸ਼ੀ ‘ਬੋਰਿਸਕਾ’ ਆਦਿ ਦੀ ਭਵਿੱਖਬਾਣੀਆਂ ਨੂੰ ਸੰਤ ਰਾਮਪਾਲ ਤੇ ਢੁੱਕਣ ਦਾ ਦਾਅਵਾ ਕੀਤਾ ਜਾਂਦਾ ਹੈ।[18]

ਸਮਾਜ ਸੁਧਾਰ[ਸੋਧੋ]

ਸਮਾਜ ਸੁਧਾਰ ਦੀ ਦਿਸ਼ਾ ਵਿੱਚ ਸੰਤ ਰਾਮਪਾਲ ਦੇ ਯਤਨ ਕਮਾਲ ਦੇ ਹਨ ਕਿਉਂਕਿ ਉਨ੍ਹਾਂ ਦੇ ਅਨੁਆਈਆਂ ਲਈ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਜਰੂਰੀ ਹੈ।[19]

ਦਹੇਜ ਦਾ ਖਾਤਮਾ[ਸੋਧੋ]

ਸੰਤ ਰਾਮਪਾਲ ਦੇ ਅਨੁਆਈਆਂ ਵਿਚ ਦਹੇਜ ਅਤੇ ਫਜ਼ੂਲਖ਼ਰਚੀ ਤੋਂ ਬਿਨਾਂ ਸਦਗੀਪੁਰਨ ਵਿਆਹ ਚਰਚਾ ਦਾ ਵਿਸ਼ਾ ਬਣੇ ਹੋਏ ਹਨ। [20]ਜਿਸ ਤਰ੍ਹਾਂ ਸਤੀ ਪ੍ਰਥਾ ਨੂੰ ਖ਼ਤਮ ਕਰਨ ਲਈ ਰਾਜਾ ਰਾਮ ਮੋਹਨ ਰਾਏ ਦੇ ਯਤਨ ਸਫ਼ਲ ਹੋਏ, ਉਸੇ ਤਰ੍ਹਾਂ ਸੰਤ ਰਾਮਪਾਲ ਦਾਜ ਪ੍ਰਥਾ ਦੇ ਖ਼ਾਤਮੇ ਲਈ ਕ੍ਰਾਂਤੀਕਾਰੀ ਸਾਬਤ ਹੋਏ ਹਨ।[21]

ਜਿੱਥੇ ਅੱਜ ਦੇ ਸਮਾਜ ਵਿੱਚ ਨੂੰਹਾਂ ਨੂੰ ਦਹੇਜ ਨਾ ਲਿਆਉਣ ਲਈ ਜਾਂ ਘੱਟ ਲਿਆਉਣ ਲਈ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਹੈ, ਇਥੇ ਤੱਕ ਕਿ ਕਤਲ ਅਤੇ ਖ਼ੁਦਕੁਸ਼ੀ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਹਨ, ਅਜਿਹੇ ਵਿੱਚ ਉਨ੍ਹਾਂ ਦਾ ਕੋਈ ਵੀ ਅਨੁਆਈ ਦਹੇਜ ਦਾ ਲੈਣ-ਦੇਣ ਨਹੀਂ ਕਰਦਾ ਅਤੇ ਉਹ ਦਿਖਾਵੇ ਅਤੇ ਫਜ਼ੂਲਖ਼ਰਚੀ ਤੋਂ ਮੁਕਤ ਰਮੈਨੀ ਦੁਆਰਾ 17 ਮਿੰਟ ਵਿੱਚ ਵਿਆਹ ਕਰਵਾਉਂਦੇ ਹੈ, ਜਿਸ ਵਿੱਚ ਸੀਮਤ ਲੋਕਾਂ ਨੂੰ ਹੀ ਬੁਲਾਇਆ ਜਾਂਦਾ ਹੈ, ਅਤੇ ਕੋਈ ਖਰਚਾ ਨਹੀਂ ਲਿਆ ਜਾਂਦਾ ਹੈ, ਜੋ ਸਮਾਜ ਲਈ ਪ੍ਰੇਰਨਾ ਦਾ ਸਰੋਤ ਹੈ ਅਤੇ ਇੱਕ ਬਹੁਤ ਹੀ ਕਮਾਲ ਦਾ ਵਿਸ਼ਾ ਮੰਨਿਆ ਜਾ ਰਿਹਾ ਹੈ।[22]

ਛੂਤ-ਛਾਤ ਅਤੇ ਜਾਤੀਵਾਦ ਦਾ ਖਾਤਮਾ[ਸੋਧੋ]

ਸੰਤ ਰਾਮਪਾਲ ਦੇ ਸਤਿਸੰਗ ਸਮਾਗਮ ਵਿਚ ਵਿਸ਼ੇਸ਼ ਵਿਅਕਤੀਆਂ ਲਈ ਕੋਈ ਵੱਖਰਾ ਪ੍ਰਬੰਧ ਨਹੀਂ ਹੁੰਦਾ, ਸਾਰੇ ਵਰਗਾਂ ਦੇ ਅਨੁਆਈ ਇਕੱਠੇ ਬੈਠ ਕੇ ਸਤਿਸੰਗ ਸੁਣਦੇ ਹਨ, [23]ਇਸ ਦੇ ਨਾਲ ਹੀ ਅੰਤਰ-ਜਾਤੀ ਵਿਆਹਾਂ ਦੀਆਂ ਉਦਾਹਰਣਾਂ ਵੀ ਭਰਪੂਰ ਮਿਲਦੀਆਂ ਹਨ, ਜਿਹੜੀ ਕਿ ਜਾਤੀਵਾਦ ਨੂੰ ਖਤਮ ਕਰਨ ਦੀ ਪਹਿਲਕਦਮੀ ਨੂੰ ਚੰਗਾ ਮੰਨਿਆ ਜਾ ਰਿਹਾ ਹੈ।[24]

ਧਰਮ ਗ੍ਰੰਥ ਦੇ ਵਿਰੁੱਧ ਭਗਤੀ ਨੂੰ ਖਤਮ ਕਰਨਾ[ਸੋਧੋ]

ਸੰਤ ਰਾਮਪਾਲ ਨੇ ਆਪਣੇ ਅਨੁਆਈਆਂ ਲਈ ਮੂਰਤੀ ਪੂਜਾ, ਪਿਤਰਪੂਜਾ, ਭੋਜਨ ਅਤੇ ਪਾਣੀ ਦਾ ਤਿਆਗ ਵਰਤ ਰੱਖਣ[25], ਤੀਰਥ ਸਥਾਨਾਂ 'ਤੇ ਇਸ਼ਨਾਨ ਕਰਨ, ਵਾਸਤੂ ਅਤੇ ਜੋਤਿਸ਼ 'ਤੇ ਭਰੋਸਾ ਕਰਨ, ਜੂਆ ਖੇਡਣ, ਦੇਈ ਧਾਮ ਜਾਣ, ਮੌਤ ਦੇ ਭੋਗ ਆਦਿ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। [26]ਹਾਲਾਂਕਿ, ਕਾਲ ਦੇ ਜਾਲ ਵਿਚੋਂ ਨਿਕਲਣ ਲਈ ਪਰਮਾਤਮਾ ਦੀ ਭਗਤੀ ਦੱਸਦੇ ਹਨ ਜੋ ਸ਼ਸਤਰਾਂ ਦੇ ਅਨੁਕੂਲ ਹੋਣ।[19]

ਨਸ਼ੇ ਦਾ ਖਾਤਮਾ[ਸੋਧੋ]

ਸੰਤ ਰਾਮਪਾਲ ਤੋਂ ਨਾਮ ਦੀਖਿਆ ਲੈਣ ਤੇ ਬੀੜੀ, ਸਿਗਰਟ, ਤੰਬਾਕੂ, ਸੁੰਘਣ ਦਾ ਧੂੰਆਂ, ਸਲਫੀ, ਗਾਂਜਾ, ਸ਼ਰਾਬ, ਆਂਡਾ, ਮੀਟ[27] ਆਦਿ[28] ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਕਰਨਾ ਤਾਂ ਦੂਰ, ਕਿਸੇ ਨੂੰ ਲਿਆ ਕੇ ਦੇਣ ਤੇ ਵੀ ਪ੍ਰਤਿਬੰਧ ਹੈ ਵਰਨਣਯੋਗ ਵਿਸ਼ਾ ਹੈ ਕਿ ਸੰਤ ਰਾਮਪਾਲ ਦਾ ਕੋਈ ਵੀ ਚੇਲਾ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ।[24]

ਖੂਨ ਦਾਨ[ਸੋਧੋ]

ਕਬੀਰ ਪਰਮੇਸ਼ਰ ਭਗਤੀ ਮੁਕਤੀ ਟਰੱਸਟ ਦੀ ਸਰਪ੍ਰਸਤੀ ਹੇਠ ਸੰਤ ਰਾਮਪਾਲ ਦੇ ਅਨੁਆਈਆਂ ਵੱਲੋਂ ਸਮੇਂ-ਸਮੇਂ 'ਤੇ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ।[29]ਸੰਤ ਨੇ ਦਾਅਵਾ ਕੀਤਾ ਹੈ ਕਿ ਯੁੱਧ ਜਾਂ ਐਮਰਜੈਂਸੀ ਦੀ ਸਥਿਤੀ ਵਿੱਚ, ਉਨ੍ਹਾਂ ਦੇ ਅਨੁਆਈ ਹਜ਼ਾਰਾਂ ਯੂਨਿਟ ਖੂਨ ਦਾਨ ਕਰ ਸਕਦੇ ਹਨ।[30]

ਵਿਵਾਦ[ਸੋਧੋ]

2006 ਵਿੱਚ, ਸੰਤ ਰਾਮਪਾਲ ਨੇ ਸਤਿਆਰਥ ਪ੍ਰਕਾਸ਼ ਦੇ ਕੁਝ ਹਿੱਸਿਆਂ 'ਤੇ ਜਨਤਕ ਤੌਰ 'ਤੇ ਇਤਰਾਜ਼ ਕੀਤਾ ਸੀ।[31] ਇਸ ਤੋਂ ਨਾਰਾਜ਼ ਹੋ ਕੇ, ਆਰੀਆ ਸਮਾਜ ਦੇ ਹਜ਼ਾਰਾਂ ਸਮਰਥਕਾਂ ਨੇ 12 ਜੁਲਾਈ 2006 ਨੂੰ ਕਰੌਥਾ ਵਿੱਚ ਸਤਲੋਕ ਆਸ਼ਰਮ ਨੂੰ ਘੇਰਾ ਪਾ ਲਿਆ ਅਤੇ ਹਮਲਾ ਕਰ ਦਿੱਤਾ।[32] ਸਤਲੋਕ ਆਸ਼ਰਮ ਦੇ ਅਨੁਆਈਆਂ ਨੇ ਵੀ ਬਚਾਅ ਵਿੱਚ ਜਵਾਬੀ ਕਾਰਵਾਈ ਕੀਤੀ। ਇਸ ਝੜਪ ਵਿੱਚ ਸੋਨੂੰ ਨਾਮ ਦਾ ਇੱਕ ਆਰੀਆ ਸਮਾਜੀ ਅਨੁਆਈ ਮਾਰਿਆ ਗਿਆ।[32] ਜਿਸ ਵਿੱਚ ਸੰਤ ਰਾਮਪਾਲ ਵਿਰੁੱਧ ਕਤਲ ਦਾ ਮੁਕੱਦਮਾ ਚਲਾਇਆ ਗਿਆ ਅਤੇ ਉਹਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ।[32]ਕੁਝ ਮਹੀਨੇ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ, ਉਸਨੂੰ 2008 ਵਿੱਚ ਜ਼ਮਾਨਤ 'ਤੇ ਰਿਹਾ ਕਰ ਦਿੱਤਾ ਗਿਆ। ਇਸ ਮਾਮਲੇ ਵਿਚ 20 ਦਿਸੰਬਰ 2022 ਨੂੰ ਜਿਲਾ ਅਤੇ ਸਤਰ ਨਿਆਯੇਧਿਸ਼ ਰਾਕੇਸ਼ ਸਿੰਘ ਦੀ ਕੋਰਟ ਨੇ ਸੰਤ ਸਾਹਿਤ 24 ਦੋਸ਼ੀਆਂ ਨੂੰ ਬਰੀ ਕਰ ਦਿੱਤਾ। [33]ਨਵੰਬਰ 2014 ਵਿੱਚ ਅਦਾਲਤ ਨੇ ਮੁੜ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ। ਪਰ ਸਤਲੋਕ ਆਸ਼ਰਮ ਬਰਵਾਲਾ ਵਿੱਚ ਹਜ਼ਾਰਾਂ ਸਮਰਥਕਾਂ ਦੀ ਮੌਜੂਦਗੀ ਕਾਰਨ ਪੁਲੀਸ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।[34] ਸਮਰਥਕਾਂ ਅਤੇ ਪੁਲਿਸ ਵਿਚਕਾਰ ਹਿੰਸਾ ਤੋਂ ਬਾਅਦ ਉਸਨੂੰ 19 ਨਵੰਬਰ 2014 ਨੂੰ ਗ੍ਰਿਫਤਾਰ ਕੀਤਾ ਗਿਆ ਸੀ। [34]ਇਸ ਵਿੱਚ 5 ਔਰਤਾਂ ਅਤੇ 1 ਬੱਚੇ ਦੀ ਮੌਤ ਹੋ ਗਈ ਸੀ, ਜਿਸ ਦਾ ਕੇਸ ਸੰਤ ਰਾਮਪਾਲ ਦਾਸ ਵਿਰੁੱਧ ਬਣਾਇਆ ਗਿਆ ਸੀ।[35] 29 ਅਗਸਤ 2017 ਨੂੰ ਉਸਨੂੰ ਬੰਧਕ ਬਣਾਉਣ ਦੇ ਕੇਸ ਵਿੱਚ ਬਰੀ ਕਰ ਦਿੱਤਾ ਗਿਆ ਸੀ।[35][36]ਪਰ ਉਹ ਕਤਲ ਅਤੇ ਦੇਸ਼ਧ੍ਰੋਹ ਦੇ ਦੋਸ਼ਾਂ ਕਾਰਨ ਜੇਲ੍ਹ ਵਿੱਚ ਹੀ ਹਨ। [34]11 ਅਕਤੂਬਰ 2018 ਨੂੰ ਹਿਸਾਰ ਕੋਰਟ ਰਾਹੀਂ ਇਹਨਾਂ ਨੂੰ ਅਤੇ ਇਹਨਾਂ ਦੇ ਅਨੁਆਈਆਂ ਨੂੰ ਇਸ ਘਟਨਾ ਵਿੱਚ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ।[37]

ਹਵਾਲੇ[ਸੋਧੋ]

  1. 1.0 1.1 1.2 1.3 1.4 1.5 1.6 "गुरु दीक्षा के नाम पर संत रामपाल के थे 11 अजीबो गरीब नियम". m.jagran.com (in ਹਿੰਦੀ). Retrieved 2022-08-03.
  2. 2.0 2.1 2.2 "Saint Rampal Ji - Biography - Jagat Guru Rampal Ji". www.jagatgururampalji.org (in ਅੰਗਰੇਜ਼ੀ). Retrieved 2022-08-03.
  3. 3.0 3.1 NEWS, SA (2022-02-14). "17 फरवरी बोध दिवस - तत्वदर्शी संत रामपाल जी महाराज". SA News Channel (in ਅੰਗਰੇਜ਼ੀ (ਅਮਰੀਕੀ)). Retrieved 2022-08-03.
  4. 4.0 4.1 4.2 "संत रामपाल जी महाराज जी की जीवनी - Jagat Guru Rampal Ji". www.jagatgururampalji.org (in ਹਿੰਦੀ). Retrieved 2022-08-03.
  5. "गुण तीनों की भगती में भूल पढ़ो संसार , कह कबीर निज नाम बिना". नेशनल राजस्थान. 2020-03-16.
  6. 6.0 6.1 "मोक्ष मार्ग पर आगे बढ़ने से पहले हमे बुराईया त्यागनी होंगी:संत रामपाल". दैनिक भास्कर. 2018-04-16.
  7. "...तो क्या इस वजह से फैल रहा है कोरोना वायरस ? सोशल मीडिया पर ट्रेंड हो रहा #NoMeatNoCoronavirus | Coronavirus no meat no coronavirus trending on Social Media". Patrika News (in ਹਿੰਦੀ). 2020-03-04. Retrieved 2022-08-06.
  8. "गीता फोगाट ने ट्वीटर पर दिया ज्ञान, लोगों ने कहा, संत रामपाल की किताब पढ़िए ज्ञान बढ़ेगा!". Jansatta (in ਹਿੰਦੀ). Retrieved 2022-08-03.
  9. सामरिया, सुरेंद्र (2020-02-17). "सच्चे संत ही सृष्टि रचना का पूर्ण ज्ञान बताते है: संत रामपाल जी". दैनिक सीमांत रक्षक.
  10. "कमल पुष्प पर आए थे सृष्टि के रचनहार". सीमा किरन. 2020-02-03.
  11. "सृष्टि की रचना कैसे हुई? (Srishti ki Rachna in Hindi) | Spiritual Leader Saint Rampal Ji Maharaj". Retrieved 2022-08-05.
  12. Kumar, Ranjit (2019-07-15). "संत जी ने बताया कि 21 ब्रह्मांड और भी मौजूद है , प्रमाण के लिए कुछ दुर्लभ चित्र भी दिखाए।". पंजाब की शक्ति.
  13. जोशी 'शतायु', अनिरुद्ध. "Hinduism: Genesis Creation | हिंदू धर्म : सृष्टि उत्पत्ति का क्रम". hindi.webdunia.com (in ਹਿੰਦੀ). Retrieved 2022-08-05.
  14. "सृष्टी रचना - Jagat Guru Rampal Ji". www.jagatgururampalji.org (in ਹਿੰਦੀ). Retrieved 2022-08-05.
  15. NEWS, SA (2021-08-28). "8 सितंबर, संत रामपाल जी का अवतरण दिवस - नास्त्रेदमस ने 466 वर्ष पहले ही कर दी थी भविष्यवाणी". SA News Channel (in ਅੰਗਰੇਜ਼ੀ (ਅਮਰੀਕੀ)). Retrieved 2022-08-03.
  16. "Twitterati Wonder if Nostradamus Had Predicted Indian Self-Styled Saint #Rampal". sputniknews.com (in ਅੰਗਰੇਜ਼ੀ). Retrieved 2022-08-03.
  17. "संत रामपाल कहते थे कि नास्त्रेदमस ने की थी उसके अवतार लेने की भविष्यवाणी". News18 हिंदी (in ਹਿੰਦੀ). 2018-10-17. Retrieved 2022-08-03.
  18. pratiba. "11 reasons why Saint RampalJi Maharaj is trending Number 1 on Twitter". Asianet News Network Pvt Ltd (in ਅੰਗਰੇਜ਼ੀ). Retrieved 2022-08-03.
  19. 19.0 19.1 "जेल में हुआ सत्संग, कैदियों को बुराई त्यागने का संकल्प दिलाया". Dainik Bhaskar (in ਹਿੰਦੀ). 2020-03-10. Retrieved 2022-08-05.
  20. "बिना दान दहेज व बैंड बाजे के करवाई 101 जोड़ों की रमेनी". दैनिक भास्कर. 2019-06-18.
  21. "अनोखी शादी- ना डीजे, ना निमंत्रण, ना दूल्हा चढ़ा घोड़ी, महज 15 मिनट में एक दूसरे के हुए लड़का लड़की". DailyHunt. Retrieved 2022-08-05.
  22. "51 जोड़ों का हुआ दहेज मुक्त आदर्श विवाह". DailyHunt. Retrieved 2022-08-05.
  23. "पाक इंग्लैंड से आए अनुयाई 201 जोड़ों की बिना दहेज शादी ।". दैनिक भास्कर. 2018-06-29.
  24. 24.0 24.1 "बुराई छोड़ भक्ति का संकल्प लिया". Dainik Bhaskar (in ਹਿੰਦੀ). 2020-02-18. Retrieved 2022-08-05.
  25. कुमारी, पल्लवी (2019-10-17). "सोशल मीडिया में लोगों ने बयां की करवा चौथ की हकीकत,टॉप ट्रेंड में है#reality_of_करवाचौथ". Lokmat news.
  26. "संत रामपाल दास के भगतो ने ग्राम सिंधुपुरा में मृत्यु भोज पर लगाई रोक।". सीमा संदेश. 2019-07-24.
  27. Yadav, Sidharth (2019-08-13). "On ID,Twitter War rages over animal sacrifice and rights". The Hindu.
  28. "नशा,दहेज व जातिवाद भगवान से दूर करने के नुस्खे:संत रामपाल". दैनिक नवज्योति. 2018-04-16.
  29. ਸਾਂਚ, ਇਕਬਾਲ (2018-05-14). "ਜੇਲ ਚ ਬੰਦ ਰਾਮਪਾਲ ਦੇ ਪੈਰੋਕਾਰਾਂ ਨੇ ਸਿਰਸਾ ਜਿਲੇ ਚ ਆਰੰਭਿਆ ਸਰਗਰਮੀਆਂ।". ਪੰਜਾਬੀ ਟ੍ਰਿਊਨ.
  30. "पुलिस सेना के घायल जवानों को रक्त की जरूरत पड़ी तो अब एक मिस्ड काल पर मिल सकेंगे हजार डोनर ।". दैनिक भास्कर. 2019-05-26.
  31. May 13, Deepender Deswal / TNN /; 2013; Ist, 03:16. "Rohtak clash: Sant Rampal triggered it | India News - Times of India". The Times of India (in ਅੰਗਰੇਜ਼ੀ). Retrieved 2022-08-03. {{cite web}}: |last2= has numeric name (help)CS1 maint: numeric names: authors list (link)
  32. 32.0 32.1 32.2 "ਕਰੋਂਥਾ ਦੀ ਘਟਨਾ". Bhaskar. Retrieved 2022-08-03.
  33. Awasthi, Ashwani (2022-12-20). "सतलोक आश्रम मामले में कथित संत रामपाल समेत 24 आरोपित कोर्ट से बरी | Hari Bhoomi". www.haribhoomi.com (in ਹਿੰਦੀ). Retrieved 2023-01-16.
  34. 34.0 34.1 34.2 Vasudeva, Vikas (2017-08-29). "Sant Rampal acquitted in two criminal cases". The Hindu (in Indian English). ISSN 0971-751X. Retrieved 2022-08-03.
  35. 35.0 35.1 "संत रामपाल दो मामलों में बरी, रहेंगे जेल में". BBC News हिंदी (in ਹਿੰਦੀ). Retrieved 2022-08-03.
  36. "सतलोक आश्रम के प्रमुख संत रामपाल बरी, लोगों को बंधक बनाने का था आरोप". आज तक (in ਹਿੰਦੀ). 2017-08-29. Retrieved 2022-08-03.
  37. Kumar, Ashok (2018-10-16). "Sant Rampal, 14 others sentenced to life for murder of four women". The Hindu (in Indian English). ISSN 0971-751X. Retrieved 2022-08-03.