25 ਨਵੰਬਰ
ਦਿੱਖ
(੨੫ ਨਵੰਬਰ ਤੋਂ ਮੋੜਿਆ ਗਿਆ)
<< | ਨਵੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | |||||
3 | 4 | 5 | 6 | 7 | 8 | 9 |
10 | 11 | 12 | 13 | 14 | 15 | 16 |
17 | 18 | 19 | 20 | 21 | 22 | 23 |
24 | 25 | 26 | 27 | 28 | 29 | 30 |
2024 |
25 ਨਵੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 329ਵਾਂ (ਲੀਪ ਸਾਲ ਵਿੱਚ 330ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 36 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 11 ਮੱਘਰ ਬਣਦਾ ਹੈ।
ਵਾਕਿਆ
[ਸੋਧੋ]- 2348 ਬੀਸੀ – ਬਾਈਬਲ ਦੇ ਸਕਾਲਰਾਂ ਮੁਤਾਬਕ ਸੰਨ 2348 ਬੀਸੀ ਵਿੱਚ ਇੱਕ ਵੱਡਾ ਹੜ੍ਹ ਆਇਆ ਸੀ ਜਿਸ ਨਾਲ ਬਹੁਤੀ ਦੁਨੀਆ ਤਬਾਹ ਹੋ ਗਈ ਸੀ।
- 1839 – 40 ਮੀਲ ਦੀ ਸਪੀਡ ਨਾਲ ਆਏ ਇੱਕ ਤੂਫ਼ਾਨ ਨੇ ਭਾਰਤ ਦੇ ਸ਼ਹਿਰ ਕੋਰਿੰਗਾ ਦੀ ਬੰਦਰਗਾਹ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿਤਾ। ਇਸ ਨਾਲ 20 ਹਜ਼ਾਰ ਜਹਾਜ਼ ਤੇ ਕਿਸ਼ਤੀਆਂ ਡੁੱਬ ਗਏ ਤੇ ਉਹਨਾਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ। ਇਸ ਨਾਲ ਲਗਦੇ ਸ਼ਹਿਰ ਵਿੱਚ ਵੀ ਹੋਈਆਂ ਕੁਲ ਮੌਤਾਂ ਦੀ ਗਿਣਤੀ ਤਿੰਨ ਲੱਖ ਦੇ ਕਰੀਬ ਸੀ।
- 1867 – ਅਲਫ਼ਰੈਡ ਨੋਬਲ ਨੇ ਡਾਇਨਾਮਾਈਟ ਪੇਟੈਂਟ ਕਰਵਾਇਆ।
- 1884 – ਜੇ.ਬੀ. ਮੇਅਨਬਰਗ ਨੇ 'ਇਵੈਪੋਰੇਟਡ ਮਿਲਕ' ਪੇਟੈਂਟ ਕਰਵਾਇਆ।
- 1888 – ਆਰੀਆ ਸਮਾਜ ਇੱਕ ਬ੍ਰਾਹਮਣ ਗੁਰੂ ਦੱਤ ਨੇ ਲਾਹੌਰ ਵਿਖੇ ਸਿੱਖ ਗੁਰੂਆਂ ਬਾਰੇ ਇੱਕ ਲੈਕਚਰ ਕਰਦਿਆਂ ਘਟੀਆ ਬੋਲੀ ਵਰਤੀ ਸੀ।
- 1915 – ਅਲਬਰਟ ਆਈਨਸਟਾਈਨ ਨੇ ਆਪਣੇ ਸਾਪੇਖਤਾ ਦਾ ਸਿਧਾਂਤ ਦੀ ਜਰਨਲ ਸਮੀਕਰਨ ਪੇਸ਼ ਕੀਤੀ।
- 1936 – ਰੋਮ-ਬਰਲਿਨ-ਟੋਕੀਓ ਧੁਰੀ ਸੰਧੀ ਹੋਈ।
- 1944 – ਜੰਡਿਆਲਾ (ਜਲੰਧਰ) ਵਿੱਚ ਅਕਾਲੀ ਕਾਨਫ਼ਰੰਸ ਹੋਈ ਜਿਸ ਵਿੱਚ 2 ਲੱਖ ਲੋਕਾਂ ਨੇ ਸਿਆਸੀ ਕੈਦੀਆਂ ਦੀ ਰਿਹਾਈ ਤੇ 'ਫ਼ਿਰਕੂ ਗ਼ਲਬੇ ਹੇਠਾਂ ਨਹੀਂ ਰਹਿਣਗੇ' ਦਾ ਮਤਾ ਪਾਸ ਕੀਤਾ ਪਰ ਆਜ਼ਾਦ ਸਿੱਖ ਮੁਲਕ ਦੀ ਗੱਲ ਫਿਰ ਵੀ ਨਾ ਕੀਤੀ।
- 1967 – ਲਛਮਣ ਸਿੰਘ ਗਿੱਲ ਪੰਜਾਬ ਦੇ ਮੁੱਖ ਮੰਤਰੀ ਬਣੇ।
- 1973 – ਯੂਨਾਨ ਵਿੱਚ ਫ਼ੌਜ ਨੇ ਰਾਸ਼ਟਰਪਤੀ ਜਾਰਜ ਪਾਪਾਡੇਪੋਊਲੋਸ ਨੂੰ ਹਟਾ ਕੇ ਦੇਸ਼ ਦੀ ਤਾਕਤ ਆਪਣੇ ਹੱਥਾਂ ਵਿੱਚ ਲੈ ਲਈ।
- 1992 – ਚੈਕੋਸਲਵਾਕੀਆ ਦੀ ਪਾਰਲੀਮੈਂਟ ਨੇ ਵੋਟਾਂ ਪਾ ਕੇ ਦੇਸ਼ ਨੂੰ ਦੋਬਾਰਾ 'ਚੈੱਕ ਗਣਰਾਜ' ਅਤੇ 'ਸਲੋਵਾਕੀਆ' ਵਿੱਚ ਵੰਡਣ ਦਾ ਮਤਾ ਪਾਸ ਕੀਤਾ।
- 1998 – ਕੌਮਾਂਤਰੀ ਮਾਲੀ ਫੰਡ ਨੇ ਪਾਕਿਸਤਾਨ ਨੂੰ ਸਾਢੇ ਪੰਜ ਅਰਬ ਡਾਲਰ ਦੇਣ ਨੂੰ ਮਨਜ਼ੂਰੀ ਦਿਤੀ।
- 2011 – ਵਿਰਾਸਤ-ਏ-ਖਾਲਸਾ ਦਾ ਉਦਘਾਟਨ।
ਜਨਮ
[ਸੋਧੋ]- 1867 – ਬਰਤਾਨੀਆ ਲੇਖਕ ਹੋਰੇਸ ਆੱਰਥਰ ਰੋਜ਼ ਦਾ ਜਨਮ।
- 1929 – ਪੰਜਾਬੀ ਦੀ ਕੋਇਲ ਸੁਰਿੰਦਰ ਕੌਰ ਦਾ ਜਨਮ।
- 1952 – ਪਾਕਿਸਤਾਨੀ ਸਿਆਸਤਦਾਨ, ਸਾਬਕਾ ਕ੍ਰਿਕਟ ਖਿਡਾਰੀ ਇਮਰਾਨ ਖ਼ਾਨ ਦਾ ਜਨਮ।
- 1983 – ਭਾਰਤੀ ਹਰਫਨਮੌਲਾ ਕ੍ਰਿਕਟ ਖਿਡਾਰਨ ਝੂਲਨ ਗੋਸਵਾਮੀ ਦਾ ਜਨਮ।
- 1988 – ਭਾਰਤੀ ਮਾਡਲ ਅਤੇ ਅਦਾਕਾਰਾ ਰੌਸ਼ੇਲ ਰਾਓ ਦਾ ਜਨਮ।
ਦਿਹਾਂਤ
[ਸੋਧੋ]- 1968 – ਅਮਰੀਕੀ ਲੇਖਕ ਅਪਟਨ ਸਿੰਕਲੇਅਰ ਦਾ ਦਿਹਾਂਤ।
- 1998 – ਭਾਰਤ ਦੇ ਰਾਜਨੀਤਕ ਲੋਕਤੰਤਰ ਦੇ ਰਣਨੀਤੀਕਾਰ ਪੀ. ਐਨ. ਹਕਸਰ ਦਾ ਦਿਹਾਂਤ।
- 2013 – ਆਧੁਨਿਕ ਪੰਜਾਬੀ ਕਵੀ ਦੇਵਨੀਤ ਦਾ ਦਿਹਾਂਤ।