3 ਦਸੰਬਰ
ਦਿੱਖ
(੩ ਦਸੰਬਰ ਤੋਂ ਮੋੜਿਆ ਗਿਆ)
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | 31 | ||||
2024 |
3 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 337ਵਾਂ (ਲੀਪ ਸਾਲ ਵਿੱਚ 338ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 28 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 19 ਮੱਘਰ ਬਣਦਾ ਹੈ।
ਵਾਕਿਆ
[ਸੋਧੋ]- 1910 – ਨਿਓਨ ਬਲਬ ਪਹਿਲੀ ਵਾਰ ਮਾਰਕੀਟ ਵਿੱਚ ਆਏ |
- 1965 – ਚਰਚਾਂ ਦੀ ਨੈਸ਼ਨਲ ਕੌਾਸਲ ਨੇ ਅਮਰੀਕਾ ਨੂੰ ਵੀਅਤਨਾਮ ਦੀ ਬੇਤਹਾਸ਼ਾ ਬੰਬਾਰੀ ਬੰਦ ਕਰਨ ਵਾਸਤੇ ਕਿਹਾ |
- 1967 – ਦੱਖਣੀ ਅਫ਼ਰੀਕਾ ਦੇ ਸ਼ਹਿਰ ਕੇਪ ਟਾਊਨ ਵਿੱਚ ਡਾ. ਕਰਿਸਚੀਅਨ ਬਰਨਰਡ ਦੀ ਅਗਵਾਈ ਹੇਠ ਡਾਕਟਰਾਂ ਦੀ ਇੱਕ ਟੀਮ ਨੇ ਲੂਈ ਵਾਸ਼ਕੰਸਕੀ ਨੂੰ ਇੱਕ ਇਨਸਾਨੀ ਦਿਲ ਟਰਾਂਸਪਲਾਂਟ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ ਸਿਰਫ਼ 18 ਦਿਨ ਜਿਊਾਦਾ ਰਿਹਾ |
- 1971 – ਭਾਰਤ-ਪਾਕਿ ਯੁੱਧ ਸ਼ੁਰੂ ਹੋਇਆ।
- 1984 – ਭੁਪਾਲ ਗੈਸ ਕਾਂਡ 2 ਅਤੇ 3 ਦਸੰਬਰ ਦੀ ਰਾਤ ਨੂੰ ਵਾਪਰਿਆ।
- 1989 – ਅਮਰੀਕਨ ਰਾਸ਼ਟਰਪਤੀ ਜਾਰਜ ਵਾਕਰ ਬੁਸ਼ ਅਤੇ ਰੂਸੀ ਮੁਖੀ ਮਿਖਾਇਲ ਗੋਰਬਾਚੇਵ ਨੇ ਮਾਲਟਾ ਵਿੱਚ ਮੀਟਿੰਗ ਕੀਤੀ ਅਤੇ ਇੱਕ ਦੂਜੇ ਵਿਰੁਧ 'ਠੰਢੀ ਜੰਗ' ਖ਼ਤਮ ਕਰਨ ਦਾ ਐਲਾਨ ਕੀਤਾ |
ਜਨਮ
[ਸੋਧੋ]- 1857 – ਪੋਲਿਸ਼ ਲੇਖਕ ਜੋਜ਼ਿਫ ਕੋਨਰਾਡ ਦਾ ਜਨਮ।
- 1882 – ਭਾਰਤੀ ਚਿੱਤਰਕਾਰ ਨੰਦਲਾਲ ਬੋਸ ਦਾ ਜਨਮ।
- 1884 – ਭਾਰਤੀ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਦਾ ਜਨਮ।
- 1889 – ਬੰਗਾਲੀ ਕ੍ਰਾਂਤੀਕਾਰੀ ਖ਼ੁਦੀ ਰਾਮ ਬੋਸ ਦਾ ਜਨਮ।
- 1892 – ਭਾਰਤ ਦਾ ਅਜ਼ਾਦੀ ਘੁਲਾਟੀਆ ਗੁਰਮੁੱਖ ਸਿੰਘ ਲਲਤੋਂ ਦਾ ਜਨਮ।
- 1903 – ਹਿੰਦੀ ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਯਸ਼ਪਾਲ ਦਾ ਜਨਮ।
- 1930 – ਫਰੈਂਚ-ਸਵਿੱਸ ਫਿਲਮ ਨਿਰਦੇਸ਼ਕ, ਸਕਰੀਨਲੇਖਕ ਅਤੇ ਫਿਲਮ ਆਲੋਚਕ ਜਾਂ ਲੁਕ ਗੋਦਾਰ ਦਾ ਜਨਮ।
- 1947 – ਕੈਨੇਡੀਅਨ ਪੰਜਾਬੀ ਲੇਖਕ ਸਾਧੂ ਬਿਨਿੰਗ ਦਾ ਜਨਮ।
- 1957 – ਭਾਰਤ ਦਾ ਲੋਕ ਕਵੀ ਰਮਾਸ਼ੰਕਰ ਵਿਦਰੋਹੀ ਦਾ ਜਨਮ।
- 1956 – ਭਾਰਤੀ ਕਲਾ ਇਤਿਹਾਸਕਾਰ, ਆਲੋਚਕ, ਅਤੇ ਕਿਊਰੇਟਰ ਆਰ ਸਿਵਾ ਕੁਮਾਰ ਦਾ ਜਨਮ।
- 1960 – ਅਮਰੀਕੀ–ਬ੍ਰਿਟਿਸ਼ ਅਦਾਕਾਰਾ ਜੂਲੀਆਨ ਮੂਰ ਦਾ ਜਨਮ।
- 1970 – ਭਾਰਤੀ ਅਦਾਕਾਰ ਅਤੇ ਫ਼ਿਲਮ ਨਿਰਮਾਤਾ ਜਿੰਮੀ ਸ਼ੇਰਗਿੱਲ ਦਾ ਜਨਮ।
- 1976 – ਦੱਖਣੀ ਅਫਰੀਕੀ ਕ੍ਰਿਕਟ ਖਿਡਾਰੀ ਮਾਰਕ ਬਾਉਚਰ ਦਾ ਜਨਮ।
- 1979 – ਭਾਰਤੀ ਐਕਟਰੈਸ ਕੋਂਕਣਾ ਸੇਨ ਦਾ ਜਨਮ।
- 1982 – ਭਾਰਤੀ ਮਹਿਲਾ ਕ੍ਰਿਕੇਟ ਦੀ ਕਪਤਾਨ ਮਿਤਾਲੀ ਰਾਜ ਦਾ ਜਨਮ।
- 1998 – ਪਾਕਿਸਤਾਨੀ ਗਾਇਕਾ, ਗੀਤਕਾਰ ਅਤੇ ਸੰਗੀਤਕਾਰ ਦਾਮੀਆ ਫਾਰੂਕ ਦਾ ਜਨਮ।
ਦਿਹਾਂਤ
[ਸੋਧੋ]- 1845 – ਭਾਰਤੀ ਵੈਦ, ਭਾਸ਼ਾ ਮਾਹਿਰ, ਰਾਜਦੂਤ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਿਦੇਸ਼ ਮੰਤਰੀ ਫ਼ਕੀਰ ਅਜ਼ੀਜ਼ ਉੱਦ ਦੀਨ ਦਾ ਦਿਹਾਂਤ।
- 1894 – ਸਕਾਟਿਸ਼ ਨਾਵਲਕਾਰ, ਕਵੀ, ਨਿਬੰਧਕਾਰ, ਯਾਤਰਾ ਲੇਖਕ ਰਾਬਰਟ ਲੂਈ ਸਟੀਵਨਸਨ ਦਾ ਦਿਹਾਂਤ।
- 1919 – ਫਰੈਂਚ ਚਿੱਤਰਕਾਰ ਪਿਯਰੇ ਔਗਸਤ ਰੇਨਵਰ ਦਾ ਦਿਹਾਂਤ।
- 1946 – ਪੰਜਾਬ ਦਾ ਸਿੱਖ ਆਗੂ ਅਤੇ ਲੇਖਕ ਸਰ ਜੋਗਿੰਦਰ ਸਿੰਘ ਦਾ ਦਿਹਾਂਤ।
- 1979 – ਭਾਰਤੀ ਹਾਕੀ ਖਿਡਾਰੀ ਧਿਆਨ ਚੰਦ ਦਾ ਦਿਹਾਂਤ।
- 1982 – ਬੰਗਾਲੀ ਕਵੀ, ਵਾਰਤਕ, ਲੇਖਕ, ਅਨੁਵਾਦਕ, ਅਕਾਦਮਿਕ ਆਲੋਚਕ ਵਿਸ਼ਨੂੰ ਡੇ ਦਾ ਦਿਹਾਂਤ।
- 1984 – ਪੰਜਾਬੀ ਜ਼ਬਾਨ ਦੇ ਸ਼ਾਇਰ ਅਤੇ ਰਹੱਸਵਾਦੀ ਉਸਤਾਦ ਦਾਮਨ ਦਾ ਦਿਹਾਂਤ।
- 2011 – ਹਿੰਦੀ ਫਿਲਮਾਂ ਦਾ ਐਕਟਰ ਦੇਵ ਆਨੰਦ ਦਾ ਦਿਹਾਂਤ।
- 2013 – ਮਿਸਰੀ ਵਰਨੈਕੂਲਰ ਕਵੀ ਅਤੇ ਗਾਇਕ ਅਹਿਮਦ ਫ਼ਵਾਦ ਨਜਮ ਦਾ ਦਿਹਾਂਤ।