ਸਮੱਗਰੀ 'ਤੇ ਜਾਓ

ਵਿਕੀਪੀਡੀਆ:ਚੁਣਿਆ ਹੋਇਆ ਲੇਖ/13 ਨਵੰਬਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਏ ਕੇ-47
ਏ ਕੇ-47

ਏ ਕੇ-47 ਆਟੋਮੈਟਿਕ ਰਾਈਫਲ ਦੇ ਡਿਜ਼ਾਈਨਰ ਮਿਖਾਈਲ ਕਲਾਸ਼ਨੀਕੋਵ ਸਨ। ਇਸ ਨੇ ਅਗਨ-ਹਥਿਆਰਾਂ ਦੇ ਖੇਤਰ ਵਿੱਚ ਇੱਕ ਤਰ੍ਹਾਂ ਨਾਲ ਹੇਠਲੀ ਉੱਪਰ ਲਿਆ ਦਿੱਤੀ ਸੀ। ਇਸ ਦੀ ਮਾਰ ਬਹੁਤ ਜ਼ਿਆਦਾ ਸੀ ਅਤੇ ਇਹ ਅਸਾਲਟ ਇੱਕੋ ਵੇਲੇ ਕਈ ਗੋਲੀਆਂ ਦਾਗ਼ ਸਕਦੀ ਸੀ। ਇਸ ਅਸਾਲਟ ਕਰ ਕੇ ਸੋਵੀਅਤ ਯੂਨੀਅਨ ਵਿੱਚ ਮਿਖਾਈਲ ਕਲਾਸ਼ਨਿਕੋਵ ਨਾਇਕ ਬਣ ਕੇ ਉਭਰਿਆ ਸੀ। ਲੈ: ਜਨਰਲ ਮਿਖਾਇਲ ਟੀ ਕਲਾਸ਼ਨੀਕੋਵ ਜੋ ਕਿ ਹਥਿਆਰਾਂ ਦੇ ਨਿਰਮਾਤਾ ਸਨ ਤੇ ਜਿਹਨਾਂ ਨੂੰ ਸੋਵੀਅਤ ਯੂਨੀਅਨ ਵੱਲੋਂ ਏ ਕੇ-47 ਦੇ ਰਚੇਤਾ ਹੋਣ ਦਾ ਮਾਣ ਦਿੱਤਾ ਹੋਇਆ ਸੀ । ਉਹਨਾਂ ਨੇ ਅਰੰਭਿਕ ਰਾਈਫਲ ਅਤੇ ਮਸ਼ੀਨ ਗੰਨਾਂ ਦਾ ਨਿਰਮਾਣ ਕੀਤਾ ਜਿਹੜੀਆਂ ਕਿ ਬਾਅਦ ਵਿੱਚ ਆਧੁਨਿਕ ਲੜਾਈ ਦਾ ਇੱਕ ਮਸ਼ਹੂਰ ਚਿੰਨ ਬਣੀਆਂ। ਏ ਕੇ- 47 ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਤਿਆਰ ਕੀਤੀ ਜਾਂਦੀ ਗੰਨ ਹੈ। ਅਜ਼ਾਦੀ ਪ੍ਰਾਪਤੀ ਕਰਨ ਵਾਲੀਆਂ ਕੌਮਾਂ ਦੇ ਗੁਰੀਲਿਆ ਲਈ ਇਹ ਸਭ ਤੋਂ ਪਸੰਦੀਦਾ ਹਥਿਆਰ ਸੀ ਤੇ ਏ ਕੇ-47 ਕੌਮਾਂ ਦੀ ਅਜ਼ਾਦੀ ਦਾ ਇੱਕ ਚਿੰਨ ਬਣ ਕੇ ਉੱਭਰੀ। ਜੂਨ 1941 ਵਿੱਚ ਰੂਸ ਦੀਆਂ ਫ਼ੌਜਾਂ ਲੜਦਿਆਂ-ਲੜਦਿਆਂ ਪਿੱਛੇ ਵੀ ਹਟਦੀਆਂ ਜਾ ਰਹੀਆਂ ਸਨ ਤੇ ਹਥਿਆਰਾਂ ਦੀ ਪੈਦਾਵਾਰ ਵੀ ਵੱਡੇ ਪੈਮਾਨੇ ’ਤੇ ਕੀਤੀ ਜਾ ਰਹੀ ਸੀ। ਅਖ਼ੀਰ ਜਰਮਨ ਫ਼ੌਜਾਂ ਨੂੰ ਰੂਸ ਦੇ ਇਲਾਕੇ ਵਿੱਚ ਹੀ ਲਿਆ ਕੇ ਉਨ੍ਹਾਂ ਨਾਲ ਲੋਹਾ ਲਿਆ ਗਿਆ। ਸਭ ਤੋਂ ਪਹਿਲਾਂ ਮਾਸਕੋ ਤੋਂ ਖਦੇੜਿਆ ਜਿੱਥੇ ਉਹ ਰਾਜਧਾਨੀ ਦੇ ਸਿਰਫ਼ 40 ਕਿਲੋਮੀਟਰ ਨੇੜੇ ਤਕ ਪਹੁੰਚ ਗਏ ਸਨ।