ਨਿਖਿਲ ਚੰਦਵਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਿਖਿਲ ਚੰਦਵਾਨੀ
ਜਨਮ (1993-09-22) 22 ਸਤੰਬਰ 1993 (ਉਮਰ 30)
ਨਾਗਪੁਰ, ਮਹਾਰਾਸ਼ਟਰ (ਭਾਰਤ)
ਕਿੱਤਾਨਾਵਲਕਾਰ ਅਤੇ ਦਸਤਾਵੇਜ਼ੀ-ਫ਼ਿਲਮ ਨਿਰਮਾਤਾ
ਭਾਸ਼ਾਅੰਗਰੇਜ਼ੀ
ਪ੍ਰਮੁੱਖ ਕੰਮਕੋਡਿਡ ਕਾਂਸਪੀਰੇਸੀ (ਅੰਗਰੇਜ਼ੀ ਵਿੱਚ)

ਨਿਖਿਲ ਚੰਦਵਾਨੀ (ਜਨਮ 22 ਸਤੰਬਰ 1993) ਭਾਰਤੀ ਨਾਵਲਕਾਰ ਅਤੇ ਦਸਤਾਵੇਜ਼ੀ-ਫ਼ਿਲਮ ਨਿਰਮਾਤਾ ਹੈ। ਉਹ ਅਮਰੀਕੀ ਲਿਟਰੇਰੀ ਫੋਰਮ ਸੋਸਾਇਟੀ ਦਾ ਕਾਂਸਪਿਰੇਸੀ ਨਾਵਲ ਆਫ ਦ ਈਅਰ ਇਨਾਮ ਜਿੱਤਣ ਵਾਲਾ ਪਹਿਲਾ ਭਾਰਤੀ ਲੇਖਕ ਹੈ।[1] ਚੰਦਵਾਨੀ ਨੂੰ ਇਹ ਇਨਾਮ ਆਪਣੇ ਨਾਵਲ ਕੋਡਿਡ ਕਾਂਸਪੀਰੇਸੀ ਅਤੇ ਦਸਤਾਵੇਜ਼ੀ-ਫ਼ਿਲਮ ਐਸਕੇਪ ਫਰਾਮ ਕੀਨਿਆ ਲਈ ਮਿਲਿਆ। ਮਹਿਜ 21 ਸਾਲ ਦੀ ਉਮਰ ਵਿੱਚ ਇਹ ਇਨਾਮ ਜਿੱਤਣ ਵਾਲਾ ਉਹ ਸਭ ਤੋਂ ਘੱਟ ਉਮਰ ਦਾ ਅਮਰੀਕੀ ਹੈ।

ਜੀਵਨ[ਸੋਧੋ]

ਨਿਖਿਲ ਚੰਦਵਾਨੀ ਦਾ ਜਨਮ 22 ਸਤੰਬਰ 1993 ਨੂੰ ਨਾਗਪੁਰ ਵਿੱਚ ਹੋਇਆ। ਉਸ ਵੱਲ ਪਹਿਲੀ ਵਾਰ ਧਿਆਨ ਉਸ ਸਮੇਂ ਗਿਆ ਜਦੋਂ 2011 ਵਿੱਚ ਉਸ ਦਾ ਪਹਿਲਾ ਨਾਵਲ ਆਈ ਰੋਟ ਯੋਰ ਨੇਮ ਇਨ ਦ ਸਕਾਈ ਸਾਹਮਣੇ ਆਇਆ। ਉਸ ਦੇ ਇਸ ਨਾਵਲ ਨੇ ਵੀ ਯੂਨਾਈਟਡ ਕਿੰਗਡਮ ਰਾਇਟਰਸ ਫੋਰਮ ਦਾ ਇਨਾਮ ਜਿੱਤਿਆ ਸੀ।

ਹਵਾਲੇ[ਸੋਧੋ]