ਹਿੰਦ-ਪਾਕ ਦੋਸਤੀ ਮੰਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਹਿੰਦ-ਪਾਕ ਦੋਸਤੀ ਮੰਚ
ਕਾਨੂੰਨੀ ਸਥਿਤੀਸਰਗਰਮ
ਮੁੱਖ ਦਫ਼ਤਰਜਲੰਧਰ
ਅਧਿਕਾਰਤ ਭਾਸ਼ਾ
ਪੰਜਾਬੀ
ਪ੍ਰਧਾਨ
ਕੁਲਦੀਪ ਨਈਅਰ
ਜਨਰਲ ਸਕੱਤਰ
ਸਤਨਾਮ ਮਾਣਕ
ਸਹਾਇਕਪੰਜਾਬ ਜਾਗ੍ਰਤੀ ਮੰਚ,ਸਾਫਮਾ ਅਤੇ ਪੰਜਾਬ ਫੋਕਲੋਰ ਅਕੈਡਮੀ

ਹਿੰਦ-ਪਾਕ ਦੋਸਤੀ ਮੰਚ ਇੱਕ ਸੰਸਥਾ ਹੈ ਜੋ ਹਿਦੁਸਤਾਨ ਅਤੇ ਪਾਕਿਸਤਾਨ ਦੇ ਅਵਾਮ ਵਿੱਚ ਦੋਸਤਾਨਾ ਮਾਹੌਲ ਸਿਰਜਣ ਲਈ ਕਾਰਜ ਕਰਦੀ ਹੈ।ਇਹ ਸੰਸਥਾ ਹਰ ਸਾਲ 15 ਅਗਸਤ ਮੌਕੇ ਪੰਜਾਬ ਦੀ 1947 ਦੀ ਵੰਡ ਸਮੇਂ ਮਾਰੇ ਗਏ ਲੱਖਾਂ ਪੰਜਾਬੀਆਂ ਦੀ ਯਾਦ ਵਿੱਚ ਵਾਹਗਾ ਸਰਹੱਦ ਤੇ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੰਦੀ ਹੈ ਅਤੇ ਦੋਹਵਾਂ ਦੇਸਾਂ ਵਿੱਚ ਦੋਸਤੀ ਅਤੇ ਸਦਭਾਵਨਾ ਦੇ ਇਜਹਾਰ ਦਾ ਪ੍ਰਗਟਾਵਾ ਕਰਦੀ ਹੈ।[1] ਉਘੇ ਕਾਲਮ ਨਵੀਸ ਸ੍ਰੀ ਕੁਲਦੀਪ ਨਈਅਰ ਇਸਦੇ ਦੇ ਰਹਿਨੁਮਾ ਹਨ ਅਤੇ ਅਜੀਤ ਅਖਬਾਰ ਦੇ ਸੀਨੀਅਰ ਪਤਰਕਾਰ ਸ੍ਰੀ ਸਤਨਾਮ ਮਾਣਕ ਇਸਦੇ ਜਨਰਲ ਸਕੱਤਰ ਹਨ। ਇਸ ਕਾਰਜ ਲਈ ਪੰਜਾਬ ਜਾਗ੍ਰਤੀ ਮੰਚ,ਸਾਫਮਾ ਅਤੇ ਪੰਜਾਬ ਫੋਕਲੋਰ ਅਕੈਡਮੀ ਸਹਿਯੋਗ ਦਿੰਦੀਆਂ ਹਨ।ਮੰਚ ਵਲੋਂ ਸਾਲ 2016 ਵਿੱਚ 13 ਤੋਂ 15 ਅਗਸਤ ਤੱਕ 21ਵਾਂ ਸਮਾਗਮ ਕਰਵਾਇਆ ਗਿਆ ਹੈ।[2][3] ਇਸ ਮੌਕੇ ਦੋਹਵਾਂ ਦੇਸਾਂ ਦੇ ਲੋਕਾਂ ਵਿੱਚ ਚੇਤਨਾ ਅਤੇ ਸਦਭਾਵਨਾ ਵਧਾਓਣ ਲਈ ਸਭਾਚਾਰਕ ਪ੍ਰੋਗਰਾਮ ਵੀ ਕਰਵਾਏ ਜਾਂਦੇ ਹਨ।[4]

ਸਮਾਗਮ ਬਾਰੇ ਪ੍ਰੈੱਸ ਕਵਰੇਜ[ਸੋਧੋ]

ਇਸ ਸਮਾਗਮ ਬਾਰੇ ਹਰ ਸਾਲ ਵੱਖ ਅਖਬਾਰਾਂ ਵਿੱਚ ਕਾਫੀ ਕਵਰੇਜ ਕੀਤੀ ਜਾਂਦੀ ਹੈ ਜੋ ਲੋਕ ਦੋਹਵਾਂ ਮੁਲਕਾਂ ਦੇ ਅਵਾਮ ਵਿੱਚ ਸਦਭਾਵਨਾ ਵਾਲਾ ਮਾਹੌਲ ਸਿਰਜਣ ਵਿੱਚ ਹਾਂ ਪੱਖੀ ਰੋਲ ਅਦਾ ਕਰਦੀ ਹੈ।ਇਸ ਦੇ ਕੁਝ ਚੋਣਵੇਂ ਅੰਸ਼ ਹੇਠਾਂ ਦਿੱਤੇ ਲਿੰਕਸ ਤੇ ਵੇਖੇ ਜਾ ਸਕਦੇ ਹਨ।

ਹਵਾਲੇ[ਸੋਧੋ]

  1. "ਪੁਰਾਲੇਖ ਕੀਤੀ ਕਾਪੀ". Archived from the original on 2016-08-11. Retrieved 2016-08-13.
  2. http://beta.ajitjalandhar.com/news/20160810/2/1450321.cms#1450321
  3. http://epaper.ajitjalandhar.com/edition/20160814/8/5/5.cms
  4. http://www.tribuneindia.com/news/amritsar/manch-rangmanch-performs-at-natshala-as-pak-artistes-denied-visa/280449.html