ਸਮੱਗਰੀ 'ਤੇ ਜਾਓ

ਫਰਮਾ:ਫਾਟਕ ਵਿਗਿਆਨ/ਵਿਗਿਆਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਹਰਗੋਬਿੰਦ ਖੁਰਾਣਾ (9 ਜਨਵਰੀ 1922 – 9 ਨਵੰਬਰ 2011) ਬਾਇਓ ਕੈਮਿਸਟ ਸੀ, ਜਿਸਨੇ 1968 ਦਾ ਮੈਡੀਸਨ ਲਈ ਨੋਬਲ ਪੁਰਸਕਾਰ ਮਾਰਸ਼ਲ ਨਿਰੇਨਬਰਗ ਅਤੇ ਰਾਬਰਟ ਡਬਲਿਊ ਹੋਲੇ ਨਾਲ ਵੰਡਾਇਆ।

ਡਾ: ਹਰਗੋਬਿੰਦ ਖੁਰਾਨਾ ਦਾ ਜਨਮ ਭਾਰਤ ਦੇ ਇਕ ਛੋਟੇ ਜਿਹੇ ਪਿੰਡ ਰਾਏਪੁਰ ਵਿੱਚ ਇਕ ਹਿੰਦੂ ਪਰਿਵਾਰ ਵਿੱਚ ਹੋਇਆ। ਅੱਜਕੱਲ੍ਹ ਪਿੰਡ ਰਾਏਪੁਰ ਪੱਛਮੀ ਪਾਕਿਸਤਾਨ ਵਿੱਚ ਪੈਂਦਾ ਹੈ। ਉਨ੍ਹਾਂ ਦੇ ਜਨਮ ਦੀ ਸਹੀ ਤਰੀਕ ਦਾ ਪਤਾ ਨਹੀਂ, ਪਰ ਕਾਗਜ਼ਾਂ ਵਿੱਚ ਉਹਨਾਂ ਦੀ ਜਨਮ ਤਰੀਕ 9 ਜਨਵਰੀ, 1922 ਦੱਸੀ ਗਈ ਹੈ। ਉਹਨਾਂ ਦੀ ਇਕ ਭੈਣ ਅਤੇ ਤਿੰਨ ਭਰਾ ਸਨ। ਆਪਣੇ ਭੈਣ ਭਰਾਵਾਂ ਵਿੱਚੋਂ ਉਹ ਸਭ ਤੋਂ ਛੋਟੇ ਸਨ। ਉਹਨਾਂ ਦੇ ਪਿਤਾ ਜੀ ਇਕ ਪਟਵਾਰੀ ਸਨ। ਗਰੀਬ ਹੁੰਦਿਆਂ ਹੋਇਆਂ ਵੀ ਹਰਗੋਬਿੰਦ ਖੁਰਾਨਾ ਦੇ ਪਿਤਾ ਜੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਸਨ। ਰਾਏਪੁਰ ਦੇ ਸੌ ਪਰਿਵਾਰਾਂ ਵਿੱਚੋਂ ਸਿਰਫ ਉਹਨਾਂ ਦਾ ਪਰਿਵਾਰ ਹੀ ਇਕ ਪੜ੍ਹਿਆ ਲਿਖਿਆ ਪਰਿਵਾਰ ਸੀ।