ਚੌਰੰਗੀ ਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਚੌਰੰਗੀ ਨਾਥ - ਰਾਜਾ ਸਲਵਾਨ ਦੇ ਪੁਤਰ ਗੋਰਖ ਨਾਥ ਦੇ ਗੁਰੂ ਭਾਈ ਅਤੇ ਮਛੰਦਰ ਨਾਥ ਦੇ ਚੇਲੇ ਸਨ। ਪ੍ਰਸਿਧ ਹਿੰਦੀ ਵਿਦਵਾਨ ਪੰਡਿਤ ਆਯੋਦਿਯਾ ਸਿੰਘ ਉਪਾਦਿਆਯੀ ਆਪ ਨੂੰ ਪੂਰਨ ਭਗਤ ਦਾ ਵੱਡਾ ਭਰਾ ਮੰਨਦੇ ਸਨ। ਚਾਰੰਗੀ ਨਾਥ ਬਾਰੇ ਡਾਕਟਰ ਮੋਹਨ ਸਿੰਘ ਕਿਸੇ ਪੁਰਾਣੇ ਗਾਰੰਥ ਦਾ ਹਵਾਲਾ ਦੇ ਕੇ ਆਖ ਦੇ ਹਨ ਕੇ ਚੋਰੰਗੀ ਨਾਥ ਆਪਣੀ ਆਤਮ ਕਥਾ ਵਿੱਚ ਲਿਖ ਦਾ ਹੈ ਕੀ “ਮੈਂ ਸਲਵਾਨ ਦਾ ਪੁੱਤਰ ਹਾਂ ਅਤੇ ਮੈਨੂੰ ਮੇਰੇ ਪਿਉ ਨੇ ਅੰਨੇ ਖੂਹ ਵਿੱਚ ਡਿਗਾ ਦਿਤਾ ਸੀ,ਜਿਥੋਂ ਮੈਨੂੰ ਮਛੰਦਰ ਨਾਥ ਨੇ ਕਢਵਾਇਆ। ” ਇਸ ਕਥਨ ਤੋਂ ਇਹ ਸਿੱਟਾ ਕਢਾਇਆ ਜਾ ਸਕਦਾ ਹੈ ਕੀ ਪੂਰਨ ਦਾ ਨਾਂ ਹ਼ੀ ਜੋਗ ਧਾਰਨ ਪਿਛੋ ਚੋਰੰਗੀ ਨਾਥ ਪੈ ਗਿਆ। ਪੂਰਨ ਦਾ ਕੋਈ ਵੱਡਾ ਭਰਾ ਨਹੀਂ ਸੀ,ਜਿਸ ਦਾ ਜਿਕਰ ਪੰਡਿਤ ਊਅਦਿਆਏ ਜੀ ਕਰਦੇ ਹਨ। ਆਪ ਦੀ ਇੱਕ ਰਚਨਾ ਪ੍ਰਾਨ –ਸੰਗਲੀ ਦਸੀ ਜਾਂਦੀ ਹੈ ‘ਜਿਸ ਵਿੱਚ ਪੰਜਾਬੀ ਰੰਗ ਪ੍ਰਤਖ ਹੈ। ਨਮੂਨਾ ਇਸ ਪ੍ਰਕਾਰ ਹੈ –

 
ਸਾਹਿਬਾਂ ਤੇ ਮਨ ਮੀਰ ਸਾਹਿਬਾ
ਲੁਟਿਆ ਪਵਨ ਭੰਡਾਰ
ਸਾਹਿਬਾ ਤੋ ਪੰਚ ਤਤਿ ਸਾਹਿਬਾ
ਸੋਇਬਾ ਤੋ ਨਿਰੰਜਨ ਨਿਰਕਾਰ

ਆਪ ਦਾ ਸਮਾਂ 1000 ਤੋ 1200 ਇਸਵੀ ਦੇ ਵਿਚਕਾਰ ਦਾ ਮਨਿਆ ਜਾਂਦਾ ਹੈ।