ਸਮੱਗਰੀ 'ਤੇ ਜਾਓ

ਵਰਤੋਂਕਾਰ:Satdeep Gill/ਵਿਕੀਮੈਨੀਆ 2015

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਵਿਕੀਮੈਨੀਆ 2015 - ਗਰੁੱਪ ਫ਼ੋਟੋ

ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਮੈਨੂੰ ਥੋੜ੍ਹੀ ਦਿਨ ਪਹਿਲਾਂ ਹੀ ਮੈਕਸੀਕੋ ਸ਼ਹਿਰ ਵਿਖੇ ਵਿਕੀਮੈਨੀਆ 2015 ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ। ਇਹ ਕਾਨਫ਼ਰੰਸ ਬਹੁਤ ਹੀ ਸ਼ਾਨਦਾਰ ਸੀ। ਪਹਿਲੀ ਵਾਰ ਹੋਇਆ ਕਿ ਦੋਵੇਂ ਪੰਜਾਬੀ ਵਿਕੀਪੀਡੀਆ ਤੋਂ ਇੱਕ-ਇੱਕ ਵਿਕੀਪੀਡੀਅਨ ਇਸ ਵਿੱਚ ਸ਼ਾਮਿਲ ਹੋਇਆ ਸੀ। ਪਾਕਿਸਤਾਨ ਤੋਂ ਖ਼ਾਲਿਦ ਮਹਿਮੂਦ ਸ਼ਾਹਮੁਖੀ ਵਿਕੀਪੀਡੀਆ ਵੱਲੋਂ ਸ਼ਾਮਿਲ ਹੋਏ ਸਨ।

ਸੰਖੇਪ ਵਿੱਚ ਕੁਝ ਸੈਸ਼ਨ

[ਸੋਧੋ]
  • 100ਵਿਕੀਦਿਨ : ਵਾਸੀਆ ਨੇ ਇਸ ਨਿੱਜੀ ਮੁਕਾਬਲੇ ਬਾਰੇ ਦੱਸਿਆ ਜੋ ਪੰਜਾਬੀ ਵਿਕੀਪੀਡੀਅਨਜ਼ ਵਿੱਚ ਪਹਿਲਾਂ ਤੋਂ ਹੀ ਬਹੁਤ ਪ੍ਰਸਿੱਧ ਹੈ। ਇਸ ਮੁਕਾਬਲੇ ਬਾਰੇ ਜਿੰਮੀ ਵੇਲਜ਼ ਨੇ ਆਪਣੀ ਤਕਰੀਰ ਸਮੇਂ ਵੀ ਦੱਸਿਆ।

ਭਾਈਚਾਰਕ ਪਿੰਡ

[ਸੋਧੋ]

ਭਾਈਚਾਰਕ ਪਿੰਡ ਵਿੱਚ ਵਿਕੀਮੀਡੀਆ ਭਾਰਤ ਦੀ ਇੱਕ ਵੱਖਰੀ ਸਟਾਲ ਸੀ। ਇੱਥੇ ਵਿਕੀ ਨਾਲ ਜੁੜੇ ਹੋਏ ਸੰਗਠਨ ਅਤੇ ਦੁਨੀਆਂ ਦੇ ਵੱਖ-ਵੱਖ ਵਿਕੀ ਭਾਈਚਾਰੇ ਆਪਣੇ ਪ੍ਰੋਜੈਕਟਾਂ ਬਾਰੇ ਬਾਕੀਆਂ ਨੂੰ ਦੱਸਦੇ ਹਨ। ਕਈ ਲੋਕਾਂ ਨੂੰ ਸੁਣਕੇ ਬਹੁਤ ਹੈਰਾਨੀ ਹੋਈ ਕੇ ਭਾਰਤ ਵਿੱਚ ਭਾਸ਼ਾਵਾਂ ਦੀ ਗਿਣਤੀ ਇੰਨੀ ਜ਼ਿਆਦਾ ਹੈ ਅਤੇ ਇਹਨਾਂ ਵਿੱਚੋਂ 22 ਵਿੱਚ ਵਿਕੀਪੀਡੀਆ ਮੌਜੂਦ ਹਨ। ਕਾਨਫ਼ਰੰਸ ਵਿੱਚ ਸ਼ਾਮਿਲ ਹੋਏ ਕਈ ਵਿਕੀਪੀਡੀਅਨਜ਼ ਨੂੰ ਨਹੀਂ ਪਤਾ ਸੀ ਕਿ ਪੰਜਾਬੀ ਵੀ ਇੱਕ ਭਾਸ਼ਾ ਅਤੇ ਜਿੰਨਾਂ ਨੂੰ ਇਸਦੇ ਬਾਰੇ ਪਤਾ ਸੀ, ਉਹਨਾਂ ਨੂੰ ਇਸਦੇ ਦੋ ਵਿਕੀਪੀਡੀਆ ਹੋਣ ਬਾਰੇ ਨਹੀਂ ਪਤਾ ਸੀ। ਇਸ ਲਈ ਭਾਈਚਾਰਕ ਪਿੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪੰਜਾਬੀ ਭਾਸ਼ਾ ਅਤੇ ਪੰਜਾਬੀ ਵਿਕੀਪੀਡੀਆ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨੂੰ ਇਹ ਵੀ ਦੱਸਿਆ ਕਿ ਆਪਾਂ ਕਿਹੜੇ-ਕਿਹੜੇ ਮੁਕਾਬਲੇ ਕਰਵਾਏ ਅਤੇ ਪ੍ਰੋਜੈਕਟ ਚਲਾਏ ਹਨ ਅਤੇ ਕਿਵੇਂ ਪਿਛਲੇ ਸਾਲ ਵਿੱਚ ਹੋਏ ਵਾਧੇ ਦੇ ਨਾਲ ਭਾਰਤੀ ਭਾਸ਼ਾਵਾਂ ਵਿੱਚ ਮੌਜੂਦ ਵਿਕੀਪੀਡੀਆ ਵਿੱਚੋਂ ਆਪਾਂ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੇ ਹਾਂ।