ਸਮੱਗਰੀ 'ਤੇ ਜਾਓ

ਪ੍ਰਾਇਮਰੀ ਸਿੱਖਿਆ (ਰਸਾਲਾ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪ੍ਰਾਇਮਰੀ ਸਿੱਖਿਆ (ਰਸਾਲਾ)
ਸ਼੍ਰੇਣੀਆਂਬਾਲ ਰਸਾਲਾ
ਆਵਿਰਤੀਮਹੀਨਾਵਾਰ
ਪ੍ਰਕਾਸ਼ਕਪੰਜਾਬ ਸਕੂਲ ਸਿੱਖਿਆ ਬੋਰਡ
ਸੰਸਥਾਪਕਪੰਜਾਬ ਸਕੂਲ ਸਿੱਖਿਆ ਬੋਰਡ
ਪਹਿਲਾ ਅੰਕਜਨਵਰੀ 1, 1980; 44 ਸਾਲ ਪਹਿਲਾਂ (1980-01-01)
ਦੇਸ਼ਭਾਰਤ
ਭਾਸ਼ਾਪੰਜਾਬੀ
ਵੈੱਬਸਾਈਟpseb.ac.in

ਪ੍ਰਾਇਮਰੀ ਸਿੱਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਹਰ ਮਹੀਨੇ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ’ਤੇ ਪ੍ਰਾਰੰਭ ਕੀਤਾ ਹੈ। ਇਸ ਲਈ ਬੋਰਡ ਦੇ ਪ੍ਰਧਾਨ, ਅਕਾਦਮਿਕ ਡਾਇਰੈਕਟਰ ਤੇ ਸੰਪਾਦਕ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਹੁੰਦਾ ਹੈ। ਇਸ ਦੇ ਨਾਲ ਹੀ ਇਨ੍ਹਾਂ ਰਸਾਲਿਆਂ ਨਾਲ ਜੁੜੇ ਲੇਖਕਾਂ, ਸਾਹਿਤਕਾਰਾਂ, ਅਧਿਆਪਕਾਂ ਤੇ ਪਾਠਕਾਂ ਦੀ ਦਿਲਚਸਪੀ ਨੂੰ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਇਸ ਰਸਾਲੇ ਦੇ ਸੰਪਾਦਕ ਅਮਰ ਜਯੋਤੀ, ਸੁਖਦੇਵ ਮਾਦਪੁਰੀ, ਡਾ. ਸਰਬਜੀਤ ਬੇਦੀ ਤੇ ਡਾ. ਹਰਨੇਕ ਸਿੰਘ ਕਲੇਰ ਨੇ ਬੜੀ ਮਿਹਨਤ ਨਾਲ ਇਸ ਨੂੰ ਬੁਲੰਦੀਆਂ ਤੇ ਪਹੁਚਾਇਆ ਹੈ। ਇਹ ਰਸਾਲੇ ਹਰ ਸਾਲ ਜਾਂ ਖ਼ਾਸ ਦਿਨਾਂ ਤੇ ਵਿਸ਼ੇਸ਼ ਯਾਦਗਾਰੀ ਅੰਕ ਪ੍ਰਕਾਸ਼ਿਤ ਕਰਦਾ ਹੈ। ਇਹ ਰਸਾਲੇ 34 ਤੇ 30 ਪੰਨਿਆਂ ਵਾਲੇ ਰੰਗਦਾਰ ਸਰਵਰਕ ਨਾਲ, ਸਾਧਾਰਨ ਕਾਗਜ਼ ਉੱਤੇ ਬਲੈਕ ਐਂਡ ਵਾੲ੍ਹੀਟ ਚਿੱਤਰਾਂ ਨਾਲ ਛਪਦਾ ਹੈ। ਇਸ ਨੂੰ ਵਿਸ਼ਾ-ਵਸਤੂ ਅਤੇ ਚਿੱਤਰਕਾਰੀ ਪੱਖੋਂ ਸੰਪੂਰਨ ਰੰਗਦਾਰ ਅਤੇ ਆਕਰਸ਼ਿਕ ਰੂਪ ਵਿੱਚ ਛਾਪਿਆ ਜਾਣ ਦੀ ਕੋਸ਼ਿਸ ਕੀਤੀ ਜਾਂਦੀ ਹੈ। ਇਸ ਰਸਾਲੇ ਨੂੰ ਜੁਲਾਈ 2016 ਤੋਂ ਮੁਕੰਮਲ ਰੂਪ ਵਿੱਚ ਗਲੇਜ਼ਡ ਕਾਗਜ਼ ਉੱਤੇ ਰੰਗਦਾਰ ਛਾਪਿਆ ਜਾ ਰਿਹਾ ਹੈ। ਇਸ ਰਸਾਲੇ ਦੀ ਛਪਣ ਗਿਣਤੀ ਲਗਭਗ 6,500 ਹੈ। ਇਸ 'ਚ ਮਾਂ ਬੋਲੀ ਦੇ ਨਾਲ ਦੂਜੀਆਂ ਭਾਸ਼ਾਵਾਂ ਦੀਆਂ ਚੰਗੀਆਂ ਤੇ ਮਿਆਰੀ ਰਚਨਾਵਾਂ ਦਾ ਪੰਜਾਬੀ ਅਨੁਵਾਦ ਵੀ ਛਾਪਿਆ ਜਾਂਦਾ ਹੈ।

ਹਵਾਲੇ

[ਸੋਧੋ]