ਸਮੱਗਰੀ 'ਤੇ ਜਾਓ

ਦਾਉਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਦਾਉਣੀ ਇਸਤਰੀਆਂ ਦਾ ਮੱਥੇ ਦਾ ਗਹਿਣਾ ਹੈ।[1] ਇਸਨੂੰ ਸਿਰ ਦੇ ਵਾਲਾਂ ਦੇ ਚੀਰ ਤੇ ਮੱਥੇ ਦੇ ਆਸੇ ਪਾਸੇ ਪਹਿਨੀਆਂ ਜਾਂਦਾ ਸੀ। ਇਸ ਗਹਿਣੇ ਨੂੰ ਖੰਮਣੀ ਨਾਲ ਸਿਰ ਵਿੱਚ ਗੁੰਦਿਆ ਜਾਂਦਾ ਸੀ। ਇਹ ਗਹਿਣਾ ਵਿਆਹ ਜਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਹੀ ਪਹਿਨਿਆਂ ਜਾਂਦਾ ਸੀ।

ਬਣਤਰ

[ਸੋਧੋ]

ਦਾਉਣੀ ਤਿੰਨ ਲੜੀਆਂ ਦੀ ਬਣੀ ਹੁੰਦੀ ਹੈ। ਇੱਕ ਲੜੀ ਵਾਲਾਂ ਦੇ ਚੀਰ ਉਪਰੋਂ ਹੁੰਦੀ ਹੋਈ ਤਾਲੂ ਵੱਲ ਜਾਂਦੀ ਹੈ। ਜੋ ਹਿੱਸਾ ਮੱਥੇ ਤੇ ਆਉਂਦਾ ਹੈ ਉੱਥੇ ਇੱਕ ਫ਼ੁੱਲ ਬਣਿਆ ਹੁੰਦਾ ਹੈ। ਫੁੱਲ ਦੇ ਹੇਠਾਂ ਕੁੰਡੇ ਵਿੱਚ ਟਿੱਕਾ ਪਾਇਆ ਜਾਂਦਾ ਹੈ। ਲੜੀ ਦੇ ਤਿੰਨਾਂ ਸਿਰਿਆਂ ਨੂੰ ਖੰਮਣੀ ਨਾਲ ਬੰਨ ਕੇ ਸਿਰ ਵਿੱਚ ਗੁੰਦ ਕੇ ਸੱਗੀ ਨਾਲ ਵੀ ਗੁੰਦ ਦਿੱਤਾ ਜਾਂਦਾ ਹੈ। ਕਈ ਵਾਰ ਦਾਉਣੀ ਵਿੱਚ ਨਗ ਵੀ ਲੱਗੇ ਹੁੰਦੇ ਹਨ।[2]

ਹਵਾਲੇ

[ਸੋਧੋ]
  1. https://www.allaboutsikhs.com/punjab/punjab-traditional-ornaments-of-punjab
  2. ਕਹਿਲ, ਹਰਕੇਸ਼ ਸਿੰਘ (2013). ਪੰਜਾਬੀ ਵਿਰਸਾ ਕੋਸ਼. ਚੰਡੀਗੜ੍ਹ: Unistar books pvt.ltd. ISBN 978-93-82246-99-2.