ਬੋਧ ਵਿਗਿਆਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਬੋਧ ਵਿਗਿਆਨ ਮਨ ਅਤੇ ਇਸ ਦੇ ਕਾਰਜ ਦਾ ਅੰਤਰਵਿਸ਼ਾਗਤ ਵਿਗਿਆਨਕ ਅਧਿਐਨ ਕਰਨ ਵਾਲੀ ਵਿਗਿਆਨ ਦੀ ਸਾਖਾ ਹੈ। ਇਹ ਪਰਖ-ਪੜਤਾਲ ਕਰਦਾ ਹੈ ਕਿ ਬੋਧ ਕੀ ਹੁੰਦਾ ਹੈ, ਇਹ ਕੀ ਕੰਮ ਕਰਦਾ ਹੈ ਅਤੇ ਕਿਵੇਂ ਕਰਦਾ ਹੈ। ਇਸ ਵਿੱਚ ਬੁੱਧੀ ਅਤੇ ਵਤੀਰੇ ਬਾਰੇ ਖੋਜ ਸ਼ਾਮਿਲ ਹੁੰਦੀ ਹੈ, ਜਿਸ ਦੌਰਾਨ ਖਾਸ ਕਰ ਕੇ ਇਸ ਗੱਲ ਤੇ ਧਿਆਨ ਦਿੱਤਾ ਜਾਂਦਾ ਹੈ ਕਿ ਸੂਚਨਾ (ਇਨਸਾਨ ਜਾਂ ਹੋਰ ਜਾਨਵਰਾਂ ਦੀਆਂ) ਤੰਤੂ-ਪ੍ਰਣਾਲੀਆਂ ਅਤੇ ਮਸ਼ੀਨਾਂ(ਉਦਾਹਰਨ ਵਜੋਂ ਕੰਪਿਊਟਰ) ਦੇ ਅੰਦਰ ਕਿਵੇਂ ਮਨੋਬਿੰਬ ਬਣਦੀ, ਸੋਧੀ ਜਾਂਦੀ ਅਤੇ (ਧਾਰਨਾਵਾਂ, ਭਾਸ਼ਾ, ਸਿਮਰਤੀ, ਤਰਕ, ਅਤੇ ਵਲਵਲਿਆਂ ਵਰਗੀਆਂ ਮਨੋਸ਼ਕਤੀਆਂ ਵਿੱਚ) ਤਬਦੀਲ ਹੋ ਜਾਂਦੀ ਹੈ।