ਸਮੱਗਰੀ 'ਤੇ ਜਾਓ

ਸੋਲਾਂ ਸ਼ਿੰਗਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸ਼ਿੰਗਾਰ ਸਜਾਵਟ ਨੂੰ ਕਹਿੰਦੇ ਹਨ। ਇਸਤਰੀਆਂ ਵਿੱਚ ਸ਼ਿੰਗਾਰ ਕਰਨ ਦੀ ਰੁਚੀ ਮਾਰਦੀ ਨਾਲੋਂ ਵੱਧ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਸ਼ਿੰਗਾਰ ਉਸਦੀ ਖੂਬਸੂਰਤੀ ਵਿੱਚ ਵਾਧਾ ਕਰਦੇ ਹਨ। ਪੰਜਾਬ ਵਿੱਚ ਸੋਲਾਂ ਸ਼ਿੰਗਾਰ ਬਹੁਤ ਮਸ਼ਹੂਰ ਹਨ ਅਤੇ ਹੇਠ ਲਿਖੇ ਅਨੁਸਾਰ ਹਨ- ਵਟਣਾ ਮਾਲਨਾ, ਇਸ਼ਨਾਨ ਕਰਨਾ, ਸੋਹਣੇ ਕੱਪੜੇ ਪਾਉਣਾ, ਵਾਲ ਸ਼ਿੰਗਾਰਨਾ, ਕੱਜਲ ਪਾਉਣਾ, ਮਾਂਗ ਭਰਨਾ, ਮੱਥੇ ਤੇ ਬਿੰਦੀ, ਮੂੰਹ ਤੇ ਤਿਲ ਦਾ ਨਿਸ਼ਾਨ, ਮਹਿੰਦੀ, ਸੁਗੰਧੀ ਛਿੜਕਣਾ, ਗਹਿਣੇ ਪਹਿਨਣਾ, ਪਾਨ ਦਾ ਬੀੜਾ ਚੱਬਣਾ, ਮਿੱਸੀ ਲਾਉਣਾ (ਦੰਦ ਕਾਲੇ ਕਰਨ ਲਈ), ਪੈਰਾਂ ਤੇ ਮਹਾਵਰ ਲਾਉਣਾ (ਲਾਖ਼ ਤੋਂ ਬਣਿਆ ਲਾਲ ਰੰਗ), ਬੀਰੀ ਪਾਉਣਾ (ਕੰਨਾਂ ਦਾ ਗਹਿਣਾ) ਅਤੇ ਬਿੱਦਾ।

ਸਹੁਰਿਆਂ ਵੱਲੋਂ ਨੂੰਹ ਨੂੰ ਵਿਆਹ ਤੋਂ ਪਹਿਲਾਂ ਜੋ ਸੁਗਾਤ ਵਾਲੀ ਗੁਥਲੀ ਭੇਜੀ ਜਾਂਦੀ ਸੀ ਉਸ ਵਿੱਚ ਪੋਖਾ, ਬਦਾਮ, ਮੌਲੀ, ਛੁਹਾਰੇ, ਮਿਸ਼ਰੀ, ਮਠਿਆਈ, ਮਹਿੰਦੀ, ਸੁਰਮਾ, ਸੰਧੂਰ, ਦੰਦਾਸਾ, ਸੂਟ ਹੁੰਦੇ ਸਨ। ਹੋਣ ਵਾਲੀ ਨੂੰਹ ਵਰਤ ਰੱਖਦੀ ਸੀ। ਬਿੱਦ ਪਹੁੰਚਣ ਤੇ ਵਰਤ ਖੋਲਿਆ ਜਾਂਦਾ ਸੀ ਅਤੇ ਸ਼ਿੰਗਾਰ ਕਰਕੇ ਲਾੜੀ ਸਹੇਲੀਆਂ ਨਾਲ ਬਿੱਦ ਨੂੰ ਖਾਂਦੀ ਸੀ।