ਸਮੱਗਰੀ 'ਤੇ ਜਾਓ

ਸੁਭਾਸ਼ ਪਾਲੇਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੁਭਾਸ਼ ਪਾਲੇਕਰ ਇੱਕ ਭਾਰਤੀ ਕਿਸਾਨ ਹੈ ਜਿਸਦਾ ਜ਼ੀਰੋ ਬਜਟ ਰੂਹਾਨੀ ਖੇਤੀ ਬਾਰੇ ਤਕੜਾ ਅਭਿਆਸ ਹੈ ਅਤੇ ਇਸ ਬਾਰੇ ਉਸਨੇ ਕਈ ਕਿਤਾਬਾਂ ਵੀ ਲਿਖੀਆਂ ਹਨ। ਸੁਭਾਸ਼ ਪਾਲੇਕਰ ਭਾਰਤ ਵਿੱਚ ਮਹਾਰਾਸ਼ਟਰ ਦੇ ਵਿਦਰਭ ਖੇਤਰ 'ਚ ਇੱਕ ਛੋਟੇ ਜਿਹੇ ਪਿੰਡ ਬੇਲੋਰਾ ਵਿੱਚ 1949 ਵਿੱਚ ਪੈਦਾ ਹੋਇਆ। ਅਤੇ ਉਸਦਾ ਖੇਤੀਬਾੜੀ ਘਰਾਣੇ ਦਾ ਪਿਛੋਕੜ ਹੈ। ਉਸ ਨੇ ਸਿਫਰ ਬਜਟ ਕੁਦਰਤੀ ਖੇਤੀ ਦਾ ਅਭਿਆਸ ਕੀਤਾ ਹੈ ਅਤੇ ਫਸਲਾਂ ਪੈਦਾ ਕਰਨ ਲਈ ਕੋਈ ਵੀ ਰਸਾਇਣਕ ਖਾਦ ਅਤੇ ਕੀੜੇਮਾਰ ਦੀ ਵਰਤੋਂ ਨਹੀਂ ਕਰਦਾ। ਉਸ ਨੇ ਸਾਰੇ ਭਾਰਤ ਅੰਦਰ ਬਹੁਤ ਸਾਰੀਆਂ ਵਰਕਸ਼ਾਪਾਂ ਲਾਈਆਂ ਹਨ।