ਸਮੱਗਰੀ 'ਤੇ ਜਾਓ

ਮੇਰੀ ਫਾਂਸੀ ਵਾਲੀ ਕੋਠੀ ਤੋਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਾਕਿਸਤਾਨ ਦੇ ਮਰਹੂਮ ਪਰਧਾਨ-ਮੰਤਰੀ ਜੁਲਫੀਕਰ ਅਲੀ ਭੁੱਟੋ ਜੀ ਨੇ ਫਾਂਸੀ ਤੇ ਲਟਕਾਏ ਜਾਣ ਤੋਂ ਪਹਿਲਾਂ ਅਪਣੀ ਬੇਗੁਨਾਹੀ ਸਾਬਤ ਕਰਨ ਲਈ ਕੁਝ ਚਿਠੀਆਂ ਤੇ ਬਿਆਨ ਲਿਖ ਕੇ ਜੇਲ ਤੋਂ ਬਾਹਰ ਭੇਜੇ ਸਨ, ਜੋ ਅੰਗ੍ਰੇਜ਼ੀ ਵਿੱਚ 'ਫਰੋਮ ਮਾਈ ਡੇਥ ਸੇਲ (From my death cell) 'ਦੇ ਨਾਮ ਹੇਠ ਛਪੇ ਸੀ। ਭਾਰਤੀ ਸਿਆਸਤਦਾਨ ਤੇ ਭੁੱਟੋ ਸਾਹਿਬ ਦੇ ਬਚਪਣ ਦੇ ਮਿੱਤਰ ਸਿਰੀ ਪੀਲੂ ਮੋਦੀ ਨੇ ਇਸ ਪੁਸਤਕ ਦੀ ਭੂਮਿਕਾ ਲਿਖੀ ਹੈ। ਇਸ ਪੁਸਤਕ ਦਾ ਖਰੜਾ ਲਿੱਖਣ ਵੇਲੇ ਭੁੱਟੋ ਸਾਹਿਬ ਲਾਹੋਰ ਦੀ ਕੋਟ-ਲੱਖਪੱਤ ਜੇਲ ਵਿੱਚ ਬੰਦ ਸਨ।