ਨਵਾਬਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨਵਾਬਸ਼ਾਹ
نوابشاهه
نوابشاہ
ਮੀਆਂ ਨੂਰ ਮੁਹੰਮਦ ਕਲਹੋਰੋ ਦੀ ਕਬਰ
ਮੀਆਂ ਨੂਰ ਮੁਹੰਮਦ ਕਲਹੋਰੋ ਦੀ ਕਬਰ
Lua error in ਮੌਡਿਊਲ:Location_map at line 522: Unable to find the specified location map definition: "Module:Location map/data/Sindh" does not exist.
ਗੁਣਕ: 26°09′N 68°15′E / 26.15°N 68.25°E / 26.15; 68.25
ਦੇਸ਼ਪਾਕਿਸਤਾਨ
ਸੂਬੇਸਿੰਧ
ਜ਼ਿਲ੍ਹਾਸ਼ਹੀਦ ਬੇਨਜ਼ੀਰਾਬਾਦ
ਸਰਕਾਰ
 • D.D.O Power Holder (PITE)Ghullam Rasool Zardari –(Deputy Director Admin&Fin)
ਖੇਤਰ
 • ਕੁੱਲ4,239 km2 (1,637 sq mi)
 • ਘਣਤਾ240/km2 (600/sq mi)
ਸਮਾਂ ਖੇਤਰਯੂਟੀਸੀ+5 (PST)
Number of Taluka
Dour
Kazi Ahmed
Nawabshah
Sakrand
4
ਯੂਨੀਅਨ ਕੌਂਸਲਾਂ ਦੀ ਗਿਣਤੀ51

ਨਵਾਬਸ਼ਾਹ ਪਾਕਿਸਤਾਨ ਦੇ ਸ਼ਹੀਦ ਬੇਨਜ਼ੀਰ ਅਬਾਦ ਜ਼ਿਲ੍ਹੇ ਦਾ ਪੁਰਾਣਾ ਨਾਮ ਹੈ। ਇਹ ਜ਼ਿਲ੍ਹੇ ਦਾ ਹੈੱਡਕੁਆਰਟਰ ਹੈ ਅਤੇ ਇਸ ਦੀ ਆਬਾਦੀ 1,135,131 ਹੈ।

ਨਿਰੁਕਤੀ[ਸੋਧੋ]

ਨਵਾਬਸ਼ਾਹ ਦਾ ਨਾਂ ਸਈਦ ਨਵਾਬ ਸ਼ਾਹ ਦੇ ਨਾਮ ਤੋਂ ਪਿਆ ਜਿਸ ਨੇ 1912 ਵਿੱਚ ਬ੍ਰਿਟਿਸ਼ ਸਾਮਰਾਜ ਨੂੰ 200 ਏਕੜ ਜ਼ਮੀਨ ਇੱਕ ਰੇਲਵੇ ਸਟੇਸ਼ਨ ਲਈ ਦਾਨ ਕੀਤੀ ਸੀ। ਉਸ ਦੇ ਸਨਮਾਨ ਵਿੱਚ, ਬ੍ਰਿਟਿਸ਼ ਸਰਕਾਰ ਨੇ ਇਸ ਸ਼ਹਿਰ  ਨੂੰ ਨਵਾਬਸ਼ਾਹ ਦਾ ਨਾਮ ਦਿੱਤਾ।

ਸਥਿਤੀ[ਸੋਧੋ]

ਇਹ ਪਾਕਿਸਤਾਨ ਦੇ ਸਿੰਧ ਪ੍ਰਾਂਤ ਦਾ ਕੇਂਦਰੀ ਭੂਗੋਲਿਕ ਸਥਾਨ ਹੈ। ਇਹ ਰਾਜਮਾਰਗ ਐਨ -5 ਤੇ ਸਥਿਤ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਤੇ ਵਪਾਰਕ ਰਾਜਧਾਨੀ ਕਰਾਚੀ ਤੋਂ 4 ਘੰਟੇ ਦੀ ਦੂਰੀ, ਸਿੰਧ ਦਰਿਆ ਦੇ ਖੱਬੇ ਕੰਢੇ ਤੋਂ ਤਕਰੀਬਨ 50 ਕਿਲੋਮੀਟਰ ਦੀ ਦੂਰੀ ਤੇ ਹੈ। ਇਹ ਸ਼ਹਿਰ ਬ੍ਰਿਟਿਸ਼ ਸਰਕਾਰ ਦੁਆਰਾ 1913 ਵਿੱਚ ਸਥਾਪਿਤ ਕੀਤਾ ਗਿਆ ਸੀ।

ਖੇਤਰ ਅਤੇ ਜਨਸੰਖਿਆ 2014[ਸੋਧੋ]

Area 4,239 Square KM
Population 1,435,130
Male 749,275
Female 685,855
Population (below 15 Years) 45%
Population (between 15–65 Years) 52.2%
Muslim population 94.1%
Hindu population 4.2%

[1]

ਖੇਤੀਬਾੜੀ[ਸੋਧੋ]

ਨਵਾਬਸ਼ਾਹ ਦਾ ਸ਼ਹਿਰ ਇੱਕ ਖੂਬਸੂਰਤ ਖੇਤੀਬਾੜੀ ਖੇਤਰ ਵਿੱਚ ਸਥਿਤ ਹੈ। ਇਹ ਸ਼ਹਿਰ ਗੰਨੇ, ਅੰਬ, ਕਪਾਹ ਦੇ ਕੌਮਾਂਤਰੀ ਕੇਂਦਰ ਵਜੋਂ ਅਤੇ ਪਾਕਿਸਤਾਨ ਵਿਚਲੇ ਕੇਲੇ ਦੇ ਸਭ ਤੋਂ ਵੱਡੇ ਉਤਪਾਦਕ ਵਜੋਂ ਪ੍ਰਸਿੱਧ ਹੈ।

ਜਲਵਾਯੂ[ਸੋਧੋ]

ਇਹ ਸ਼ਹਿਰ ਪਾਕਿਸਤਾਨ ਦੇ ਸਭ ਤੋਂ ਗਰਮ ਸ਼ਹਿਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸਦਾ ਗਰਮੀਆਂ ਦਾ ਤਾਪਮਾਨ 53 ਡਿਗਰੀ ਸੈਂਟੀਗਰੇਡ ਦੇ ਬਰਾਬਰ ਹੈ। ਮਈ ਦੇ ਅਖੀਰ ਅਤੇ  ਜੂਨ ਦੇ ਅਰੰਭ ਵਿੱਚ 45 ਡਿਗਰੀ ਸੈਂਟੀਗਰੇਡ ਤੋਂ ਜ਼ਿਆਦਾ ਤਾਪਮਾਨ ਹੁੰਦਾ ਹੈ। ਸਰਦੀ  ਨਵੰਬਰ ਦੇ ਅੱਧ ਤੋਂ ਕਰੀਬ ਫਰਵਰੀ ਦੇ ਅੱਧ ਤੱਕ ਰਹਿੰਦੀ ਹੈ। ਰਾਤ ਵੇਲੇ ਤਾਪਮਾਨ ਆਮ ਤੌਰ 'ਤੇ 4 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ। 

ਪੁਰਾਤਨ ਸਥਾਨ[ਸੋਧੋ]

ਥੁਲ ਮੀਰ ਰੁਕਣ ਦਾ ਮਕਬਰਾ ਦੌਲਤਪੁਰ ਸ਼ਹਿਰ ਤੋਂ 15 ਕਿਲੋਮੀਟਰ ਦੂਰ ਸਥਿਤ ਇੱਕ ਪੁਰਾਤੱਤਵ ਅਤੇ ਇਤਿਹਾਸਕ ਕਬਰ ਹੈ। ਕਾਜੀ ਅਹਿਮਦ ਕਸਬੇ ਤੋਂ ਪਜਬੋ ਪਿੰਡ ਰਾਹੀਂ ਹੁੰਦੇ ਹੋਏ ਇੱਕ ਸੜਕ ਥਲ ਰੁਕਾਨ ਵੱਲ ਜਾਂਦੀ ਹੈ। ਇਸ ਕਬਰ ਦੀ ਉਚਾਈ ਜ਼ਮੀਨੀ ਪੱਧਰ ਤੋਂ 60 ਫੁੱਟ ਹੈ। ਇੱਕ ਬ੍ਰਿਟਿਸ਼ ਪੁਰਾਤੱਤਵ-ਵਿਗਿਆਨੀ ਹੈਨਰੀ ਕਾਸਿਨ ਨੇ ਆਪਣੀ ਪੁਸਤਕ "ਸਿੰਧੀ ਦੇ ਪੁਰਾਤੱਤਵ" (ਅਟਾ ਮੁਹੰਮਦ ਭਾਂਬਰੋ ਦੁਆਰਾ ਸਿੰਧੀ ਅਨੁਵਾਦ "ਸਿੰਧ ਜੱਸਮ ਆਸਾਗਰ") ਵਿੱਚ ਲਿਖਿਆ ਹੈ ਕਿ ਇਸ ਕਬਰ ਦੇ ਨਿਰਮਾਣ ਵਿੱਚ ਵਰਤੀਆਂ ਗਈਆਂ ਇੱਟਾਂ ਨੂੰ ਬੋਧੀ ਸ਼ਾਸਕਾਂ ਦੇ ਸਮੇਂ ਵਿੱਚ ਤਿਆਰ ਕੀਤਾ ਗਿਆ ਸੀ। ਗੌਤਮ ਬੁੱਧ ਦੇ ਜਨਮ ਦੀ ਪੇਂਟਿੰਗ ਪੇਂਟ ਇੱਟਾਂ ਤੇ ਸਪਸ਼ਟ ਤੌਰ 'ਤੇ ਦਿਖਾਈ ਗਈ ਸੀ। ਜਿਸ ਨੂੰ ਹੁਣ ਸਿੰਧ ਪੁਰਾਤੱਤਵ ਵਿਭਾਗ ਦੁਆਰਾ ਸੁਰੱਖਿਅਤ ਰੱਖਿਆ ਗਿਆ ਹੈ। ਚਹੀਨ ਜੋ ਦਾਰੋ ਇੱਕ ਹੋਰ ਪੁਰਾਤੱਤਵ ਸਥਾਨ ਹੈ ਜੋ ਨਵਾਬਸ਼ਾਹ ਤੋਂ 10 ਕਿ.ਮੀ. ਦੱਖਣ ਵੱਲ ਜਮਾਲਕੀਰੀਓ ਪਿੰਡ ਦੇ ਨੇੜੇ ਹੈ।

ਬਾਹਰੀ ਲਿੰਕ[ਸੋਧੋ]

Coordinates: 26°15′N 68°25′E / 26.250°N 68.417°E / 26.250; 68.417

ਹਵਾਲੇ[ਸੋਧੋ]

  1. http://dhsprogram.com/pubs/pdf/FR290/FR290.pdf