ਸਰਵਨ ਸਿੰਘ ਪਰਵਾਨਾ
ਦਿੱਖ
ਸਰਵਨ ਸਿੰਘ ਪਰਵਾਨਾ ਪਰਵਾਸੀ ਪੰਜਾਬੀ ਕਵੀ ਹੈ। ਸਰਵਨ ਸਿੰਘ ਪਰਵਾਨਾ ਨੇ ਆਪਣੀਆਂ ਰਚਨਾਵਾਂ ਵਿੱਚ ਪਰਵਾਸੀ ਜੀਵਨ ਵਿਚਲੇ ਅਹਿਸਾਸਾਂ ਨੂੰ ਬਿਆਨ ਕੀਤਾ ਹੈ। ਸਰਵਨ ਸਿੰਘ ਪਰਵਾਨਾ ਦੀਆਂ ਰਚਨਾਵਾਂ ਵਿੱਚ ਸਮਾਜਿਕ ਸਰੋਕਾਰਾਂ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਸਰਵਨ ਸਿੰਘ ਪਰਵਾਨਾ ਦਾ ਜਨਮ 5 ਮਾਰਚ 1935 ਵਿੱਚ ਸਿੰਬਲੀ, ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ।
ਰਚਨਾਵਾਂ
[ਸੋਧੋ]- ਸ਼ਮ੍ਹਾ ਪਰਵਾਨਾ (1960)
- ਰੱਬੀ ਪਰਵਾਨਾ (1965)
- ਮੇਰੀ ਪੂੰਜੀ ਮੇਰੀ ਰਾਸ (1987, 2000)
- ਮਨੁੱਖਤਾ (1990)
- ਏਕਤਾ (1996, 2001)
- ਸਵੇਰਾ ਦੋਸਤੀ ਦਾ (1999)
- ਸਰਵਨ ਦੋਹੇ (2002)
ਸਨਮਾਨ
[ਸੋਧੋ]ਸਰਵਨ ਸਿੰਘ ਪਰਵਾਨਾ ਨੂੰ ਡਾਕਟਰ ਸਾਧੂ ਸਿੰਘ ਹਮਦਰਦ ਪੁਰਸਕਾਰ, ਪੂਰਨ ਸਿੰਘ ਹੁਨਰ ਪੁਰਸਕਾਰ, ਕਾਵਿ-ਦੂਤ ਪੁਰਸਕਾਰ ਅਤੇ ਹੋਰ ਬਹੁਤ ਸਾਰੇ ਪੁਰਸਕਾਰ ਮਿਲੇ ਹਨ। ਸਰਵਨ ਸਿੰਘ ਪਰਵਾਨਾ ਰੇਡੀਓ ਪ੍ਰਾਈਡ ਆਫ ਇੰਡੀਆ ਡੈਨਮਾਰਕ ਦੇ ਸੰਸਥਾਪਕ ਡਾਇਰੈਕਟਰ ਹਨ।[1]
ਹਵਾਲੇ
[ਸੋਧੋ]- ↑ ਕਿਤਾਬ-ਸਰਵਨ ਸਿੰਘ ਪਰਵਾਨਾ ਦੀ ਕਾਵਿ ਚੇਤਨਾ, ਸੰਪਾਦਕ-ਅਮਰਜੀਤ ਕੌਂਕੇ, ਪ੍ਰਕਾਸ਼ਕ-ਪ੍ਰਤੀਕ ਪਬਲੀਕੇਸ਼ਨ ਪਟਿਆਲਾ, ਪੰਨਾ ਨੰਬਰ-7, 8, 19 ਸੰਨ-2008