ਰਾਣੀ ਚੰਬਿਆਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਣੀ ਚੰਬਿਆਲੀ ਦਾ ਅਸਲੀ ਨਾਂ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਹੈ। ਮੰਨਿਆ ਜਾਂਦਾ ਹੈ ਕਿ ਚੰਬੇ ਨੂੰ ਜਿੰਦਗੀ ਉਸ ਵਲੋਂ ਦਿੱਤੀ ਗਈ।ਹਵਾਲਾ ਲੋੜੀਂਦਾ

ਚੰਬਾ ਸ਼ਹਿਰ ਦੇ ਉੱਪਰ ਵੱਲ ਰਾਣੀ ਦੀ ਕੁਰਬਾਨੀ ਦੀ ਯਾਦ ਵਿੱਚ ਮੰਦਰ ਬਣਾਇਆ ਗਿਆ ਹੈ। ਇੱਕ ਰਵਾਇਤ ਅਨੁਸਾਰ ਉਸ ਦਾ ਨਾਮ ਰਾਣੀ ਸੁਹੀ ਹੈ ਜੋ ਰਾਜਾ ਸਾਹਿਲ ਵਰਮਨ ਦੀ ਪਤਨੀ ਸੀ ਅਤੇ ਉਨ੍ਹਾਂ ਦੇ ਪੁੱਤਰ ਯੋਗਾਂਕਰ ਵਰਮਨ ਨੇ ਆਪਣੀ ਮਾਂ ਦੀ ਸਿਮਰਤੀ ਵਿੱਚ ਇਹ ਮੰਦਰ ਬਣਵਾਇਆ ਸੀ। ਰਾਣੀ ਨੇ ਚੰਬਾ ਸ਼ਹਿਰ ਵਿੱਚ ਪਾਣੀ ਲਿਆਉਣ ਲਈ ਆਪਣੇ ਸੁਪਨੇ ਦੇ ਅਨੁਸਾਰ ਆਪਣੇ-ਆਪ ਨੂੰ ਜਿੰਦਾ ਦਫ਼ਨ ਕਰਕੇ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਦਿੱਤੀ ਸੀ। ਉਸ ਦੇ ਬਾਅਦ ਚੰਬਾ ਸ਼ਹਿਰ ਵਿੱਚ ਪਾਣੀ ਮਿਲ ਸਕਿਆ। ਕੁਰਬਾਨੀ ਦੇ ਬਾਅਦ ਰਾਣੀ ਨੂੰ ਸੁਹੀ ਮਾਤਾ ਦੇ ਨਾਮ ਨਾਲ ਪੁਕਾਰਿਆ ਗਿਆ। ਚੇਤ ਮਹੀਨੇ ਵਿੱਚ ਰਾਣੀ ਦੀ ਯਾਦ ਵਿੱਚ ਅੱਜ ਵੀ ਮੇਲਾ ਲਗਦਾ ਹੈ।

ਪੰਜਾਬੀ ਸਾਹਿਤ ਵਿੱਚ[ਸੋਧੋ]

ਸ਼ਿਵ ਕੁਮਾਰ ਬਟਾਲਵੀ ਦੀ ਰਚਨਾ ਲੂਣਾ ਵਿੱਚ ਚੰਬਾ ਦੇਸ਼ ਦਾ ਚਿਤਰਣ ਕਰਦਿਆਂ ਚੰਬਿਆਲੀ ਰਾਣੀ ਦੀ ਬਲੀ ਦੇਣ ਦਾ ਜ਼ਿਕਰ ਆਉਂਦਾ ਹੈ। <poem> ਇਹ ਦੇਸ ਸੁ ਚੰਬਾ ਸੋਹਣੀਏਂ ਇਹ ਰਾਵੀ ਸੁ ਦਰਿਆ ਜੋ ਐਰਾਵਤੀ ਕਹਾਂਵਦੀ ਵਿਚ ਦੇਵ-ਲੋਕ ਦੇ ਜਾ ਇਹ ਧੀ ਹੈ ਪਾਂਗੀ ਰਿਸ਼ੀ ਦੀ ਇਹਦਾ ਚੰਦਰਭਾਗ ਭਰਾ ਚੰਬਿਆਲੀ ਰਾਣੀ ਦੇ ਬਲੀ ਇਹਨੂੰ ਮਹਿੰਗੇ ਮੁੱਲ ਲਿਆ ਤੇ ਤਾਂ ਹੀ ਧੀ ਤੋਂ ਬਦਲ ਕੇ ਇਹਦਾ ਪੁੱਤਰ ਨਾਮ ਪਿਆ ਚੰਬਿਆਲੀ ਖ਼ਾਤਰ ਜਾਂਵਦਾ ਇਹਨੂੰ ਚੰਬਾ ਦੇਸ ਕਿਹਾ[1] <poem>

ਹਵਾਲੇ[ਸੋਧੋ]