ਸਮੱਗਰੀ 'ਤੇ ਜਾਓ

ਪ੍ਰਯੋਗਸ਼ੀਲਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪ੍ਰਯੋਗਸ਼ੀਲਤਾ ਕੋਈ ਵਾਦ ਜਾਂ ਦਰਸ਼ਨ ਨਹੀਂ,ਸਗੋਂ ਇੱਕ ਨਿਰੰਤਰ ਕਰਮਸ਼ੀਲਤਾ ਹੈ ਜੋ ਜੀਵਨ ਤੇ ਸਾਹਿਤ ਦੇ ਆਦਿ-ਜੁਗਾਦੀ ਪਰਵਾਸ ਨੂੰ,ਆਪਣੀ ਇਤਿਹਾਸਕ ਮਰਯਾਦਾ ਦੁਆਰਾ ਸਮੇਂ-ਸਮੇਂ ਨਵੀਆਂ ਕੀਮਤਾਂ,ਨਵੇਂ ਦਿਸ਼ਟੀਕੋਣ ਅਤੇ ਨਵੇਂ ਰੂਪ ਪ੍ਰਦਾਨ ਕਰਦੀ ਹੈ।ਇਸ ਦੀ ਨਿਰੰਤਰ ਕਰਮਸ਼ੀਲਤਾ ਵਿੱਚ ਹੀ ਯੁੱਗਾਂ ਦੇ ਦਰਸ਼ਨ ਅਤੇ ਸਿਧਾਤਾਂ ਦੇ ਭੇਦ ਲੁਕੇ ਹੋਏ ਹਨ। ਪ੍ਰਯੋਗਸ਼ੀਲਤਾ ਇੱਕ ਅਜੇਹੀ ਭੂਮੀ ਹੈ ਜੋ ਸੰਵੇਦਨਾ ਰਾਹੀਂ ਸਮਕਾਲੀ ਕੀਮਤਾਂ ਨੂੰ ਗ੍ਰਹਿਣ ਕਰਕੇ, ਪ੍ਰਚੰਡ ਬੁੱਧੀ ਦੁਆਰਾ ਉਹਨਾਂ ਨੂੰ ਭੂਤਕਾਲ ਨਾਲ ਜੋੜਦੀ ਹੈ ਅਤੇ ਉਸਦੀਆਂ ਭਵਿੱਖਵਾਚੀ ਸੰਭਾਵਨਾਵਾਂ ਨੂੰ ਉਜਾਗਰ ਕਰਦੀ ਹੈ। ਇਸ ਤਰ੍ਹਾਂ ਇਸ ਦੀ ਪ੍ਰਕਿਰਿਆ ਤਿਕਾਲਮੁਖੀ ਹੋ ਨਿੱਬੜਦੀ ਹੈ। ਪ੍ਰਯੋਗਸ਼ੀਲਤਾ ਹਰ ਇੱਕ ਲੇਖਕ ਨੂੰ ਸਹੀ ਅਰਥਾਂ ਵਿੱਚ ਆਧੁਨਿਕ ਬਣਾਉਦੀਂ ਹੈ। ਪ੍ਰਯੋਗਸ਼ੀਲਤਾ ਆਪਣੇ ਆਪ ਵਿੱਚ ਕੋਈ ਅੰਤਿਮ ਲਖਸ਼ ਨਹੀਂ ਸਗੋਂ ਇਹ ਕਿਸੇ ਉਚੇਰੇ ਅਤੇ ਵਡੇਰੇ ਲਖਸ਼ ਦੀ ਪ੍ਰਾਪਤੀ ਦਾ ਇੱਕ ਸਾਧਨ ਸਰੂਪ ਹੈ,ਜਿਸ ਨੂੰ ਸਰਬ ਸਮਿਆਂ ਦੀ ਸ੍ਵੀਕ੍ਰਿਤੀ ਪ੍ਰਾਪਤ ਹੈ। ਪ੍ਰਯੋਗਸ਼ੀਲਤਾ ਤਾਂ ਸਗੋਂ ਜਿੰਦਗੀ ਦੇ ਕਰਮਸ਼ੀਲ ਪ੍ਰਯੋਜਨ ਨੂੰ ਉਸ ਦੇ ਇਤਿਹਾਸਕ ਪ੍ਰਸੰਗ ਵਿੱਚ ਅਪਣਾ ਕੇ,ਜਿੱਥੇ ਉਸ ਨੂੰ ਜੀਵਨ ਜਿਤਨੇ ਵਿਸ਼ਾਲ ਅਰਥ ਪ੍ਰਦਾਨ ਕਰਦੀ ਤੇ ਨਿਰਦੇਸ਼ਤ ਕਰਦੀ ਹੈ,ਉਥੇ ਲਚਕ ਤੇ ਪਰਿਵਰਤਨ ਦੁਆਰਾ ਬਦਲ ਰਹੀਆਂ ਸਮਾਜਿਕ ਸਥਿਤੀਆਂ ਤੇ ਕੀਮਤਾਂ ਦੇ ਹਾਣ ਨੂੰ ਪਹੁੰਚ ਕੇ,ਆਪਣੇ ਨਿਰੰਤਰ ਪ੍ਰਵਾਹ ਦੀ ਮਰਿਯਾਦਾ ਨੂੰ ਵੀ ਸਥਿਤ ਰੱਖਦੀ ਹੈ।ਪ੍ਰਯੋਗਸ਼ੀਲਤਾ ਸਦਾ ਹੀ ਜਿੰਦਗੀ ਹੀ ਜਿੰਦਗੀ ਤੇ ਸਾਹਿਤ ਦੀਆਂ ਅਗਰਗਾਮੀ ਸ਼ਕਤੀਆਂ ਦਾ ਸਾਥ ਦਿੰਦੀ ਹੈ।

ਪ੍ਰਯੋਗਸ਼ੀਲਤਾ ਦੇ ਗੁਣ

[ਸੋਧੋ]

1.)ਇਹ ਆਪਣੀ ਪੂਰਵ-ਪਰੰਪਰਾ ਨਾਲੋਂ ਕੀਮਤਾਂ ਤੇ ਸੱਚੇ ਦੇ ਸੰਕਲਪ ਵਿੱਚ ਬੁਨਿਆਦੀ ਤੌਰ 'ਤੇ ਵੱਖਰੀ ਹੁੰਦੀ ਹੈ।

2.)ਸਮਕਾਲੀ ਕੀਮਤਾਂ ਤੇ ਕਦਰਾਂ ਦਾ ਸੰਚਾਰ,ਇਸ ਵਿਚ,ਨਵੀਨ ਸੰਵੇਦਨਾ ਦੁਆਰਾ ਹੁੰਦਾ ਹੈ।

3.)ਪ੍ਰਚੰਡ ਬੁੱਧੀ ਦੁਆਰਾ ਸਮਕਾਲੀ ਕੀਮਤਾਂ ਦੀ ਜੜ੍ਹ ਭੂਤ ਵਿੱਚ ਪੱਕੀ ਕਰਕੇ ਇਨ੍ਹਾਂ ਦੀ ਭਵਿੱਖਵਾਚੀ ਕਰਮਸ਼ੀਲਤਾ ਨੂੰ ਉਘਾੜਿਆ ਜਾਂਦਾ ਹੈ।

4.)ਆਰੰਭਕ ਪੜਾਵਾਂ ਤੇ ਭਾਵੇਂ ਇਸ ਵਿੱਚ ਵਿਦਰੋਹ ਦੀ ਭਾਵਨਾ ਪ੍ਰਬਲ ਹੁੰਦੀ ਹੈ ਪਰ ਇਹ ਸਾਹਿਤਕ ਸੰਸਕ੍ਰਿਤੀ ਤੋਂ ਕਦੇ ਵੀ ਨਹੀਂ ਟੁੱਟਦੀ।

5.)ਇਸ ਦਾ ਮੁੱਖ ਲੱਛਣ,ਨਵੀਨ ਅਨੁਭਵ ਨੂੰ ਨਵੀਨ ਪ੍ਰਗਟਾ-ਮਾਧਿਅਮ ਤੇ ਕਲਾ ਵਿਧੀਆਂ ਦੁਆਰਾ ਵਿਅਕਤ ਕਰਕੇ,ਇਕ ਨਵਾਂ ਪ੍ਰੰਪਰਾ-ਗੱਠਜੋੜ ਸਥਾਪਤ ਕਰਨਾ ਹੀ ਹੈ।

ਹਵਾਲੇ

[ਸੋਧੋ]