ਚਿੱਟਾ ਬਾਜ਼
ਚਿੱਟਾ ਬਾਜ਼ ਜਾਂ ਯੁਰਾਫ਼ਾਲਕਨ (/ˈdʒɜːrfɔːlkən//ˈdʒɜːrfɔːlkən/ or /ਆਨ੍dʒɜːrfælkən//ˈdʒɜːrfælkən/) (Falco rusticolus), ਬਾਜ਼ ਸਪੀਸੀਆਂ ਵਿੱਚੋਂ ਸਭ ਤੋਂ ਵੱਡਾ ਇੱਕ ਸ਼ਿਕਾਰੀ ਪੰਛੀ ਹੈ। ਇਸ ਲਈ ਸੰਖੇਪ ਯੁਰਾ ਵੀ ਵਰਤਿਆ ਜਾਂਦਾ ਹੈ।[1] ਇਹ ਆਰਕਟਿਕ ਸਮੁੰਦਰੀ ਤੱਟਾਂ ਅਤੇ ਟੁੰਡਰਾ ਅਤੇ ਉੱਤਰੀ ਉੱਤਰੀ ਅਮਰੀਕਾ, ਯੂਰਪ ਅਤੇ ਏਸ਼ੀਆ ਦੇ ਟਾਪੂਆਂ ਤੇ ਬੱਚੇ ਦਿੰਦਾ ਹੈ। ਇਹ ਮੁੱਖ ਤੌਰ 'ਤੇ ਉੱਥੇ ਦਾ ਨਿਵਾਸੀ ਹੁੰਦਾ ਹੈ, ਪਰ ਕੁਝ ਜੇਰ ਫ਼ਾਲਕਨ ਪ੍ਰਜਨਨ ਦੇ ਸੀਜ਼ਨ ਤੋਂ ਬਾਅਦ ਜਾਂ ਸਰਦੀਆਂ ਵਿੱਚ ਜ਼ਿਆਦਾ ਦੂਰ ਨਿਕਲ ਜਾਂਦੇ ਹਨ। ਵਿਅਕਤੀਗਤ ਆਵਾਰਗੀ ਕਈਆਂ ਨੂੰ ਬਹੁਤ ਦੂਰ ਲੈ ਜਾਂਦੀ ਹੈ। ਇਸ ਦੇ ਖੰਭ ਸਥਾਨ ਦੇ ਨਾਲ ਭਿੰਨ ਹੁੰਦੇ ਹਨ, ਕੁਝ ਪੰਛੀ ਪੂਰੇ ਚਿੱਟੇ ਰੰਗ ਦੇ ਅਤੇ ਕੁਝ ਗੂੜ੍ਹੇ ਭੂਰੇ ਰੰਗ ਦੇ ਵੀ ਹੁੰਦੇ ਹਨ। ਇਨ੍ਹਾਂ ਦੋਹਾਂ ਰੰਗਾਂ ਦੇ ਵਿੱਚਕਾਰ ਹੋਰ ਅਨੇਕ ਰੰਗ ਹੁੰਦੇ ਹਨ। ਇਹ ਰੰਗ ਭਿੰਨਤਾਵਾਂ ਨੂੰ ਮਾਰਫ਼ਸ ਕਿਹਾ ਜਾਂਦਾ ਹੈ। ਦੂਜੇ ਬਾਜ਼ਾਂ ਵਾਂਗ, ਇਹ ਲਿੰਗਕ ਦੋ-ਰੂਪਤਾ ਦਰਸਾਉਂਦਾ ਹੈ, ਜਿਸ ਵਿੱਚ ਨਰ ਨਾਲੋਂ ਮਦੀਨ ਕਿਤੇ ਜ਼ਿਆਦਾ ਵੱਡਾ ਹੁੰਦਾ ਹੈ। ਸਦੀਆਂ ਤੋਂ, ਯੁਰਾਫਾਲਕਨ ਦੀ ਸਿਕਾਰੀ ਪੰਛੀ ਦੇ ਰੂਪ ਵਿੱਚ ਵੱਡੀ ਕਦਰ ਰਹੀ ਹੈ। ਖਾਸ ਸ਼ਿਕਾਰ ਵਿੱਚ ਪਟਾਰਮੀਗਿਨ ਅਤੇ ਵਾਟਰਫੌਲ ਸ਼ਾਮਲ ਹਨ, ਜਿਹਨਾਂ ਨੂੰ ਇਹ ਉੜਦੇ ਉੜਦੇ ਚੁੱਕ ਸਕਦਾ ਹੈ। ਇਹ ਮੱਛੀਆਂ ਅਤੇ ਥਣਧਾਰੀਆਂ ਤੇ ਵੀ ਗੁਜਾਰਾ ਕਰਦਾ ਦੇਖਿਆ ਗਿਆ ਹੈ।
-
Painting of a Greenland white morph (center), an intermediate (lower left), and black morph (back)
-
Light silver-morph
-
Male with a darker "silver" coloration
-
Painting of brown morph adult (center) and juveniles
-
Icelandic gyrfalcon, 1759
ਹਵਾਲੇ
[ਸੋਧੋ]- ↑ "Gyrfalcon". Audubon Guide to North American Birds. Retrieved 2016-04-04.