ਹੁਸੈਨ ਮੁਜਤਬਾ
ਦਿੱਖ
ਹੁਸੈਨ ਮੁਜਤਬਾ ਇੱਕ ਪਾਕਿਸਤਾਨੀ ਕਵੀ ਅਤੇ ਪੱਤਰਕਾਰ ਹੈ ਜੋ ਅਮਰੀਕਾ ਵਿੱਚ ਜਲਾਵਤਨ ਦੇ ਤੌਰ ਤੇ ਰਹਿ ਰਿਹਾ ਹੈ ਕਿਉਂਕਿ ਸਿੰਧ ਵਿੱਚ ਹਿੰਦੂਆਂ ਦੇ ਅਤਿਆਚਾਰਾਂ ਬਾਰੇ ਉਨ੍ਹਾਂ ਦੇ ਕੰਮ ਕਰਕੇ ਦੇਸ਼ ਦੀ ਸਰਕਾਰ ਉਸ ਨੂੰ ਆਪਣਾ ਦੁਸ਼ਮਣ ਸਮਝ ਲੱਗ ਪਈ ਸੀ। ਪੱਤਰਕਾਰ ਅਤੇ ਨਾਵਲਕਾਰ ਮੁਹੰਮਦ ਹਨੀਫ ਦੇ ਮੁਖਬੰਧ ਨਾਲ ਉਨ੍ਹਾਂ ਦੀ ਕਵਿਤਾ ਦੀ ਸੰਗ੍ਰਹਿ 'ਕੋਲ ਸ਼ੇਹਰ ਕੀ ਕਥਾ' ਨੂੰ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਹੈ।
ਉਸਦੇ ਪੱਤਰਕਾਰੀ ਕਾਰਜਾਂ ਦੇ ਕਾਰਨ ਰਾਜਕੀ ਅਤੇ ਗੈਰ-ਰਾਜਕੀ ਐਕਟਰ ਉਸਦੇ ਖੂਨ ਦੇ ਪਿਆਸੇ ਬਣ ਗਏ ਸਨ। ਉਹ ਫ਼ੌਜੀ ਸੱਤਾ ਦਾ ਵਿਰੋਧੀ ਪੱਤਰਕਾਰ, ਕਵੀ ਅਤੇ ਲੇਖਕ ਹੈ, ਅਤੇ ਉਹ ਇੱਕ ਗੈਰ-ਸਮਝੌਤਾਪਸੰਦ ਸਿੰਧੀ ਵੀ ਸੀ। ਪਾਕਿਸਤਾਨ ਵਿੱਚ ਇੱਕ ਪੱਤਰਕਾਰ ਵਜੋਂ ਉਸਦਾਆਖਰੀ ਕਾਰਜ ਭਾਰਤ-ਪਾਕਿਸਤਾਨ ਸਬੰਧਾਂ ਦੀ ਪਿੱਠਭੂਮੀ ਵਿੱਚ ਸਿੰਧ ਵਿੱਚ ਹਿੰਦੂਆਂ ਦੀ ਸਥਿਤੀ ਸੀ।[1]