ਸ਼੍ਰੇਣੀ ਗੱਲ-ਬਾਤ:ਉਹ ਲੇਖ ਜੋ ਪ੍ਰੋਜੈਕਟ ਟਾਈਗਰ ਲੇਖ ਲਿਖਣ ਮੁਕਾਬਲੇ ਅਧੀਨ ਬਣਾਏ ਗਏ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਲਸਾ ਜਲਸਾ ਪੰਜਾਬ ਵਿਚ ਪ੍ਰਚਲਿਤ ਲੋਕ ਨਾਟਕ ਦੀ ਇਕ ਵੰਨਗੀ ਹੈ। ਇਸ ਵਿਚ ਦੋ ਤਿੰਨ ਜਾਂ ਕਦੇ-ਕਦੇ ਚਾਰ ਜਣੇ ਵੀ ਸ਼ਾਮਿਲ ਹੋ ਜਾਂਦੇ ਹਨ। ਇਸ ਨਾਟਕ ਵੰਨਗੀ ਵਿਚ ਧੁਨਾਂ ਵੀ ਨੂੰ ਆਧਾਰ ਬਣਾ ਕੇ ਬੋੋਲੀਆਂ ਪਾਈਆਂ ਜਾਂਦੀਆਂ ਹਨ। ਕਈ ਵਾਰ ਤਾਂ ਬੋਲੀਆਂ ਜਾਂ ਕਬਿੱਤ ਮੌਕੇ ਉੱਤੇ ਹੀ ਘੜੇ ਜਾਂਦੇ ਹਨ।

ਸਵਾਂਗ ਨਾਟਕ ਇਹ ਲੋਕ ਨਾਟਕ ਦੀ ਅਜਿਹੀ ਵੰਨਗੀ ਹੈ ਜਿਸ ਵਿਚ ਦੂਜੇ ਵਿਅਕਤੀਆਂ ਦਾ ਸਰੂਪ ਧਾਰ ਕੇ ਨਾਟਕ ਖੇਡਿਆ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਗੀਤ ਨਾਟ ਹੈ। ਜਦੋਂ ਕਿਸੇ ਰਾਜੇ, ਪ੍ਰੇਮੀ, ਭਗਤ, ਡਾਕੂ ਜਾਂ ਅਸਾਧਾਰਨ ਵਿਅਕਤੀ ਦੇ ਜੀਵਨ ਉੱਤੇ ਆਧਾਰਿਤ ਕਹਾਣੀ ਨੂੰ ਬੱਝੀ ਬੱਝਾਈ ਪ੍ਰੰਪਰਾਗਤ ਰੰਗ ਸ਼ੈਲੀ ਅਨੁਸਾਰ ਪੇਸ਼ਾਵਰ ਕਲਾਕਾਰਾਂ ਰਾਹੀਂ ਲੋਕ ਪਿੜ ਵਿਚ ਖੇਜ ਕੇ ਲੋਕਾਂ ਦਾ ਮਨੋਰੰਜਨ ਕੀਤਾ ਜਾਵੇ, ਤਾਂ ਉਸ ਤਮਾਸ਼ੇ ਨੂੰ ਸਵਾਂਗ ਨਾਟਕ ਕਹਿੰਦੇ ਹਨ।

ਜਮਕੂ ਇਹ ਇਕ ਹੋਰ ਲੋਕ ਨਾਟ ਹੈ ਜਿਸ ਦਾ ਵਰਨਣ ਡਾ ਸੋਢੀ ਨੇ ਕੀਤਾ ਹੈ। ਇਸ ਨਾਟ ਅਨੁਸਾਰ ਚਾਰ ਪੰਜ ਬੰਦੇ ਸਿਰ ਦੇ ਵਾਲ ਖੁੱਲ੍ਹੇ ਛੱਡ ਕੇ ਮੱਥੇ ਦੁਆਲੇ ਪੱਟੀ ਬੰਨ੍ਹ ਕੇ, ਪੱਟੀ ਵਿਚ ਮੋਰ ਦੇ ਖੰਭ ਅੜਾ ਕੇ ਹੱਥ ਵਿਚ ਚਿਮਟਾ ਫੜ ਕੇ ਗਾਉਂਦੇ ਹੋਏ ਘਰ-ਘਰ ਜਾਂਦੇ ਸਨ ਤੇ ਭਿੱਖਿਆ ਮੰਗਦੇ ਸਨ। ਉਨ੍ਹਾਂ ਦੀ ਇੱਕ ਖਾਸ ਤਰ੍ਹਾਂ ਦੀ ਧੁਨੀ ਹੁੰਦੀ ਸੀ। ਪਿੰਡ ਦੇ ਲੋਕ ਉਨ੍ਹਾਂ ਦੇ ਗਾਣੇ ਨੂੰ ਬਹੁਤ ਪਸੰਦ ਕਰਦੇ ਸਨ। ਅੱਜਕਲ ਵੀ ਅਜਿਹੇ ਲੋਕ ਘਰ ਆਉਂਦੇ ਹਨ ਜੋ ਗਾ-ਗਾ ਕੇ ਸਿਵਜੀ ਦੀ ਕਥਾ ਸੁਣਾਉਂਦੇ ਹਨ।