ਸਮੱਗਰੀ 'ਤੇ ਜਾਓ

ਲੈਂਗਸਟਨ ਹਿਊਜ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਲੈਂਗਸਟਨ ਹਿਊਜ
1936, ਫੋਟੋ ਕਾਰਲ ਵੈਨ ਵੇਚਟਨ
ਜਨਮਜੇਮਸ ਮਰਸਰ ਲੈਂਗਸਟਨ ਹਿਊਜ
(1902-02-01)1 ਫਰਵਰੀ 1902
ਜੋਪਲਿਨ, ਮਿਸੂਰੀ, ਯੂਐਸ
ਮੌਤ22 ਮਈ 1967(1967-05-22) (ਉਮਰ 65)
ਨਿਊਯਾਰਕ ਸਿਟੀ, ਯੂਐਸ
ਕਿੱਤਾਕਵੀ, ਸਮਾਜਿਕ ਕਾਰਕੁਨ, ਨਾਵਲਕਾਰ, ਨਾਟਕਕਾਰ, ਕਾਲਮਨਵੀਸ
ਸਿੱਖਿਆਲਿੰਕਨ ਯੂਨੀਵਰਸਿਟੀ ਆਫ਼ ਪੈਨਸਿਲਵੇਨੀਆ
ਕਾਲ1926–64

ਜੇਮਸ ਮਰਸਰ ਲੈਂਗਸਟਨ ਹਿਊਜ (1 ਫਰਵਰੀ 1902 – 22 ਮਈ 1967) ਜੋਪਲਿਨ ਮਿਸੂਰੀ ਤੋਂ ਇੱਕ ਅਮਰੀਕੀ ਕਵੀ, ਸਮਾਜਿਕ ਕਾਰਕੁਨ, ਨਾਵਲਕਾਰ, ਨਾਟਕਕਾਰ, ਅਤੇ ਕਾਲਮਨਵੀਸ ਸੀ।  

ਉਹ ਉਸ ਵੇਲੇ ਦੇ ਨਵੇਂ ਸਾਹਿਤਕ ਕਲਾ ਰੂਪ ਦੇ ਪਹਿਲੇ ਖੋਜਕਾਰਾਂ ਵਿੱਚੋਂ ਇੱਕ ਸੀ ਜਿਸਨੂੰ ਜੈਜ਼ ਕਵਿਤਾ ਕਿਹਾ ਜਾਂਦਾ ਹੈ। ਹਿਊਜ ਨੂੰ ਨਿਊਯਾਰਕ ਸਿਟੀ ਵਿੱਚ ਹਾਰਲੈਮ ਰੈਨਾਸੈਂਸ ਦੇ ਨੇਤਾ ਵਜੋਂ ਜਾਣਿਆ ਜਾਂਦਾ ਹੈ ਉਸਨੇ ਸਮੇਂ ਬਾਰੇ ਲਿਖਿਆ ਕਿ "ਨੀਗਰੋ ਖ਼ੂਬ ਚਲਦਾ ਸੀ", ਜਿਸ ਨੂੰ ਬਾਅਦ ਵਿੱਚ "ਜਦੋਂ ਹਾਰਲੇਮ ਖ਼ੂਬ ਚਲਦਾ ਸੀ" ਦੇ ਰੂਪ ਵਿੱਚ ਸਪੱਸ਼ਟ ਕੀਤਾ ਗਿਆ ਸੀ।[1]

ਜੀਵਨੀ

[ਸੋਧੋ]

ਵੰਸ਼ ਅਤੇ ਬਚਪਨ

[ਸੋਧੋ]

ਅਨੇਕਾਂ ਅਫਰੀਕਨ ਅਮਰੀਕੀਆਂ ਵਾਂਗ, ਹਿਊਜ ਦੀ ਇੱਕ ਜਟਿਲ ਵੰਸ਼ ਸੀ। ਹਿਊਜ ਦੀਆਂ ਦੋਨੋਂ ਪੜਦਾਦੀ ਗ਼ੁਲਾਮ ਬਣਾਈਆਂ ਗਈਆਂ ਅਫਰੀਕੀ ਅਮਰੀਕਨ ਸਨ ਅਤੇ ਦੋਵੇਂ ਆਪਣੇ ਪੜਦਾਦੇ, ਕੇਨਟਕੀ ਵਿਚ ਗੋਰੇ ਗ਼ੁਲਾਮ ਮਾਲਕ ਸਨ। ਹਿਊਜ ਦੇ ਅਨੁਸਾਰ, ਇਹਨਾਂ ਵਿੱਚੋਂ ਇੱਕ ਵਿਅਕਤੀ ਸੀ ਸੈਮ ਕਲੇ, ਹੈਨਰੀ ਕਾਉਂਟੀ ਦਾ ਇੱਕ ਸਕੌਟਿਸ਼ ਅਮਰੀਕੀ ਵਿਸ਼ਕੀ ਡਿਸਟਿਲਰ ਅਤੇ ਰਾਜਨੇਤਾ ਹੈਨਰੀ ਕਲੇ ਦਾ ਇੱਕ ਰਿਸ਼ਤੇਦਾਰ ਸੀ ਸ਼ਾਇਦ, ਦੂਸਰਾ ਸੀ ਕਲਾਰਕ ਕਾਉਂਟੀ ਦਾ ਇਕ ਯਹੂਦੀ-ਅਮਰੀਕੀ ਗ਼ੁਲਾਮਾਂ ਦਾ ਵਪਾਰੀ ਸੀਲਾਸ ਕੁਸ਼ੇਨੇਬੇਰੀ। [2][3] ਹਿਊਜ ਦੀ ਨਾਨੀ ਮੇਰੀ ਪੈਟਰਸਨ ਅਫ੍ਰੀਕਨ-ਅਮਰੀਕਨ, ਫਰਾਂਸੀਸੀ, ਅੰਗਰੇਜ਼ੀ ਅਤੇ ਮੂਲ ਅਮਰੀਕੀ ਵੰਸ਼ ਦੀ ਸੀ। ਓਬ੍ਰਲੀਨ ਕਾਲਜ ਵਿੱਚ ਦਾਖ਼ਲ ਹੋਣ ਵਾਲੀਆਂ ਪਹਿਲੀਆਂ ਮਹਿਲਾਵਾਂ ਵਿੱਚੋਂ ਇੱਕ, ਉਸਨੇ ਮਿਸ਼ਰਿਤ ਨਸਲ ਦੇ ਹੀ ਲੇਵਿਸ ਸ਼ਰੀਡਨ ਲੀਰੀ ਨਾਲ ਵਿਆਹ ਕਰਵਾਇਆ ਸੀ। ਲੀਰੀ ਬਾਅਦ ਵਿਚ 1859 ਵਿਚ ਹਾਰਪਰ ਦੀ ਫੇਰੀ ਤੇ ਜੌਨ ਬ੍ਰਾਊਨ ਦੇ ਛਾਪੇ ਵਿਚ ਸ਼ਾਮਲ ਹੋ ਗਿਆ ਅਤੇ ਉਸ ਸਮੇਂ ਹੋਏ ਜ਼ਖ਼ਮਾਂ ਨਾਲ ਉਸਦੀ ਮੌਤ ਹੋ ਗਈ।

1869 ਵਿਚ ਵਿਧਵਾ ਮੈਰੀ ਪੈਟਰਸਨ ਲੀਰੀ ਨੇ ਦੁਬਾਰਾ ਵਿਆਹ ਕਰਵਾ ਲਿਆ, ਇਲੀਟ ਵਿੱਚ, ਅਤੇ ਉਸਦਾ ਨਵਾਂ ਪਤੀ ਰਾਜਨੀਤਿਕ ਤੌਰ ਤੇ ਸਰਗਰਮ ਲੋਂਗਸਟਨ ਪਰਵਾਰ ਵਿੱਚੋਂ ਸੀ। ਉਸ ਦਾ ਇਹ ਦੂਜਾ ਪਤੀ ਅਫ਼ਰੀਕੀ-ਅਮਰੀਕਨ, ਯੂਰੋ-ਅਮਰੀਕਨ ਅਤੇ ਮੂਲ ਅਮਰੀਕੀ ਵੰਸ਼ ਦਾ ਚਾਰਲਸ ਹੇਨਰੀ ਲੈਂਗਸਟਨ ਸੀ। [4][5] ਉਹ ਅਤੇ ਉਸ ਦੇ ਛੋਟੇ ਭਰਾ ਜੌਹਨ ਮਰਸਰ ਲੈਂਗਨਟਨ ਨੇ ਖ਼ਾਤਮਾਵਾਦ ਦੇ ਕਾਜ ਲਈ ਕੰਮ ਕੀਤਾ ਅਤੇ 1858 ਵਿੱਚ ਓਹੀਓ ਦੇ ਗ਼ੁਲਾਮੀ ਵਿਰੋਧੀ ਸਮਾਜ ਦੀ ਅਗਵਾਈ ਕਰਨ ਵਿੱਚ ਸਹਾਇਤਾ ਕੀਤੀ।  [6] ਬਾਅਦ ਵਿੱਚ ਚਾਰਲਸ ਲੈਂਗਸਟਨ ਕੈਨਸਸ ਚਲੇ ਗਏ, ਜਿੱਥੇ ਉਹ ਅਫ਼ਰੀਕੀ ਅਮਰੀਕੀਆਂ ਲਈ ਵੋਟਿੰਗ ਦੇ ਅਤੇ ਹੋਰਨਾਂ ਹੱਕ ਲਈ ਅਤੇ ਸਿੱਖਿਅਕ ਅਤੇ ਕਾਰਕੁੰਨ ਦੇ ਤੌਰ ਤੇ ਸਰਗਰਮ ਸੀ।  ਚਾਰਲਸ ਅਤੇ ਮੈਰੀ ਦੀ ਧੀ ਕੈਰੋਲੀਨ ਲੈਂਗਨਟਨ ਹਿਊਜ ਦੀ ਮਾਂ ਸੀ.[7]

ਹਿਊਜ 1902 ਵਿੱਚ 

ਲੈਂਗਸਟਨ ਹਿਊਜ ਦਾ ਜਨਮ ਜੋਪਲਿਨ, ਮਿਸੂਰੀ ਵਿੱਚ ਹੋਇਆ ਸੀ, ਜੋ ਸਕੂਲੀ ਅਧਿਆਪਕ ਕੈਰੀ (ਕੈਰੋਲੀਨ) ਮਰਸਰ ਲੈਂਗਸਟਨ ਅਤੇ ਜੇਮਸ ਨਾਥਨੀਏਲ ਹਿਊਜ (1871-1934) ਦਾ ਦੂਜਾ ਬੱਚਾ ਸੀ।[8] ਲੈਂਗਸਟਨ ਹਿਊਜ ਮੱਧ ਪੱਛਮੀ ਛੋਟੇ ਕਸਬਿਆਂ ਦੀ ਇੱਕ ਲੜੀ ਵਿੱਚ ਵੱਡਾ ਹੋਇਆ। ਹਿਊਜ ਦੇ ਪਿਤਾ ਨੇ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਅਤੇ ਬਾਅਦ ਵਿੱਚ ਕੈਰੀ ਨੂੰ ਤਲਾਕ ਦੇ ਦਿੱਤਾ। ਉਹ ਸੰਯੁਕਤ ਰਾਜ ਅਮਰੀਕਾ ਵਿੱਚ ਸਥਾਈ ਨਸਲਵਾਦ ਤੋਂ ਬਚਣ ਲਈ ਕਿਊਬਾ ਅਤੇ ਫਿਰ ਮੈਕਸੀਕੋ ਗਿਆ। [9]

ਆਪਣੇ ਮਾਤਾ-ਪਿਤਾ ਦੇ ਵੱਖ ਹੋਣ ਤੋਂ ਬਾਅਦ ਉਸਦੀ ਮਾਂ ਨੇ ਰੁਜ਼ਗਾਰ ਦੀ ਭਾਲ ਵਿੱਚ ਯਾਤਰਾ ਕੀਤੀ ਅਤੇ ਨੌਜਵਾਨ ਲੈਂਗਸਟੋਨ ਹਿਊਜ ਮੁੱਖ ਤੌਰ ਤੇ ਲਾਰੈਂਸ, ਕਨਸਾਸ ਵਿੱਚ ਆਪਣੀ ਨਾਨੀ ਮੈਰੀ ਪੈਟਰਸਨ ਲੈਂਗਸਟਨ ਕੋਲ ਵੱਡਾ ਹੋਇਆ। ਕਾਲਾ ਅਮਰੀਕਨ ਮੌਖਿਕ ਪਰੰਪਰਾ ਦੁਆਰਾ ਅਤੇ ਆਪਣੀ ਪੀੜ੍ਹੀ ਦੇ ਸੰਘਰਸ਼ ਦੀ ਅਨੁਭਵਾਂ ਦੇ ਅਧਾਰ ਤੇ, ਮੈਰੀ ਲੈਂਗਨਸਨ ਨੇ ਆਪਣੇ ਪੋਤੇ ਵਿਚ ਨਸਲੀ ਮਾਣ ਦੀ ਇਕ ਮਜਬੂਤ ਭਾਵਨਾ ਭਰ ਦਿੱਤੀ।[10][11][12] ਉਸ ਨੇ ਆਪਣੇ ਜ਼ਿਆਦਾਤਰ ਬਚਪਨਲਾਰੈਂਸ ਵਿਚ ਬਿਤਾਇਆ। ਆਪਣੀ 1940 ਦੀ ਆਤਮਕਥਾ 'ਦਿ ਬਿਗ ਸੀ' ਵਿਚ ਉਸਨੇ ਲਿਖਿਆ: "ਮੈਂ ਲੰਬੇ ਸਮੇਂ ਤੋਂ ਨਾਖੁਸ਼ ਸੀ ਅਤੇ ਬਹੁਤ ਇਕੱਲਾ ਸੀ, ਆਪਣੀ ਨਾਨੀ ਨਾਲ ਰਹਿੰਦਾ ਸੀ। ਫਿਰ ਇਹ ਸੀ ਕਿ ਕਿਤਾਬਾਂ ਮੇਰੇ ਨਾਲ ਵਾਪਰਨੀਆਂ ਸ਼ੁਰੂ ਹੋ ਗਈਆਂ, ਅਤੇ ਮੈਂ ਕਿਤਾਬਾਂ ਅਤੇ ਬੱਸ ਕਿਤਾਬਾਂ ਤੇ ਵਿਸ਼ਵਾਸ ਕਰਨ ਲੱਗਾ ਅਤੇ ਕਿਤਾਬਾਂ ਦੀ ਅਦਭੁੱਤ ਦੁਨੀਆਂ ਵਿੱਚ ਜਿੱਥੇ ਲੋਕਾਂ ਨੂੰ ਅਗਰ ਦੁੱਖ ਝੱਲਣਾ ਪਿਆ ਸੀ, ਤਾਂ ਉਹ ਸੋਹਣੀ ਭਾਸ਼ਾ ਵਿੱਚ ਝਲਿਆ, ਨਾ ਕਿ ਇਕਹਿਰੇ ਹਿੱਜਿਆਂ ਵਿੱਚ, ਜਿਵੇਂ ਕਿ ਅਸੀਂ ਕੈਨਸਸ ਵਿੱਚ ਕਰਦੇ ਸੀ।"[13]

ਹਵਾਲੇ

[ਸੋਧੋ]
  1. Francis, Ted (2002). Realism in the Novels of the Harlem Renaissance.
  2. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.
  3. Faith Berry, Langston Hughes, Before and Beyond Harlem, Westport, CT: Lawrence Hill & Co., 1983; reprint, Citadel Press, 1992, p. 1.
  4. Richard B. Sheridan, "Charles Henry Langston and the African American Struggle in Kansas", Kansas State History, Winter 1999. Retrieved December 15, 2008.
  5. Laurie F. Leach, Langston Hughes: A Biography, Greenwood Publishing Group, 2004, pp. 2–4. ISBN 9780313324970,
  6. "Ohio Anti-Slavery Society – Ohio History Central". ohiohistorycentral.org. Archived from the original on 2012-07-31. Retrieved 2018-05-08.
  7. William and Aimee Lee Cheek, "John Mercer Langston: Principle and Politics", in Leon F. Litwack and August Meier (eds), Black Leaders of the Nineteenth Century, University of Illinois Press, 1991, pp. 106–111.
  8. "African-Native American Scholars". African-Native American Scholars. 2008. Archived from the original on ਅਗਸਤ 15, 2018. Retrieved July 30, 2008.
  9. West, Encyclopedia of the Harlem Renaissance, 2003, p. 160.
  10. Hughes recalled his maternal grandmother’s stories: "Through my grandmother’s stories life always moved, moved heroically toward an end. Nobody ever cried in my grandmother’s stories. They worked, schemed, or fought. But no crying." Rampersad, Arnold, & David Roessel (2002). The Collected Poems of Langston Hughes, Knopf, p. 620.
  11. The poem "Aunt Sues’s Stories" (1921) is an oblique tribute to his grandmother and his loving Auntie Mary Reed, a family friend. Rampersad, vol. 1, 1986, p. 43.
  12. Imbued by his grandmother with a duty to help his race, Hughes identified with neglected and downtrodden black people all his life, and glorified them in his work. Brooks, Gwendolyn (October 12, 1986), "The Darker Brother", The New York Times.
  13. Arnold Rampersad, The Life of Langston Hughes: Volume II: 1914–1967, I Dream a World, Oxford University Press, p. 11. ISBN 9780195146431
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.