ਕਾਰਨੇਲ ਯੂਨੀਵਰਸਿਟੀ
ਕਾਰਨੇਲ ਯੂਨੀਵਰਸਿਟੀ ਇਥਿਕਾ, ਨਿਊਯਾਰਕ ਵਿੱਚ ਸਥਿਤ ਇੱਕ ਪ੍ਰਾਈਵੇਟ ਅਤੇ ਸੰਵਿਧਾਨਿਕ ਆਈਵੀ ਲੀਗ ਖੋਜ ਯੂਨੀਵਰਸਿਟੀ ਹੈ। ਇਹ ਯੂਨੀਵਰਸਿਟੀ ਅਜ਼ਰਾ ਕਾਰਨੇਲ ਅਤੇ ਐਂਡਰਿਊ ਡਿਕਸਨ ਵ੍ਹਾਈਟ[1] ਦੁਆਰਾ 1865 ਵਿੱਚ ਸਥਾਪਿਤ ਕੀਤੀ ਗਈ, ਯੂਨੀਵਰਸਿਟੀ ਦਾ ਮਕਸਦ ਸਿੱਖਿਆ ਅਤੇ ਗਿਆਨ ਦੇ ਸਾਰੇ ਖੇਤਰਾਂ ਯੋਗਦਾਨ ਪਾਉਣਾ ਹੈ।
ਯੂਨੀਵਰਸਿਟੀ ਦੇ ਮੁੱਖ ਕੈਂਪਸ ਨੂੰ ਆਮ ਤੌਰ 'ਤੇ ਸੱਤ ਅੰਡਰਗਰੈਜੂਏਟ ਕਾਲਜ ਅਤੇ ਸੱਤ ਗ੍ਰੈਜੂਏਟ ਸ਼ਾਖਾਵਾਂ ਦੇ ਵਿੱਚ ਸੰਗਠਿਤ ਕੀਤਾ ਗਿਆ ਹੈ, ਜਿਸ ਵਿੱਚ ਹਰੇਕ ਕਾਲਜ ਅਤੇ ਸ਼ਾਖਾ ਨੇ ਆਪਣੇ ਖੁਦ ਦੇ ਦਾਖਲੇ ਦੇ ਮਾਪਦੰਡਾਂ ਅਤੇ ਨਜ਼ਦੀਕੀ ਖੁਦਮੁਖਤਿਆਰੀ ਵਿੱਚ ਅਕਾਦਮਿਕ ਪ੍ਰੋਗਰਾਮਾਂ ਨੂੰ ਪਰਿਭਾਸ਼ਿਤ ਕੀਤਾ ਹੈ। ਯੂਨੀਵਰਸਿਟੀ ਨੇ ਦੋ ਸੈਟੇਲਾਈਟ ਮੈਡੀਕਲ ਕੈਂਪਸ ਦਾ ਪ੍ਰਬੰਧਨ ਕੀਤਾ ਹੋਇਆ ਹੈ, ਜਿਹਨਾਂ ਵਿੱਚੋ ਇਕ ਨਿਊਯਾਰਕ ਸ਼ਹਿਰ ਅਤੇ ਇੱਕ ਐਜੂਕੇਸ਼ਨ ਸ਼ਹਿਰ, ਕਤਰ ਅਤੇ ਕੋਰਨਲ ਟੈਕ, ਇੱਕ ਗ੍ਰੈਜੂਏਟ ਪ੍ਰੋਗਰਾਮ ਜਿਸ ਵਿੱਚ ਤਕਨਾਲੋਜੀ, ਕਾਰੋਬਾਰ ਅਤੇ ਸਿਰਜਣਾਤਮਕ ਸੋਚ ਸ਼ਾਮਿਲ ਹੈ। ਇਹ ਪ੍ਰੋਗਰਾਮ ਨੂੰ ਸਤੰਬਰ 2017 ਵਿਚ ਨਿਊਯਾਰਕ ਸ਼ਹਿਰ ਵਿਚ ਗੂਗਲ ਦੇ ਚੈਲਸੀਆ ਬਿਲਡਿੰਗ ਤੋਂ ਰੂਜ਼ਵੈਲਟ ਟਾਪੂ ਤੇ ਸਥਿਤ ਇਸਦੇ ਸਥਾਈ ਕੈਂਪਸ ਵਿੱਚ ਸਥਾਪਿਤ ਕਰ ਦਿੱਤਾ ਗਿਆ।
ਇਤਿਹਾਸ
[ਸੋਧੋ]ਕਾਰਨੇਲ ਯੂਨੀਵਰਸਿਟੀ ਦੀ ਸਥਾਪਨਾ 27 ਅਪ੍ਰੈਲ 1865 ਨੂੰ ਹੋਈ ਸੀ; ਨਿਊ ਯਾਰਕ ਸਟੇਟ (NYS) ਸੀਨੇਟ ਨੇ ਯੂਨੀਵਰਸਿਟੀ ਨੂੰ ਰਾਜ ਦੀ ਜ਼ਮੀਨ ਗ੍ਰਹਿਣ ਸੰਸਥਾ ਵਜੋਂ ਪ੍ਰਮਾਣਿਤ ਕੀਤਾ। ਸੈਨੇਟਰ ਅਜ਼ਰਾ ਕਾਰਨੇਲ ਨੇ ਇਥਿਕਾ, ਨਿਊਯਾਰਕ ਵਿੱਚ ਆਪਣਾ ਫਾਰਮ, ਜਗਾਹ ਦੇ ਰੂਪ ਵਿੱਚ ਅਤੇ $500,000 ਦੀ ਪੇਸ਼ਕਸ਼ ਕੀਤੀ। ਯੂਨੀਵਰਸਿਟੀ ਦਾ ਉਦਘਾਟਨ 7 ਅਕਤੂਬਰ 1868 ਨੂੰ ਕੀਤਾ ਗਿਆ ਅਤੇ ਅਗਲੇ ਦਿਨ ਹੀ 412 ਵਿਅਕਤੀਆਂ ਦੀ ਭਰਤੀ ਕੀਤੀ ਗਈ।
ਕੈਂਪਸ
[ਸੋਧੋ]ਇਥਾਕਾ ਕੈਂਪਸ
[ਸੋਧੋ]ਕਾਰਨੇਲ ਦਾ ਮੁੱਖ ਕੈਂਪਸ ਇਥਾਕਾ, ਨਿਊਯਾਰਕ ਵਿੱਚ ਪੂਰਬੀ ਪਹਾੜੀ ਤੇ ਸਥਿਤ ਹੈ, ਜੋ ਕਿ ਸ਼ਹਿਰ ਅਤੇ ਕੇਉਗਾ ਲੇਕ ਦੀ ਦੂਰੀ ਵੱਲ ਹੈ। ਯੂਨੀਵਰਸਿਟੀ ਦੀ ਸਥਾਪਨਾ ਹੋਣ ਤੋਂ ਲੈ ਕੇ ਹੁਣ ਤਕ, ਇਹ ਤਕਰੀਬਨ 2,300 ਏਕੜ (9.3 ਕਿਲੋਮੀਟਰ 2) ਤਕ ਫੈਲ ਚੁੱਕਾ ਹੈ, ਜਿਸ ਵਿੱਚ ਪਹਾੜੀ ਅਤੇ ਆਲੇ-ਦੁਆਲੇ ਦੇ ਸਾਰੇ ਖੇਤਰ ਸ਼ਾਮਲ ਹਨ।
ਨਿਊਯਾਰਕ ਸ਼ਹਿਰ ਦੇ ਕੈਂਪਸ
[ਸੋਧੋ]ਵੀਲ ਕਾਰਨੇਲ
[ਸੋਧੋ]ਕਾਰਨੇਲ ਯੂਨੀਵਰਸਿਟੀ ਦਾ ਨਿਊਯਾਰਕ ਵਿੱਚ ਮੈਡੀਕਲ ਕੈਂਪਸ, ਜਿਸ ਨੂੰ ਵੀਲ ਕਾਰਨੇਲ ਵੀ ਕਿਹਾ ਜਾਂਦਾ ਹੈ, ਇਹ ਨਿਊਯਾਰਕ ਸ਼ਹਿਰ ਦੇ ਮੈਨਹਟਨ ਦੇ ਉੱਤਰੀ ਪੂਰਬੀ ਪਾਸੇ ਸਥਿਤ ਹੈ।
ਕਾਰਨੇਲ ਟੇਕ
[ਸੋਧੋ]ਇਸ ਕੈਂਪਸ ਦੀ ਉਸਾਰੀ 2014 ਤੋਂ ਸ਼ੁਰੂ ਹੋਈ, ਕੈਂਪਸ ਦੇ ਪਹਿਲੇ ਪੜਾਅ ਦੀ ਉਸਾਰੀ ਸਤੰਬਰ 2017 ਵਿੱਚ ਮੁਕੰਮਲ ਹੋ ਗਈ ਸੀ।
ਕਤਰ ਕੈਂਪਸ
[ਸੋਧੋ]ਵੇਇਲ ਕਾਰਨੇਲ ਮੈਡੀਕਲ ਕਾਲਜ ਕਤਰ ਦੋਹਾ ਦੇ ਨੇੜੇ ਐਡਕੈਸ਼ਨ ਸਿਟੀ ਵਿੱਚ ਸਥਿਤ ਹੈ। ਇਹ ਕਾਲਜ ਸਤੰਬਰ 2004 ਵਿੱਚ ਖੋਲ੍ਹਿਆ ਗਿਆ ਅਤੇ ਇਹ ਪਹਿਲਾ ਅਮਰੀਕੀ ਮੈਡੀਕਲ ਕਾਲਜ ਹੈ ਜੋ ਕੇ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਸਥਾਪਿਤ ਹੋਇਆ।
ਸੰਗਠਨ ਅਤੇ ਪ੍ਰਸ਼ਾਸਨ
[ਸੋਧੋ]ਕਾਲਜ / ਸਕੂਲ ਦੀ ਸਥਾਪਨਾ | |
---|---|
ਕਾਲਜ / ਸਕੂਲ | |
ਖੇਤੀਬਾੜੀ ਅਤੇ ਜੀਵਨ ਵਿਗਿਆਨ | |
ਆਰਕੀਟੈਕਚਰ, ਕਲਾ ਅਤੇ ਯੋਜਨਾਬੰਦੀ | |
ਕਲਾ ਅਤੇ ਵਿਗਿਆਨ | |
ਕਾਰੋਬਾਰ | |
ਇੰਜੀਨੀਅਰਿੰਗ | |
ਗ੍ਰੈਜੂਏਟ ਸਟੱਡੀਜ਼ | |
ਹੋਟਲ ਪ੍ਰਬੰਧਨ | |
ਮਨੁੱਖੀ ਵਾਤਾਵਰਣ | |
ਉਦਯੋਗਿਕ ਅਤੇ ਕਿਰਤ ਸੰਬੰਧ | |
ਕਾਨੂੰਨ | |
ਮੈਡੀਕਲ ਵਿਗਿਆਨ | |
ਦਵਾਈ ਵਿਗਿਆਨ | |
ਤਕਨੀਕੀ | |
ਵੈਟਰਨਰੀ ਮੈਡੀਸਨ |
ਕਾਰਨੇਲ ਇੱਕ ਗੈਰ-ਮੁਨਾਫਾ ਸੰਸਥਾ ਹੈ ਜੋ 64-ਮੈਂਬਰੀ ਬੋਰਡ ਆਫ਼ ਟਰੱਸਟੀ ਦੁਆਰਾ ਨਿਯਤ ਕੀਤਾ ਗਿਆ ਹੈ ਜਿਸ ਵਿੱਚ ਨਿਜੀ ਤੌਰ 'ਤੇ ਅਤੇ ਜਨਤਕ ਤੌਰ 'ਤੇ ਨਿਯੁਕਤ ਟਰੱਸਟੀ ਦੋਵਾਂ ਸ਼ਾਮਲ ਹਨ।
ਅਕਾਦਮਿਕ
[ਸੋਧੋ]ਕਾਰਨੇਲ ਇੱਕ ਵੱਡੀ, ਪ੍ਰਾਇਮਰੀ ਤੌਰ 'ਤੇ ਰਿਹਾਇਸ਼ੀ ਖੋਜ ਯੂਨੀਵਰਸਿਟੀ ਹੈ, ਜਿਸ ਵਿੱਚ ਮੁੱਖ ਤੌਰ 'ਤੇ ਅੰਡਰ-ਗ੍ਰੈਜੂਏਟ ਪ੍ਰੋਗਰਾਮਾਂ ਵਿੱਚ ਬਹੁਤੇ ਵਿਦਿਆਰਥੀ ਦਾਖਲੇ ਲੈਂਦੇ ਹਨ। ਯੂਨੀਵਰਸਿਟੀ ਨੂੰ 1921 ਤੋਂ ਬਾਅਦ ਉੱਚ ਸਿੱਖਿਆ 'ਤੇ ਮਿਡਲ ਸਟੇਸ਼ਨ ਕਮਿਸ਼ਨ ਦੁਆਰਾ ਪ੍ਰਵਾਨਤ ਕੀਤਾ ਗਿਆ ਸੀ।[2]
ਯੂਨੀਵਰਸਿਟੀ ਦਰਜਾਬੰਦੀ
[ਸੋਧੋ]2015 ਵਿੱਚ, ਕੋਰਲ ਨੇ CWUR ਦਰਜਾਬੰਦੀ ਵਿੱਚ ਅੰਤਰਰਾਸ਼ਟਰੀ ਤੌਰ 'ਤੇ 8 ਵਾਂ ਸਥਾਨ ਪ੍ਰਾਪਤ ਕੀਤਾ ਸੀ।
ਲਾਇਬ੍ਰੇਰੀ
[ਸੋਧੋ]ਕਾਰਨੇਲ ਯੂਨੀਵਰਸਿਟੀ ਲਾਇਬ੍ਰੇਰੀ ਸੰਯੁਕਤ ਰਾਜ ਅਮਰੀਕਾ ਵਿੱਚ 11 ਵੀਂ ਸਭ ਤੋਂ ਵੱਡੀ ਵਿੱਦਿਅਕ ਲਾਇਬਰੇਰੀ ਹੈ।
ਖੋਜ
[ਸੋਧੋ]ਕਾਰਨੇਲ, ਇੱਕ ਖੋਜ ਵਿਸ਼ਵਵਿਦਿਆਲਾ, ਦੁਨੀਆ ਦੇ ਸਭ ਤੋਂ ਵੱਧ ਗਰੈਜੂਏਟ ਪੈਦਾ ਕਰਨ ਵਾਲੇ ਦੇਸ਼ਾਂ ਵਿੱਚ ਚੌਥੇ ਨੰਬਰ 'ਤੇ ਹੈ। 2009 ਵਿੱਚ ਕਾਰਨੇਲ ਯੂਨੀਵਰਸਿਟੀ ਨੇ ਵਿਗਿਆਨ ਅਤੇ ਇੰਜੀਨੀਅਰਿੰਗ ਖੋਜ ਅਤੇ ਵਿਕਾਸ 'ਤੇ $ 671 ਮਿਲੀਅਨ ਖਰਚ ਕੀਤੇ।
ਐਥਲੈਟਿਕਸ
[ਸੋਧੋ]ਕਾਰਨੇਲ ਵਿੱਚ 36 ਟੀਮਾਂ ਹਨ ਜਿਨ੍ਹਾਂ ਦਾ ਉਪਨਾਮ ਬਿਗ ਰੈੱਡ ਹੈ।
ਕਾਰਨੇਲ ਯੁਨੀਵਰਸਿਟੀ ਦੀ ਫੁੱਟਬਾਲ ਟੀਮ ਨੇ 1940 ਤੋਂ ਪਹਿਲਾਂ ਚਾਰ ਵਾਰ ਕੌਮੀ ਚੈਂਪੀਅਨਸ਼ਿਪ ਵਿਚ ਹਿੱਸਾ ਪ੍ਰਾਪਤ ਕੀਤਾ ਅਤੇ 1990 ਵਿੱਚ ਪਿਛਲੇ ਤਿੰਨ ਵਾਰ ਆਈਵੀ ਲੀਗ ਚੈਂਪੀਅਨਸ਼ਿਪ ਜਿੱਤੀ।
ਹਵਾਲੇ
[ਸੋਧੋ]- ↑ "What you need to know about Cornell: 150 facts". Ithaca Journal (in ਅੰਗਰੇਜ਼ੀ). Retrieved 2017-08-30.
- ↑ "Accreditation Overview". Division of Planning and Budget, Cornell University. Retrieved September 30, 2010.