ਦੂਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦੂਮਾ (дума) ਸਲਾਹਕਾਰ ਜਾਂ ਵਿਧਾਨਿਕ ਕਾਰਜਾਂ ਦੇ ਲਈ ਰੂਸ ਦੀ ਇੱਕ ਅਸੈਂਬਲੀ ਹੈ। ਇਹ ਸ਼ਬਦ ਰੂਸੀ ਕਿਰਿਆ думать (ਦੁਮਤ) ਤੋਂ ਲਿਆ ਗਿਆ ਹੈ, ਜਿਸਦਾ ਮਤਲਬ ਹੈ "ਸੋਚਣਾ" ਜਾਂ "ਵਿਚਾਰ ਕਰਨਾ"। ਪਹਿਲਾ ਰਸਮੀ ਤੌਰ 'ਤੇ ਦੂਮਾ ਰਾਜ ਦੂਮਾ ਸੀ, ਜੋ 1906 ਵਿੱਚ ਜ਼ਾਰ ਨਿਕੋਲਸ II ਦੁਆਰਾ ਰੂਸੀ ਸਾਮਰਾਜ ਵਿੱਚ ਸ਼ੁਰੂ ਕੀਤਾ ਸੀ। ਇਹ ਰੂਸੀ ਕ੍ਰਾਂਤੀ ਦੌਰਾਨ 1917 ਵਿੱਚ ਭੰਗ ਕਰ ਦਿੱਤਾ ਗਿਆ ਸੀ। 1993 ਤੋਂ, ਰਾਜ ਦੂਮਾ ਰੂਸੀ ਸੰਘ ਦਾ ਵਿਧਾਨਿਕ ਸਦਨ ਹੈ।