ਵਿਸ਼ਿੰਗ
ਦਿੱਖ
ਵਿਸ਼ਿੰਗ (vishing) ਇੱਕ ਪ੍ਰਕਾਰ ਦਾ ਸਾਈਬਰ ਅਪਰਾਧ ਹੈ। ਇਹ ਸ਼ਬਦ ਆਵਾਜ਼ (voice) ਅਤੇ ਫਿਸ਼ਿੰਗ (phishing) ਦੋ ਸ਼ਬਦਾਂ ਦੇ ਸੁਮੇਲ ਨਾਲ ਬਣਿਆ ਹੈ। ਉਂਝ ਤਾਂ ਇਹ ਬਿਲਕੁਲ ਫਿਸ਼ਿੰਗ ਨਾਲ ਮਲਦਾ ਜੁਲਦਾ ਹੈ ਬਸ ਫ਼ਰਕ ਸਿਰਫ ਇੰਨਾ ਹੈ ਕਿ ਇਸ ਵਿੱਚ ਇਨਸਾਨ ਤੋਂ ਉਸਦੀ ਵਿਅਕਤੀਗਤ ਤੇ ਆਰਥਿਕ (ਉਸਦੇ ਖਾਤਿਆਂ ਬਾਰੇ) ਜਾਣਕਾਰੀ ਫੋਨ ਰਾਹੀਂ ਲਈ ਜਾਂਦੀ ਹੈ।
ਉਦਾਹਰਣ
[ਸੋਧੋ]- ਅਪਰਾਧੀ ਆਮ ਤੌਰ ਤੇ ਵਾਰ ਡਾਇਲਰ ਦਾ ਪ੍ਰਯੋਗ ਕਰਕੇ ਕਿਸੇ ਸੰਸਥਾ ਤੋਂ ਚੁਰਾਏ ਗਏ ਫੋਨ ਨੰਬਰਾਂ ਤੇ ਫੋਨ ਕਰਦਾ ਹੈ।
- ਫੋਨ ਤੇ ਉਪਭੋਗਤਾ ਨੂੰ ਇੱਕ ਪਹਿਲਾਂ ਤੋਂ ਦਰਜ ਕੀਤਾ ਗਿਆ ਸੁਨੇਹਾ ਦਿੱਤਾ ਜਾਂਦਾ ਹੈ ਜਿਸ ਵਿੱਚ ਉਸਦੇ ਕ੍ਰੈਡਿਟ ਕਾਰਡ ਜਾਂ ਬੈੰਕ ਖਾਤੇ ਵਿੱਚ ਕਿਸੇ ਤਰ੍ਹਾਂ ਦੀ ਗੜਬੜੀ ਬਾਰੇ ਸੂਚਿਤ ਕੀਤਾ ਜਾਂਦਾ ਹੈ ਅਤੇ ਇਸੇ ਜਾਣਕਾਰੀ ਬਾਰੇ ਉਸਨੂੰ ਇੱਕ ਲਿਖਿਤ ਸੰਦੇਸ਼ ਦੁਆਰਾ ਵੀ ਭੇਜੀ ਜਾਂਦੀ ਹੈ ਜਿੱਥੇ ਉਸਨੂੰ ਇੱਕ ਫੋਨ ਨੰਬਰ ਤੇ ਸੰਪਰਕ ਕਰਨ ਲਈ ਕਿਹਾ ਜਾਂਦਾ ਹੈ। ਇਹ ਫੋਨੇ ਨੰਬਰ ਅਕਸਰ ਅਪਰਾਧੀ ਦਾ ਉਹੀ ਨੰਬਰ ਹੁੰਦਾ ਹੈ ਜਿਸ ਤੋਂ ਉਪਭੋਗਤਾ ਨੂੰ ਫੋਨ ਕੀਤਾ ਜਾਂਦਾ ਹੈ।
- ਜਦੋਂ ਉਪਭੋਗਤਾ ਉਸ ਨੰਬਰ ਤੇ ਫੋਨ ਕਰਦਾ ਹੈ ਤਾਂ ਉਸਨੂੰ ਪਹਿਲਾਂ ਤੋਂ ਦਰਜ ਸੁਨੇਹੇ ਵਿੱਚ ਕੀਪੈਡ ਤੇ ਆਪਣਾ ਕ੍ਰੈਡਿਟ ਕਾਰਡ ਨੰਬਰ ਅਤੇ ਬੈਂਕ ਦਾ ਖਾਤਾ ਨੰਬਰ ਦਰਜ ਕਰਨ ਲਈ ਕਿਹਾ ਜਾਂਦਾ ਹੈ।
- ਇਸ ਤਰ੍ਹਾਂ ਅਪਰਾਧੀ ਕੋਲ ਲੋੜੀਂਦੀ ਸੂਚਨਾ ਪਹੁੰਚ ਜਾਂਦੀ ਹੈ ਅਤੇ ਉਹ ਇਸਨੂੰ ਮਨਚਾਹੇ ਤਰੀਕੇ ਨਾਲ ਇਸਤੇਮਾਲ ਕਰ ਸਕਦਾ ਹੈ ਅਤੇ ਖਾਤੇ ਵਿੱਚ ਪੈਸਿਆਂ ਦਾ ਹੇਰ-ਫੇਰ ਵੀ ਕਰ ਸਕਦਾ ਹੈ।
- ਕਈ ਵਾਰ ਅਜਿਹੇ ਹਲਾਤਾਂ ਵਿੱਚ ਅਪਰਾਧੀ ਦੁਆਰਾ ਦੁਬਾਰਾ ਫੋਨ ਤੇ PIN ਨੰਬਰ ਅਤੇ ਹੋਰ ਲੋੜੀਂਦੀ ਸੂਚਨਾ ਵੀ ਲਈ ਜਾ ਸਕਦੀ ਹੈ।