ਯੂਰੀ ਓਲੇਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਯੂਰੀ ਕਾਰਲੋਵਿਚ ਓਲੇਸ਼ਾ (ਰੂਸੀ: Ю́рий Ка́рлович Оле́ша, 3 ਮਾਰਚMarch 3 [ਪੁ.ਤ. February 19] 1899O. S.March 3 [ਪੁ.ਤ. February 19] 1899 – 10 ਮਈ, 1960) ਇੱਕ ਰੂਸੀ ਅਤੇ ਸੋਵੀਅਤ ਨਾਵਲਕਾਰ ਸੀ। ਉਹ 20 ਵੀਂ ਸਦੀ ਦੇ ਸਭ ਤੋਂ ਮਹਾਨ ਰੂਸੀ ਨਾਵਲਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਉਨ੍ਹਾਂ ਥੋੜਿਆਂ ਜਿਹਿਆਂ ਵਿੱਚੋਂ ਇੱਕ, ਜੋ ਯੁਗ ਦੀ ਦਮਘੋਟੂ ਸੈਂਸਰਸ਼ਿਪ ਦੇ ਬਾਵਜੂਦ ਚਿਰਜੀਵੀ ਕਲਾਤਮਕ ਮੁੱਲਾਂ ਵਾਲੀਆਂ ਰਚਨਾਵਾਂ ਲਿਖਣ ਵਿੱਚ ਕਾਮਯਾਬ ਹੋਏ ਹਨ। ਉਸ ਦੇ ਕੰਮ ਨਾਜ਼ੁਕ ਸੰਤੁਲਨ ਦੇ ਕੰਮ ਹਨ ਜੋ ਉਪਰੋਂ ਉਪਰੋਂ ਕਮਿਊਨਿਸਟ-ਪੱਖੀ ਸੰਦੇਸ਼ ਭੇਜਦੇ ਹਨ ਪਰ ਡੂੰਘਾਈ ਨਾਲ ਪੜ੍ਹਨ ਤੇ ਬਹੁਤ ਜ਼ਿਆਦਾ ਸੂਖਮਤਾ ਅਤੇ ਅਮੀਰੀ ਪ੍ਰਗਟ ਕਰਦੇ ਹਨ। ਕਈ ਵਾਰ, ਉਸ ਨੂੰ ਉਸਦੇ ਦੋਸਤ ਇਲਫ ਅਤੇ ਪੈਤਰੋਵ, ਆਈਜ਼ਕ ਬਾਬੇਲ ਅਤੇ ਸਿਗਮੰਡ ਕ੍ਰਜ਼ੀਜ਼ਾਨੋਵਸਕੀ ਆਦਿ ਸਹਿਤ ਓਡੇਸਾ ਸਕੂਲ ਆਫ਼ ਰਾਇਟਰਸ ਗਰੁੱਪ ਵਿੱਚ ਰੱਖਿਆ ਜਾਂਦਾ ਹੈ। 

ਜੀਵਨੀ[ਸੋਧੋ]

ਯੂਰੀ ਓਲੇਸ਼ਾ ਦਾ ਜਨਮ 3 ਮਾਰਚ ਨੂੰ [ਓ.ਐਸ. ਫਰਵਰੀ 19] 1899 ਨੂੰ ਐਲਿਸਵਾਟਗ੍ਰੇਡ (ਹੁਣ ਕ੍ਰੌਵਵਿਨਸਕੀਆ, ਯੂਕ੍ਰੇਨ) ਵਿਚ ਪੋਲਿਸ਼ ਮੂਲ ਦੇ ਕੈਥੋਲਿਕ ਮਾਪਿਆਂ ਦੇ ਘਰ ਹੋਇਆ ਸੀ। ਓਲੇਸ਼ਾ ਦੇ ਪਿਤਾ, ਕਾਰਲ ਐਂਟਨੋਵਿਕ, ਇੱਕ ਕੰਗਾਲ ਹੋਇਆ ਜ਼ਿਮੀਦਾਰ ਸੀ ਜੋ ਬਾਅਦ ਵਿੱਚ ਸ਼ਰਾਬ ਦਾ ਸਰਕਾਰੀ ਇੰਸਪੈਕਟਰ ਬਣ ਗਿਆ ਅਤੇ ਸ਼ਰਾਬ ਅਤੇ ਜੂਏ ਦੀ ਲਤ ਲੱਗ ਗਈ।[1][2] 1902 ਵਿਚ ਓਲੇਸ਼ਾ ਅਤੇ ਉਸ ਦਾ ਪਰਿਵਾਰ ਓਡੇਸਾ ਵਿਚ ਜਾ ਵਸੇ, ਜਿੱਥੇ ਯੂਰੀ ਅੰਤ ਵਿਚ ਇਸਾਕ ਬੈਬਲ, ਈਲਿਆ ਇਲਫ, ਅਤੇ ਵਲੇਂਤਿਨ ਕਾਤਾਏਵ ਵਰਗੇ ਆਪਣੇ ਸਮਕਾਲੀ-ਲੇਖਕਾਂ ਨੂੰ ਮਿਲਿਆ ਅਤੇ ਕਾਤਾਏਵ ਨਾਲ ਤਾਂ ਉਸਨੇ ਜੀਵਨ ਭਰ ਦੋਸਤੀ ਕਾਇਮ ਰੱਖੀ। ਵਿਦਿਆਰਥੀ ਹੋਣ ਸਮੇਂ, ਯੂਰੀ ਦੀ ਵਿਗਿਆਨ ਵਿੱਚ ਖ਼ਾਸ ਲਗਨ ਸੀ ਪਰ ਦੂਜੇ ਵਿਸ਼ਿਆਂ ਤੋਂ ਵੱਧ ਸਾਹਿਤ ਨੂੰ ਪਿਆਰ ਕਰਦਾ ਸੀ ਅਤੇ ਹਾਈ ਸਕੂਲ ਵਿੱਚ ਆਪਣੀ ਗ੍ਰੈਜੂਏਸ਼ਨ ਦੇ ਦੌਰਾਨ ਲਿਖਣਾ ਸ਼ੁਰੂ ਕਰ ਦਿੱਤਾ ਸੀ।[3]1917 ਵਿਚ ਓਲੇਸ਼ਾ ਨੇ ਕਾਨੂੰਨ ਦੇ ਸਕੂਲ ਵਿਚ ਦਾਖ਼ਲਾ ਲਿਆ ਪਰ ਦੋ ਸਾਲ ਬਾਅਦ ਘਰੇਲੂ ਯੁੱਧ ਦੌਰਾਨ ਲਾਲ ਫ਼ੌਜ ਲਈ ਵਲੰਟੀਅਰ ਵਜੋਂ ਸ਼ਾਮਿਲ ਹੋਣ ਲਈ ਆਪਣੀ ਪੜ੍ਹਾਈ ਨੂੰ ਮੁਲਤਵੀ ਕਰ ਦਿੱਤਾ। ਇਸ ਸਮੇਂ ਦੌਰਾਨ, ਓਲੇਸ਼ਾ ਇਨਕਲਾਬ ਲਈ ਪਰਚਾਰ ਸਮਗਰੀ ਤਿਆਰ ਕਰਨ ਲੱਗ ਪਿਆ। 

ਓਲੇਸ਼ਾ ਦਾ ਲੇਖਕ ਕੈਰੀਅਰ ਉਦੋਂ ਸ਼ੁਰੂ ਹੋਇਆ ਜਦੋਂ ਉਹ ਓਡੇਸਾ ਵਿਚਲੇ ਨੌਜਵਾਨ ਲੇਖਕਾਂ ਦੇ ਸਾਹਿਤਕ ਸਮੂਹ ਨਾਲ ਜੁੜਿਆ ਹੋਇਆ ਸੀ ਜਿਸ ਨੂੰ "ਹਰਾ ਲੈਂਪ" ਕਿਹਾ ਜਾਂਦਾ ਸੀ, ਜਿਸ ਵਿਚ ਨਾ ਸਿਰਫ਼ ਕਾਤਾਏਵ ਅਤੇ ਓਲੇਸ਼ਾ ਸਨ, ਪਰ ਐਡੁਆਰਡ ਬੈਗਰਿਤਸਕੀ ਅਤੇ ਦਮਿੱਤਰੀ ਮੀਰੇਜ਼ਕੋਵਸਕੀ ਵਰਗੇ ਪ੍ਰਭਾਵਸ਼ਾਲੀ ਲੇਖਕ ਵੀ ਸਨ। ਓਲੇਸ਼ਾ ਨੇ ਓਡੇਸਾ ਵਿੱਚ ਅਤੇ ਫਿਰ ਖ਼ਾਰਕੋਵ ਵਿੱਚ, ਜਿੱਥੇ ਉਹ 1921 ਵਿੱਚ ਮੁੜ ਚਲਾ ਗਿਆ ਸੀ, ਕ੍ਰਾਂਤੀ ਲਈ ਪਰਚਾਰ ਸਮੱਗਰੀ ਛਾਪਣਾ ਸ਼ੁਰੂ ਕਰ ਦਿੱਤਾ। 1922 ਵਿੱਚ, ਓਲੇਸ਼ਾ ਨੇ ਆਪਣੀ ਪਹਿਲੀ ਨਿੱਕੀ ਕਹਾਣੀ "ਫਰਿਸ਼ਤਾ" ਪ੍ਰਕਾਸ਼ਿਤ ਕੀਤੀ ਅਤੇ ਇਸੇ ਸਾਲ ਇੱਕ ਪ੍ਰਸਿੱਧ ਰੇਲਵੇ ਮਜ਼ਦੂਰਾਂ ਦੇ ਰਸਾਲੇ 'ਸੀਟੀ' ਵਿੱਚ ਕੰਮ ਕਰਨ ਲਈ ਮਾਸਕੋ ਚਲਾ ਗਿਆ। ਇੱਥੇ ਓਲੇਸ਼ਾ ਨੇ "ਜ਼ਿਊਬਲੋ" ਗੁਪਤ ਨਾਮ ਨਾਲ ਵਿਅੰਗ ਕਵਿਤਾ ਲਿਖਣ ਦਾ ਕੰਮ ਸ਼ੁਰੂ ਕੀਤਾ, ਅਤੇ ਗਦਕਾਰੀ ਅਤੇ ਡਰਾਮਾਕਾਰੀ ਵੱਲ ਮੁੜਨ ਤੋਂ ਪਹਿਲਾਂ ਦੋ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਵਾ ਦਿੱਤੇ। 

ਹਵਾਲੇ [ਸੋਧੋ]

  1. "Yuri (Karlovich) Olesha." Contemporary Authors Online. Detroit: Gale, 2001. Literature Resource Center. Web. 27 Apr. 2011.
  2. Jackson, William Thomas Hobdell. European Writers: Walter Benjamin to Yuri Olesha. Vol. 11. Charles Scribners Sons/Reference, 1983.
  3. Olesha, IUriĭ Karlovich, and Judson Rosengrant, ed. & tr. No day without a line: from notebooks. Northwestern Univ. Press, 1998. Biography Index. Web. 27 Apr. 2011.