ਯੋਨਿਕ ਕੈਂਸਰ
ਯੋਨਿਕ ਕੈਂਸਰ | |
---|---|
ਵਿਸ਼ਸਤਾ | ਓਨਕੋਲੋਜੀ |
ਯੋਨਿਕ ਕੈਂਸਰ ਇੱਕ ਖ਼ਤਰਨਾਕ ਟਿਊਮਰ ਹੈ ਜੋ ਯੋਨੀ ਦੇ ਟਿਸ਼ੂਆਂ ਵਿੱਚ ਬਣਦਾ ਹੈ। ਪ੍ਰਾਇਮਰੀ ਟਿਊਮਰ ਜ਼ਿਆਦਾਤਰ ਸਕੁਆਮਸ ਸੈੱਲ ਕਾਰਸੀਨੋਮਾਜ਼ ਹੁੰਦੇ ਹਨ। ਪ੍ਰਾਇਮਰੀ ਟਿਊਮਰ ਬਹੁਤ ਘੱਟ ਹੁੰਦੇ ਹਨ, ਆਮ ਤੌਰ 'ਤੇ ਇਹ ਯੋਨਿਕ ਕੈਂਸਰ ਇਕ ਸੈਕੰਡਰੀ ਟਿਊਮਰ ਹੁੰਦਾ ਹੈ। ਯੋਨਿਕ ਕੈਂਸਰ ਜ਼ਿਆਦਾਤਰ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਹੁੰਦਾ ਹੈ, ਪਰ ਕਈ ਵਾਰ ਇਹ ਕਿਸੇ ਵੀ ਉਮਰ ਵਿੱਚ ਹੋ ਜਾਂਦਾ ਹੈ, ਇਥੋਂ ਤੱਕ ਕਿ ਬਚਪਨ ਵਿੱਚ ਵੀ ਹੋ ਸਕਦਾ ਹੈ। ਇਸ ਦਾ ਇਲਾਜ ਹੋ ਸਕਦਾ ਹੈ, ਜੇਕਰ ਇਸਦਾ ਜਲਦੀ ਪਤਾ ਲਗਾ ਕੇ ਜਾਂ ਇਸਦੇ ਸ਼ੁਰੂ ਹੋਣ ਦੇ ਪਹਿਲੇ ਪੜਾਅ ਵਿੱਚ ਹੀ ਇਸਦਾ ਇਲਾਜ ਕਰਵਾਇਆ ਜਾਵੇ। ਯੋਨਿਕ ਕੈਂਸਰ ਦਾ ਇਲਾਜ ਆਮ ਤੌਰ 'ਤੇ ਇਕੱਲੀ ਸਰਜਰੀ ਜਾਂ ਪੇਲਵਿਕ ਰੇਡੀਏਸ਼ਨ ਨਾਲ ਸਰਜਰੀ ਰਾਹੀਂ ਕੀਤਾ ਜਾਂਦਾ ਹੈ। ਬੱਚਿਆਂ ਵਿੱਚ ਇਸ ਟਿਊਮਰ ਦਾ ਪਤਾ ਅਡਵਾਂਸ ਯੋਨਿਕ ਕੈਂਸਰ ਰਾਹੀਂ ਲਗਾਇਆ ਜਾਂਦਾ ਹੈ। ਉਨ੍ਹਾਂ ਦਾ ਇਲਾਜ ਸਰਜਰੀ, ਰੇਡੀਏਸ਼ਨ ਥੇਰੈਪੀ ਅਤੇ ਕੈਮੋਥੇਰੈਪੀ ਨਾਲ ਕੀਤਾ ਜਾਂਦਾ ਹੈ। ਬੱਚਿਆਂ ਵਿੱਚ ਯੋਨਿਕ ਕੈਂਸਰ ਇਲਾਜ ਕਰਨ ਤੋਂ ਬਾਅਦ ਵੀ ਹੋ ਸਕਦਾ ਹੈ। ਯੋਨਿਕ ਕੈਂਸਰ ਦੇ ਇਲਾਜ ਲਈ ਅੱਜ ਕੱਲ੍ਹ ਜੇਨੇ ਥੇਰੈਪੀ ਕਲੀਨਿਕਾਂ ਵਿੱਚ ਵਰਤੀ ਜਾਂਦੀ ਹੈ।[1]
ਵੇਰਵਾ
[ਸੋਧੋ]ਯੋਨੀ ਦਾ ਕਾਰਸੀਨੋਮਾ, ਪੇਡੂ ਘਾਤਕ ਟਿਊਮਰ ਨਾਲ 2% ਤੋਂ ਵੀ ਘੱਟ ਔਰਤਾਂ ਨੂੰ ਹੁੰਦਾ ਹੈ। ਸਕੁਆਮਸ ਕਾਰਸੀਨੋਮਾ ਯੋਨਿਕ ਕੈਂਸਰ ਦੀ ਬਹੁਤ ਆਮ ਜਿਹੀ ਕਿਸਮ ਹੈ। ਹਿਊਮਨ ਪਪਿਲੋਮਾ ਵਾਇਰਸ (ਐਚ.ਪੀ.ਵੀ) ਦਾ ਯੋਨਿਕ ਕੈਂਸਰ ਨਾਲ ਬਹੁਤ ਗਹਿਰਾ ਸਬੰਧ ਹੈ। ਯੋਨਿਕ ਕੈਂਸਰ ਜ਼ਿਆਦਾਤਰ ਯੋਨੀ ਦੇ ਉੱਪਰਲੇ ਤੀਜੇ ਹਿੱਸੇ 'ਤੇ 51%, ਹੇਠਲੇ ਤੀਜੇ ਹਿੱਸੇ 'ਤੇ 30% ਅਤੇ ਵਿਚਕਾਰ ਤੀਜੇ ਹਿੱਸੇ 'ਤੇ 19% ਹੁੰਦਾ ਹੈ। ਯੋਨਿਕ ਕੈਂਸਰ ਉੱਲੀ ਵਰਗੇ ਜਖਮਾਂ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ।ਇਸ ਦੀ ਨਿਸ਼ਚਿਤ ਪਹਿਚਾਣ ਬਾਇਓਪਸੀ ਦੁਆਰਾ ਨਿਰਧਾਰਤ ਕੀਤੀ ਜਾਂਦੀ ਹੈ।[2]
ਚਿੰਨ੍ਹ ਅਤੇ ਲੱਛਣ
[ਸੋਧੋ]ਜ਼ਿਆਦਾਤਰ ਯੋਨਿਕ ਕੈਂਸਰ ਦਾ ਪਹਿਲਾਂ ਪਹਿਲਾਂ ਕੋਈ ਚਿੰਨ੍ਹ ਜਾਂ ਲੱਛਣ ਵਿਖਾਈ ਨਹੀਂ ਦਿੰਦਾ, ਜੋ ਲੱਛਣ ਵਿਖਾਈ ਦਿੰਦੇ ਹਨ,ਉਹ ਹੇਠ ਲਿਖੇ ਹਨ:
- ਯੋਨੀਕਲ ਡਿਸਚਾਰਜ ਜਾਂ ਅਸਧਾਰਨ ਖੂਨ ਵੱਗਣਾ
- ਅਸਧਾਰਨ ਤਰੀਕੇ ਨਾਲ ਖੂਨ ਦਾ ਤੇਜ ਵਹਾਅ
- ਮਹਾਵਾਰੀ ਤੋਂ ਬਾਅਦ ਖੂਨ ਆਉਣਾ
- ਮਹਾਵਾਰੀ ਦੌਰਾਨ ਖੂਨ ਆਉਣਾ; ਜਾਂ ਕਿਸੇ ਹੋਰ ਸਮੇਂ ਦੌਰਾਨ
- ਆਮ ਨਾਲੋਂ ਵੱਧ ਸਮਾਂ ਖੂਨ ਆਉਣਾ
- ਦਸਤ ਜਾਂ ਮੂਤਰ ਵਿੱਚ ਖੂਨ ਆਉਣਾ
- ਵਾਰ ਵਾਰ ਜਾਂ ਜ਼ਰੂਰੀ ਪਿਸ਼ਾਬ ਜਾਣ ਦੀ ਲੋੜ
- ਕਬਜ਼ ਮਹਿਸੂਸ ਹੋਣਾ
- ਸਰੀਰਕ ਸਬੰਧਾਂ ਦੌਰਾਨ ਦਰਦ
- ਕੋਈ ਗੰਢ ਜਾਂ ਵਾਧਾ, ਜੋ ਯੋਨੀ ਵਿੱਚ ਮਹਿਸੂਸ ਹੋਵੇ [3]
ਵੱਧਦੀ ਹੋਈ ਪੇਡੂ ਕੋਸ਼ਿਕਾ ਨੋਡ ਨੂੰ ਕਈ ਵਾਰੀ ਧੜਕਦੀ ਮਹਿਸੂਸ ਕੀਤਾ ਜਾ ਸਕਦਾ ਹੈ।
ਜੋਖ਼ਮ ਕਾਰਕ
[ਸੋਧੋ]- ਡੇਥੀਸਟਿੱਲਬੇਸਟ੍ਰੋਲ ਲਈ ਜਨਮਪੂਰਬ ਪ੍ਰਦਰਸ਼ਨ
- 16ਵੀਂਂ ਕਿਸਮ ਦੀ ਐਚ.ਪੀ.ਵੀ. ਦੀ ਇਨਫੈਕਸ਼ਨ
- ਪਹਿਲੀ ਕਿਸਮ ਦੀ ਐਚ.ਆਈ.ਵੀ. ਇਨਫੈਕਸ਼ਨ ਨਾਲ ਪ੍ਰਭਾਵਿਤ[4]
- ਸਰਵਾਈਕਲ ਕੈਂਸਰ ਦਾ ਪਿਛਲਾ ਇਤਿਹਾਸ
- ਧੁੰਮਰ-ਪਾਨ
- ਪੁਰਾਣੀ ਵਲਵਰ ਖੁਜਲੀ ਜਾਂ ਜਲਣ[5]
ਕਿਸਮਾਂ
[ਸੋਧੋ]ਯੋਨਿਕ ਕੈਂਸਰ ਦੀਆਂ ਮੁੱਖ ਤੌਰ 'ਤੇ ਦੋ ਕਿਸਮਾਂ ਹੁੰਦੀਆਂ ਹਨ: ਸਕੁਆਮਸ ਸੈੱਲ ਕਾਰਸੀਨੋਮਾ ਅਤੇ ਨੋਕਾਰਸੀਨੋਮਾ।
- ਯੋਨੀ ਦਾ ਸਕੁਆਮਸ ਸੈੱਲ ਕਾਰਸੀਨੋਮਾ- ਸਕੁਆਮਸ ਸੈੱਲਾਂ ਤੋਂ ਪੈਦਾ ਹੁੰਦਾ ਹੈ, ਜੋ ਯੋਨਿਕ ਰੇਖਾ ਹੈ। ਇਹ ਯੋਨਿਕ ਕੈਂਸਰ ਦੀ ਬਹੁਤ ਹੀ ਆਮ ਜਿਹੀ ਕਿਸਮ ਹੈ। ਇਹ ਜ਼ਿਆਦਾਤਰ 60 ਸਾਲ ਜਾਂ ਇਸ ਤੋਂ ਵੱਧ ਉਮਰ ਦੀਆਂ ਔਰਤਾਂ ਵਿੱਚ ਪਾਇਆ ਜਾਂਦਾ ਹੈ।
- ਯੋਨਿਕ ਐਡੀਨੋਕਾਰਸੀਨੋਮਾ ਯੋਨੀ ਦੀ ਰੇਖਾ ਵਿਚਕਾਰ ਗ੍ਰੰਥੀ ਸੈੱਲਾਂ ਤੋਂ ਪੈਦਾ ਹੁੰਦਾ ਹੈ। ਐਡੀਨੋਕਾਰਸੀਨੋਮਾ ਜ਼ਿਆਦਾਤਰ ਫੇਫੜਿਆਂ ਅਤੇ ਕੋਸ਼ਿਕਾਵਾਂ ਰਾਹੀਂ ਫੈਲਦਾ ਹੈ।
- ਸੱਪਸ਼ਟ ਸੈੱਲ ਐਡੀਨੋਕਾਰਸੀਨੋਮਾ ਬਹੁਤ ਘੱਟ ਮਾਤਰਾ ਵਿੱਚ 1938 ਅਤੇ 1973 ਵਿੱਚ ਜਨਮੀਆਂ ਔਰਤਾਂ ਨੂੰ ਹੁੰਦਾ ਹੈ।[6]
- [7]
- ਯੋਨਿਕ ਜੀਵਣੁ ਸੈੱਲ ਟਿਊਮਰ ਬਹੁਤ ਘੱਟ ਮਾਤਰਾ ਵਿੱਚ ਹੁੰਦਾ ਹੈ ਅਤੇ ਜ਼ਿਆਦਾਤਰ ਇਹ ਛੋਟੇ ਬੱਚਿਆਂ ਨੂੰ ਹੁੰਦਾ ਹੈ।
- ਸਰਕੋਮਾ ਬੋਟਰਓਡਸ ਇਹ ਵੀ ਜ਼ਿਆਦਾਤਰ ਇਹ ਛੋਟੇ ਬੱਚਿਆਂ ਨੂੰ ਹੁੰਦਾ ਹੈ।
- ਯੋਨਿਕ ਮੇਲਾਨੋਮਾ ਇਕ ਮੇਲਾਨੋਮਾ ਹੈ, ਜੋ ਯੋਨੀ ਵਿੱਚ ਪਾਇਆ ਜਾਂਦਾ ਹੈ।
-
ਪੜਾਅ 1 ਯੋਨਿਕ ਕੈਂਸਰ
-
ਪੜਾਅ 2 ਯੋਨਿਕ ਕੈਂਸਰ
-
ਪੜਾਅ 3 ਯੋਨਿਕ ਕੈਂਸਰ
-
ਪੜਾਅ 4A ਯੋਨਿਕ ਕੈਂਸਰ
-
ਪੜਾਅ 4B ਯੋਨਿਕ ਕੈਂਸਰ
ਪਹਿਚਾਣ
[ਸੋਧੋ]ਕਈ ਟੈਸਟਾਂ ਦੀ ਵਰਤੋਂ ਯੋਨਿਕ ਕੈਂਸਰ ਦੀ ਜਾਂਚ ਕਰਨ ਲਈ ਕੀਤੀ ਜਾਂਦੀ ਹੈ, ਜਿਸ ਵਿਚ ਸ਼ਾਮਲ ਹਨ :
- ਸਰੀਰਕ ਮੁਆਇਨਾ ਅਤੇ ਇਤਿਹਾਸ
- ਪੇਡੂ ਨਿਰੀਖਣ
- ਪੇਪ ਸਮੇਅਰ
- ਬਾਇਓਪਸੀ
- ਕੋਲਪੋਸਕੋਪੀ
ਪ੍ਰਬੰਧਨ
[ਸੋਧੋ]-
ਲੋਕਲ ਸਰਜਰੀ ਯੋਨਿਕ ਕੈਂਸਰ ਨੂੰ ਹਟਾਉਣ ਲਈ
-
ਬਿਨਾਂ ਕਿਸੇ ਪੁਨਰ-ਨਿਰਮਾਣ ਦੇ ਯੋਨਿਕ ਕੈਂਸਰ ਦੇ ਇਲਾਜ ਲਈ ਇੱਕ ਰੇਡੀਕਲ ਹਿਸਟਰੇਕਟਮੀ
-
ਯੋਨਿਕ ਕੈਂਸਰ ਦੇ ਇਲਾਜ ਲਈ ਦੂਜੇ ਟਿਸ਼ੂਆਂ ਦੀ ਵਰਤੋ ਕਰਕੇ ਯੋਨੀ ਦੀ ਪੁਨਰ ਉਸਾਰੀ ਲਈ ਰੇਡੀਕਲ ਹਿਸਟਰੇਕਟਮੀ
ਐਪੀਡੈਮਿਓਲਾਜੀ
[ਸੋਧੋ]ਯੋਨਿਕ ਕੈਂਸਰ ਬਹੁਤ ਘੱਟ ਹੁੰਦਾ ਹੈ, ਇਹ ਸਿਰਫ਼ 2% ਸਾਰੇ ਇਸਤਰੀ ਰੋਗ ਵਿਗਿਆਨ ਕੈਂਸਰਾਂ ਦਾ 0.5% ਤੋਂ ਵੀ ਘੱਟ ਹੁੰਦਾ ਹੈ।[8] 2017 ਦੇ ਨਵੇਂ ਕੇਸਾਂ ਵਿੱਚ ਸੰਯੁਕਤ ਰਾਜ 'ਚ ਇਸ ਦੀ ਗਿਣਤੀ ਲਗਭਗ 4,810 ਹੈ। ਉਸੇ ਸਮੇਂ ਇਸ ਯੋਨਿਕ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਭਗ 1,240 ਹੈ।[9] ਇਹ ਬਜ਼ੁਰਗ ਔਰਤਾਂ ਵਿੱਚ ਜ਼ਿਆਦਾ ਹੈ।[10]
2014 ਵਿੱਚ ਯੂ.ਕੇ 'ਚ ਯੋਨਿਕ ਕੈਂਸਰ ਨਾਲ ਸਬੰਧਿਤ 254 ਕੇਸਾਂ ਦੀ ਪਹਿਚਾਣ ਕੀਤੀ ਗਈ। ਇਸ ਸਮੇਂ ਇਸ ਨਾਲ 110 ਮੌਤਾਂ ਹੋਈਆਂ ਸਨ।[11] ਇਨ੍ਹਾਂ ਯੋਨਿਕ ਕੈਂਸਰ ਮਰੀਜਾਂ ਵਿਚੋਂ 53% ਐਚ.ਪੀ.ਵੀ. ਇਨਫੈਕਸ਼ਨ ਨਾਲ ਸਬੰਧਿਤ ਸਨ।[12]
ਇਹ ਵੀ ਵੇਖੋ
[ਸੋਧੋ]- ਸਰਵਾਈਕਲ ਕੈਂਸਰ
- ਡੇਥੀਸਟਿੱਲਬੇਸਟ੍ਰੋਲ
- ਯੋਨਿਕ ਰਸੋਲੀ
- ਯੋਨਿਕ ਟਿਊਮਰ
ਬਾਹਰੀ ਲਿੰਕ
[ਸੋਧੋ]ਹਵਾਲੇ
[ਸੋਧੋ]- ↑ "Unusual Cancers of Childhood Treatment". National Cancer Institute (in ਅੰਗਰੇਜ਼ੀ). Retrieved 2018-03-09.
- ↑ Shobeiri, S. Abbas; Rostaminia, Ghazaleh; White, Dena; Quiroz, Lieschen H.; Nihira, Mikio A. (2013-08-01). "Evaluation of Vaginal Cysts and Masses by 3-Dimensional Endovaginal and Endoanal Sonography". Journal of Ultrasound in Medicine (in ਅੰਗਰੇਜ਼ੀ). 32 (8): 1499–1507. doi:10.7863/ultra.32.8.1499. ISSN 1550-9613.
- ↑ "Symptoms | Vaginal cancer | Cancer Research UK". www.cancerresearchuk.org (in ਅੰਗਰੇਜ਼ੀ). 10 September 2015. Retrieved 2017-12-19.
- ↑ "List of Classifications by cancer sites with sufficient or limited evidence in humans, Volumes 1 to 120 a". World Health Organization, International Agency for Research on Cancer. 2017. Archived from the original on 25 ਜੂਨ 2018. Retrieved 13 December 2017.
- ↑ "Vaginal and Vulvar Cancer" (PDF). Centers for Disease Control and Prevention. December 2016. Retrieved 18 December 2017.
- ↑ "About DES". Centers for Disease Control and Prevention. Retrieved 2017-12-13.
- ↑ "Known Health Effects for DES Daughters". Centers for Disease Control and Prevention. Retrieved 2017-12-13.
- ↑ Mabuchi, Seiji; Kawano, Mahiru; Isohashi, Fumiaki; Kuroda, Hiromasa; Sasano, Tomoyuki; Kimura, Tadashi (2015-01-01). "First two cases of primary carcinoma of the vagina successfully treated with concurrent weekly carboplatin plus paclitaxel, external beam radiotherapy and high-dose-rate interstitial brachytherapy: A case report and published work review". Journal of Obstetrics and Gynaecology Research (in ਅੰਗਰੇਜ਼ੀ). 41 (1): 156–161. doi:10.1111/jog.12492. ISSN 1447-0756.
- ↑ "Vaginal Cancer Treatment" (in ਅੰਗਰੇਜ਼ੀ). National Institutes of Health, National Cancer Institute. 9 February 2017. Retrieved 2017-12-13.
- ↑ "Vaginal cancer | Vaginal cancer | Cancer Research UK". www.cancerresearchuk.org (in ਅੰਗਰੇਜ਼ੀ). Retrieved 2017-12-19.
- ↑ "Vaginal cancer statistics". Cancer Research UK (in ਅੰਗਰੇਜ਼ੀ). 2015-05-14. Retrieved 2017-12-13.
- ↑ "Vaginal cancer risk factors". Cancer Research UK (in ਅੰਗਰੇਜ਼ੀ). 2015-05-15. Retrieved 2017-12-13.