ਕਾਵਿਆਲੰਕਾਰ (ਭਾਮਹ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਭਾਮਹ ਬਾਰੇ ਮੁਢਲੀ ਜਾਣਕਾਰੀ[ਸੋਧੋ]

ਭਾਮਹ ਕਸ਼ਮੀਰ ਨਿਵਾਸੀ ਰਕ੍ਰਿਲ ਗੋਮਿਨ ਦੇ ਪੁੱਤਰ ਸਨ। ਇਨ੍ਹਾਂ ਦਾ ਸਮਾਂ 700 ਈ: ਮੰਨਿਆ ਜਾਂਦਾ ਹੈ। ਕਾਵਿ-ਸ਼ਾਸਤਰੀ ਪਰੰਪਰਾ ਦੀ ਲੜੀ ਵਿੱਚ ਇਨ੍ਹਾਂ ਦੀ ਪਹਿਲੀ ਕਿਰਤ ‘ਕਾਵਿ-ਆਲੰਕਾਰ' ਇੱਕ ਅਨਮੋਲ ਕਿਰਤ ਹੈ।[1] ਸਭ ਤੋਂ ਪਹਿਲਾਂ ਕਸ਼ਮੀਰੀ ਗ੍ਰੰਥਾਂ ਵਿੱਚ ਹੀ ਭਾਮਹ ਦਾ ਉਲੇਖ ਹੈ। ਅਤੇ ਕਸ਼ਮੀਰੀ ਆਚਾਰੀਆ ਉਦ੍ਰਭਟ ਨੇ ਇਹਨਾਂ ਦੇ ਗ੍ਰੰਥ 'ਤੇ ਭਾਮਹ -ਵਿਵਰਣ ਨਾਮ ਦੀ ਟੀਕਾ ਲਿਖੀ ਹੈ।[2]

ਭਾਮਹ ਦੁਆਰਾ ਰਚਿਤ ‘ਕਾਵਿਆਲੰਕਾਰ' ਗ੍ਰੰਥ ਬਾਰੇ ਜਾਣਕਾਰੀ[ਸੋਧੋ]

ਭਾਮਹ ਦੀ ਉੱਘੀ ਕਿਰਤ ਕਾਵਿਆਲੰਕਾਰ ਹੈ। ਇਸ ਦੇ ਛੇ ਪਰਿੱਛੇਦ ਹਨ ਕਾਵਿ- ਸ਼ਾਸਤਰ ਦੇ ਗ੍ੰਥਾ ਵਿੱਚੋਂ ਸਭ ਤੋ ਪੁਰਾਣੀ ਕਿਰਤ ਭਾਮਹ ਦੀ ਹੀ ਹੈ। ਕਾਵਿ-ਆਲੰਕਾਰ ਪਹਿਲਾ ਨਿਰੋਲ ਆਲੰਕਾਰ-ਸ਼ਾਸਤ੍ਰ ਹੈ। ਇਹ ਕਾਰਿਕਾਵਾਂ (ਸ਼ਲੋਕਾਂ) ਵਿੱਚ ਰਚਿਆ ਹੈ। ਕਰਤਾ ਨੇ ਸੱਠਾ ਕਾਰਿਕਾਵਾਂ ਵਿੱਚ ਕਾਵਿ ਦਾ ਸਰੀਰ ਵਰਣਨ ਕੀਤਾ ਹੈ, ਇੱਕ ਸੋ ਸੱਠਾ ਵਿੱਚ ਆਲੰਕਾਰਾ ਦਾ,ਪੰਜਾਹਾਂ ਵਿੱਚ ਦੋਸ਼ ਦਰਸ਼ਨ ਦਾ, ਸਤਰਾ ਵਿੱਚ ਨਿਆਇ ਦਾ ਅਤੇ ਸੱਠਾ ਵਿੱਚ ਸ਼ਬਦ ਸ਼ੁੱਧੀ ਦਾ ਵਰਣਨ ਕੀਤਾ ਹੈ।[3] ਕਾਵਿ ਆਲੰਕਾਰ ਵਿੱਚ ਇਨ੍ਹਾਂ ਵਲੋਂ 38 ਸ਼ਬਦ ਅਤੇ ਅਰਥ ਅਲੰਕਾਰਾਂ ਦਾ ਵਰਣਨ ਕੀਤਾ ਹੈ।[4] ‘‘शब्दाथौ सहितौ काव्यमू’’ ਭਾਮਹ ਦੁਆਰਾ ਪਹਿਲੀ ਵਾਰ ਸ਼ਬਦ ਅਤੇ ਅਰਥ ਨੂੰ ਬਰਾਬਰ ਦਰਜਾ ਦਿੱਤਾ ਗਿਆ ਹੈ।[5] ਭਾਮਹ ਦੇ ਇੱਕ ਮਾਤਰ ਪ੍ਰਾਪਤ ਕਾਵਿ-ਸ਼ਾਸਤਰੀ ਰਚਨਾ “ਕਾਵਿ-ਆਲੰਕਾਰ” ਹੈ। ਜਿਸਦੇ ਅਨੇਕ ਪ੍ਰਕਾਸ਼ਿਤ ਸੰਸਕਰਣ ਅਤੇ ਸੰਸਕ੍ਰਿਤ-ਹਿੰਦੀ ਟਿਕਾਵਾਂ ਮਿਲਦੀਆਂ ਹਨ। ਇਸ ਵਿੱਚ ਛੇ ਪਰਿੱਛੇਦ ਹਨ। ਭਾਮਹ ਨੇ ਪੰਜਵੇਂ ਪਰਿੱਛੇਦ 'ਚ ਨਿਆਇ ਸਿਧਾਂਤਾਂ ਦੀ ਚਰਚਾ ਕੀਤੀ ਗਈ ਹੈ ਅਤੇ ਇਨ੍ਹਾਂ 'ਚ ਪੰਜ ਵਿਸ਼ਿਆਂ ਦਾ ਹੀ ਵਿਵੇਚਨ ਚਾਰ ਸੌ ਦੇ ਲਗਭਗ ਕਾਰਿਕਾਵਾਂ (ਸ਼ਲੋਕਾਂ) ਵਿੱਚ ਕੀਤਾ ਗਿਆ ਹੈ।[6]

ਕਾਵਿ ਆਲੰਕਾਰ ਗ੍ਰੰਥ ਵਿੱਚ ਦਰਜ ਛੇ ਪਰਿੱਛੇਦ ਸੰਬੰਧੀ ਜਾਣਕਾਰੀ[ਸੋਧੋ]

ਪਰਿੱਛੇਦ-1 : ਦਾ ਨਾਮ ਕਾਵਿਸਰੀਰ ਨਿਰਣਯ ਹੈ। ਕਾਵਿਪ੍ਰਸ਼ੰਸਾ, ਕਾਵਿਸਾਧਨ, ਕਾਵਿ ਦੇ ਉਦੇਸ਼, ਕਾਵਿਲਕਸ਼ਣ ਆਦਿ ਦਾ ਵਿਵੇਚਨ ਸੱਠ ਕਾਰਿਕਾਵਾਂ ਵਿੱਚ ਹੈ।

ਪਰਿੱਛੇਦ-2,3 : ਦਾ ਨਾਮ ਅਲੰਕ੍ਰਿਤੀ-ਨਿਰਣਯ ਹੈ। ਇਨ੍ਹਾਂ ਦੋ ਪਰਿੱਛੇਦਾਂ ਚ' ਗੁਣਾ ਅਤੇ ਚਾਲੀ ਅਲੰਕਾਰਾਂ ਦੇ ਲਕਸ਼ਣ ਅਤੇ ਉਦਾਹਰਣ ਇੱਕ ਸੌ ਸੱਠ ਕਾਰਿਕਾਵਾਂ 'ਚ; ਇਸ ਪਕਰਣ 'ਚ ਕੁੱਝ ਗ੍ਰੰਥਕਾਰਾਂ ਦੇ ਨਾਮ ਉੱਧ੍ਰਿਤ ਹਨ ਪਰ ਗ੍ਰੰਥ ਅਗਿਆਤ ਅਤੇ ਅਪ੍ਰਾਪਤ ਹਨ।

ਪਰਿੱਛੇਦ-4: ਦਾ ਨਾਮ ਦੋਸ਼-ਨਿਰਣਯ ਹੈ। ਗਿਆਰਾਂ ਕਾਵਿਗਤ ਦੋਸ਼ਾਂ ਦਾ ਪੰਜਾਹ ਕਾਰਿਕਾਵਾਂ 'ਚ ਵਿਵੇਚਨ ਹੈ।

ਪਰਿੱਛੇਦ-5 : ਦਾ ਨਾਮ ਨਿਆਇ-ਨਿਰਣਯ ਹੈ-ਨਿਆਇ। ਵਿਰੋਧੀ ਗਿਆਰਾਂ ਦੋਸ਼ਾਂ ਅਤੇ ਨਿਆਇ ਨਾਲ ਸੰਬੰਧਿਤ ਪ੍ਰਮਾਣ ਆਦਿ ਦੇ ਸੰਬੰਧ ਦਾ ਸੱਤਰ ਕਾਰਿਕਾਵਾਂ 'ਚ ਵਿਵੇਚਨ ਹੈ।

ਪਰਿੱਛੇਦ-6: ਦਾ ਨਾਮ ਸ਼ਬਦਸ਼ੁੱਧੀ-ਨਿਰਣਯ ਹੈ। ਭਾਸ਼ਾ ਦੀ ਵਿਆਕਰਣਗਤ ਸ਼ੁੱਧਤਾ 'ਤੇ ਅਤੇ ਸੰਸਕ੍ਰਿਤ ਦੇ ਵਿਆਕਰਣਕ ਪਾਣਿਨਿ ਦੀ ਪ੍ਰਸ਼ੰਸਾ ਸੱਠ ਕਵਿਤਾਵਾਂ ਵਿੱਚ ਵਰਣਿਤ ਹੈ।

ਕਾਵਿ ਅਲੰਕਾਰ 'ਚ ਪੂਰਵਵਰਤੀ ਅਨੇਕ ਆਚਾਰੀਆਂ ਅਤੇ ਉਹਨਾਂ ਦੇ ਗ੍ਰੰਥਾਂ ਦੇ ਨਾਮ ਮਿਲਦੇ ਹਨ ਜਿਹੜੇ ਕਿ ਅਪ੍ਰਾਪਤ ਹਨ।

ਹਵਾਲੇ[ਸੋਧੋ]

  1. ਬਾਲਾ, ਡਾ. ਰਜਨੀ. ਭਾਰਤੀ ਕਾਵਿ-ਸ਼ਾਸਤਰ ਤੇ ਆਧੁਨਿਕ ਪੰਜਾਬੀ ਕਵਿਤਾ. pp. 16, 17.
  2. ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 292, 293. ISBN 978-81-302-0462-8.
  3. ਚੰਦ, ਪ੍ਰੋ. ਦੁਨੀ (1972). ਸ੍ਰੀ ਵਿਸ਼ਵਨਾਥ ਕਵੀਰਾਜ ਕ੍ਰਿਤ ਦਾ ਸਾਹਿਤਯ ਦਰਪਣ. ਚੰਡੀਗੜ੍ਹ: ਪਬਲੀਕੇਸ਼ਨ ਬਿਊਰੋ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ. p. 3.
  4. ਬਾਲਾ, ਡਾ. ਰਜਨੀ. ਭਾਰਤੀ ਕਾਵਿ ਸ਼ਾਸਤਰ ਤੇ ਆਧੁਨਿਕ ਪੰਜਾਬੀ ਕਵਿਤਾ. pp. 16, 17.
  5. ਬਾਲਾ, ਡਾ. ਰਜਨੀ. ਭਾਰਤੀ ਕਾਵਿ ਸ਼ਾਸਤਰ ਤੇ ਆਧੁਨਿਕ ਪੰਜਾਬੀ ਕਵਿਤਾ. pp. 16, 17.
  6. ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ. pp. 292–294. ISBN 978-81-302-0462-8.