ਆਚਾਰੀਆ ਮੰਮਟ
ਮੁੱਢਲੀ ਜਾਣ-ਪਛਾਣ
[ਸੋਧੋ]ਭਾਰਤੀ ਕਾਵਿ-ਸ਼ਾਸਤਰ ਸੰਬੰਧੀ ਕਿਸੇ ਗ੍ਰੰਥ ਦੀ ਹੋਂਦ ਆਚਾਰੀਆ ਭਰਤ ਦੁਆਰਾ ਲਿਖੇ ਗ੍ਰੰਥ 'ਨਾਟ੍ਯਸ਼ਾਸਤਰ' ਤੋਂ ਮੰਨੀ ਜਾਂਦੀ ਹੈ। ਭਾਵੇਂ ਕਿ ਆਚਾਰੀਆ ਭਰਤ ਤੋਂ ਪਹਿਲਾਂ ਭਾਰਤੀ ਕਾਵਿ-ਸ਼ਾਸਤਰ ਸਬੰਧੀ ਕਿਸੇ ਗ੍ਰੰਥ ਦੀ ਰਚਨਾ ਸੰਬੰਧੀ ਠੋਸ ਪ੍ਰਮਾਣ ਪ੍ਰਾਪਤ ਨਹੀਂ ਹੁੰਦੇ ਪਰ ਫਿਰ ਵੀ ਆਚਾਰੀਆ ਰਾਜਸ਼ੇਖਰ ਨੇ ਆਪਣੀ ਕਾਵਿਸ਼ਾਸਤਰੀ ਰਚਨਾ 'ਕਾਵਿਮੀਮਾਂਸਾ' 'ਚ ਕਾਵਿ-ਆਲੋਚਨਾ ਉੱਤਪਤੀ ਦੀ ਚਰਚਾ ਕਰਦੇ ਹੋਏ ਕਾਵਿ-ਸ਼ਾਸਤਰ ਦੇ ਆਰੰਭ ਹੋਣ ਬਾਰੇ ਆਪਣਾ ਵਿਚਾਰ ਦਿੱਤਾ ਹੈ।[1] ਆਚਾਰੀਆ ਭਰਤ ਤੋਂ ਬਾਅਦ ਭਾਮਹ, ਆਨੰਦਵਰਧਨ, ਵਾਮਨ, ਕੁੰਤਕ, ਕਸ਼ੇਮੇਂਦ੍ਰ, ਰੁਦ੍ਰਟ, ਉਦ੍ਭਟ, ਦੰਡੀ, ਮੰਮਟ ਆਦਿ ਅਨੇਕ ਆਚਾਰੀਆਂ ਨੇ ਭਾਰਤੀ ਕਾਵਿ ਸ਼ਾਸਤਰ ਪ੍ਰੰਪਰਾ ਨੂੰ ਅੱਗੇ ਵਧਾਇਆ।
ਆਚਾਰੀਆ ਮੰਮਟ ਭਾਰਤੀ ਕਾਵਿ-ਸ਼ਾਸਤਰ ਦੇ ਖੇਤਰ ਵਿੱਚ ਮਹੱਤਵਪੂਰਨ ਨਾਂ ਹੈ। ਉਹਨਾਂ ਦੇ ਗ੍ਰੰਥ ਦਾ ਨਾਂ 'ਕਾਵਿ ਪ੍ਰਕਾਸ਼' ਹੈ। ਮੰਮਟ ਨੇ ਆਚਾਰੀਆ ਭਰਤ ਤੋਂ ਲੈ ਕੇ ਆਚਾਰੀਆ ਆਨੰਦਵਰਧਨ ਤੱਕ ਭਾਰਤੀ ਕਾਵਿ-ਸ਼ਾਸਤਰ ਨਾਲ ਸੰਬੰਧਿਤ ਹੋਏ ਕੰਮਾਂ ਦਾ ਡੂੰਘਾਈ ਤੋਂ ਚਿੰਤਨ ਕੀਤਾ। 'ਉਹਨਾਂ ਨੇ ਆਪਣੀ ਰਚਨਾ ਦਾ ਜ਼ਿਆਦਾ ਆਧਾਰ ਉਦਭੱਟ ਅਤੇ ਰੁਦ੍ਰਟ ਨੂੰ ਬਣਾਇਆ।'[2] ਉਹਨਾਂ ਨੇ ਬਾਕਾਇਦਾ ਆਪਣੀਆਂ ਟਿੱਪਣੀਆਂ ਵੀ ਕੀਤੀਆਂ। ਉਹਨਾਂ ਦੁਆਰਾ ਕੀਤੀਆਂ ਟਿੱਪਣੀਆਂ ਐਨੀਆਂ ਕੁ ਪ੍ਰਭਾਵਸ਼ਾਲੀ ਸਨ ਕਿ ਮੰਮਟ ਦੀ ਰਚਨਾ ਨੂੰ ਗ੍ਰੰਥਾਂ ਦੇ ਬਰਾਬਰ ਮਹੱਤਤਾ ਦਿੱਤੀ ਜਾਣ ਲੱਗੀ। ਆਚਾਰੀਆ ਮੰਮਟ ਦੁਆਰਾ ਕੀਤੇ ਡੂੰਘੇ ਵਿਵੇਚਨ ਕਰਕੇ ਹੀ ਉਹਨਾਂ ਦੀ ਰਚਨਾ ਜ਼ਿਆਦਾ ਪ੍ਰਮਾਣਿਕ ਮੰਨੀ ਜਾਂਦੀ ਹੈ, ਜਿਸ ਦੇ ਆਧਾਰ 'ਤੇ ਉਹਨਾਂ ਨੂੰ ਹੋਰਾਂ ਆਚਾਰੀਆਂ ਦੇ ਮੁਕਾਬਲੇ ਜ਼ਿਆਦਾ ਗੌਰਵ ਪ੍ਰਾਪਤ ਹੋਇਆ। ਸੰੰਸਕ੍ਰਿਤ ਕਾਵਿ-ਸ਼ਾਸਤਰ ਦੇ ਖੇੇੇੇਤਰ ਵਿੱਚ ਆਚਾਰੀਆ ਮੰਮਟ ਇੱਕ ਅਜਿਹੇ ਵਿਦਵਾਨ ਹੋਏ ਹਨ, ਜਿਹਨਾਂ ਦਾ ਪ੍ਰਭਾਵ ਸਿਰਫ਼ ਕਸ਼ਮੀਰ ਤੱਕ ਹੀ ਸੀਮਿਤ ਨਹੀਂ ਰਿਹਾ। ਉਹਨਾਂ ਨੇ ਸੰਪੂਰਨ ਭਾਰਤ ਦੇ ਕਾਵਿਸ਼ਾਸਤਰੀਆਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ।[3]
ਜਨਮ
[ਸੋਧੋ]ਆਚਾਰੀਆ ਮੰਮਟ ਦੇ ਜਨਮ ਸੰਬੰਧੀ ਕੋਈ ਪ੍ਰਮਾਣਿਕ ਸ਼ਪੱਸ਼ਟੀਕਰਣ ਨਹੀਂ ਮਿਲਦਾ। ਉਹਨਾਂ ਦੀ ਆਪਣੀ ਰਚਨਾ ਵਿੱਚ ਵੀ ਆਪਣੇ ਜਨਮ ਜਾਂ ਜੀਵਨ ਦੇ ਕਿਸੇ ਹੋਰ ਪੱਖ ਬਾਰੇ ਕੋਈ ਵੇਰਵੇ ਪ੍ਰਾਪਤ ਨਹੀਂ ਹੁੰਦੇ। ਪ੍ਰਾਪਤ ਖੋਜਾਂ ਮੁਤਾਬਿਕ ਉਹਨਾਂ ਦੇ ਜੀਵਨ ਦਾ ਅੰਤਿਮ ਪੜਾਅ 1300 ਈਸਵੀ ਦੇ ਨੇੜੇ-ਤੇੜੇ ਵਾਪਰਿਆ।[4] ਆਚਾਰੀਆ ਮੰਮਟ ਕਸ਼ਮੀਰ ਦੇਸ਼ ਵਿੱਚ ਪੈਦਾ ਹੋਏ ਸੀ ਅਤੇ ਉਹ ਦੇਵੀ ਸਰਸਵਤੀ ਦੇ ਅਵਤਾਰ ਸਨ।[5] ਉਹਨਾਂ ਦੇ ਪਿਤਾ ਦਾ ਨਾਂ ਜੈਯਟ ਅਤੇ ਦੋ ਛੋਟੇ ਭਾਈ 'ਕੈਯਟ' ਅਤੇ 'ਉਵਟ' ਜਾਂ 'ਔਵਟ' ਸਨ। ਕੈਯਟ ਅਤੇ ਉਵਟ ਮੰਮਟ ਦੇ ਹੀ ਸ਼ਿਸ਼ ਬਣੇ, ਹਾਲਾਂਕਿ ਇਤਿਹਾਸਕਾਰ ਮੰਮਟ ਦੇ ਭਾਈਆਂ ਖ਼ਾਸ ਕਰ ਉਵਟ ਬਾਰੇ ਇੱਕ ਮੱਤ ਨਹੀਂ ਹਨ, ਕਿਉਂਕਿ ਉਵਟ ਆਪਣੀਆਂ ਲਿਖਤਾਂ ਵਿੱਚ ਮੰਮਟ ਬਾਰੇ ਕੋਈ ਟਿੱਪਣੀ ਨਹੀਂ ਕਰਦਾ। 'ਕੈਯਟ ਨੇ ਪਤੰਜਲੀ ਦੇ ਵਿਆਕਰਣ ਗ੍ਰੰਥ 'ਮਹਾਂਭਾਸ਼' ਅਤੇ ਉਵਟ ਨੇ ਚਾਰ ਵੇਦਾਂ ਦੀ ਵਿਆਖਿਆ ਲਿਖੀ ਹੈ। ਮੰਮਟ ਨੇ ਕਾਸ਼ੀ ਜਾ ਕੇ ਸਾਹਿਤ ਵਿਦਿਆ ਦਾ ਅਧਿਐਨ ਕੀਤਾ।'[6] ਇਸ ਤਰ੍ਹਾਂ ਵਿਦਵਾਨ/ਆਲੋਚਕ ਇਸ ਮਸਲੇ ਸੰਬੰਧੀ ਠੋਸ ਨਤੀਜੇ 'ਤੇ ਨਹੀਂ ਪਹੁੰਚ ਸਕੇ ਜਿਸ ਕਾਰਨ ਇਹਨਾਂ ਦਾ ਇੱਕ ਮਤ ਨਹੀਂ ਹੈ। ਮੰਮਟ ਦੇ ਕਾਸ਼ੀ ਜਾਣ ਸਬੰਧੀ ਤਰਕ ਮਿਲਦਾ ਹੈ ਕਿ ਉਸ ਸਮੇਂ ਕਾਵਿ-ਸ਼ਾਸਤਰ ਦੇ ਅਧਿਐਨ ਲਈ ਕਾਸ਼ੀ ਦੀ ਬਜਾਏ ਕਸ਼ਮੀਰ ਦੀ ਹੀ ਜ਼ਿਆਦਾ ਪ੍ਰਸਿੱਧੀ ਸੀ, ਦੂਸਰਾ 'ਵਾਜਸਨੇਯੀਸੰਹਿਤਾ' ਦੇ ਭਾਸ਼ 'ਚ ਉਵਟ ਨੇ ਆਪਣੇ ਆਪ ਨੂੰ ਆਨੰਦਪੁਰ ਦਾ ਰਹਿਣ ਵਾਲਾ ਅਤੇ 'ਵਜ੍ਰਟ' ਦਾ ਪੁੱਤਰ ਕਹਿ ਕੇ ਆਚਾਰੀਆ ਭੋਜ ਦੇ ਸ਼ਾਸਨਕਾਲ 'ਚ ਭਾਸ਼ ਲਿਖਣ ਦੀ ਗੱਲ ਆਪ ਕਹੀ ਹੈ।[6]
ਸਮੁੱਚੀ ਰਚਨਾ
[ਸੋਧੋ]ਆਚਾਰੀਆ ਮੰਮਟ ਮਹਾਨ ਪੰਡਿਤ ਸਨ ਅਤੇ ਉਹਨਾਂ ਦੁਆਰਾ ਰਚਿਤ ਇਕੋ-ਇਕ ਬਹੁਤ ਪ੍ਰਸਿੱਧ ਗ੍ਰੰਥ 'ਕਾਵਿ ਪ੍ਰਕਾਸ਼' ਅਜਿਹਾ ਗ੍ਰੰਥ ਹੈ ਜੋ ਪ੍ਰਾਪਤ ਹੁੰਦਾ ਹੈ। ਇਹ ਇੱਕ ਬਹੁਮੁੱਲੀ ਰਚਨਾ ਹੈ। ਇਸ ਗ੍ਰੰਥ ਦੀ ਮਹਾਨਤਾ ਅਤੇ ਮਹੱਤਤਾ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ 'ਭਗਵਤ ਗੀਤਾ' ਤੋਂ ਬਾਅਦ ਇਸ ਗ੍ਰੰਥ ਦਾ ਜ਼ਿਕਰ ਹੁੰਦਾ ਹੈ, ਜਿਸ ਦੇ ਸਭ ਤੋਂ ਵੱਧ ਟੀਕੇ ਹੋਏ ਹਨ।
'ਕਾਵਿ ਪ੍ਰਕਾਸ਼' ਦੇ ਤਿੰਨ ਹਿੱਸੇ ਹਨ ਜੋ ਇਸ ਤਰ੍ਹਾਂ ਹਨ :
- ਕਾਰਿਕਾ ਭਾਗ
- ਵ੍ਰਿੱਤੀ ਭਾਗ
- ਉਦਾਹਰਨ ਭਾਗ
ਕਾਰਿਕਾਵਾਂ ਦੀ ਕੁੱਲ ਗਿਣਤੀ 142 ਹੈ ਅਤੇ ਇਹਨਾਂ ਕਾਰਿਕਾਵਾਂ ਨੂੰ 212 ਸੂਤ੍ਰਾਂ ਵਿੱਚ ਵੰਡਿਆ ਗਿਆ ਹੈ। ਉਹਨਾਂ 'ਤੇ ਗੱਦ ਵਿੱਚ ਵ੍ਰਿੱਤੀ ਲਿਖੀ ਗਈ ਹੈ, ਜਿਸ ਵਿੱਚ ਸੂਤ੍ਰਾਂ ਦੀ ਵਿਆਖਿਆ ਦੇ ਕੇ ਸਪਸ਼ਟ ਕੀਤਾ ਗਿਆ ਹੈ। ਲਗਭਗ 603 ਪਦ ਉਦਾਹਰਨਾਂ ਦੇ ਰੂਪ ਵਿੱਚ ਦਿੱਤੇ ਗਏ ਹਨ ਜਿਹੜੇ ਅਲੱਗ-ਅਲੱਗ ਕਾਵਿ ਕਿਰਤਾਂ ਵਿਚੋਂ ਲਏ ਗਏ ਹਨ। ਸਮੁੱਚੇ ਗ੍ਰੰਥ ਦੇ ਦਸ ਅਧਿਆਏ ਹਨ।
ਇਸ ਤੋਂ ਇਲਾਵਾ ਯਕੀਨਨ ਹੀ ਉੱਚਕੋਟੀ ਵਿਦਵਾਨ, ਮੰਮਟ ਨੇ ਕੁੱਝ ਹੋਰ ਸਾਹਿਤ ਦੀ ਰਚਨਾ ਵੀ ਜ਼ਰੂਰ ਕੀਤੀ ਹੋਵੇਗੀ ਪਰ ਉਹ ਸਾਨੂੰ ਪ੍ਰਾਪਤ ਨਹੀਂ ਹੁੰਦੀ। ਉਹਨਾਂ ਦੁਆਰਾ ਲਿਖੇ ਇੱਕ ਹੋਰ ਗ੍ਰੰਥ ਦਾ ਜ਼ਿਕਰ ਆਉਂਦਾ ਹੈ, ਜਿਸ ਦਾ ਨਾਂ 'ਸ਼ਬਦ-ਵਪਾਰਵਿਚਾਰ' ਹੈ। ਸ੍ਰੀ ਵਾਮਨਆਚਾਰੀਆ ਝਲਕੀਕਰ ਦੇ ਅਨੁਸਾਰ ਇਹ ਗ੍ਰੰਥ ਪੂਨਾ ਦੇ ਡੇਕਨ ਕਾਲਜ ਵਿੱਚ ਪਿਆ ਹੈ ਪਰ ਉਹ ਖ਼ੁਦ ਉੱਥੋਂ ਦੇ ਨਿਵਾਸੀ ਹੋਣ 'ਤੇ ਵੀ ਇਸ ਗ੍ਰੰਥ ਦੇ ਵਿਸ਼ੇ ਬਾਰੇ ਕੁੱਝ ਨਹੀਂ ਦੱਸਦੇ। ਮ.ਮ.ਕਾਣੇ ਨੇ ਲਿਖਿਆ ਹੈ- "He wrote another work called श.व्या.वि.(Published by Nirnaya Sagar Press). In that work he discusses in greater detail the subject of his 2nd उल्लास viz अभिज्ञा and लक्षणा। ਇਸ ਲੇਖ ਤੋਂ ਸਿਰਫ਼ ਇਹ ਪਤਾ ਚਲਦਾ ਹੈ ਕਿ ਇਹ ਪੁਸਤਕ 'ਸ਼ਬਦ-ਵਪਾਰਵਿਚਾਰ' ਨਿਰਨਿਯ ਸਾਗਰ ਪ੍ਰੈੱਸ ਤੋਂ ਛਪੀ ਹੈ, ਜਿਸ ਵਿੱਚ ਅਵਿਧਾ ਤੇ ਲਕਸ਼ਣਾ ਦਾ ਵਿਸਤਾਰ ਵਿੱਚ ਵਰਨਣ ਹੈ।[7] ਆਕਾਰ ਦੇ ਪੱਖੋਂ ਇਸ ਗ੍ਰੰਥ ਨੂੰ ਕਿਤਾਬਚਾ ਕਹਿਣਾ ਵਧੇਰੇ ਉੱਚਿਤ ਲੱਗਦਾ ਹੈ, ਜਿਸ ਕਰਕੇ ਇੱਕ ਸ਼ੱਕ ਪੈਦਾ ਹੁੰਦਾ ਹੈ ਕਿ 'ਕਾਵਿ ਪ੍ਰਕਾਸ਼' ਵਰਗੇ ਪ੍ਰਭਾਵਸ਼ਾਲੀ ਗ੍ਰੰਥ ਦੀ ਰਚਨਾ ਕਰਨ ਤੋਂ ਬਾਅਦ ਆਚਾਰੀਆ ਮੰਮਟ ਨੂੰ 'ਸ਼ਬਦ-ਵਪਾਰਵਿਚਾਰ' ਜਿਹੀ ਛੋਟੀ ਪੁਸਤਕ ਰਚਨ ਦੀ ਕੀ ਲੋੜ ਸੀ, ਜਦੋਂ ਕਿ ਉਹ 'ਕਾਵਿ ਪ੍ਰਕਾਸ਼' ਵਿੱਚ ਅਭਿਧਾ, ਲਕਸ਼ਣਾ, ਵਿਅੰਜਣਾਂ ਆਦਿ ਦਾ ਵਿਸਤਾਰ ਨਾਲ ਵਿਵੇਚਨ ਕਰ ਚੁੱਕੇ ਸਨ। ਇਸ ਤਰ੍ਹਾਂ ਇਹ ਪੁਸਤਕ ਕਿਸਦੀ ਰਚਨਾ ਹੈ, ਇਸ ਬਾਰੇ ਪੱਕੇ ਤੌਰ 'ਤੇ ਕੁੱਝ ਨਹੀਂ ਕਿਹਾ ਜਾ ਸਕਦਾ। ਕੁੱਝ ਵੀ ਹੋਵੇ ਸੱਚ ਇਹ ਹੈ ਕਿ 'ਕਾਵਿ ਪ੍ਰਕਾਸ਼' ਦੇ ਸਾਹਮਣੇ ਇਸ ਪੁਸਤਕ ਦਾ ਕੋਈ ਖ਼ਾਸ ਮਹੱਤਵ ਨਹੀਂ ਹੈ। ਇੱਕ ਹੋਰ ਕਿਤਾਬ 'ਸੰਗੀਤਰਤਨਮਾਲਾ'[8] ਵੀ ਮੰਮਟ ਦੁਆਰਾ ਲਿਖੀ ਜਾਣ ਦੇ ਪ੍ਰਮਾਣ ਮਿਲਦੇ ਹਨ ਪਰ ਉਪਰੋਕਤ ਦੋਵੇਂ ਪੁਸਤਕਾਂ ਬਾਰੇ ਨਿਸ਼ਚੇ ਤੌਰ 'ਤੇ ਕਹਿਣਾ ਔਖਾ ਹੈ ਕਿ ਇਹ ਕਿਸ ਦੀ ਰਚਨਾ ਹੈ।
ਮੰਮਟ ਦੇ ਨਜ਼ਰੀਏ ਤੋਂ ਕਾਵਿ ਆਤਮਾ
[ਸੋਧੋ]ਰਸ
[ਸੋਧੋ]ਆਚਾਰੀਆ ਭਰਤ ਰਸ ਸੰਪਰਦਾਇ ਦੇ ਮੋਢੀ ਹਨ। ਉਹਨਾਂ ਨੇ ਕਿਹਾ ਹੈ ਕਿ "ਕਾਵਿ 'ਚ 'ਰਸ' ਤੋਂ ਬਿਨਾਂ ਕਿਸੇ ਅਰਥ ਦੀ ਸ਼ੁਰੂਆਤ ਹੀ ਨਹੀਂ ਹੁੰਦੀ ਹੈ।" ਇਸ ਕਥਨ 'ਤੇ ਟੀਕਾ ਕਰਦੇ ਹੋਏ ਅਭਿਨਵਗੁਪਤ ਨੇ ਲਿਖਿਆ ਹੈ ਕਿ, "ਸਾਰੇ 'ਰੂਪਕਾਂ' 'ਚ ਸਿਰਫ਼ 'ਰਸ' ਹੀ 'ਸੂਤ੍ਰ' ਵਾਂਙ ਜਾਪਦਾ ਹੈ।" ਰਸ ਦੇ ਸੰਬੰਧ ਵਿੱਚ ਮੰਮਟ ਨੇ ਆਚਾਰੀਆ ਅਭਿਨਵਗੁਪਤ ਦੀ ਵਿਆਖਿਆ 'ਤੇ ਵਿਚਾਰ ਕਰਕੇ ਉਸ ਦੇ ਮੱਤ ਦਾ ਸਮਰਥਨ ਕੀਤਾ ਹੈ।
ਅਲੰਕਾਰ
[ਸੋਧੋ]ਆਚਾਰੀਆ ਭਾਮਹ ਤੋਂ ਅਲੰਕਾਰ ਸੰਪਰਦਾਇ ਦਾ ਮੁੱਢ ਬੱਜਦਾ ਹੈ। ਉਹਨਾਂ ਨੇ ਅਲੰਕਾਰ ਨੂੰ ਕਾਵਿ ਦੀ ਆਤਮਾ ਮੰਨਿਆ ਹੈ। ਮੰਮਟ ਨੇ ਅਲੰਕਾਰ ਬਾਰੇ ਆਪਣੀ ਅਲੱਗ ਰਾਏ ਦਿੱਤੀ ਹੈ। ਉਸ ਅਨੁਸਾਰ ਕਾਵਿ ਦੀ ਰਚਨਾ ਅਲੰਕਾਰ ਸਹਿਤ ਅਤੇ ਅਲੰਕਾਰ ਰਹਿਤ ਦੋਵੇਂ ਤਰ੍ਹਾਂ ਨਾਲ ਹੋ ਸਕਦੀ ਹੈ। ਮੰਮਟ ਅਲੰਕਾਰ ਨੂੰ ਰਸ ਦੇ ਸਹਾਇਕ ਅੰਗ, ਕਾਵਿ ਦਾ ਅਨਿੱਤ ਧਰਮ ਅਤੇ ਸ਼ਿੰਗਾਰ ਸਾਧਨ ਵਜੋਂ ਹੀ ਸਵੀਕਾਰ ਕਰਦੇ ਹਨ।[9] ਮੰਮਟ ਦਾ ਲੱਛਣ ਹੈ 'ਉਪਮਾ', ਅਨੁਪ੍ਰਾਸ ਆਦਿਕ ਅਲੰਕਾਰ ਹਾਰ-ਹਮੇਲਾਂ ਵਾਂਗੂੰ ਗਹਿਣੇ ਹਨ ਜਿਹੜੇ ਰਸ ਦਾ ਅੰਗ ਬਣ ਕੇ ਕਦੀ-ਕਦੀ ਉਸ ਦਾ ਉਪਕਾਰ ਕਰਦੇ ਹਨ। ਅਲੰਕਾਰ ਰਸ ਦੀ ਸ਼ੋਭਾ ਵਧਾਉਣ ਲਈ ਇੱਕ ਪ੍ਰਕਾਰ ਦੇ ਸਾਧਨ ਹਨ।
ਰੀਤੀ
[ਸੋਧੋ]"ਰੀਤੀ ਹੀ ਕਾਵਿ ਦੀ ਆਤਮਾ ਹੈ" ਦਾ ਵਿਚਾਰ ਸਭ ਤੋਂ ਪਹਿਲਾਂ ਆਚਾਰੀਆ ਵਾਮਨ ਨੇ ਦਿੱਤਾ। ਵਾਮਨ ਨੇ ਰੀਤੀ ਅਤੇ ਗੁਣਾਂ ਦਾ ਨਿੱਤ ਸੰਬੰਧ ਸਥਾਪਿਤ ਕਰਕੇ 'ਰਸ' ਆਦਿ ਕਾਵਿ ਤੱਤਾਂ ਦਾ ਵੀ ਇਸੇ ਵਿੱਚ ਸਮਾਵੇਸ਼ ਕਰ ਲਿਆ ਹੈ। ਮੰਮਟ ਨੇ ਕਾਵਿ ਪ੍ਰਕਾਸ਼ ਵਿੱਚ ਰੀਤੀ ਦੀ ਥਾਂ 'ਵ੍ਰਿਤੀ' ਸ਼ਬਦ ਦਾ ਪ੍ਰਯੋਗ ਕਰਕੇ ਉਸ ਦੀ ਪ੍ਰੀਭਾਸ਼ਾ ਇਸ ਤਰ੍ਹਾਂ ਕੀਤੀ ਹੈ ਕਿ ਵਰਣਾਂ ਦੀ ਵਿਸ਼ੇਸ਼ ਢੰਗ ਨਾਲ ਕੀਤੀ ਜੜ੍ਹਤ ਹੀ ਰੀਤੀ ਹੈ, ਜਿਹੜੀ ਕਾਵਿ ਗੁਣਾਂ ਦੇ ਅਨੁਸਾਰ ਹੀ ਕੀਤੀ ਜਾਂਦੀ ਹੈ। ਮੰਮਟ ਅਨੁਸਾਰ ਰੀਤੀ ਕਾਵਿ ਦਾ ਬਾਹਰਲਾ ਤੱਤ ਹੈ।
ਧੁਨੀ
[ਸੋਧੋ]ਧੁਨੀ ਸਿਧਾਂਤ ਦੀ ਸਥਾਪਨਾ ਆਚਾਰੀਆ ਆਨੰਦਵਰਧਨ ਨੇ ਕੀਤੀ। ਮੰਮਟ ਨੇ ਧੁਨੀ ਦਾ ਲੱਛਣ ਦਰਸਾਉਂਦਿਆਂ ਕਿਹਾ ਹੈ ਕਿ ਜਿਥੇ ਮੁੱਖ ਅਰਥ ਨਾਲੋਂ ਵਿਅੰਗਾਰਥ ਵਿੱਚ ਵਧੇਰੇ ਚਮਤਕਾਰ ਤੇ ਵਧੇਰੇ ਕਾਵਿਕ ਸੁਹਜ ਹੋਵੇ, ਉਸਨੂੰ ਧੁਨੀ ਕਿਹਾ ਜਾਂਦਾ ਹੈ।
ਵਕ੍ਰੋਕਤੀ
[ਸੋਧੋ]ਆਚਾਰੀਆ ਕੁੰਤਕ ਨੇ 'ਵਕ੍ਰੋਕਤੀ' ਨੂੰ ਕਾਵਿ ਆਤਮਾ ਦੀ ਪਦਵੀ ਬਖ਼ਸ਼ੀ ਹੈ। ਕੁੰਤਕ ਦਾ ਪੱਕਾ ਵਿਚਾਰ ਹੈ ਕਿ ਸ਼ਬਦ ਅਤੇ ਅਰਥ ਨੂੰ ਸਿਰਫ਼ ਵਕ੍ਰੋਕਤੀ ਹੀ ਸਜਾ ਸਕਦੀ ਹੈ ਤੇ ਇਸੇ ਕਰਕੇ ਕੁੰਤਕ ਨੇ ਵਕ੍ਰੋਕਤੀ ਨੂੰ ਕਾਵਿ ਦੀ ਜਿੰਦ-ਜਾਨ ਮੰਨਿਆ ਹੈ। ਉਸ ਅਨੁਸਾਰ ਇਸ ਤੋਂ ਬਿਨਾਂ ਕਾਵਿ ਦਾ ਕਾਵਿਪੁਣਾ ਸੰਭਵ ਹੀ ਨਹੀਂ ਹੈ। ਮੰਮਟ ਨੇ ਵਕ੍ਰੋਕਤੀ ਨੂੰ ਸ਼ਬਦਾਲੰਕਾਰ ਕਹਿ ਕੇ ਇਸ ਦੇ ਸ਼ਲੇਸ਼, ਕਾਰੂ - ਦੋ ਭੇਦ ਕੀਤੇ ਹਨ।
ਔਚਿਤਯ
[ਸੋਧੋ]ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਕਸ਼ੇਮੇਦ੍ਰ ਨੇ ਔਚਿਤਯ ਤੱਤ ਨੂੰ ਪ੍ਰਤਿਸ਼ਠਿਤ ਕਰਕੇ ਇਸਨੂੰ ਕਾਵਿ ਦੀ ਆਤਮਾ ਦਾ ਦਰਜਾ ਦਿੱਤਾ ਹੈ। ਮੰਮਟ ਨੇ ਰਸ ਦੋਸ਼ਾਂ ਦੇ ਵਿਵੇਚਨ ਵਿੱਚ ਕਿਹਾ ਹੈ ਕਿ, "ਕਾਵਿ ਵਿੱਚ ਦੋਸ਼ ਉਦੋਂ ਤੱਕ ਹੀ ਦੋਸ਼ ਹੁੰਦੇ ਹਨ, ਜਦੋਂ ਤੱਕ ਰਸਾਂ ਦੇ ਸੰਨਿਧਾਨ ਵਿੱਚ ਅਨੌਚਿਤਯ ਹੁੰਦਾ ਹੈ।"
ਸਿੱਟਾ
[ਸੋਧੋ]ਆਚਾਰੀਆ ਮੰਮਟ ਨੇ ਆਪਣੇ ਤੋਂ ਪਹਿਲਾਂ ਆਚਾਰੀਆਂ ਦੁਆਰਾ ਲਿਖੇ ਗ੍ਰੰਥਾਂ ਦਾ ਅਧਿਐਨ ਕਰਨ ਦੇ ਨਾਲ-ਨਾਲ ਉਹਨਾਂ ਦੀ ਆਲੋਚਨਾ ਵੀ ਕੀਤੀ। ਉਹਨਾਂ ਨੇ ਆ. ਭਰਤਮੁਨੀ, ਆ. ਭਾਮਹ, ਆ. ਮਹਿਮਭੱਟ, ਆ. ਰੁਦ੍ਰਟ, ਆ. ਵਾਮਨ, ਆ. ਉਦਭੱਟ, ਆ. ਆਨੰਦਵਰਧਨ, ਆ. ਅਭਿਨਵਗੁਪਤ, ਆ. ਸ਼ੰਕੁਕ, ਆ. ਭੱਟਨਾਇਕ ਅਤੇ ਆ. ਭੱਟ ਲੋਲਟ ਦੁਆਰਾ ਲਿਖੇ ਸਾਹਿਤ ਦਾ ਅਧਿਐਨ ਕੀਤਾ। ਭਾਰਤੀ ਕਾਵਿ-ਸ਼ਾਸਤਰ ਪਰੰਪਰਾ ਵਿੱਚ ਅਲੱਗ-ਅਲੱਗ ਸੰਪਰਦਾਵਾਂ ਦੇ ਆਚਾਰੀਆਂ ਵਿੱਚ ਕਾਵਿ ਦੇ ਪ੍ਰਸੰਗ ਨੂੰ ਲੈ ਕੇ ਇੱਕ ਲਗਾਤਾਰ ਬਹਿਸ ਛਿੜੀ ਹੈ। ਇਸੇ ਬਹਿਸ ਨੂੰ ਆਧਾਰ ਬਣਾ ਕੇ ਆਚਾਰੀਆ ਮੰਮਟ ਨੇ ਆਪਣੀਆਂ ਮਹੱਤਵਪੂਰਨ ਟਿੱਪਣੀਆਂ ਕੀਤੀਆਂ। ਮੰਮਟ ਨੇ ਆਪਣੀਆਂ ਦਲੀਲਾਂ ਨਾਲ ਆਪਣੇ ਪੂਰਵ ਅਚਾਰੀਆਂ ਦੇ ਸਿਧਾਤਾਂ ਨੂੰ ਸਮੁਚਿਤ ਸਥਾਨ ਦਿੱਤਾ ਹੈ। ਮਿਸਾਲ ਵਜੋਂ ਪਿਛਲੇ 1200 ਸਾਲਾਂ ਤੋਂ ਭਾਰਤੀ ਕਾਵਿ-ਸ਼ਾਸਤਰ ਵਿੱਚ ਛਿੜੀ ਬਹਿਸ ਦਾ ਅਧਿਐਨ ਕਰਕੇ ਅਲੰਕਾਰ ਤੋਂ ਬਿਨਾਂ ਵੀ ਕਾਵਿ ਦੀ ਹੋਂਦ ਸਵੀਕਾਰ ਕੀਤੀ। ਉਹਨਾਂ ਨੇ ਡੂੰਘਾਈ ਤੋਂ ਵਿਵੇਚਨ ਕਰਕੇ ਕਾਵਿ ਦੋਸ਼, ਗੁਣ, ਰੀਤੀ, ਅਲੰਕਾਰ ਆਦਿ ਦੀ ਵੱਖ-ਵੱਖ ਮਹੱਤਤਾ ਦੱਸਦੇ ਹੋਏ ਆਪਣੇ ਮੌਲਿਕ ਵਿਚਾਰ ਪੇਸ਼ ਕੀਤੇ, ਜਿਸ ਕਰਕੇ ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਆਚਾਰੀਆ ਮੰਮਟ ਸਦਾ ਚਮਕਣ ਵਾਲਾ ਸਿਤਾਰਾ ਬਣ ਗਿਆ ਹੈ।
ਹਵਾਲੇ
[ਸੋਧੋ]- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000A-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000B-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000C-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000D-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
- ↑ 6.0 6.1 Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000010-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000011-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000012-QINU`"'</ref>" does not exist.