ਸਮੱਗਰੀ 'ਤੇ ਜਾਓ

ਆਚਾਰੀਆ ਮਹਿਮ ਭੱਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਭਾਰਤੀ ਕਾਵਿ-ਸ਼ਾਸ਼ਤਰ ਦੇ ਇਤਿਹਾਸ ਵਿੱਚ ਆਚਾਰੀਆ 'ਮਹਿਮਭੱਟ' ਦਾ ਨਾਮ ਆਪਣੇ ਬੇਮਿਸਾਲ ਤਰਕਾਂ ਦੁਆਰਾ ਧੁਨੀ-ਸਿਧਾਤਂ ਦਾ ਮਾਰਮਿਕ ਖੰਡਨ ਕਰਨ ਵਾਲੇ ਆਚਾਰੀਆ ਦੇ ਰੂਪ 'ਵਿੱਚ ਬਹੁਤ ਪ੍ਰਸਿੱਧ ਹੈ।

ਇਹਨਾਂ ਨੇ ਆਪਣੇ ਕਾਵਿਸ਼ਾਸ਼ਤਰੀ ਗ੍ਰੰਥ 'ਵਿਅਕਤੀਵਿਵੇਕ' ਦੀ ਰਚਨਾ ਸਿਰਫ਼ ਧੁਨੀ ਦਾ ਖੰਡਨ ਕਰਕੇ ਭੇਦ -ਉਪਭੇਦ ਸਾਹਿਤ ਤੇ ਉਸਦਾ 'ਅਨੁਮਾਨ' 'ਚ ਅੰਤਰਭਾਵ ਕਰਨ ਲਈ ਕੀਤੀ ਹੈ।[1]

ਜੀਵਨ-:

[ਸੋਧੋ]

ਆਚਾਰੀਆ ਮਹਿਮ ਭੱਟ ਗਿਆਰਵੀਂ ਸਦੀ ਵਿੱਚ ਹੋਏ ਵਿਦਵਾਨ ਹਨ। ਆਚਾਰੀਆ ਮਹਿਮ ਭੱਟ ਦੇ ਵਿਅਕਤੀਗਤ ਜੀਵਨ ਅਤੇ ਸਮੇਂ ਬਾਰੇ ਇੱਧਰ- ਉੱਧਰ ਬਿਖਰੀ ਹੋਈ ਸਮੱਗਰੀ ਤੇ ਪ੍ਰਾਪਤ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਮਹਿਮ ਭੱਟ ਨੂੰ'ਰਾਜਾਨਕ ' ਉਪਾਧੀ ਪ੍ਰਾਪਤ ਹੈ, ਇਸ ਲਈ ਇਹਨਾਂ ਨੂੰ 'ਕਸ਼ਮੀਰੀ' ਕਿਹਾ ਜਾਂਂਦਾ ਹੈ। ਇਨ੍ਹਾਂ ਦੇ ਪਿਤਾ 'ਸ੍ਰੀਧੈਰਯ' ਤੇ ਗੁਰੂ ਇੱਕ ਉੱਘੇ ਕਵੀ ' ਸ਼ਿਆਮਲ' ਸਨ। ਆਚਾਰੀਆ ਕ੍ਸ਼ੇਮੇਂਦ ਨੇ ਆਪਣੀ ਰਚਨਾ ' ਸੁਵ੍ਰਿੱਤਤਿਲਕ' ਅਤੇ ' ਔਚਿਤਯਵਿਚਾਰਚਰਚਾ' ਵਿੱਚ 'ਸ਼ਿਆਮਲ 'ਦੁਆਰਾ ਰਚਿਤ ਸ਼ਲੋਕਾਂ ਨੂੰ ਉਧ੍ਰਿਤ ਕੀਤਾ ਹੈ।

‌ਇਸ ਤੋਂ ਇਲਾਵਾ ਆਚਾਰੀਆ ਮਹਿਮ ਭੱਟ ਦੇ ਜੀਵਨ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ

। ਪਰ ਸਮੁੱਚੇ ਰੂਪ ਵਿੱਚ ਅਸੀਂ ਆਚਾਰੀਆ ਮਹਿਮ ਭੱਟ ਦਾ ਸਮਾਂ 1020 - 1050 ਈ: ਸਦੀ ਦੇ ਮੱਧ ਭਾਗ ਦਾ ਮੰਨ ਸਕਦੇ ਹਾ। ਕਿਉਂਕਿ ਮਹਿਮ ਭੱਟ ਰੁੱਯਕ ਅਤੇ ਮੰਮਟ ਤੋਂ ਪਹਿਲਾਂ ਅਤੇ ਕੁੰਤਕ ਤੋਂ ਬਾਅਦ ਹੋਏ ਮੰਨੇ ਜਾਂਦੇ ਹਨ।[2]

ਰਚਨਾਵਾਂ:-

[ਸੋਧੋ]

ਆਚਾਰੀਆ ਮਹਿਮ ਭੱਟ ਨੇ 'ਵਿਅਕਤੀ ਵਿਵੇਕ' ਨਾਮ ਦੇ ਗ੍ਰੰਥ ਦੀ ਰਚਨਾ ਕੀਤੀ ਹੈ। ਭਾਰਤੀ ਕਾਵਿ - ਸ਼ਾਸ਼ਤਰ ਦੇ ਇਤਿਹਾਸ ਵਿੱਚ ਆਚਾਰੀਆ ਮਹਿਮ ਭੱਟ ਦੀ ਪ੍ਰਸਿੱਧੀ ਦਾ ਕਾਰਨ 'ਵਿਅਕਤੀ ਵਿਵੇਕ ' ਹੀ ਹੈ।

ਆਚਾਰੀਆ ਮਹਿਮ ਦੇ ਗ੍ਰੰਥ 'ਵਿਅਕਤੀ ਵਿਵੇਕ ' ਦਾ ਅਰਥ ਹੈ- ਵਿਅੰਜਨਾਂ ਦੀ ਸੋਝੀ ਜਾਂ ਪ੍ਰਗਟਾਵੇ ਦਾ ਗਿਆਨ। ਆਚਾਰੀਆ ਮਹਿਮ ਭੱਟ ਧੁਨੀ ਵਿਰੋਧੀ ਚਿੰਤਕ ਸੀ। ਉਸ ਨੇ ਬੜੀ ਚਲਾਕੀ ਨਾਲ ਧੁਨੀ ਸਿਧਾਂਤ ਨੂੰ ਆਪਣੇ ' ਅਨੁਮਾਨਵਾਦ' ਦੇ ਸਿਧਾਂਤ ਵਿੱਚ ਸਮਾਉਣ ਦਾ ਯਤਨ ਕੀਤਾ। ਆਚਾਰੀਆ ਮਹਿਮ ਭੱਟ ਅਨੁਸਾਰ ਧੁਨੀ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਸਗੋਂ ਇਹ ਅਨੁਮਾਨ ਹੀ ਹੈ।[3]

ਆਚਾਰੀਆ ਮਹਿਮ ਭੱਟ ਨੇ ਧ੍ਵਨੀ-ਸਿਧਾਂਤ ਦਾ ਵਿਰੋਧੀ ਹੋਣ ਦੇ ਬਾਵਜੂਦ ਵੀ ਰਸ ਅਤੇ ਔਚਿਤਯ ਦੇ ਪਰਸਪਰ ਸੰਬੰਧ ਦੇ ਮਹੱਤਵ ਦਾ ਸਮਰਥਨ ਕੀਤਾ ਹੈ, ਉਸਦੇ ਅਨੁਸਾਰ ਰਸ - ਪ੍ਰਤੀਤੀ ਇੱਕ ਮਾਤਰ ਔਚਿਤਯ੍ ਦਾ ਫਲ ਹੈ। ਉਸ ਨੇ ਰਸ ਦੀ ਨਿਸ਼ਪੱਤੀ ਵਿੱਚ ਵਿਘਨ ਬਣਨ ਵਾਲਾ ਸਭ ਤੋਂ ਵੱਡਾ ਦੋਸ਼ ਅਨੌਚਿਤਯ੍ ਦੱਸਿਆ ਹੈ। ਅਨੌਚਿਤਯ੍ ਦੇ ਵੀ ਅੱਗੋਂ ਦੋ ਪ੍ਰਕਾਰ ਹਨ - : ਅਰਥ ਅਨੌਚਿਤਯ੍ ਅਤੇ ਸ਼ਬਦ ਅਨੌਚਿਤਯ੍। ਗ੍ਰੰਥ ਦੇ ਸ਼ੁਰੂ 'ਚ ਹੀ ਇਹਨਾਂ ਨੇ ਆਪਣੇ

ਗ੍ਰੰਥ ਨੂੰ ਲਿਖਣ ਦਾ ਮੰਤਵ ਸਪਸ਼ਟ ਕਰਦੇ ਹੋਏ ਕਿਹਾ ਹੈ ਕਿ," ਮੈਂ ਇਸ ਗ੍ਰੰਥ ਦੀ ਰਚਨਾ ਸਿਰਫ਼ ਧੁਨੀ ਦੇ ਅਨੁਮਾਨ ਵਿੱਚ ਅੰਤਰਭਾਵ ਕਰਨ ਲਈ ਹੀ ਕਰ ਰਿਹਾ ਹਾਂਂ।[4]

ਇਹਨਾਂ ਦੇ ਉਕਤ ਗ੍ਰੰਥ 'ਚ ਇੱਕ ਥਾਂ 'ਤੇ ਅੰਕੜੇ ਤੋਂ ਜਾਪਦਾ ਹੈ ਕਿ ਇਹਨਾਂ ਦੀ 'ਤੱਤਵੋਕਤੀਕੋਸ਼' ਨਾਮ ਦੀ ਇੱਕ ਹੋਰ ਰਚਨਾ ਸੀ, ਪਰ ਇਹ ਰਚਨਾ ਪ੍ਰਾਪਤ ਨਹੀਂ ਹੈ।

ਰਚਨਾ ਦੇ ਤਿੰਨ ਵਿਮਰਸ਼ -:

[ਸੋਧੋ]

ਆਚਾਰੀਆ ਮਹਿਮ ਭੱਟ ਦੇ ਗ੍ਰੰਥ 'ਵਿਅਕਤੀ ਵਿਵੇਕ ' ਤੇ ਇੱਕ ਅਧੂਰਾ ਟੀਕਾ ਵੀ ਮਿਲਦਾ ਹੈ।ਇਸ ਪੁਸਤਕ ਦੇ ਤਿੰਨ ਵਿਮਰਸ਼ ਹਨ। ਪਹਿਲੇ ਵਿਮਰਸ਼ ਵਿੱਚ ਧੁਨੀ ਦੇ ਲੱਛਣ ਨੂੰ ਦੇ ਕੇ ਉਸਦੇ ਅਨੁਮਾਨ ਵਿੱਚ ਅੰਤਰਭਾਵ ਵਿਖਾਇਆ ਗਿਆ ਹੈ।  ਦੂਜੇ ਵਿਮਰਸ਼ ਵਿੱਚ ਕਾਵਿ ਦੇ ਦੋਸ਼ਾਂ ਦਾ ਵਰਣਨ ਹੈ। ਉਹਨਾਂ ਵਿਚੋਂ ਅਨੁਚਿਤਤਾ ਨੂੰ ਕਾਵਿ ਦਾ ਮੁੱਖ ਦੋਸ਼ ਮੰਨਿਆ ਹੈ। ਇਸ ਤੋਂ ਬਾਅਦ ਅੰਤਰੰਗ ਤੇ ਬਹਿਰੰਗ ਦੋ ਭੇਦ ਕੀਤੇ ਹਨ। ਤੀਜੇ ਵਿਮਰਸ਼ ਵਿੱਚ 'ਧ੍ਵਨਨਿਆਲੋਕ ' ਦੇ 40 ਉਦਾਹਰਣਾ ਦਾ ਅਨਮਾਨ ਵਿੱਚ ਹੀ ਅੰਤਰਭਾਵ ਵਿਖਾਇਆ ਗਿਆ ਹੈ।[5]

ਆਚਾਰੀਆ ਮਹਿਮ ਭੱਟ ਦਾ ਪ੍ਰਮੁੱਖ ਉਦੇਸ਼ ਅਤੇ ਗ੍ਰੰਥ ਦਾ ਵਿਸ਼ੈ ਵਿਅੰਗਾਰਥ ਅਤੇ ਭੇਦ - ਪ੍ਰਭੇਦਸਹਿਤ ਧੁਨੀ ਦਾ ਖੰਡਨ ਕਰਕੇ ਉਹਨਾਂ ਨੂੰ ਪਰਾਰਥਾਨੁਮਾਨ ਵਿੱਚ  ਸਮਾਹਿਤ ਕਰਨਾ ਹੈ। ਇਹਨਾਂ ਨੇ ਸਿਰਫ਼ 'ਅਭਿਧਾ' ਸ਼ਬਦ ਸ਼ਕਤੀ ਨੂੰ ਹੀ ਮੰਨਦੇ ਹੋਏ ਇਸ ਨੂੰ ਸਾਰੇ ਅਰਥਾਂ ਦੀ ਪ੍ਰਤੀਤੀ ਕਰਵਾਉਣ ਵਾਲੀ ਕਿਹਾ ਹੈ। ਇਹਨਾਂ ਦੇ ਅਨੁਸਾਰ ਧੁਨੀਵਾਦੀ ਆਚਾਰੀਆਂ ਦਾ ਪ੍ਰਤੀਯਮਾਨ - ਅਰਥ (ਵਿਅੰਗਾਰਥ) ਅਨੁਮੇਯ ਹੈ।

ਆਚਾਰੀਆ ਮਹਿਮਭੱਟ ਨੂੰ ਚਾਹੇ ਸੰਮਾਨ ਮਿਲਿਆ ਨਹੀਂ, ਪਰ ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਭਾਰਤੀ ਕਾਵਿ - ਸ਼ਾਸਤਰ ਦੇ ਇਤਿਹਾਸ ਵਿੱਚ ਇਹਨਾਂ ਦਾ ਗ੍ਰੰਥ ਇੱਕ ਅਤਿਅੰਤ ਪ੍ਰੌੜ ਰਚਨਾ ਮੰਨੀ ਜਾਂਦੀ ਹੈ ਜਿਸ ਦੇ ਹਰੇਕ ਪਦ 'ਤੇ ਇਹਨਾਂ ਦੇ ਪ੍ਰਗਾੜ੍ਹ ਅਧਿਐਨ, ਨਿਆਇਸ਼ਾਸਤ੍ਰ ਸੰਬੰਧੀ ਚਿੰਤਨ, ਮੌਲਿਕ ਉਦਭਾਵਨਾਵਾਂ, ਆਲੋਚਨਾ - ਸ਼ਕਤੀ, ਵਿਚਾਰ - ਸ਼ਕਤੀ, ਤਰਕ - ਸ਼ਕਤੀ ਅਤੇ ਅਦਭੁਤ ਵਿਦਵੱਤਾ ਦੇ ਦਰਸ਼ਨ ਹੁੰਦੇ ਹਨ।[6]


  1. ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ-ਸ਼ਾਸ਼ਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸੀਟੀ, ਪਟਿਆਲਾ. p. 340. ISBN 978-81-302-0462-8.
  2. ਸ਼ਰਮਾ, ਪ੍ਰੋ.ਸ਼ੁਕਦੇਵ (2017). ਭਾਰਤੀ ਕਾਵਿ ਸ਼ਾਸ਼ਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ, ਪਟਿਆਲਾ. p. 340. ISBN 978-81-302-0462-8.
  3. ਸਿੰਘ ਸੇਖੋਂ, ਡਾ. ਰਾਜਿੰਦਰ (2013). ਭਾਰਤੀ ਕਾਵਿ ਸ਼ਾਸ਼ਤਰ (ਸਰੂਪ ਸਿਧਾਂਤ ਅਤੇ ਸੰਪ੍ਰਦਾਇ). ਲੁਧਿਆਣਾ: ਲਾਹੌਰ ਬੁੱਕਸ, ਲੁਧਿਆਣਾ. p. 32. ISBN 978-81-7647-346-0.
  4. ਕੌਰ ਜੱਗੀ, ਡਾ. ਗੁਰਸ਼ਰਨ (1994). ਭਾਰਤੀ ਕਾਵਿ ਸ਼ਾਸ਼ਤ੍ਰ. ਦਿੱਲੀ: ਆਰਸੀ ਪਬਲਿਸ਼ਰਜ ਚਾਂਦਨੀ ਚੌਕ, ਦਿੱਲੀ. p. 167.
  5. ਕਵੀਰਾਜ ਕ੍ਰਿਤ, ਸ੍ਰੀ ਵਿਸ਼ਵਨਾਥ (1972). ਸਾਹਿਤਯ ਦਰਪਣ. ਚੰਡੀਗੜ੍ਹ: ਪਬਲੀਕੇਸ਼ਨ ਬਿਊਰੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ. p. 14.
  6. ਸ਼ਰਮਾ, ਪ੍ਰੋ. ਸ਼ੁਕਦੇਵ (2017). ਭਾਰਤੀ ਕਾਵਿ - ਸ਼ਾਸਤਰ. ਪਟਿਆਲਾ: ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ ਪਟਿਆਲਾ. p. 341. ISBN 978-81-302-0462-8.